Saturday, July 25, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 24

ਦੀਪ ਇੰਗਲੈਂਡ ਪਹੁੰਚ ਕੇ ਬਿਲਕੁਲ ਖ਼ੁਸ਼ ਨਹੀਂ ਸੀ! ਹਰਦੇਵ ਬੇਸਮੈਂਟ ਵਿਚ ਰਹਿੰਦਾ ਸੀਉਹ ਘੁੱਟਵੇਂ ਜਿਹੇ ਬੇਸਮੈਂਟ 'ਤੇ ਨੱਕ ਬੁੱਲ੍ਹ ਚੜ੍ਹਾਉਂਦੀ! ਮੁਸ਼ਕ ਆਉਣ ਦੀ ਸ਼ਿਕਾਇਤ ਕਰਦੀਜੁੱਤੀਆਂ ਚੁੱਕ-ਚੁੱਕ ਬਾਹਰ ਸੁੱਟਦੀਉਹ ਹਰਦੇਵ ਨੂੰ ਨਿਹੋਰੇ ਦਿੰਦੀਉਸ ਦੇ ਬਾਪ ਕੋਲ਼ ਤਾਂ ਇਕ ਵਿਸ਼ਾਲ ਕੋਠੀ ਸੀਅੱਧੇ ਕਿੱਲੇ ਦਾ ਗਾਰਡਨ ਸੀਇਸ ਬੇਸਮੈਂਟ ਜਿੱਡੀ ਤਾਂ ਉਹਨਾਂ ਦੀ ਟੁਆਇਲਟ ਸੀਉਸ ਨੇ ਹਰਦੇਵ 'ਤੇ ਵੱਡਾ ਮਕਾਨ ਲੈਣ ਲਈ ਭਾਰੀ ਦਬਾਅ ਪਾ ਦਿੱਤਾਉਸ ਦੀ ਸਖ਼ਤ ਸ਼ਰਤ ਸੀ ਕਿ ਜਾਂ ਤਾਂ ਹਰਦੇਵ ਕੋਈ ਵੱਡਾ ਮਕਾਨ ਲੈ ਲਵੇ ਅਤੇ ਨਹੀਂ ਉਹ ਆਪਣੇ ਮਾਂ ਬਾਪ ਕੋਲ਼ ਇੰਡੀਆ ਵਾਪਿਸ ਚਲੀ ਜਾਵੇਗੀ! ਹਰਦੇਵ ਬੁਰੀ ਤਰ੍ਹਾਂ ਨਾਲ਼ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆਉਹ ਦੀਪ ਅੱਗੇ ਸਾਹ ਵੀ ਨਾ ਕੱਢ ਸਕਦਾਜੇ ਉਹ ਕੁਝ ਸਮਝਾਉਣ ਜਾਂ ਕੁਝ ਆਖਣ ਦੀ ਕੋਸ਼ਿਸ਼ ਕਰਦਾ ਤਾਂ ਦੀਪ ਉਸ ਨੂੰ ਆਪਣੇ ਮਾਂ ਬਾਪ ਦੇ ਘਰ ਅਤੇ ਪੁਜ਼ੀਸ਼ਨ ਦਾ ਪ੍ਰਮਾਣ ਦੇ ਕੇ ਬੋਲਤੀ ਬੰਦ ਕਰ ਦਿੰਦੀ! ਹਰਦੇਵ ਦਾ ਸਾਹ ਸੰਘ ਅੰਦਰ ਹੀ ਅੜਿਆ ਪਿਆ ਸੀ

----

ਉਸ ਨੇ ਮਕਾਨ ਲੈਣ ਵਾਲ਼ਾ ਕੌੜਾ ਘੁੱਟ ਭਰਨਾ ਹੀ ਬਿਹਤਰ ਸਮਝਿਆਜੇ ਘਰੇ ਹੀ ਸ਼ਾਂਤੀ ਨਹੀਂ ਸੀ, ਤਾਂ ਕਿੱਥੇ ਚੁੱਕ ਕੇ ਲੈ ਜਾਣਾ ਸੀ ਪੈਸਾ? ਜਿਹੜੇ ਪੈਸੇ ਉਹਦੇ ਕੋਲ਼ ਪਏ ਸਨਉਹ ਉਸ ਨੇ ਡਿਪੌਜ਼ਿਟ ਦੇ ਦਿੱਤੇ ਅਤੇ ਦੋ ਲੱਖ ਪੌਂਡ ਦਾ ਮਕਾਨ ਲੈ ਲਿਆਤਿੰਨ ਕਮਰਿਆਂ ਦਾ ਮਕਾਨਬੇਸਮੈਂਟ ਦਾ ਕਿਰਾਇਆ ਉਹ ਸਿਰਫ਼ ਤਿੰਨ ਸੌ ਪੌਂਡ ਮਹੀਨਾ ਦਿੰਦਾ ਸੀਪਰ ਹੁਣ ਉਸ ਨੂੰ ਸਾਢੇ ਅੱਠ ਸੌ ਪੌਂਡ ਮਹੀਨੇ ਦੀ ਮੌਰਗੇਜ ਭਰਨੀ ਪੈਂਦੀ ਅਤੇ ਇਕ ਸੌ ਦਸ ਪੌਂਡ ਕੌਂਸਲ ਟੈਕਸ...! ਇਕ ਤਰ੍ਹਾਂ ਨਾਲ ਹਜ਼ਾਰ ਪੌਂਡ ਸਿੱਧਾ ਹੀ ਚੰਡੋਲ 'ਤੇ ਚੜ੍ਹ ਜਾਂਦਾਦੀਪ ਦਾ ਖਰਚਾ ਵੀ ਸ਼ਾਹੀ ਸੀਸ਼ਾਹੀ ਕੀ...? ਅੰਨ੍ਹਾਂ ਖਰਚਾ ਸੀ...! ਹਰਦੇਵ ਦਿਨ ਰਾਤ ਕੰਮ ਕਰਦਾ ਅਤੇ ਐਤਵਾਰ ਨੂੰ ਉਹ ਸਿਰਫ਼ ਇਕ ਦਿਨ ਹੀ ਵਿਹਲਾ ਹੁੰਦਾ ਅਤੇ ਦੀਪ ਨੂੰ ਤੋਰਨ ਫੇਰਨ ਲੈ ਜਾਂਦਾਉਹ ਸਾਰਾ ਦਿਨ ਬਾਹਰ ਹੀ ਬਿਤਾਉਂਦੇਦੀਪ ਅਨੁਸਾਰ ਉਹ 'ਪਿਕਨਿਕ' ਮਨਾਉਂਦੇ ਸਨਪਰ ਹਰਦੇਵ ਦੇ ਭਾਅ ਦੀ ਤਾਂ ਕੁਰਕੀ ਹੋ ਰਹੀ ਸੀਬੱਕਰੇ ਦੀ ਜਾਨ ਜਾ ਰਹੀ ਸੀਪਰ ਖਾਣ ਵਾਲ਼ੇ ਨੂੰ ਸੁਆਦ ਨਹੀਂ ਆ ਰਿਹਾ ਸੀਉਹ ਪਲ-ਪਲ, ਕਤਰਾ-ਕਤਰਾ ਹੋ ਕੇ ਮਰ ਰਿਹਾ ਸੀਦੀਪ ਨਾਲ਼ ਵਿਆਹ ਕਰਵਾ ਕੇ ਉਸ ਦੇ ਗਲ਼ ਵਿਚ ਗਲ਼ਘੋਟੂ ਫ਼ਸ ਗਿਆ ਸੀਨਾ ਉਸ ਨੂੰ ਅੰਦਰ ਲੰਘਾ ਸਕਦਾ ਸੀ ਅਤੇ ਅਤੇ ਨਾ ਹੀ ਬਾਹਰ ਖਿੱਚ ਸਕਦਾ ਸੀਉਸ ਦੀ ਹਾਲਤ ਤਰਸਯੋਗ ਬਣੀ ਪਈ ਸੀਦੀਪ ਪੈਸੇ ਦੀ ਪ੍ਰਵਾਹ ਹੀ ਨਹੀਂ ਕਰਦੀ ਸੀ! ਉਹ ਪੈਸਾ ਖਰਚਦੀ ਨਹੀਂ, ਉਡਾਉਂਦੀ ਸੀ...!

----

ਰੋਟੀ ਦੀਪ ਪਕਾ ਕੇ ਰਾਜ਼ੀ ਨਹੀਂ ਸੀਨਾ ਹੀ ਉਸ ਨੂੰ ਰੋਟੀ ਪਕਾਉਣੀ ਹੀ ਆਉਂਦੀ ਸੀਜੇ ਹਰਦੇਵ ਉਸ ਨੂੰ ਦਾਲ ਸਬਜ਼ੀ ਬਣਾਉਣੀ ਜਾਂ ਰੋਟੀ ਪਕਾਉਣੀ ਸਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ, "ਆਈ ਡੋਂਟ ਕੇਅਰ...!" ਆਖ ਕੇ ਹਰਦੇਵ ਨੂੰ ਮੂਰਖ ਸਮਝ ਕੇ ਹੱਸਦੀਉਸ ਨੂੰ ਰੋਟੀ ਪਕਾਉਣ ਦਾ ਕੋਈ ਚਾਅ ਨਹੀਂ ਸੀ, ਜਾਂ ਇਰਾਦਾ ਹੀ ਨਹੀਂ ਸੀਉਹ ਤਾਂ ਐਸ਼ ਕਰਨ ਵਾਸਤੇ ਪੈਦਾ ਹੋਈ ਸੀ ਅਤੇ ਉਸ ਨੇ ਐਸ਼ ਹੀ ਕਰਨੀ ਸੀਜਾਂ ਤਾਂ ਉਹਨਾਂ ਨੂੰ 'ਟੇਕ-ਅਵੇ' ਵਾਲ਼ਿਆਂ ਤੋਂ ਰੋਟੀ ਮੰਗਵਾਉਣੀ ਪੈਂਦੀ ਅਤੇ ਜਾਂ ਦੀਪ ਕਿਸੇ ਰੈਸਟੋਰੈਂਟ ਵਿਚ ਖਾਣਾ, ਖਾਣਾ ਪਸੰਦ ਕਰਦੀਆਰਥਿਕ ਪੱਖੋਂ ਹਰਦੇਵ ਦੀ ਦਿਨੋ ਦਿਨ ਬੱਸ ਹੁੰਦੀ ਜਾ ਰਹੀ ਸੀਪਰ ਦੀਪ ਮੋਢਿਆਂ ਉਤੋਂ ਦੀ ਥੁੱਕਣ ਦੀ ਆਦੀ ਸੀ

----

ਜਦੋਂ ਹਰਦੇਵ ਕੰਮ 'ਤੇ ਚਲਾ ਜਾਂਦਾ ਤਾਂ ਦੀਪ ਫ਼ੋਨ ਨੂੰ ਹੀ ਚਿੰਬੜੀ ਰਹਿੰਦੀਕਿਸ ਨਾਲ਼ ਗੱਲ ਕਰਦੀ ਸੀ...? ਇਸ ਦਾ ਹਰਦੇਵ ਨੂੰ ਕੋਈ ਪਤਾ ਨਹੀਂ ਸੀ! ਹਰਦੇਵ ਹੀ 'ਹੂਵਰ' ਕਰਦਾਹਰਦੇਵ ਹੀ ਘਰ ਦੀ ਸਫ਼ਾਈ ਕਰਦਾਹਰਦੇਵ ਹੀ ਭਾਂਡੇ ਧੋਂਦਾਹਰਦੇਵ ਹੀ 'ਰੱਬਿਸ਼' ਬਾਹਰ ਰੱਖਦਾਹਰਦੇਵ ਹੀ ਖ਼ਰੀਦਾ ਫ਼ਰੋਖ਼ਤੀ ਕਰ ਕੇ ਲਿਆਉਂਦਾਹੁਣ ਕੰਮ ਵੀ ਹਰਦੇਵ ਨੂੰ ਦੇਹ ਤੋੜ ਕੇ ਕਰਨਾ ਪੈਂਦਾ ਸੀਉਸ ਨੂੰ ਸਾਰੇ ਖਰਚੇ ਹੀ ਢਕਣੇ ਪੈਂਦੇਕੋਈ ਬਾਹਰਲੀ 'ਜੌਬ' ਤਾਂ ਉਸ ਨੇ ਕੀ ਸੁਆਹ ਕਰਨੀ ਸੀ? ਉਹ ਤਾਂ ਘਰਦੇ ਭਾਂਡੇ ਧੋ ਕੇ ਰਾਜੀ ਨਹੀਂ ਸੀਹੱਥ ਹਿਲਾ ਕੇ ਰਾਜ਼ੀ ਨਹੀਂ ਸੀਹਰਦੇਵ ਦੇ ਨੱਕ ਵਿਚ ਦਮ ਆਇਆ ਪਿਆ ਸੀਉਸ ਲਈ ਸਾਰੇ ਰਸਤੇ ਬੰਦ ਹੋ ਚੁੱਕੇ ਸਨਕਿਸੇ ਪਾਸੇ ਭੱਜਣ ਨੂੰ ਰਸਤਾ ਨਹੀਂ ਲੱਭਦਾ ਸੀ

----

ਇਕ ਦਿਨ ਜਦ ਹਰਦੇਵ ਰਾਤ ਨੂੰ ਨੌਂ ਵਜੇ ਕੰਮ ਤੋਂ ਆਇਆ, ਤਾਂ ਕਾਫ਼ੀ ਡਾਕ ਆਈ ਪਈ ਸੀਠੰਢ ਦੇ ਦਿਨ ਸਨਥੱਕ ਕੇ ਚੂਰ ਹੋਏ ਹਰਦੇਵ ਨੇ ਬੋਤਲ ਖੋਲ੍ਹ ਕੇ ਡਾਕ ਪੜ੍ਹਨੀ ਸ਼ੁਰੂ ਕਰ ਦਿੱਤੀਜਦ ਉਸ ਨੇ ਟੈਲੀਫ਼ੋਨ ਦਾ ਬਿੱਲ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ! ਸਿਰ ਨੂੰ ਘੁੰਮੇਰ ਚੜ੍ਹੀ! ਸਰੀਰ ਵਿਚ ਝਰਨਾਹਟ ਛਿੜ ਗਈਟੈਲੀਫ਼ੋਨ ਦਾ ਬਿੱਲ ਗਿਆਰਾਂ ਸੌ ਪੌਂਡ ਦਾ ਆਇਆ ਪਿਆ ਸੀ! ਉਸ ਦਾ ਪੀਤਾ ਪੈੱਗ ਵੀ ਗੇੜਾ ਦੇ ਕੇ ਲਹਿ ਗਿਆਉਸ ਨੇ ਬਿੱਲ ਦੇ ਅਗਲੇ ਪੰਨੇ ਤੋਂ ਟੈਲੀਫ਼ੋਨ ਕੀਤੇ ਹੋਏ ਨੰਬਰਾਂ ਦੀ ਸੂਚੀ ਪੜ੍ਹੀਤਕਰੀਬਨ ਇਕੋ ਹੀ ਨੰਬਰ 'ਤੇ ਹਰ ਰੋਜ਼ ਦਸ-ਦਸ, ਪੰਦਰਾਂ-ਪੰਦਰਾਂ ਵਾਰ ਫ਼ੋਨ ਕੀਤਾ ਹੋਇਆ ਸੀਉਹ ਗੁੱਸੇ ਹੋਣ ਦੀ ਵਜਾਏ, ਹੈਰਾਨ ਰਹਿ ਗਿਆ! ਮੈਂ ਘਰਦਿਆਂ ਨੂੰ ਕਦੇ ਦਸਾਂ ਦਿਨਾਂ 'ਚ ਇਕ ਵਾਰ ਫ਼ੋਨ ਨਹੀਂ ਕੀਤਾਪਰ ਇਹ ਤਾਂ ਇਕ ਦਿਨ 'ਚ ਦਸ ਵਾਰ ਇਕੋ ਨੰਬਰ 'ਤੇ ਫ਼ੋਨ ਘੁੰਮਾਈ ਜਾਂਦੀ ਐ! ਉਸ ਨੇ ਦੂਜਾ ਪੈੱਗ ਪਾ ਕੇ ਦੀਪ ਨੂੰ ਥੱਲੇ ਬੁਲਾ ਲਿਆਉਹ ਉਪਰ ਸਲੀਪਿੰਗ-ਰੂਮ 'ਚ ਬੜੇ ਅਰਾਮ ਨਾਲ਼ ਟੀ. ਵੀ. ਦੇਖ ਰਹੀ ਸੀ

-"ਦੀਪ...! ਆਹ ਐਨਾ ਫ਼ੋਨ ਤੂੰ ਕੀਤੈ...?"

-"ਹੋਰ ਘਰੇ ਹੈ ਵੀ ਕੌਣ...? ਮੈਂ ਈ ਕੀਤਾ ਹੋਣੈਂ?" ਉਸ ਨੇ ਬੜੀ ਆਕੜ ਅਤੇ ਵਿਅੰਗ ਨਾਲ਼ ਉਤਰ ਦਿੱਤਾ

-"ਦੀਪ...! ਤੈਨੂੰ ਪਤੈ ਬਈ ਇੱਥੇ ਫ਼ੋਨ ਕਿੰਨਾ ਮਹਿੰਗੈ...?"

-"ਤੇ ਹੋਰ ਮੈਂ ਘਰੇ ਬੈਠੀ ਕੀ ਕਰਾਂ...?" ਉਸ ਨੇ ਠੁਣਾਂ ਹਰਦੇਵ ਸਿਰ ਭੰਨਿਆਂ

-"......।" ਹਰਦੇਵ ਨਿਰੁੱਤਰ ਹੋ ਗਿਆ

-"ਮੈਂ 'ਕੱਲੀ ਘਰੇ ਬੈਠੀ ਕਰਾਂ ਵੀ ਕੀ...?"

-"ਦੇਖ ਦੀਪ...! ਆਪਾਂ ਹੁਣ ਦੋ ਲੱਖ ਪੌਂਡ ਦਾ ਮਕਾਨ ਲਿਐ-ਹਜਾਰ ਪੌਂਡ ਸਿੱਧਾ ਈ ਮੌਰਗੇਜ ਤੇ ਕੌਂਸਲ ਟੈਕਸ ਵਿਚ ਈ ਚਲਿਆ ਜਾਂਦੈ! ਬਾਕੀ ਕਾਰ ਦੀ ਇੰਸ਼ੋਰੈਂਸ ਵੀ ਐ-ਪੈਟਰੋਲ ਦਾ ਖਰਚਾ ਵੀ ਐ-ਬਿਜਲੀ ਦਾ ਖਰਚਾ-ਪਾਣੀ ਦਾ ਖਰਚਾ-ਆਪਣੇ ਖਾਣ ਪੀਣ ਦਾ ਖਰਚਾ-ਨਿਰੇ ਖਰਚੇ ਈ ਖਰਚੇ ਐ...! ਤੂੰ ਮਾੜਾ ਮੋਟਾ ਸੰਭਲ਼ ਕੇ ਖਰਚਾ ਕਰਿਆ ਕਰ! ਇਉਂ ਤਾਂ ਆਪਣਾ ਦਿਵਾਲ਼ਾ ਨਿਕਲਜੂ...?"

-"ਕੋਈ ਫ਼ਿਕਰ ਨਾ ਕਰੋ...! ਮੈਂ ਪਾਪਾ ਜੀ ਤੋਂ ਮੰਗਵਾ ਦਿਊਂ!" ਉਸ ਨੇ ਬੜੀ ਬੇਧਿਆਨੀ ਨਾਲ਼ ਉਤਰ ਮੋੜਿਆ

-"ਪਾਪਾ ਜੀ ਤੋਂ ਆਪਾਂ ਪੈਸੇ ਮੰਗਵਾਉਂਦੇ ਚੰਗੇ ਲੱਗਦੇ ਐਂ...?"

-"ਕਿਉਂ, ਫੇਰ ਕੀ ਹੋ ਗਿਆ...? ਹੁਣ ਤੱਕ ਮੈਂ ਪਾਪਾ ਜੀ ਦੇ ਸਿਰ 'ਤੇ ਈ ਤੋਤੇ ਉੜਾਏ ਐ! ਜੇ ਲੋੜ ਪਈ ਤਾਂ ਆਪਾਂ ਪੈਸੇ ਮੰਗਵਾ ਲਵਾਂਗੇ!"

-"ਆਹ, ਐਨਾ ਫ਼ੋਨ ਤੂੰ ਕਰਦੀ ਕੀਹਨੂੰ ਐਂ...? ਇਹ ਤਾਂ ਦੱਸ? ਇਕੋ ਨੰਬਰ 'ਤੇ, ਇਕ ਦਿਨ 'ਚ ਦਸ ਦਸ ਵਾਰੀ ਫ਼ੋਨ ਹੋਇਐ-ਆਹ ਦੇਖ ਲੈ...!" ਉਸ ਨੇ ਸੂਚੀ ਅੱਗੇ ਕੀਤੀ

-"ਮੈਂ ਫ਼ੋਨ ਕੀਤੇ ਐ-ਮੈਨੂੰ ਨਾ ਪਤਾ ਹੋਊ...?"

-"ਪਰ ਇਹ ਨੰਬਰ ਹੈ ਕੀਹਦਾ...? ਪਾਪਾ ਜੀ ਹੋਰਾਂ ਦਾ ਤਾਂ ਇਹ ਨੰਬਰ ਹੈਨ੍ਹੀ!"

-"ਇਹ ਮੇਰੀ ਪ੍ਰਾਈਵੇਸੀ ਐ...!" ਉਸ ਨੇ ਇਕੋ ਵਿਚ ਹੀ ਨਬੇੜ ਦਿੱਤੀ

-"ਕੀਹਨੂੰ ਫ਼ੋਨ ਕਰਦੀ ਐਂ? ਇਹ ਤਾਂ ਪਤਾ ਲੱਗਣਾ ਚਾਹੀਦੈ...? ਆਫ਼ਟਰ ਆਲ ਮੈਂ ਫਿਰ ਵੀ ਤੇਰਾ ਹਸਬੈਂਡ ਐਂ!" ਉਸ ਨੇ ਬੜੇ ਠੰਢੇ ਮਤੇ ਨਾਲ਼, ਸਮਝਾਉਣ ਵਾਲ਼ਿਆਂ ਵਾਂਗ ਪੁੱਛਿਆ

-"ਜਰੂਰੀ ਦੱਸਣਾ ਪਊ...?" ਉਹ ਲਾਚੜਿਆਂ ਵਾਂਗ ਬੋਲੀ

-"ਮੈਂ ਤੈਨੂੰ ਮਜਬੂਰ ਨਹੀਂ ਕਰਦਾ...! ਪਰ ਜਨਰਲੀ ਗੱਲ ਈ ਪੁੱਛ ਰਿਹੈਂ!"

-"ਇਹ ਮੇਰਾ ਇਕ ਦੋਸਤ ਐ...! ਮੇਰੇ ਨਾਲ਼ ਕਾਲਜ ਵਿਚ ਪੜ੍ਹਦਾ ਹੁੰਦਾ ਸੀ...! ਬੜਾ ਰਾਈਸ ਮੁੰਡਾ ਐ...! ਹੋਰ ਕੁਛ...?" ਆਖ ਕੇ ਉਸ ਨੇ ਹਰਦੇਵ ਦੇ ਸਿਰ ਵਿਚ ਪੱਥਰ ਚਲਾ ਦਿੱਤਾਉਹ ਸੋਚ ਰਿਹਾ ਸੀ ਕਿ ਸਾਲ਼ੀ ਮੇਰੇ ਘਰਵਾਲ਼ੀ, ਮੈਨੂੰ ਆਪਣੇ ਦੋਸਤ ਮੁੰਡੇ ਬਾਰੇ ਬੜੇ ਮਾਣ ਨਾਲ਼ ਦੱਸ ਰਹੀ ਐ? ਇਹਨੂੰ ਸਾਲ਼ੀ ਨੂੰ ਕੋਈ ਸ਼ਰਮ ਹਯਾ ਹੈ ਕਿ ਨਹੀਂ? ਉਹ ਮੇਰਾ ਸਾਲ਼ਾ ਜ਼ਰੂਰ ਇਹਦਾ ਯਾਰ ਹੋਊ...! ਇਹ ਵਿਆਹ ਤੋਂ ਪਹਿਲਾਂ ਜ਼ਰੂਰ ਉਹਦੇ ਨਾਲ਼ ਰੰਗਰਲ਼ੀਆਂ ਮਨਾਉਂਦੀ ਰਹੀ ਹੋਊ...! ਜਿਹੜਾ ਇਹ ਹਰ ਤੀਜੇ ਮਹੀਨੇ ਵੱਖੋ ਵੱਖਰੇ ਟੂਰ ਲਾਉਂਦੀ ਸੀ, ਉਸੇ ਭੈਣ ਦੇ ਖ਼ਸਮ ਦੀ ਬੁੱਕਲ਼ ਨਿੱਘੀ ਕਰਦੀ ਹੋਊ! ਉਸ ਦਾ ਦਿਮਾਗ ਰਾਕਟ ਬਣਿਆ ਪਿਆ ਸੀਪਰ ਉਹ ਸਰਾਸਰ ਸਮਾਈ ਤੋਂ ਕੰਮ ਲੈ ਰਿਹਾ ਸੀ

-"ਤੇਰੀ ਇਹਦੇ ਨਾਲ਼ ਦੋਸਤੀ ਸੀ...?"

-"ਤੇ ਹੋਰ ਮੈਂ ਕੀ ਆਖੀ ਜਾਨੀ ਐਂ? ਗਹਿ ਗੱਡਵੀਂ ਦੋਸਤੀ...! ਇਹ ਮੇਰਾ ਕਾਲਜ ਦਾ ਜਿਗਰੀ ਦੋਸਤ ਐ! ਹੁਣ ਮੈਨੂੰ ਬੋਰ ਨਾ ਕਰੋ...! ਮੈਂ ਤਾਂ ਚੱਲੀ ਆਂ ਸੌਣ...!" ਤੇ ਉਹ ਮੱਖੀ ਵਾਂਗ 'ਭਿਣਨ-ਭਿਣਨ' ਕਰਦੀ ਪੌੜੀਆਂ ਚੜ੍ਹ ਗਈਹਰਦੇਵ ਅਨਾਥਾਂ ਵਾਂਗ ਬੈਠਾ ਸੀਦੀਪ ਨੂੰ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਸੀਉਹ ਹਰਦੇਵ ਨੂੰ ਜੁੱਤੀ ਤੋਂ ਦੀ ਮਾਰਦੀ ਸੀ

----

ਸਾਰੀ ਰਾਤ ਹਰਦੇਵ ਨੂੰ ਨੀਂਦ ਨਾ ਆਈਉਹ ਬੈੱਡ ਵਿਚ ਪਲ਼ਸੇਟੇ ਹੀ ਮਾਰਦਾ ਰਿਹਾਹੁਣ ਉਸ ਦੇ ਪਿੱਛੇ ਖੂਹ ਅਤੇ ਅੱਗੇ ਖਾਤਾ ਸੀਪਿੱਛੇ ਹੁਣ ਉਹ ਮੁੜ ਨਹੀਂ ਸਕਦਾ ਸੀ ਅਤੇ ਅੱਗੇ ਜਾਣ ਲੱਗੇ ਨੂੰ ਖ਼ਤਰਾ ਹੀ ਖ਼ਤਰਾ ਸੀਉਸ ਦੀ ਹਾਲਤ ਉਸ ਬਾਘੜ ਬਿੱਲੇ ਵਰਗੀ ਹੋਈ ਪਈ ਸੀਜਿਸ ਦੇ ਪਿੱਛੇ ਗਿੱਦੜਮਾਰ ਅਤੇ ਅੱਗੇ ਕੰਡਿਆਲ਼ੀ ਵਾੜ ਸੀ! ਜਾਵੇ, ਤਾਂ ਕਿੱਧਰ ਜਾਵੇ...? ਭੱਜੇ, ਤਾਂ ਕਿਹੜੀ ਕੂਟ ਨੂੰ ਭੱਜੇ...? ਚਾਰੇ ਕੂਟਾਂ ਉਸ ਲਈ ਤਬਾਹੀ ਬਣੀਆਂ ਖੜ੍ਹੀਆਂ ਸਨ

ਹਰਦੇਵ ਜਿਵੇਂ ਪਿਆ ਸੀਉਵੇਂ ਹੀ ਉਠ ਖੜ੍ਹਾ ਹੋਇਆ ਅਤੇ ਕੰਮ 'ਤੇ ਚਲਾ ਗਿਆ

ਸਾਰੀ ਦਿਹਾੜੀ ਉਸ ਦਾ ਕੰਮ ਵਿਚ ਮਨ ਨਾ ਲੱਗਿਆਸੋਚਾਂ ਦੀ ਬੱਦਲ਼ਵਾਈ ਮਨ 'ਤੇ ਭਾਰੂ ਰਹੀ

ਦੇਸੀ ਭਾਈਬੰਦ ਵੀ ਉਸ ਨੂੰ ਦੇਖ ਕੇ ਚੁੱਪ ਹੀ ਰਹੇ

----

ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਿਸ ਆਇਆ ਤਾਂ ਦੀਪ ਉਸ ਦੇ ਨਾਲ਼ ਅੜ ਕੇ ਬੈਠ ਗਈਇਤਨੀ ਨੇੜਤਾ ਦੀ ਉਸ ਨੂੰ ਕੋਈ ਸਮਝ ਨਹੀਂ ਪਈ ਸੀਦੀਪ ਤਾਂ ਉਸ ਦੇ ਇਤਨੀ ਨੇੜੇ ਬੈਠੀ ਹੀ ਨਹੀਂ ਸੀ? ਅੱਜ ਤਾਂ ਦੀਪ ਨੇ ਉਸ ਨੂੰ ਗਿਲਾਸ ਅਤੇ ਬੋਤਲ ਵੀ ਆਪ ਲਿਆ ਕੇ ਅੱਗੇ ਧਰੀ ਸੀ

-"ਕੀ ਗੱਲ ਐ...?" ਉਸ ਨੇ ਬੋਤਲ ਨੇੜੇ ਧੂੰਹਦਿਆਂ ਪੁੱਛਿਆ

-"ਮੈਂ ਤੁਹਾਡੇ ਨਾਲ਼ ਨਹੀਂ ਬੈਠ ਸਕਦੀ...?"

-"ਨਹੀਂ, ਇਹ ਗੱਲ ਨਹੀਂ...! ਪਰ ਗੱਲ ਕੀ ਐ?"

-"ਤੁਸੀਂ ਪਰਸੋਂ ਦੀ ਛੁੱਟੀ ਕਰ ਲਵੋ!" ਉਸ ਨੇ ਹੁਕਮ ਵਾਲ਼ੇ ਲਹਿਜੇ ਵਿਚ ਆਖਿਆ

-"ਕਿਉਂ...? ਕੀ ਗੱਲ...?"

-"ਬੱਸ ਆਖ ਦਿੱਤਾ...! ਤੁਸੀਂ ਪਰਸੋਂ ਦੀ ਛੁੱਟੀ ਕਰਨੀ ਐਂ...!" ਉਸ ਨੇ ਉਸੇ ਅੰਦਾਜ਼ ਵਿਚ ਦੁਹਰਾਇਆ

-"ਦੀਪ...! ਤੂੰ ਸਮਝਦੀ ਕਿਉਂ ਨ੍ਹੀ? ਜੇ ਮੈਂ ਛੁੱਟੀ ਕਰੂੰਗਾ-ਆਪਣੇ ਖਰਚੇ ਕਿੱਥੋਂ ਪੂਰੇ ਹੋਣਗੇ? ਘਰ ਦਾ ਖਰਚਾ ਪਤਾ ਕਿੰਨੈਂ...?" ਉਹ ਘਰ ਦੀ ਥਾਂ 'ਤੇਰਾ ਖਰਚਾ' ਆਖਣੋਂ ਸੰਕੋਚ ਕਰ ਗਿਆ ਸੀ

-"ਖਰਚਾ ਮੈਂ ਆਪੇ ਪਾਪਾ ਜੀ ਤੋਂ ਮੰਗਵਾ ਲਊਂ!"

-"ਪਾਪਾ ਜੀ...ਪਾਪਾ ਜੀ...ਪਾਪਾ ਜੀ...! ਚੌਵੀ ਘੰਟੇ ਪਾਪਾ ਜੀ...? ਪਾਪਾ ਜੀ ਤੋਂ ਪੈਸੇ ਮੰਗਵਾਉਂਦੇ ਆਪਾਂ ਚੰਗੇ ਲੱਗਦੇ ਐਂ?" ਉਸ ਦਾ ਦਿਮਾਗ ਗਰਮੀ ਫੜ ਕੇ ਵੀ ਮਾੜੇ ਇੰਜਣ ਵਾਂਗ ਠਰ ਗਿਆ

-"ਫੇਰ ਕੀ ਐ...? ਉਹ ਮੇਰੇ ਪਾਪਾ ਜੀ ਐ! ਅੱਗੇ ਵੀ ਮੈਂ ਉਹਨਾਂ ਤੋਂ ਈ ਲੈਂਦੀ ਸੀ? ਹੁਣ ਨਹੀਂ ਮੰਗਵਾ ਸਕਦੀ? ਮੇਰੀ ਏਅਰ ਟਿਕਟ ਵੀ ਉਹਨਾਂ ਨੇ ਈ ਲਾਈ ਐ! ਉਦੋਂ ਨਾ ਤੁਸੀਂ ਆਖਿਆ...?" ਉਸ ਨੇ ਸ਼ਾਂਤਮਈ ਉਤਰ ਦਿੱਤਾ ਤਾਂ ਸੱਚੀ ਸੁਣ ਕੇ ਹਰਦੇਵ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ

-"ਪਰ ਪਰਸੋਂ ਛੁੱਟੀ ਕਰਨੀ ਕਾਹਦੇ ਵਾਸਤੇ ਐ...? ਐਡਾ ਕੀ ਜਰੂਰੀ ਕੰਮ ਐਂ?"

-"ਉਹ...ਜਿਹੜਾ ਮੁੰਡਾ ਮੇਰਾ ਕਾਲਜ ਦਾ ਦੋਸਤ ਐ ਨ੍ਹਾਂ...? ਜੀਹਨੂੰ ਮੈਂ ਫ਼ੋਨ ਕਰਦੀ ਹੁੰਨੀ ਆਂ?"

-"ਆਹੋ...!" ਉਸ ਨੇ ਇਕ ਦਮ ਮੂੰਹ ਉਪਰ ਉਗੀਸਿਆ

-"ਉਹ ਪਰਸੋਂ ਆਪਣੇ ਬਿਜ਼ਨਿਸ ਦੇ ਚੱਕਰ 'ਚ ਹਫ਼ਤੇ ਕੁ ਲਈ ਇੰਗਲੈਂਡ ਆ ਰਿਹੈ...! ਫੇਰ ਉਹਨੇ ਅੱਗੇ ਅਮਰੀਕਾ ਤੇ ਕੈਨੇਡਾ ਜਾਣੈਂ-ਉਹਨੂੰ ਆਪਾਂ ਏਅਰਪੋਰਟ ਤੋਂ ਲੈਣ ਜਾਣੈਂ...!"

-"......।" ਹਰਦੇਵ ਸੋਫ਼ੇ ਤੋਂ ਡਿੱਗਣ ਵਾਲ਼ਾ ਹੋ ਗਿਆਉਸ ਦਾ ਦਿਮਾਗ ਫਿਰ ਘੁਮਿਆਰ ਦੇ ਚੱਕ ਵਾਂਗ ਘੁਕਣ ਲੱਗ ਪਿਆਅੱਗੇ ਤਾਂ ਸਾਲ਼ੀ ਇਹ ਸਿਰਫ਼ ਉਹਨੂੰ ਭੈਣ ਚੋਦ ਨੂੰ ਫ਼ੋਨ ਹੀ ਕਰਦੀ ਸੀ, ਹੁਣ ਬੁੱਕਲ਼ 'ਚ ਵੀ ਬੈਠਿਆ ਕਰੂ...! ਕੀ ਵੱਸ ਹੈ ਐਸ ਮੁਲਕ 'ਚ...? ਇੱਥੇ ਤਾਂ ਆਖ ਦਿੰਦੇ ਐ, ਬਈ ਜੇ ਅਗਲੀ ਦਾ ਮਨ ਮੰਨਦੈ, ਜੋ ਮਰਜ਼ੀ ਐ ਕਰੇ...! ਕੋਈ ਬੰਦਿਸ਼ ਨਹੀਂ! ਔਰਤ ਨੂੰ ਪੂਰਨ ਆਜ਼ਾਦੀ ਐ! ਆਖਣਾ ਹੋਵੇ, ਬਈ ਭੈਣ ਦਿਓ ਖ਼ਸਮੋਂ! ਜੇ ਤੀਮੀ ਆਪਦੇ ਘਰਵਾਲ਼ੇ ਨੂੰ ਛੱਡ ਕੇ ਦੂਜੇ ਨਾਲ਼ ਮਸਤੀ ਮਾਰਦੀ ਐ, ਤਾਂ ਤੀਮੀਆਂ ਵਾਸਤੇ ਵੀ ਕੋਈ ਕਾਨੂੰਨ ਤਿਆਰ ਕਰੋ...! ਬੰਦਿਆਂ ਦੀ ਖਾਤਰ ਤਾਂ ਮੇਰਿਆਂ ਸਾਲ਼ਿਆਂ ਨੇ ਧੜਾਧੜ ਕਾਨੂੰਨ ਘੜੇ ਹੋਏ ਐਜੇ ਆਹ ਕਰੂ, ਆਹ ਹੋਊ...! ਜੇ ਔਹ ਕਰੂ, ਔਹ ਹੋਊ...! ਤੇ ਤੀਮੀ...? ਤੀਮੀ ਜੀਹਦੀ ਮਰਜੀ ਰਜਾਈ 'ਚ ਧੱਕੇ ਲੁਆਈ ਜਾਵੇ? ਇਹ ਸਾਲ਼ੀਆਂ ਕੋਈ ਉਤੋਂ ਡਿੱਗੀਐਂ...? ਇਹ ਤੀਵੀਆਂ ਤਾਂ ਸਾਲ਼ੀਆਂ ਹੈ ਈ ਧੱਕਾ ਸਟਾਰਟ...! ਘਰਆਲ਼ੇ ਤੋਂ ਤਾਂ ਇਹ ਸਟਰਾਟ ਈ ਨ੍ਹੀ ਹੁੰਦੀਆਂ, ਚਾਹੇ ਕਿੰਨੇ ਪੁਲੀਤੇ ਲਾਈ ਜਾਵੇ...! ਆਖਣਗੀਆਂ, ਮੇਰਾ ਤਾਂ ਸਿਰ ਦਰਦ ਕਰਦੈ...! ਮੇਰੀ ਅੱਜ ਤਬੀਅਤ ਠੀਕ ਨ੍ਹੀ...! ਮੈਨੂੰ ਫ਼ਲੂ ਜਿਆ ਹੋਇਆ ਪਿਐ...! ਲਓ, ਕਰਲੋ ਗੱਲ...! ਐਥੇ ਤਾਂ ਹੀ ਤਾਂ ਗੰਦ ਪਿਆ ਫਿਰਦੈ! ਕੋਈ ਬੈਂਗਣੀਂ ਰੰਗਾ ਕਾਲਾ ਗੋਰੀ ਨਾਲ਼ ਬਾਂਹਾਂ 'ਚ ਬਾਂਹਾਂ ਅੜਾਈ ਫਿਰਦੈ! ਤੇ ਆਪਣੀਆਂ ਦੇਸੀ ਟੱਟੂ ਖੁਰਾਸ਼ਾਨੀ ਦੁਲੱਤੇ ਚਲਾਈ ਜਾਂਦੀਐਂ...! ਲੈ ਆਹ ਮੇਰੇ ਸਾਲੇ ਦੀ ਮੇਰੇ ਆਲ਼ੀ ਨੀ ਮਾਨ...! ਅਖੇ, ਹਮਰਾ ਮਿੱਤਰ ਆ ਰਹਾ ਹੈ...! ਇਹਦੀ ਭੈਣ ਦੀ ਟੰਗ ਇਹਦੀ ਦੀ...! ਇਹ ਸਾਲ਼ੀ ਵਿਆਹ ਤੋਂ ਪਹਿਲਾਂ ਦੀ ਹੀ ਉਹਦੇ ਨਾਲ਼ ਕੁੰਡਾ ਫ਼ਸਾਈ ਫਿਰਦੀ ਐ? ਜੇ ਕਿਸੇ ਨੇ ਘਰ ਆਉਣਾ ਹੋਵੇ? ਤਾਂ ਅਕਸਰ ਬੰਦਾ ਮਾਲਕ ਨੂੰ ਪਹਿਲਾਂ ਪੁੱਛ ਲੈਂਦੈ...! ਬਈ ਮੇਰਾ ਫ਼ਲਾਨਾ-ਫ਼ਲਾਨਾ ਆ ਰਿਹੈ, ਆ ਜਾਵੇ? ਪਰ ਇਹ ਤਾਂ ਮੇਰੇ ਸਾਲ਼ੇ ਦੀ ਆਪ ਈ ਇੰਦਰਾ ਗਾਂਧੀ ਬਣੀ ਫਿਰਦੀ ਐ...? ਇਹ ਪੁੱਛਦੀ ਨਹੀਂ, ਸਗੋਂ ਦੱਸਦੀ ਐ!

-"ਤੇ ਰਹੂ ਕਿੱਥੇ...?" ਹਰਦੇਵ ਨੂੰ ਅਗਲਾ ਫ਼ਿਕਰ ਪੈ ਗਿਆਇਹਦਾ ਸਾਲ਼ੀ ਦਾ ਕੀ ਇਤਬਾਰ? ਇਹ ਤਾਂ ਸਾਲ਼ੀ ਬੇਸ਼ਰਮ ਐਂ! ਕਿਤੇ ਮੇਰੇ ਸਾਹਮਣੇ ਈ ਨਾਂ 'ਗੜੱਪ' ਦੇਣੇ ਉਹਦੀ ਬੁੱਕਲ਼ 'ਚ ਜਾ ਡਿੱਗੇ? ਕਿਤੇ ਸਾਡੇ ਆਲ਼ੇ ਸਲੀਪਿੰਗ-ਰੂਮ 'ਚ ਨਾ ਡੇਰੇ ਲਾ ਲੈਣ...? ਮੈਂ ਕੀਹਦੀ ਬੇਬੇ ਨੂੰ ਮਾਸੀ ਆਖੂੰ...? ਮਿੱਤਰਾ, ਮੰਨ ਚਾਹੇ ਨਾ ਮੰਨ...! ਇਹਦੇ ਨਾਲ਼ ਵਿਆਹ ਕਰਵਾ ਕੇ ਧੌਣ ਤੇਰੀ ਜ਼ਰੂਰ ਘੁਲਾੜ੍ਹੇ 'ਚ ਆ ਗਈ ਐ! ਹੁਣ ਤਾਂ ਡੈਣ ਮਾਂਗੂੰ ਲਹੂ ਪੀ ਕੇ ਹੀ ਸਾਹ ਲਊ! ਸੀਰਮੇ ਪੀਊ ਤੇਰੇ ਸੀਰਮੇ...!

-"ਰਹੂ ਉਹ ਕਿਸੇ ਹੋਟਲ਼ 'ਚ...! ਉਹਦੇ ਕੋਲ਼ੇ ਪੈਸਾ ਥੋੜ੍ਹੈ? ਆਪਾਂ ਤਾਂ ਬੱਸ ਉਹਨੂੰ ਸਿਰਫ਼ ਲੈ ਕੇ ਈ ਆਉਣੈਂ!" ਦੀਪ ਦੇ ਕਹਿਣ 'ਤੇ ਉਸ ਨੇ ਕੁਝ ਕੁ ਸੁਖ ਦਾ ਸਾਹ ਲਿਆ ਕਿ ਸਾਲਾ ਆਪੇ ਕਿਤੇ ਧੱਕੇ ਖਾ ਕੇ ਮੁੜਜੂ! ਕਿਤੇ ਸਾਲ਼ਾ ਐਥੇ ਨਾ ਢੀਠ ਸਾਧ ਮਾਂਗੂੰ ਡੇਰੇ ਲਾ ਕੇ ਬਹਿਜੇ...? ਮੈਨੂੰ ਇਹਨਾਂ ਦਾ ਚੌਂਕੀਦਾਰਾ ਕਰਨਾ ਪਵੇ...?

-"ਹੀਥਰੋ ਏਅਰਪੋਰਟ 'ਤੇ ਈ ਆਉਣੈਂ?"

-"ਆਹੋ, ਹੀਥਰੋ 'ਤੇ ਈ ਆਉਣਾ ਹੋਊ...? ਨਹੀਂ ਤਾਂ ਮੈਂ ਕੱਲ੍ਹ ਨੂੰ ਉਹਨੂੰ ਫ਼ੋਨ ਕਰਕੇ ਪੁੱਛ ਲਊਂ!" ਦੀਪ ਨੇ ਬੜੇ ਮਜਾਜ ਨਾਲ ਕਿਹਾਹਰਦੇਵ ਨੂੰ ਹੋਰ ਫ਼ਿਕਰ ਪੈ ਗਿਆਇਹ ਫੇਰੇ ਦੇਣੀ ਹੁਣ ਫੇਰ ਟੈਲੀਫ਼ੋਨ ਨੂੰ ਗੇੜਾ ਪਾਊ...! ਉਸ ਦਾ ਦਿਲ ਕਾਹਲ਼ਾ ਪੈਣ ਲੱਗ ਪਿਆਟੈਲੀਫ਼ੋਨ ਦਾ ਬਿੱਲ ਹਰ ਮਹੀਨੇ ਬਾਣੀਏਂ ਵਾਂਗ ਘਰ ਆ ਵੱਜਦੈਨਾ ਕੁਛ ਕਹਿਣ ਜੋਗਾ, ਨਾ ਕਰਨ ਜੋਗਾ! ਜਦੋਂ ਕਹੀਏ, ਆਖੂ ਪਾਪਾ ਜੀ ਤੋਂ ਮੰਗਵਾ ਲਊਂ! ਮੰਗਵਾਏ ਕਦੇ ਸਾਲ਼ੀ ਨੇ ਹੈ ਨਹੀਂ! ਮੰਤਰੀਆਂ ਮਾਂਗੂੰ ਫ਼ੋਕੇ ਨਾਅਰੇ ਇਹ ਮਾਰੀ ਜਾਂਦੀ ਐ! ਬਈ ਜਾਂ ਤਾਂ ਉਸ ਕੰਜਰ ਨੂੰ ਆਖ, ਬਈ ਸਾਨੂੰ ਦਸ ਕੁ ਹਜਾਰ ਪੌਂਡ ਭੇਜ...! ਬਥੇਰਾ ਪੈਸਾ ਅੱਗ ਲੱਗਦੈ ਮੇਰੇ ਸਾਲ਼ੇ ਕੋਲ਼ੇ...! ਬਥੇਰੀ ਦੁਨੀਆਂ ਲੁੱਟ-ਲੁੱਟ ਖਾਧੀ ਐ ਉਹਨੇ ਦੈਂਤ ਨੇ...!

-"ਫ਼ਲਾਈਟ ਕਿੰਨੇ ਵਜੇ ਉਤਰਨੀ ਐਂ?"

-"ਉਹ ਵੀ ਫ਼ੋਨ 'ਤੇ ਈ ਪੁੱਛ ਲਊਂ! ਵੈਸੇ ਦੁਪਿਹਰੇ ਬਾਰਾਂ ਪੰਦਰਾਂ 'ਤੇ ਕਹਿੰਦਾ ਸੀ।"

-"ਉਹਦਾ ਵੀਜ਼ਾ ਕਿਵੇਂ ਲੱਗ ਗਿਆ, ਐਡੀ ਛੇਤੀ?"

-"ਉਹ ਲੁਆ ਦੇਵੇ ਸਾਰੇ ਪੰਜਾਬ ਦੇ ਵੀਜ਼ੇ! ਉਹਦਾ ਕਾਰੋਬਾਰ ਪਤਾ ਕਿੰਨਾਂ ਵੱਡੈ? ਲੱਖ ਲੱਖ ਰੁਪਈਆ ਤਾਂ ਉਹ ਖੜ੍ਹਾ ਖਰਚ ਦਿੰਦੈ! ਛੇ ਤਾਂ ਉਹਦੇ ਕੋਲ਼ੇ ਕਾਰਾਂ ਨੇ! ਜਿਹੜੀ ਨੂੰ ਜੀਅ ਕਰਦੈ-ਉਹੀ ਤੋਰ ਲੈਂਦੈ! ਤੁਸੀਂ ਐਥੇ ਟੈਲੀਫ਼ੋਨ ਦੇ ਬਿੱਲ ਕਰਕੇ ਪਿੱਟਣ ਲੱਗ ਪੈਨੇ ਐਂ!" ਉਸ ਨੇ ਹਰਦੇਵ ਦੀ ਤਹਿ ਲਾ ਦਿੱਤੀ

----

ਤੀਜੇ ਦਿਨ ਹਰਦੇਵ ਨੇ ਛੁੱਟੀ ਕਰ ਲਈ

ਸਵੇਰੇ ਗਿਆਰਾਂ ਕੁ ਵਜੇ ਉਹ ਹੀਥਰੋ ਏਅਰਪੋਰਟ 'ਤੇ ਪਹੁੰਚ ਗਏ

-"ਕੀ, ਨਾਂ ਕੀ ਐ ਉਹਦਾ...?" ਹਰਦੇਵ ਨੇ ਪੁੱਛਿਆਉਹ ਪੁੱਛਣ ਤਾਂ 'ਤੇਰੇ ਖਸਮ ਦਾ' ਲੱਗਿਆ ਸੀਪਰ ਚੁੱਪ ਹੀ ਰਿਹਾਉਸ ਦਾ ਦਿਲ ਛਾਤੀ ਵਿਚ ਹਥੌੜੇ ਵਾਂਗ ਵੱਜੀ ਜਾ ਰਿਹਾ ਸੀ

-"ਸੁਮੀਤ...! ਬੜਾ ਨਾਈਸ ਮੁੰਡੈ!" ਉਸ ਦਾ ਨਾਂ ਦੱਸਦੀ ਦੀਪ ਨੇ ਚਾਂਭੜ ਮਾਰੀ ਸੀਜਿਵੇਂ 'ਸੁਮੀਤ' ਆਖੇ ਤੋਂ ਉਸ ਦੇ ਕੁਤਕੁਤੀਆਂ ਨਿਕਲੀਆਂ ਸਨਉਹ ਅਣਜਕਿਆਂ ਵਾਂਗ ਅੰਦਰ ਦੇਖ ਰਹੀ ਸੀਹਰਦੇਵ ਆਖਣ ਤਾਂ ਲੱਗਿਆ ਸੀ ਕਿ ਸਬਰ ਕਰ! ਉਹ ਖ਼ਸਮ ਐਥੇ ਈ ਆ ਖੜ੍ਹਨੈ! ਜਿਹੜਾ ਕੰਜਰ ਤੇਰੇ ਮਗਰ ਲੰਡਨ ਆ ਵੱਜਿਆ, ਉਹ 'ਨਾਈਸ' ਤਾਂ ਆਪੇ ਈ ਐ! ਮਾੜਾ ਬੰਦਾ ਕਦੋਂ ਵਿਆਹੀ ਵਰੀ ਮਗਰ ਗਿੱਟੇ ਕਢਵਾਉਂਦੈ?

ਦੀਪ ਦੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂਸਾਢੇ ਕੁ ਬਾਰਾਂ ਵਜੇ ਸੁਮੀਤ ਆਪਣਾ ਸੂਟਕੇਸ ਲੈ ਕੇ ਬਾਹਰ ਆ ਗਿਆਉਸ ਦੇ ਵਾਲ਼ਾਂ ਨੂੰ ਛੱਲੇ ਪੁਆਏ ਹੋਏ ਸਨਅੱਖਾਂ 'ਤੇ ਕਾਲ਼ੀ ਐਨਕ ਚਾੜ੍ਹੀ ਹੋਈ ਸੀਦਾਹੜੀ ਸਿਰਫ਼ ਠੋਡੀ ਉਪਰ ਹੀ ਰੱਖੀ ਹੋਈ ਸੀਦੀਪ ਉਸ ਨੂੰ ਵੇਲ ਵਾਂਗ ਚਿੰਬੜ ਗਈਸੁਮੀਤ ਨੇ ਵੀ ਉਸ ਨੂੰ ਰਜਾਈ ਵਾਂਗ ਸੀਨੇ ਨਾਲ਼ ਘੁੱਟ ਲਿਆਹਰਦੇਵ ਬਲਿ਼ਆ ਸੜਿਆ ਖੜ੍ਹਾ ਸੀਕਾਫ਼ੀ ਦੇਰ ਉਹਨਾਂ ਦੀ ਗਲ਼ਵਕੜੀ ਹੀ ਨਾ ਖੁੱਲ੍ਹੀਹਰਦੇਵ ਹੋਟਲ਼ ਦੇ ਦਰਬਾਨ ਵਾਂਗ ਝਾਕ ਰਿਹਾ ਸੀਪਰ ਉਹਨਾਂ ਨੂੰ ਕਿਸੇ ਦੀ ਜਿਵੇਂ ਪ੍ਰਵਾਹ ਹੀ ਨਹੀਂ ਸੀ!

-"ਸੁਮੀਤ...! ਇਹ ਨੇ ਹਰਦੇਵ...!" ਦੀਪ ਨੇ ਉਸ ਵੱਲ ਇੰਜ ਇਸ਼ਾਰਾ ਕੀਤਾਜਿਵੇਂ ਹਰਦੇਵ ਉਸ ਦਾ ਪਤੀ ਨਹੀਂ, ਕੋਈ ਡਰਾਈਵਰ ਸੀ!

-"ਨਾਈਸ ਟੂ ਮੀਟ ਯੂ, ਮਿਸਟਰ ਹਰਦੇਵ...!" ਉਸ ਨੇ ਬੜੇ ਤਪਾਕ ਨਾਲ਼ ਹੱਥ ਮਿਲਾਇਆਹਰਦੇਵ ਮਨ ਵਿਚ ਬੋਲਿਆ, ਇਹਨੂੰ ਕਿਹੜਾ ਭੈਣ ਦੇ ਲੱਕੜ ਨੂੰ ਪਤਾ ਨ੍ਹੀ, ਬਈ ਹਰਦੇਵ ਤੇਰਾ ਖ਼ਸਮ ਚੰਦ ਐ! ਹਰਦੇਵ ਨਾਲ਼ 'ਹਸਬੈਂਡ' ਆਖਦੀ ਨੂੰ ਖੁਰਕ ਪੈਂਦੀ ਸੀ? ਉਹ ਆਪਸ ਵਿਚ ਘੁਲੇ ਮਿਲੇ ਸਿੱਧੇ 'ਏਅਰਪੋਰਟ ਬੀਅਰ ਬਾਰ' ਵਿਚ ਜਾ ਬੈਠੇਜਿਵੇਂ ਖਰਚਾ ਬਾਪੂ ਨੇ ਕਰਨਾ ਸੀਹਰਦੇਵ 'ਕੈਸ਼ ਪੁਆਇੰਟ' ਤੋਂ ਪੈਸੇ ਕਢਵਾਉਣ ਚਲਾ ਗਿਆਉਸ ਨੂੰ ਪ੍ਰਤੱਖ ਪਤਾ ਹੀ ਸੀ ਕਿ ਮਘੋਰਾ ਤਾਂ ਮੇਰੀ ਜੇਬ ਵਿਚ ਹੀ ਹੋਣਾ ਹੈ! ਇਸ ਲਈ ਉਹ ਸੀਲ ਬਣਿਆਂ ਪੈਸੇ ਕਢਵਾ ਲਿਆਇਆਦੀਪ ਅਤੇ ਸੁਮੀਤ ਦੋਨੋਂ ਆਪਣੀਆਂ ਪ੍ਰੇਮ ਭਰੀਆਂ ਗੱਲਾਂ ਵਿਚ ਮਸਰੂਫ਼ ਸਨਉਹ ਬਿਨਾ ਝਿਜਕ ਇਕ ਦੂਜੇ ਨੂੰ ਜੱਫ਼ੀਆਂ ਪਾ ਰਹੇ ਸਨਹਰਦੇਵ ਕੁਰਸੀ ਡਾਹ ਕੇ ਇਕ ਪਾਸੇ ਬੈਠ ਗਿਆਜਿਵੇਂ ਜੰਨ 'ਚ ਨਾਈ ਬੈਠਾ ਹੁੰਦੈ! ਦੀਪ ਅਤੇ ਸੁਮੀਤ ਦੀਆਂ ਗੱਲਾਂ ਮੁੱਕਣ ਵਿਚ ਨਹੀਂ ਆ ਰਹੀਆਂ ਸਨਉਹ ਹਰਦੇਵ ਵੱਲੋਂ ਹਰ ਤਰ੍ਹਾਂ ਨਾਲ਼ ਬੇਧਿਆਨੇ ਸਨ

***************

ਚੌਵੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।

Friday, July 17, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 23

ਤੀਜੇ ਦਿਨ ਜਾਗਰ ਸਿੰਘ ਨੇ ਹਰ ਕੌਰ ਨੂੰ ਮੱਲੋਮੱਲੀ ਦਿੱਲੀ ਜਾਣ ਲਈ ਤਿਆਰ ਕਰ ਲਿਆਉਹ ਡੌਰ ਭੌਰਿਆਂ ਵਾਂਗ ਝਾਕ ਰਹੀ ਸੀਉਸ ਦਾ ਦਿਮਾਗ ਟਿਕਾਣੇ ਨਹੀਂ ਲੱਗਦਾ ਸੀਉਹ ਓਪਰਿਆਂ ਵਾਂਗ ਝਾਕ ਰਹੀ ਸੀਹਰਦੇਵ ਦੇ ਭਰਾ ਸੁਖਦੇਵ ਨੇ ਇਕ ਕੁਆਇਲਸ ਕਿਰਾਏ 'ਤੇ ਕਰ ਲਈ ਸੀਜਾਗਰ ਸਿੰਘ ਸੋਚਦਾ ਸੀ ਕਿ ਅਗਰ ਸਾਰਾ ਪ੍ਰੀਵਾਰ ਦੀਪ ਨੂੰ ਏਅਰਪੋਰਟ 'ਤੇ ਚੜ੍ਹਾਉਣ ਨਾ ਪੁੱਜਿਆ ਤਾਂ ਹਰਦੇਵ ਕੀ ਸੋਚੇਗਾ...? ਉਸ ਨੇ ਦੀਪ ਵਿਚ ਨਹੀਂ, ਸਾਡੇ ਵਿਚ ਗਲਤੀ ਕੱਢਣੀ ਸੀ! ਤੀਮੀਂ ਦਾ ਸਰੂਰ ਬੰਦੇ ਨੂੰ ਸੁੱਖੇ ਨਾਲੋਂ ਵੱਧ ਚੜ੍ਹਦੈ...! ਨਾਲ਼ੇ ਹੁਣ ਕੀ ਪਤਾ ਦੀਪ ਕਦੋਂ ਮੁੜੇ...? ਪ੍ਰਦੇਸ ਗਿਆਂ ਨੂੰ ਜੁਗੜੇ ਬੀਤ ਜਾਂਦੇ ਨੇ...! ਅੱਜ ਏਅਰਪੋਰਟ ਨਾ ਪਹੁੰਚੇ ਤਾਂ ਪੁੱਤ ਦੇ ਦਿਲ ਵਿਚ ਸ਼ੱਕ ਦਾ ਗੋਲ਼ਾ ਬੱਝ ਜਾਣਾ ਸੀ ਕਿ ਕਸੂਰ ਦੀਪ ਦਾ ਨਹੀਂ, ਸਾਡਾ ਸੀ...! ਪੁੱਤ ਨੂੰ ਆਪਣੇ ਨਾਲੋਂ ਟੁੱਟਦਾ ਉਹ ਕਦਾਚਿੱਤ ਵੀ ਜਰ ਨਹੀਂ ਸਕਦਾ ਸੀ! ਇਸ ਲਈ ਉਸ ਨੇ ਹਰ ਕੌਰ ਨੂੰ ਵੀ ਤਿਆਰ ਕਰ ਲਿਆ ਸੀਜੇ ਅਸੀਂ ਦਿੱਲੀ ਨਾ ਗਏ, ਪਤਾ ਨਹੀਂ ਦੀਪ ਕੀ-ਕੀ ਹਰਦੇਵ ਨੂੰ ਕਹੇਗੀ...? ਪਤਾ ਨਹੀਂ ਕੀ-ਕੀ ਲੂਤੀਆਂ ਲਾਵੇਗੀ...? ਪਤਾ ਨਹੀਂ ਕਿੰਨੇ ਕੰਨ ਭਰੇਗੀ...? ਥੋਡਾ ਤਾਂ ਮੈਨੂੰ ਕੋਈ ਚੜ੍ਹਾਉਣ ਵੀ ਨਹੀਂ ਆਇਆ...! ਮੈਂ ਉਹਨਾਂ ਦੀ ਕਿਹੜੇ ਮੂੰਹ ਨਾਲ਼ ਇੱਜ਼ਤ ਕਰਾਂ...? ਦੀਪ ਦੀ ਲੱਤ ਸਦਾ ਲਈ ਹਰਦੇਵ ਦੇ ਉਤੇ ਹੋ ਜਾਵੇਗੀ...! ਇਹ ਜਾਗਰ ਸਿਉਂ ਚਾਹੁੰਦਾ ਨਹੀਂ ਸੀਉਹ ਸਾਰੇ ਪ੍ਰੀਵਾਰ ਸਮੇਤ ਦਿੱਲੀ ਏਅਰਪੋਰਟ ਜਾਣਾ ਚਾਹੁੰਦਾ ਸੀਦੀਪ ਲੱਖ ਆਖੇ, ਉਹ ਇਸ ਪੱਖੋਂ ਹਰ ਹਾਲਤ ਸੱਚਾ ਰਹਿਣਾ ਚਾਹੁੰਦਾ ਸੀਪੁੱਤ ਤੋਂ ਉਹ ਕੋਈ ਸੌੜਾ ਉਲਾਂਭਾ ਨਹੀਂ ਖੱਟਣਾ ਚਾਹੁੰਦਾ ਸੀ

----

ਸ਼ਾਮ ਨੂੰ ਪੰਜ ਕੁ ਵਜੇ ਉਹ ਦਿੱਲੀ ਏਅਰਪੋਰਟ 'ਤੇ ਪੁੱਜ ਗਏਏਅਰਪੋਰਟ 'ਤੇ ਮੇਲਾ ਲੱਗਿਆ ਹੋਇਆ ਸੀਕੋਈ ਆ ਰਿਹਾ ਸੀਕੋਈ ਜਾ ਰਿਹਾ ਸੀਕੋਈ ਵਿਛੜਿਆਂ ਨੂੰ ਮਿਲ਼ ਕੇ ਖ਼ੁਸ਼ ਹੋ ਰਿਹਾ ਸੀ ਅਤੇ ਕੋਈ ਵਿਛੜ ਜਾਣ ਦੇ ਦੁੱਖੋਂ ਰੋ ਰਿਹਾ ਸੀਅਜੀਬ ਹੀ ਗੇੜ ਸੀਅਜੀਬ ਹੀ ਆਵਾਗਵਣ ਦਾ ਚੱਕਰ ਸੀ

ਸੁਖਦੇਵ, ਦੀਪ ਹੋਰਾਂ ਨੂੰ ਲੱਭਦਾ ਪਾਗਲ ਹੋ ਗਿਆ ਸੀਉਹ ਔਟਲ਼ਿਆ ਇਧਰ ਉਧਰ ਭਟਕਦਾ ਫਿਰਦਾ ਸੀਮੇਲੇ ਵਿਚ ਗੁਆਚੀ ਹੋਈ ਗਾਂ ਵਾਂਗ! ਰਾਤ ਦੇ ਕੋਈ ਦਸ ਕੁ ਵਜੇ ਤਸੀਲਦਾਰ ਦੀ ਫ਼ੌਜ ਪਹੁੰਚੀਸਾਰੇ ਦਾਰੂ ਵਿਚ ਧੁੱਤ ਸਨਤਸੀਲਦਾਰ ਏਅਰਪੋਰਟ 'ਤੇ ਦਾਰੂ ਨਾਲ਼ ਰੱਜਿਆ ਬਲ਼ਦ ਮੂਤਣੀਆਂ ਪਾ ਰਿਹਾ ਸੀਜਦੋਂ ਸੁਖਦੇਵ ਨੇ ਤਸੀਲਦਾਰ ਨੂੰ "ਸਾਸਰੀਕਾਲ ਮਾਸੜ ਜੀ...!" ਆਖਿਆ ਤਾਂ ਤਸੀਲਦਾਰ ਨੇ ਉਸ ਨੂੰ ਗਹੁ ਨਾਲ਼ ਦੇਖਿਆਉਸ ਦੀਆਂ ਅੱਖਾਂ ਵਿਚ ਦਾਰੂ ਦਾ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ

-"ਮੈਂ ਸੁਖਦੇਵ ਆਂ ਮਾਸੜ ਜੀ...! ਹਰਦੇਵ ਦਾ ਭਰਾ!" ਉਸ ਨੇ ਜੋਰ ਦੇ ਕੇ ਤਸੱਲੀ ਕਰਵਾਉਣੀਂ ਚਾਹੀ

-"ਮੈਂ ਅੰਨ੍ਹੈਂ...? ਨਾ ਮੈਨੂੰ ਦਿਸਦਾ ਨ੍ਹੀ? ਸਾਲ਼ੀ ਮੰਗ ਖਾਣੀਂ ਜਾਤ...!" ਉਸ ਨੇ 'ਸਾਸਰੀਕਾਲ' ਵੀ ਨਾ ਮੰਨੀ

-"ਕਿੱਥੇ ਐ ਥੋਡਾ ਬੁੜ੍ਹਾ...?" ਤਸੀਲਦਾਰ ਦੇ ਆਖਣ 'ਤੇ ਸੁਖਦੇਵ ਬੇਚੈਨ ਹੋ ਗਿਆ

-"ਉਹ ਔਧਰ ਕਾਰ 'ਚ ਬੈਠੇ ਐ ਜੀ...!"

-"ਜਾ ਲਿਆ ਬੁਲਾ ਕੇ ਉਹਨਾਂ ਨੂੰ...!" ਉਸ ਨੇ ਹੁਕਮੀਆ ਕਿਹਾ

ਸੁਖਦੇਵ ਚੁੱਪ ਚਾਪ ਤੁਰ ਗਿਆ

ਉਸ ਦੀ ਹੱਤਕ ਹੋ ਗਈ ਸੀ

-"ਬਾਪੂ ਜੀ...! ਉਹ ਥੋਨੂੰ ਸੱਦ-ਦੇ ਐ!" ਉਸ ਨੇ ਸਿਰਫ਼ ਇਤਨਾ ਹੀ ਕਿਹਾ

-"ਚੱਲ...!" ਜਾਗਰ ਸਿਉਂ ਨੇ ਹਰ ਕੌਰ ਨੂੰ ਵੀ ਆਸਰਾ ਦੇ ਕੇ ਕਾਰ 'ਚੋਂ ਉਠਾ ਲਿਆਉਸ ਨੇ ਬਹੁਤੇ ਸੁਆਲ ਕਰਨੇ ਜਾਇਜ਼ ਨਹੀਂ ਸਮਝੇ ਸਨਸੁਖਦੇਵ ਵੀ ਤਸੀਲਦਾਰ ਦਾ ਬੁਰਾ ਸਲੂਕ ਛੁਪਾਅ ਗਿਆ ਸੀਹਰ ਕੌਰ ਨੇ ਕਾਰ ਵਿਚੋਂ ਖੰਡ ਅਤੇ ਪਾਣੀ ਦੀ ਗੜਵੀ ਚੁੱਕ ਲਈ ਅਤੇ ਉਹ ਸਾਰੇ ਤਸੀਲਦਾਰ ਦੇ ਕਾਫ਼ਲੇ ਵੱਲ ਨੂੰ ਹੋ ਤੁਰੇ

-"ਸਾਸਰੀਕਾਲ ਜੀ ਤਸੀਲਦਾਰ ਸਾਹਬ...!" ਜਾਗਰ ਸਿੰਘ ਹੱਥ ਜੋੜ ਕੇ ਅਦਬ ਕੀਤਾ

-"ਚੱਲ ਆ ਬਈ...! ਮਿਲੋ ਦੀਪ ਨੂੰ...! ਇਹਨੇ ਜਲਦੀ ਜਾਣੈਂ!" ਤਸੀਲਦਾਰ ਨੇ ਕਿਹਾਉਸ ਦੇ ਨਾਲ਼ ਵਰਦੀ ਪਾਈ ਦਿੱਲੀ ਪੁਲੀਸ ਦੇ ਤਿੰਨ ਅਫ਼ਸਰ ਖੜ੍ਹੇ ਸਨ

-"ਚੱਲ ਬਈ ਹਰ ਕੁਰੇ...!" ਜਾਗਰ ਸਿੰਘ ਨੇ ਹਰ ਕੌਰ ਨੂੰ ਇਸ਼ਾਰੇ ਨਾਲ਼ ਅੱਗੇ ਕੀਤਾ ਤਾਂ ਹਰ ਕੌਰ ਨੇ ਖੰਡ ਵਾਲੀ ਪੋਟਲੀ ਖੋਲ੍ਹ ਲਈ

-"ਲੈ ਪੁੱਤ, ਮੂੰਹ ਮਿੱਠਾ ਕਰ...!" ਉਹ ਖੰਡ ਦੀ ਚੂੰਢੀ ਭਰ ਕੇ ਸ਼ਗਨ ਵਜੋਂ ਦੀਪ ਦੇ ਮੂੰਹ ਨੂੰ ਲਾਉਣ ਲੱਗੀ

-"ਦੇਖੀਂ ਬੁੜ੍ਹੀਏ, ਕਿਤੇ ਇਹਨੂੰ ਕੋਈ ਸੈਂਖੀਆ ਨਾ ਦੇ ਦੇਈਂ...!" ਤਸੀਲਦਾਰ ਨੇ ਖੰਡ ਡੁਲ੍ਹਵਾ ਦਿੱਤੀ

-"ਨਾ ਭਾਈ...! ਬੇਸ਼ਗਨੀ ਨਾ ਕਰੋ! ਸ਼ਗਨਾਂ ਦਾ ਖੱਟਿਆ ਈ ਖਾਈਦੈ! ਮੇਰੀ ਨੂੰਹ ਰਾਣੀਂ ਸੁੱਖ ਨਾ' ਵਲੈਤ ਜਾਣ ਲੱਗੀ ਐ-ਸਾਡੀ ਤਾਂ ਕੁਲ਼ ਦਾ ਦੀਵਾ ਐ ਭਾਈ ਇਹ...! ਲੈ ਧੀਏ ਮੂੰਹ ਅੱਡ...!" ਹਰ ਕੌਰ ਨੇ ਫਿਰ ਸਾਰੀਆਂ ਨਰਾਜ਼ਗੀਆਂ ਅਤੇ ਬਦਸਲੂਕੀਆਂ ਪਰਾਂਹ ਸੁੱਟ ਕੇ ਦੀਪ ਦਾ ਮੂੰਹ ਮਿੱਠਾ ਕਰਵਾਉਣਾ ਚਾਹਿਆਪਰ ਤਸੀਲਦਾਰ ਅਫ਼ਸਰ ਖੜ੍ਹੇ ਕਰਕੇ ਸ਼ਰਮ ਖਾ ਗਿਆਉਸ ਨੇ ਹਰ ਕੌਰ ਨੂੰ ਧੱਕਾ ਦੇ ਕੇ ਪਾਸੇ ਕਰ ਦਿੱਤਾਹਰ ਕੌਰ ਦੀ ਮਨ ਇੱਛਾ ਮਨ ਵਿਚ ਹੀ ਰਹਿ ਗਈ

-"ਹੁਣ ਪਰਾਂਹ ਵੀ ਹੋਜਾ...! ਕਾਹਤੋਂ ਪੈਰ ਮਿੱਧੀ ਜਾਨੀ ਐਂ...?" ਤਸੀਲਦਾਰ ਬਦਮਗਜਾਂ ਵਾਂਗ ਬੋਲਿਆ

ਹਰ ਕੌਰ ਨੂੰ ਜਾਗਰ ਸਿੰਘ ਨੇ ਖਿੱਚ ਕੇ ਪਿੱਛੇ ਕਰ ਲਿਆਉਹ ਰੇਲਵੇ ਇੰਜਣ ਵਾਂਗ ਅੱਗੇ ਹੀ ਵਧਦੀ ਜਾ ਰਹੀ ਸੀ

ਸੁਖਦੇਵ ਵੀ ਚੁੱਪ ਹੀ ਖੜ੍ਹਾ ਸੀਭਜਨੋਂ ਅੱਜ ਨਾਲ਼ ਨਹੀਂ ਆਈ ਸੀ

-"ਇਹ ਅਣਪੜ੍ਹ ਉਜੱਡ ਬੁੜ੍ਹੀਆਂ ਵੀ ਹੱਦ ਕਰ ਦਿੰਦੀਐਂ! ਪੁੱਛਣਾ ਹੋਵੇ ਬਈ ਤੇਰੀ ਖੰਡ ਤੋਪ ਐ? ਜਿਹੜੀ ਰਾਖੀ ਕਰੂਗੀ? ਦੁਨੀਆਂ ਚੰਦ 'ਤੇ ਪਹੁੰਚ ਗਈ ਐ-ਤੇ ਇਹੇ ਅਜੇ ਵੀ ਚੱਚਰ ਕਰਨੋਂ ਨ੍ਹੀ ਹੱਟਦੇ!"

-"ਯੇਹ ਕੌਨ ਹੈ ਤਸੀਲਦਾਰ ਸਾਹਿਬ?" ਦਿੱਲੀ ਦੇ ਪੁਲੀਸ ਅਫ਼ਸਰ ਨੇ ਪੁੱਛਿਆਉਸ ਨੂੰ ਪੰਜਾਬੀ ਦੀ ਬਹੁਤੀ ਕੋਈ ਸਮਝ ਨਹੀਂ ਆਈ ਸੀ

-"ਯੇਹ ਦੀਪ ਕੇ ਸਸੁਰ ਵਾਲੋਂ ਕੇ ਨੌਕਰ ਹੈਂ-ਬਗੈਰ ਕਿਸੀ ਬਾਤ ਸੇ ਹਮਾਰਾ ਟਾਈਮ ਬਰਬਾਦ ਕਰ ਰਹੇ ਹੈਂ!" ਤਸੀਲਦਾਰ ਦੀ ਘਰਵਾਲ਼ੀ ਬੋਲੀ ਤਾਂ ਦੀਪ ਆਪਣੇ ਸੱਸ ਸਹੁਰੇ ਵੱਲ ਹੱਥ ਕਰ ਕੇ ਉਚੀ ਉਚੀ ਹੱਸ ਪਈਦੀਪ ਦਾ ਵਿਅੰਗਨੁਮਾ ਹਾਸਾ ਹਰ ਕੌਰ ਦੇ ਸੱਪ ਵਾਂਗ ਲੜ ਗਿਆਇਕ ਤਰ੍ਹਾਂ ਨਾਲ਼ ਕਟਾਰ ਬਣ ਸੀਨੇ ਵਿਚੋਂ ਦੀ ਸਾਰ-ਪਾਰ ਹੋ ਗਿਆ ਸੀਇਕ ਨੂੰਹ ਹੀ ਆਪਣੇ ਸਹੁਰਿਆਂ ਦੀ ਬੇਇੱਜ਼ਤੀ 'ਤੇ ਹੱਸ ਰਹੀ ਸੀ? ਉਸ ਦਾ ਫ਼ਰਜ਼ ਤਾਂ ਬਣਦਾ ਸੀ ਕਿ ਆਪਣੀ ਮਾਂ ਨੂੰ ਫਿ਼ਟਕਾਰ ਪਾਉਂਦੀ, ਕਿ ਤੂੰ ਮੇਰੇ ਸੱਸ ਸਹੁਰੇ ਨਾਲ਼ ਕੀ ਦੁਰ ਵਿਵਹਾਰ ਕਰ ਰਹੀ ਹੈਂ? ਕੀ ਅਵਾ ਤਵਾ ਬੋਲਦੀ ਐਂ? ਮੇਰੇ ਸੱਸ ਸਹੁਰੇ ਨੂੰ ਨੌਕਰ ਹੀ ਦੱਸਦੀ ਹੈਂ? ਪਰ ਇਹ ਕਜਾਤ ਤਾਂ ਆਪ ਹੀ ਹੱਸਣ ਲੱਗ ਪਈ...? ਹਰ ਕੌਰ ਦੇ ਦਿਮਾਗ ਅੰਦਰ ਬੰਬ ਚੱਲੀ ਜਾ ਰਹੇ ਸਨਉਹ ਬੋਲ਼ੀ ਹੋਈ ਖੜ੍ਹੀ ਸੀ

-"ਚਲੋ, ਖ਼ੈਰ ਕੋਈ ਬਾਤ ਨਹੀਂ! ਯੇਹ ਲੋਗ ਅਪਨੇ ਮਾਲਕ ਸੇ ਕੁਛ ਨਾ ਕੁਛ ਆਸ ਤੋ ਰੱਖਤੇ ਹੀ ਹੈਂ-ਯੇਹ ਲੋ ਔਰ ਪੀਛੇ ਹਟੋ! ਹਮਨੇ ਜਲਦੀ ਅੰਦਰ ਜਾਨਾ ਹੈ!" ਦਿੱਲੀ ਪੁਲਸ ਅਫ਼ਸਰ ਨੇ ਹਰ ਕੌਰ ਨੂੰ ਦੀਪ ਦੇ ਸਹੁਰਿਆਂ ਦੀ ਨੌਕਰਾਣੀ ਸਮਝ ਕੇ ਸੌ ਰੁਪਏ ਦੇਣੇ ਚਾਹੇਪਰ ਉਹ ਹੱਥ ਚੁੱਕ ਕੇ ਪਿੱਛੇ ਹਟ ਗਈਉਸ ਦੀ ਜ਼ੁਬਾਨ ਠਾਕੀ ਜਾ ਚੁੱਕੀ ਸੀ ਅਤੇ ਸਿਰ ਵਿਚ ਤਿੱਖੇ ਵਦਾਣ ਵੱਜੀ ਜਾ ਰਹੇ ਸਨ

-"ਅਗਰ ਲੇਨਾ ਹੈ ਤਾਂ ਲੋ-ਨਹੀਂ ਤੋ ਯੇਹ ਵੀ ਨਹੀਂ ਮਿਲੇਗਾ!" ਅਫ਼ਸਰ ਨੇ ਕਿਹਾਜਦੋਂ ਕਿਸੇ ਨੇ ਨੋਟ ਨੂੰ ਹੱਥ ਨਾ ਹੀ ਪਾਇਆ ਤਾਂ ਅਫ਼ਸਰ ਸੌ ਦਾ ਨੋਟ ਆਪਣੀ ਜੇਬ ਵਿਚ ਪਾਉਂਦਿਆਂ ਬੜੇ ਕੁਰੱਖ਼ਤ ਸ਼ਬਦਾਂ ਨਾਲ਼ ਸੰਬੋਧਨ ਹੋਇਆ

-"ਔਰ ਹਾਂ...! ਅਬ ਯਹਾਂ ਸੇ ਭਾਗੋ! ਅਗਰ ਅਬ ਆਪ ਨੇ ਹਮਾਰਾ ਸਮਾਂ ਬਰਬਾਦ ਕੀਆ ਨਾ? ਤੋ ਦੇਖ ਲੀਜੀਏ, ਵੋਹ ਹਾਲਤ ਕਰੂੰਗਾ ਬੁੜ੍ਹੀਆ, ਕਿ ਪੰਜਾਬ ਜਾਨੇ ਕੋ ਤਰਸ ਜਾਏਗੀ...! ਚਲੋ ਬੇਟੇ...! ਆਪ ਇਨਕੇ ਮੂੰਹ ਕਿਉਂ ਲੱਗਤੀ ਹੋ? ਯੇਹ ਲੋਕ ਤੋ ਭੀਖਾਰੀਓਂ ਕੀ ਤਰਹ ਹੋਤੇ ਹੈਂ-ਆਓ ਬੇਟੇ ਚਲੇਂ...!" ਤੇ ਪੁਲੀਸ ਅਫ਼ਸਰ ਦੀਪ ਨੂੰ ਅਗਵਾਈ ਦਿੰਦਾ ਅੱਗੇ ਲੱਗ ਤੁਰਿਆਪਿੱਛੇ ਪਿੱਛੇ ਉਸ ਦੇ ਮਾਂ-ਬਾਪ ਸਨਦੀਪ ਨੇ ਇਕ ਝਲਕ ਵੀ ਪਿੱਛੇ ਮੁੜ ਕੇ ਦੇਖਣ ਦੀ ਤਕਲੀਫ਼ ਨਹੀਂ ਕੀਤੀਜਾਗਰ ਸਿੰਘ ਹੋਰੀਂ ਵਾਕਿਆ ਹੀ ਮੰਗਤਿਆਂ ਵਾਂਗ ਖੜ੍ਹੇ ਸਨ

----

ਉਹ ਹਾਰੇ ਜੁਆਰੀਏ ਵਾਂਗ ਵਾਪਿਸ ਕਾਰ ਕੋਲ ਆ ਗਏਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀਸਾਰੇ ਪੱਥਰ ਦੇ ਬੁੱਤਾਂ ਵਾਂਗ ਸਿਲ਼-ਪੱਥਰ ਹੋਏ ਪਏ ਸਨਲੈਣ ਤਾਂ ਉਹ ਇੱਕ ਤਰ੍ਹਾਂ ਨਾਲ਼ ਸ਼ਾਬਾਸ਼ੇ ਆਏ ਸਨਪਰ ਉਹਨਾਂ ਦੇ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਬੇਇੱਜ਼ਤੀ ਅਤੇ ਬਦਨਾਮੀ ਹੀ ਪੱਲੇ ਪਈ ਸੀਬਖ਼ਸ਼ਾਉਣ ਰੋਜ਼ੇ ਆਏ ਸਨ ਅਤੇ ਸਿਰ ਨਮਾਜ਼ਾਂ ਪੈ ਗਈਆਂ ਸਨਦੀਪ ਦੀ ਮਾਂ ਹੀ ਉਹਨਾਂ ਨੂੰ ਲਾਗੀ ਅਤੇ ਭਿਖਾਰੀ ਬਣਾ ਕੇ ਤੁਰ ਗਈ ਸੀ...!

ਜਾਗਰ ਸਿੰਘ ਨੇ ਨਮੋਸ਼ੀ ਪਰਾਂਹ ਕਰਨ ਲਈ ਕਾਰ ਵਿਚ ਬੈਠਣ ਸਾਰ ਕਈ ਕਰੜੇ ਪੈੱਗ ਸੂਤ ਦਿੱਤੇਹਰ ਕੌਰ ਦੀ ਹਾਲਤ ਅੱਗੇ ਨਾਲੋਂ ਵੀ ਭੈੜ੍ਹੀ ਅਤੇ ਤਰਸਯੋਗ ਬਣ ਗਈ ਸੀਉਸ ਨੇ ਫਿਰ ਕਮਲ਼ ਜਿਹਾ ਮਾਰਨਾ ਸ਼ੁਰੂ ਕਰ ਦਿੱਤਾ

-"ਆਹ ਤਾਂ 'ਨ੍ਹੇਰ ਐ ਭਾਈ...! ਨੂੰਹ ਦੀ ਮਾਂ ਈ ਕੁੜੀ ਦੇ ਸੱਸ ਸਹੁਰੇ ਨੂੰ ਨੌਕਰ ਹੀ ਦੱਸੇ...? ਚਲ ਪੁਲਸ ਆਲ਼ੇ ਦੇ ਤਾਂ ਵਿਚਾਰੇ ਦੇ ਕੀ ਬੱਸ ਐ? ਉਹਨੇ ਤਾਂ ਸਾਨੂੰ ਲਾਗੀ ਦੱਥਾ ਸਮਝ ਕੇ ਲਾਗ ਦੇਣਾ ਚਾਹਿਆ-ਉਹਦਾ ਕੋਈ ਕਸੂਰ ਨ੍ਹੀ, ਬਿਚਾਰੇ ਦਾ! ਪਰ ਕਸੂਰ ਤਾਂ ਸਾਰਾ ਆਬਦੀ ਨੂੰਹ ਦਾ ਐ! ਬਈ ਕੁੱਤੀਏ ਰੰਨੇ...! ਤੇਰੀ ਲੁੱਚੀ ਮਾਂ ਜਦੋਂ ਸਾਨੂੰ ਨੌਕਰ ਦੱਸਦੀ ਸੀ-ਤੈਥੋਂ ਮੂੰਹ 'ਤੇ ਨਾ ਮਾਰ ਹੋਇਆ? ਬਈ ਖ਼ਬਰਦਾਰ ਮਾਂ...! ਇਹ ਮੇਰੇ ਸੱਸ ਸਹੁਰਾ ਲੱਗਦੇ ਐ...!" ਹਰ ਕੌਰ ਨੂੰ ਹੱਥੂ ਆ ਗਿਆਜਦੋਂ ਉਹ ਕਾਫ਼ੀ ਦੇਰ ਖੰਘਣੋਂ ਨਾ ਹਟੀ ਤਾਂ ਡਰਾਈਵਰ ਨੇ ਗੱਡੀ ਰੋਕ ਲਈਸੁਖਦੇਵ ਨੇ ਉਸ ਨੂੰ ਪੀਣ ਲਈ ਪਾਣੀ ਦੀ ਬੋਤਲ ਦੇ ਦਿੱਤੀ

ਜਾਗਰ ਸਿੰਘ ਕੁਝ ਨਾ ਬੋਲਿਆਉਹ ਕਹਿਣਾ ਤਾਂ ਚਾਹੁੰਦਾ ਸੀ ਕਿ ਜੇ ਹੁਣ 'ਨ੍ਹੇਰ' ਹੈ, ਤਾਂ ਤੂੰ ਹੁਣ ਲਾਲਟੈਣ ਜਗਾਉਣੀਂ ਐਂ? ਚੁੱਪ ਨਹੀਂ ਕੀਤਾ ਜਾਂਦਾ? ਪਰ ਉਹ ਅਥਾਹ ਦੁਖੀ, ਆਪ ਚੁੱਪ ਸੀਉਹ ਸੱਪ ਵਾਂਗ ਗੁੰਝਲੀ ਜਿਹੀ ਮਾਰੀ ਗੱਡੀ ਵਿਚ ਪਿਆ ਸੀ

ਪਾਣੀ ਪੀਣ ਤੋਂ ਬਾਅਦ ਹਰ ਕੌਰ ਨੂੰ ਹੱਥੂ ਆਉਣੋਂ ਬੰਦ ਹੋ ਗਿਆ

ਉਸ ਨੇ ਸਾਹ ਜਿਹਾ ਲੈ ਕੇ ਫਿਰ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ

-"ਕਿੱਡੀ ਮਾੜੇ ਖਲ਼ਣੇ ਦੀ ਐ...? ਬਈ ਸਹੁਰੀਏ, ਆਬਦੇ ਸੱਸ ਸਹੁਰੇ ਦੀ ਤੂੰ ਇੱਜ਼ਤ ਨਹੀਂ ਕਰਨੀ, ਨਾ ਕਰ! ਪਰ ਆਬਦੀ ਕੁੱਤੀ ਮਾਂ ਦੇ ਤਾਂ ਲਗਾਮ ਪਾ...! ਉਹ ਤਾਂ ਸਾਨੂੰ ਲਾਗੀ ਦੱਥਾ ਈ ਦੱਸੀ ਜਾਂਦੀ ਐ! ਹੈਅ ਥੋਡੀ ਬੇੜੀ ਬਹਿਜੇ, ਥੋਡੀ...! ਸਾਰਾ ਆਵਾ ਈ ਊਤਿਆ ਪਿਐ! ਕੋਈ ਤਾਂ ਸਿੱਧੇ ਮੂੰਹ ਬੋਲੇ...? ਪਿਉ ਕੰਜਰ ਤਾਂ ਮੂੰਹ ਫ਼ੱਟ! ਮਾਂ ਊਂ ਲੁੱਚੀ ਤੇ ਆਪ...?"

-"ਚੱਲ ਬੱਸ ਵੀ ਕਰ ਹੁਣ, ਕੰਜਰ ਦੀਏ! ਲੱਗ ਪਈ ਫੇਰ ਕੁੱਤੇ ਮਾਂਗੂੰ ਭੌਂਕਣ! ਮੈਨੂੰ ਹੋਰ ਡਰ ਐ ਬਈ ਕਿਤੇ ਹੁਣ ਤੇਰੇ ਨਾ ਸੰਗਲ਼ ਲਾਉਣਾ ਪਵੇ...?" ਜਾਗਰ ਸਿੰਘ ਹਰ ਕੌਰ ਦੀ 'ਟੈਂ-ਟੈਂ' ਤੋਂ ਦੁਖੀ ਹੋ ਗਿਆ ਸੀਦੁੱਖ ਉਸ ਨੂੰ ਵੀ ਸੀ! ਪਰ ਬੰਦਿਆਂ ਦਾ ਮਾਜਰਾ ਕਰੜਾ ਹੁੰਦੈ! ਉਹ ਮੁਰਕੜੀ ਜਿਹੀ ਮਾਰੀ ਹੀ ਪਿਆ ਰਿਹਾ

-"ਕੀ ਹੁਣ ਕੋਈ ਜੂਨ ਐਂ ਆਪਣੀ...?" ਉਹ ਹੋਰ ਦੁਖੀ ਹੋ ਕੇ ਬੋਲੀ

-"ਫੇਰ ਖੂਹ 'ਚ ਮਾਰ ਛਾਲ਼...! ਭੈਣ ਦਾ ਟਣਾਂ ਈ ਯਹਾਵੀ, ਕਮਲ਼ਿਆਂ ਮਾਂਗੂੰ ਬੋਲਣੋ ਈ ਨ੍ਹੀ ਹਟਦੀ-ਉਹ ਤੇਰੀ ਮਾਂ ਜਹਾਜ 'ਚ ਬੈਠੀ ਐ-ਤੇ ਤੂੰ ਸਾਨੂੰ ਕਥਾ ਸੁਣਾਈ ਜਾਨੀ ਐਂ, ਕੋਈ ਫ਼ਾਇਦਾ? ਜਾਂ ਤਾਂ ਉਦੋਂ ਉਹਦੀ ਹਿੱਕ 'ਚ ਮਾਰਦੀ ਟੱਕਰ...! ਤੈਨੂੰ ਚੱਕ ਵੀ ਲਿਆਉਂਦੇ! ਹੁਣ ਭੌਂਕਣ ਲੱਗੀ ਐਂ-ਹੁਣ ਦੱਸ ਕੀ ਲਾਭ...?"

ਉਹ ਲੜਦੇ ਝਗੜਦੇ ਘਰ ਪਹੁੰਚ ਗਏ

----

ਹਰ ਕੌਰ ਦਾ ਦਿਮਾਗ ਵਾਕਿਆ ਹੀ ਹਿੱਲ ਗਿਆ ਸੀਇਕੋ ਇਕ ਪੁੱਤ ਵਿਆਹਿਆ ਸੀਉਸ ਦੀ ਤੀਵੀਂ ਵੀ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੀ ਸੀਇੱਜ਼ਤ ਤਾਂ ਕੀ ਕਰਨੀ ਸੀ? ਸਾਰਾ ਟੱਬਰ ਉਹਨਾਂ ਨੂੰ ਨੌਕਰ ਗਰਦਾਨ ਰਿਹਾ ਸੀਇਹ ਹਰ ਕੌਰ ਲਈ ਬੜੀ ਨਮੋਸ਼ੀ ਵਾਲ਼ੀ ਗੱਲ ਸੀਉਸ ਨੂੰ ਧਰਤੀ ਵਿਹਲ ਨਹੀਂ ਦਿੰਦੀ ਸੀਉਹ ਹੁਣ ਸਾਰੀ ਸਾਰੀ ਰਾਤ ਨਹੀਂ ਸੌਂਦੀ ਸੀਜੇ ਕਦੇ ਸੌਂ ਵੀ ਜਾਂਦੀ ਤਾਂ ਸੁੱਤੀ ਪਈ ਵੀ ਬਰੜਾਹਟ ਕਰਨੋਂ ਨਹੀਂ ਹਟਦੀ ਸੀਸਾਰੇ ਪਰਿਵਾਰ ਨੂੰ ਹੁਣ ਡਰ ਜਿਹਾ ਪੈ ਗਿਆ ਸੀ ਕਿ ਜੇ ਬੇਬੇ ਦੀ ਹਾਲਤ ਇਉਂ ਹੀ ਰਹੀ ਤਾਂ ਉਸ ਦੇ ਦਿਮਾਗ ਵਿਚ ਫਰਕ ਪੈ ਜਾਵੇਗਾਬੇਬੇ ਕੋਲ਼ ਸਿਰਫ਼ ਇਕ ਹੀ ਦੁੱਖੜਾ ਹੁੰਦਾ, ਨੂੰਹ ਵਾਲ਼ਾ! ਜਾਗਰ ਸਿਉਂ ਦੀ ਹਾਲਤ ਵੀ ਬੁਰੀ ਸੀਉਹ ਏਅਰਪੋਰਟ 'ਤੇ ਹੋਈ ਬੇਇੱਜ਼ਤੀ ਕਰਕੇ ਹੁਣ ਚੁੱਪ ਗੜੁੱਪ ਜਿਹਾ ਹੀ ਰਹਿਣ ਲੱਗ ਪਿਆ ਸੀਏਅਰਪੋਰਟ ਵਾਲ਼ਾ ਜ਼ਖ਼ਮ ਅੰਦਰੇ ਅੰਦਰ ਨਾਸੂਰ ਬਣਦਾ ਜਾ ਰਿਹਾ ਸੀਉਹ ਹੁਣ ਦਿਨੇ ਵੀ ਦਾਰੂ ਦੀ ਗਿਲਾਸੀ ਅੰਦਰ ਸੁੱਟੀ ਰੱਖਦਾਪਰ ਕਿਸੇ ਨਾਲ਼ ਦਿਲ ਦਾ ਦੁੱਖ ਸਾਂਝਾ ਨਾ ਕਰਦਾਉਸ ਦਾ ਦੁੱਖ ਹੁਣ ਦਿਨੋ ਦਿਨ ਖ਼ਰੂਦੀ ਰੂਪ ਧਾਰਨ ਕਰਦਾ ਜਾ ਰਿਹਾ ਸੀ! ਉਸ ਦੀ ਭਿਆਨਕ ਚੁੱਪ ਹੀ ਉਸ ਦੀ ਜਾਨ ਦਾ ਖੌਅ ਬਣੀ ਹੋਈ ਸੀਹੋਰ ਤਾਂ ਹੋਰ...? ਹੁਣ ਤਾਂ ਉਹ ਬੋਲ ਕਬੋਲ ਕਰਦੀ ਹਰ ਕੌਰ ਨੂੰ ਵੀ ਕੁਝ ਨਾ ਆਖਦਾ! ਸਾਊ ਜਿਹਾ ਬਣ ਕੇ ਤੱਕਦਾ ਰਹਿੰਦਾਜਾਗਰ ਸਿੰਘ ਇਕ ਤਰ੍ਹਾਂ ਨਾਲ਼ ਬੁੱਤ ਹੀ ਤਾਂ ਬਣ ਗਿਆ ਸੀਇਕ ਤੁਰਦੀ ਫਿਰਦੀ ਲਾਸ਼! ਉਸ ਦਾ ਸਰੀਰ ਦਿਨੋਂ ਦਿਨ ਘਟਦਾ ਜਾ ਰਿਹਾ ਸੀਹੁਣ ਉਹ ਖੇਤ ਵਿਚ ਖੜ੍ਹਾ ਡਰਨਾ ਹੀ ਜਾਪਦਾ!

***************

ਤੇਈਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।

Friday, July 10, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 22

ਅਗਲੇ ਦਿਨ ਐਤਵਾਰ ਦਾ ਦਿਨ ਸੀਰਾਤ ਦੀ ਦਾਰੂ ਨੇ ਉਸ ਦਾ ਸਰੀਰ ਨਿਰਬਲ ਕਰ ਸੁੱਟਿਆ ਸੀਨਿਰਨੇ ਕਾਲਜੇ ਪੀਤੀ ਦਾਰੂ ਨੇ ਅੰਦਰ ਖੁਰਚ ਧਰਿਆ ਸੀਉਸ ਦਾ ਸਾਰਾ ਸਰੀਰ ਟੁੱਟੀ ਜਾ ਰਿਹਾ ਸੀਜਿਵੇਂ ਕਿਸੇ ਨੇ ਡਾਂਗਾਂ ਨਾਲ਼ ਕੁੱਟਿਆ ਹੋਵੇ! ਉਸ ਨੇ ਇਕ ਅੰਡਾ ਬਣਾ ਕੇ ਬਰੇਕਫਾਸਟ ਕੀਤੀਸਵੇਰੇ ਸਵੇਰੇ ਬੀਅਰ ਪੀ ਕੇ ਉਹ ਮੀਤੀ ਦੀ ਨਣਾਨ ਸਰਬਜੀਤ ਦੇ ਘਰ ਨੂੰ ਚੱਲ ਪਿਆਪਤਾ ਨਹੀਂ ਉਸ ਨੂੰ ਸਰਬਜੀਤ ਤੱਕ ਕੀ ਕੰਮ ਸੀ? ਪਤਾ ਨਹੀਂ ਉਹ ਉਸ ਦੇ ਘਰ ਵੱਲ ਕਿਉਂ ਚੱਲ ਪਿਆ ਸੀ? ਬਗੈਰ ਕਿਸੇ ਗੱਲ ਦੇ? ਬਗੈਰ ਸੋਚੇ ਸਮਝੇ!

ਜਦ ਉਸ ਨੇ ਜਾ ਕੇ ਸਰਬਜੀਤ ਦੇ ਘਰ ਦੀ 'ਡੋਰ-ਬੈੱਲ' ਕੀਤੀ ਤਾਂ ਇਕ ਸਤਾਰਾਂ ਅਠਾਰਾਂ ਸਾਲ ਦੇ ਮੁੰਡੇ ਨੇ ਦਰਵਾਜਾ ਖੋਲ੍ਹਿਆ

-"ਤੇਰੀ ਮੰਮ ਘਰੇ ਐ ਬੋਈ...?"

-"ਨਹੀਂ...!" ਉਸ ਨੇ ਬੜਾ ਸੰਖੇਪ ਉਤਰ ਦਿੱਤਾ

-"ਕਿੱਥੇ ਗਈ ਐ?"

-"ਅੰਕਲ, ਵਨ ਮੰਥ, ਇਕ ਮਹੀਨਾ ਹੋ ਗਿਆ-ਕਾਰ ਐਕਸੀਡੈਂਟ ਵਿਚ ਮੰਮ ਦੀਆਂ ਦੋਨੋਂ ਲੈੱਗਸ ਬਰੇਕ ਹੋ ਗਈਆਂ ਸੀ-ਇਕ ਲੈੱਗ ਤਾਂ ਥੋਰੀ ਠੀਕ ਹੋ ਗਈ ਸੀ-ਬੱਟ, ਸੈਕਿੰਡ ਲੈੱਗ ਕੱਟ ਕਰਨੀ ਪਈ...।" ਮੁੰਡੇ ਨੇ ਅੱਧੀ ਅੰਗਰੇਜ਼ੀ ਅਤੇ ਅੱਧੀ ਪੰਜਾਬੀ ਵਿਚ ਖਿਚੜੀ ਜਿਹੀ ਬਣਾ ਕੇ ਹਰਦੇਵ ਅੱਗੇ ਪੇਸ਼ ਕੀਤੀ ਸੀਹਰਦੇਵ ਦਾ ਕਾਲਜਾ ਨਿਕਲ ਗਿਆਸਰਬਜੀਤ ਨੇ ਵੀ ਮੀਤੀ 'ਤੇ ਬੜਾ ਜ਼ੁਲਮ ਕੀਤਾ ਸੀਉਸ ਨੂੰ ਤਾਹਨੇ ਮਿਹਣੇ ਮਾਰੇ ਸਨ ਅਤੇ ਮੈਨੂੰ ਵੀ ਤੁੱਖਣਾਂ ਦੇ ਕੇ ਉਸ ਨਾਲੋਂ ਵੱਖ ਕਰ ਦਿੱਤਾ ਸੀਹੁਣ ਸਿੱਟੇ ਉਹ ਵੀ ਭੁਗਤ ਰਹੀ ਐ!

-"ਡਾਕਟਰਾਂ ਨੇ ਤੇਰੀ ਮੰਮ ਦੀ ਇਕ ਲੱਤ ਕੱਟ ਦਿੱਤੀ?" ਉਸ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚ ਰਹੇ ਸਨ

-"ਯੈੱਸ...! ਆਟੀ ਟੋਲਡ ਯੂ ਔਲਰੈਡੀ! ਮੈਂ ਦੱਸਿਆ ਹੀ ਹੈ-ਇਕ ਲੱਤ ਕੱਟ ਕਰ ਦਿੱਤੀ ਐ-!"

-"ਕਿਹੜੇ ਹੌਸਪੀਟਲ ਐ ਤੇਰੀ ਮੰਮ?"

-"ਕਿੰਗ ਜੌਰਜ ਹੌਸਪੀਟਲ!"

-"ਕਿੰਨਾ ਚਿਰ ਹੋਰ ਰਹੂ?"

-"ਆਈ ਡੋਂਟ ਨੋਅ! ਆਈ ਐੱਮ ਸੌਰੀ...! ਆਈ ਕਾਂਟ ਟੈੱਲ ਯੂ!"

ਹਰਦੇਵ ਮੁੜ ਆਇਆ

ਉਸ ਦਾ ਦਿਮਾਗ ਸੋਚਾਂ ਨਾਲ ਉਪਰੋਥਲ਼ੀ ਹੋਇਆ ਪਿਆ ਸੀ

----

ਹਰਦੇਵ ਦੀ ਮਾਂ ਹਰ ਕੌਰ ਨੇ ਦੀਪ ਤੋਂ ਬੜੇ ਢੰਗ ਅਤੇ ਪਿਆਰ ਨਾਲ਼ ਬਾਹਰ ਜਾਣ ਬਾਰੇ ਪੁੱਛਿਆ

-"ਧੀਏ ਦੀਪ...! ਹੁਣ ਤਾਂ ਤੇਰਾ ਵੀਜਾ ਵੀ ਲੱਗ ਗਿਆ? ਹੁਣ ਤੂੰ ਹਰਦੇਵ ਸਿਉਂ ਕੋਲ਼ੇ ਕਦੋਂ ਜਾਣੈਂ? ਤੀਮੀਂ ਪੁੱਤ ਆਪਣੇ ਬੰਦੇ ਕੋਲ਼ੇ ਈ ਸਜਦੀ ਐ!"

-"ਬੀਜੀ, ਮੈਂ ਤਾਂ ਪਾਪਾ ਜੀ ਨੂੰ ਪੁੱਛ ਕੇ ਈ ਕੁਛ ਦੱਸ ਸਕਦੀ ਐਂ-ਮੈਨੂੰ ਕੋਈ ਪਤਾ ਨਹੀਂ! ਜਦੋਂ ਮੇਰੇ ਪਾਪਾ ਜੀ ਕਹਿਣਗੇ-ਮੈਂ ਚਲੀ ਜਾਊਂਗੀ!" ਉਸ ਨੇ ਬੜੀ ਲਾਪ੍ਰਵਾਹੀ ਨਾਲ਼ ਉਤਰ ਦਿੱਤਾ

-"......।" ਹਰ ਕੌਰ ਜ਼ਹਿਰ ਘੋਲ਼ ਕੇ ਰਹਿ ਗਈਉਸ ਦੇ ਦਿਲ ਵਿਚ ਸੀ ਕਿ ਨੂੰਹ ਉਹ ਇਸ ਘਰ ਦੀ ਹੋਵੇ, ਤੇ ਇੰਗਲੈਂਡ ਜਾਣ ਲਈ ਪੁੱਛੇ ਆਪਣੇ ਕੰਜਰ ਪਿਉ ਤੋਂ? ਉਲਟੇ ਬਾਂਸ ਬਰੇਲੀ ਨੂੰ? ਨੂੰਹਾਂ ਸੱਸ ਸਹੁਰੇ ਨੂੰ ਪੁੱਛਦੀਐਂ ਜਾਂ ਆਪਦੇ ਪਿਉ ਨੂੰ? ਇਹ ਕਿੱਧਰਲਾ ਸਿਧਾਂਤ ਸੀ? ਨੂੰਹਾਂ ਤਾਂ ਸੱਸ ਸਹੁਰੇ ਨੂੰ ਹੀ ਪੁੱਛ ਕੇ ਗੱਲ ਕਰਦੀਐਂ! ਤੇ ਇਹ ਕਾਲ਼ੇ ਮੂੰਹ ਆਲ਼ੀ ਆਬਦੇ ਪਿਉ ਨੂੰ ਪੁੱਛ ਕੇ, ਸਾਨੂੰ ਦੱਸੂ? ਅਸੀਂ ਇਹਦੇ ਪਿਉ ਦੇ ਨੌਕਰ ਐਂ ਨ੍ਹਾਂ...? ਉਸ ਦੇ ਮਨ ਅੰਦਰ ਵਟਣੇ ਚੜ੍ਹ ਰਹੇ ਸਨਕੁੱਤੀ ਕਿੰਨੇ ਗਏ ਗੁਜਰੇ ਘਰ ਦੀ ਐ! ਸੱਸ ਸਹੁਰੇ ਦਾ ਤਾਂ ਇਹਨੂੰ ਕੁਪੱਤੀ ਨੂੰ ਡਰ ਈ ਕੋਈ ਨਹੀਂ! ਚੱਲ, ਜਾਣਾ ਤਾਂ ਇਹਨੇ ਹਰਦੇਵ ਸਿਉਂ ਕੋਲ਼ੇ ਈ ਐ? ਆਪੇ ਇਹਨੂੰ ਸਿੱਧੀ ਕਰ ਲਊ! ਪਤਾ ਤਾਂ ਉਦੋਂ ਲੱਗੂ ਜਦੋਂ ਉਥੇ ਆਬਦੇ ਪਤੰਦਰ ਕੋਲ਼ੇ ਪਹੁੰਚਗੀ! ਉਥੇ ਕਿਹੜੇ ਪਿਉ ਨੂੰ 'ਵਾਜ ਮਾਰੇਂਗੀ ਧਗੜਿਆਂ ਪਿੱਟੀਏ...? ਮਾਰ ਮਾਰ ਲੱਤਾਂ ਉਹਨੇ ਤੇਰੇ ਚੂਕਣੇ ', ਤੇਰੀਆਂ ਸਾਰੀਆਂ ਚਤਰਾਈਆਂ ਕੱਢ ਮਾਰਨੀਐਂ! ਉਹ ਵੀ ਜਾਗਰ ਸਿਉਂ ਦਾ ਖ਼ੂਨ ਐਂ! ਪਰ ਹਰਦੇਵ ਸਿਉਂ ਤਾਂ ਕਹਿੰਦਾ ਸੀ ਬਈ ਉਥੇ ਪੁਲਸ ਤੀਮੀਂ ਨੂੰ ਹੱਥ ਨਹੀਂ ਲਾਉਣ ਦਿੰਦੀ? ਤੇ ਅਗਲੇ ਨੇ ਕਿਹੜਾ ਪੁਲਸ ਨੂੰ ਪੁੱਛ ਕੇ ਤੀਮੀਂ ਕੁੱਟਣੀ ਹੁੰਦੀ ਐ? ਉਥੇ ਕਿਹੜਾ ਇਹਦਾ ਧਗੜਾ ਬਾਪੂ ਬੈਠਾ ਹੋਊਗਾ, ਬਈ ਜੀਹਨੂੰ 'ਵਾਜ ਮਾਰਲੂ...? ਖਾ ਕੇ ਘਸੁੰਨ ਮੂੰਹ 'ਤੇ ਆਪੇ ਮਾੜੇ ਕੁੱਤੇ ਮਾਂਗੂੰ ਚੂਕ ਕੇ ਚੁੱਪ ਕਰ ਜਾਇਆ ਕਰੂ, ਕੁੱਤੀ!

----

ਦੀਪ ਨੇ ਸੁਨੇਹਾਂ ਭੇਜ ਕੇ ਆਪਣੇ ਪਾਪਾ ਜੀ ਦੀ ਕਾਰ ਮੰਗਵਾ ਲਈਡਰਾਈਵਰ ਕਾਰ ਲੈ ਕੇ ਤੁਰੰਤ ਪਹੁੰਚਿਆ ਸੀਦੀਪ ਬਿਨਾ ਕਿਸੇ ਨੂੰ ਕੁਝ ਦੱਸੇ ਪੁੱਛੇ, ਕਾਰ ਵਿਚ ਚੜ੍ਹ ਤੁਰ ਗਈ ਸੀਉਸ ਨੇ ਸੱਸ ਸਹੁਰੇ ਦੇ ਪੈਰੀਂ ਹੱਥ ਵੀ ਨਹੀਂ ਲਾਏ ਸਨ

ਰਾਤ ਨੂੰ ਰੋਟੀ ਖਾਣ ਤੋਂ ਬਾਅਦ ਹਰ ਕੌਰ ਨੇ ਆਪਣੇ ਅੰਦਰ ਛਿੜੇ ਜਹਾਦ ਦੀ ਚੱਕੀ ਜਾਗਰ ਸਿਉਂ ਕੋਲ਼ ਝੋਅ ਲਈ

-"ਕਿੰਨੀ ਕੁੱਤੀ ਐ...! ਸੱਸ ਸਹੁਰੇ ਦੀ ਤਾਂ ਇਹਨੂੰ ਸ਼ਰਮ ਈ ਕੋਈ ਨ੍ਹੀ...! ਨਾ ਕਦੇ ਕੁਛ ਪੁੱਛੇ-ਨਾ ਦੱਸੇ! ਬੱਸ ਆਪਹੁਦਰੀ ਹੋਈ ਫਿਰਦੀ ਐ! ਪੇਕਿਆਂ ਤੋਂ ਕਾਰ ਮੰਗਵਾ ਲੈਂਦੀ ਐ ਤੇ 'ਫਰਰ' ਕਰਕੇ ਭੱਜ ਜਾਂਦੀ ਐ! ਸ਼ਿਕਾਰੀ ਕੁੱਤੀ ਮਾਂਗੂੰ ਪੈਰ ਈ ਨ੍ਹੀ ਧਰਤੀ 'ਤੇ ਲਾਉਂਦੀ? ਲੂਸ ਲੂਸ ਕਰਦੀ ਫਿਰਦੀ ਐ! ਪਤਾ ਨ੍ਹੀ ਕੀ ਦੀਂਹਦੈ ਇਹਨੂੰ? ਸਾਨੂੰ ਤਾਂ ਇਹ ਟਿੱਚ ਈ ਸਮਝਦੀ ਐ! ਪਾ ਕੇ ਸੈਂਡਲ਼ੀਆਂ ਜੀਆਂ-ਵਿਹੜੇ 'ਚ ਚਿੱਤੜ ਹਿਲਾਉਂਦੀ ਫਿਰੂ ਘੋੜਿਆਂ ਦੀ ਰੰਨ! ਬਈ ਤੂੰ ਸੱਸ ਦੀ ਨਹੀਂ ਤਾਂ ਕਾਲ਼ੇ ਮੂੰਹ ਆਲ਼ੀਏ ਆਬਦੇ ਕੰਜਰ ਸਹੁਰੇ ਦੀ ਸ਼ਰਮ ਤਾਂ ਖਾਹ! ਜਿਹੜੀ ਗੱਲ ਕਰੀਏ-ਪਾਪਾ ਜੀ ਨੂੰ ਪੁੱਛ ਕੇ ਦੱਸੂੰ! ਬਈ ਤੇਰਾ ਪਾਪਾ ਸਾਡੇ 'ਤੇ ਮੁਣਛੀ ਲੱਗਿਐ? ਚਲ, ਜਾਣਾ ਤਾਂ ਆਪਣੇ ਹਰਦੇਵ ਕੋਲ਼ੇ ਈ ਐ? ਵਲੈਤ 'ਚ ਕਿਹੜੇ ਭਾਅਪੇ ਨੂੰ ਭਾਲੂ...? ਮੈਂ ਹਰਦੇਵ ਸਿਉਂ ਨੂੰ ਕਹਿਣੈਂ ਬਈ ਇਹਦੇ ਕੁੱਤੀ ਰੰਨ ਦੇ ਸਾਰੇ ਵਲ਼ ਕੱਢ ਕੇ-ਤੱਕਲ਼ਾ ਬਣਾ ਕੇ ਰੱਖੀਂ! ਇਹ ਕੰਜਰੀ ਨਾ ਅੱਖ 'ਚ ਪਾਈ ਰੜਕਜੇ, ਕੁੱਤੀ! ਐਥੇ ਈ ਛੋਛੇ ਕਰ ਕਰਨ ਦਿਖਾਉਂਦੀ ਐ-ਉਥੇ ਸੱਪ ਮਾਂਗੂੰ ਵਲ਼ ਨਾ ਨਿਕਲੇ ਤਾਂ ਮੈਨੂੰ ਆਖੀਂ! ਅਸੀਂ ਸੋਚਦੇ ਐਂ ਬਈ ਕਾਹਨੂੰ-ਕਾਹਨੂੰ...! ਸਾਡਾ ਤਾਂ ਡਰ ਭੌਅ ਈ ਕੋਈ ਨ੍ਹੀ ਇਹਨੂੰ, ਹਰਾਮਦੀ ਨੂੰ!"

-"......।" ਜਾਗਰ ਸਿਉਂ ਹਰ ਕੌਰ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ

-"ਬਈ ਤੇਰਾ ਵੀਜਾ ਲੱਗ ਗਿਐ-ਐਥੇ ਬੈਠੀ ਕੀ ਤੂੰ ਪੀਹਣ ਕਰਦੀਂ ਐਂ? ਦੁੱਧ ਚੁੰਘਣੈਂ ਤੂੰ ਆਬਦੇ ਭਾਅਪੇ ਦਾ? ਆਬਦੇ ਖ਼ਸਮ ਕੋਲ਼ੇ ਦਫ਼ਾ ਹੋ! ਲੂਤ ਲੂਤ ਕਰਦੀ ਫਿਰਦੀ ਐਥੇ ਦੜੀ ਬੈਠੀ ਐਂ-ਜਿਵੇਂ ਛਪਾਰ ਦਾ ਮੇਲਾ ਦੇਖਣਾ ਹੁੰਦੈ! ਅਸੀਂ ਤਾਂ ਭਾਈ ਨਿੱਤ ਛਿੱਤਰ ਖਾਂਦੀਆਂ ਵੀ ਆਬਦੇ ਖਸਮ ਕੋਲ਼ ਨੂੰ ਭੱਜਦੀਆਂ ਸੀ! ਅੱਜ ਕੱਲ੍ਹ ਦੀਆਂ ਪੇਕਿਆਂ ਨੂੰ ਤੀੜ ਦੇ ਲੈਂਦੀਐਂ-ਜਿਵੇਂ ਪੇਕੀਂ ਆਂਡੇ ਰੱਖੇ ਹੁੰਦੇ ਐ! ਇਕ ਇਹਦਾ ਪਿਉ ਚੌਰਾ ਐ-ਬਈ ਕੰਜਰਾ! ਤੂੰ ਇਹਨੂੰ ਝਾਟੇ ਪਿੱਟੀ ਨੂੰ ਮੱਤ ਦੇਹ! ਇਹ ਜੁੰਡੇ ਖਿਲਾਰ ਲੈਂਦੀ ਐ-ਜਿਵੇਂ ਛਿਲਾ ਜਗਾਉਣਾ ਹੁੰਦੈ!"

-"ਇਹ ਪਿਉ ਦੀ ਸਿਰ 'ਤੇ ਚਾੜ੍ਹੀ ਵੀ ਐ-ਹਰਕੁਰੇ!"

-"ਐਹੋ ਜੀ ਦਾ ਲਚੜੇਂਵਾਂ ਮਿਲਟ 'ਚ ਲਹਿ ਜਾਂਦਾ ਹੁੰਦੈ-ਜਦੋਂ ਸਾਰੀ ਸਾਰੀ ਰਾਤ ਖ਼ਸਮ ਨ੍ਹੀ ਟਿਕਣ ਦਿੰਦਾ ਤੇ ਦਿਨੇ ਗੋਹੇ ਕੂੜੇ ਦੇ ਟੋਕਰੇ ਢੋਹਣੇ ਪੈਂਦੇ ਐ! ਐਹੋ ਜੀ ਗਜ ਮਾਂਗੂੰ ਸਿੱਧੀ ਹੋ ਜਾਂਦੀ ਐ! ਵਲ਼ ਤਾਂ ਇਹਦੇ ਹਰਦੇਵ ਸਿਉਂ ਈ ਕੱਢੂਗਾ।"

-"ਵਿਗੜੀ ਤੀਮੀਂ ਦੇ ਕਦੇ ਵਲ਼ ਨ੍ਹੀ ਨਿਕਲਦੇ, ਹਰਕੁਰੇ! ਅੜਬ ਘੋੜੀ ਤੇ ਵਿਗੜੀ ਤੀਮੀ ਕਦੇ ਲੋਟ ਨ੍ਹੀ ਆਉਂਦੀ! ਮੈਨੂੰ ਤਾਂ ਹੋਰ ਫਿਕਰ ਵੱਢ ਵੱਢ ਖਾਈ ਜਾਂਦੈ...!" ਜਾਗਰ ਸਿਉਂ ਨੇ ਗੁਟਾਹਰ ਵਰਗੀ ਅਵਾਜ਼ ਕੱਢੀ

-"ਉਹ ਕਿਹੜਾ...?" ਹਰ ਕੌਰ ਵੀ ਪਿਆਸੇ ਕਾਂ ਵਾਂਗ ਝਾਕੀ

-"ਮੈਂ ਮੀਂਹ ਤੋਂ ਨ੍ਹੀ-ਕਰੰਡ ਤੋਂ ਡਰਦੈਂ! ਮੈਨੂੰ ਤਾਂ ਇਹ ਫਿਕਰ ਐ ਬਈ ਕਿਤੇ ਇਹਦੇ ਕਰਕੇ ਆਪਣੇ ਨਾਲ ਆਪਣਾ ਹਰਦੇਵ ਸਿਉਂ ਵੀ ਫ਼ਤਹਿ ਨਾ ਬੁਲਾਜੇ?"

-"ਇਉਂ ਕਿਵੇਂ ਫ਼ਤਹਿ ਬੁਲਾਜੂ? ਉਹਨੂੰ ਅਸੀਂ ਪਾਲ਼ਿਆ, ਭੜਾਇਆ-!"

-"ਤੀਮੀ ਮਗਰ ਲੱਗ ਕੇ ਬੰਦਾ ਬਹੁਤ ਕੁਛ ਕਰ ਲੈਂਦੈ! ਦੁੱਧ ਤੇ ਬੁੱਧ ਫ਼ਟਦੀ ਦਾ ਪਤਾ ਨ੍ਹੀ ਲੱਗਦਾ!"

-"ਤੂੰ ਤਾਂ ਹੁਣ ਤੱਕ ਮੇਰੇ ਮਗਰ ਲੱਗਿਆ ਨ੍ਹਾਂ...? ਪਿੱਟ ਕੇ ਮਰਗੀ...! ਮੈਂ ਤਾਂ ਸਾਰੀ ਉਮਰ ਧੌੜੀ ਦੀ ਜੁੱਤੀ ਥੱਲੇ ਈ ਕੱਟਿਐ! ਠਿੱਬੇ ਛਿੱਤਰ ਖਾ-ਖਾ ਕੇ ਮੂੰਹ 'ਤੇ ਚਿੱਬ ਪਏ-ਪਏ ਐ!"

-"ਆਪਣਾ ਟੈਮ ਕੁਛ ਹੋਰ ਸੀ...! ਹੁਣ ਦੀਆਂ ਤਾਂ ਸੱਪ ਤੋਂ ਦੀ ਲਿਟਦੀਐਂ...!"

-"ਫੇਰ ਮੇਰੀ ਜਾਣਦੀ ਐ ਜੁੱਤੀ...! ਤੀਮੀਆਂ ਤਾਂ ਉਹਨੂੰ ਹੋਰ ਬੀਹ ਮਿਲ ਜਾਣਗੀਆਂ! ਮਾਂ ਪਿਉ ਕਿੱਥੋਂ ਲਿਆਊ?"

-"ਮੈਂ ਤਾਂ ਪਛਤਾਉਨੈਂ ਆਹ ਰਿਸ਼ਤਾ ਲੈ ਕੇ...!" ਜਾਗਰ ਸਿਉਂ ਨੇ ਸਿਰ ਫੇਰਿਆ

-"ਹੁਣ ਸੱਪ ਤਾਂ ਖੱਡ 'ਚ ਵੜ ਗਿਆ-ਲੀਹ ਕੁੱਟਣ ਦਾ ਕੀ ਫ਼ੈਦਾ? ਮਾੜੇ ਵੇਲ਼ੇ ਪਤਾ ਨ੍ਹੀ ਇਹਨਾਂ ਨੂੰ ਕਿਵੇਂ ਹਾਂ ਕਰਤੀ? ਤੂੰ ਈ ਬਾਹਲ਼ੀ ਪੂਛ ਚੱਕੀ ਵੀ ਸੀ-ਅਖੇ, ਕੁੜੀ 'ਕੱਲੀ 'ਕੱਲੀ ਐ-ਸਾਰੀ ਜੈਦਾਤ ਹਰਦੇਵ ਸਿਉਂ ਨੂੰ ਆਊ! ਮੈਨੂੰ ਤਾਂ ਡਰ ਲੱਗਦੈ ਬਈ ਇਹਦਾ ਲੀਚੜ ਪਿਉ ਸਾਡੇ ਆਲ਼ੀ 'ਚੋਂ ਨਾ ਹਿੱਸਾ ਵੰਡਾ ਲਵੇ?" ਉਸ ਨੇ ਦਿਲ ਦਾ ਅਸਲ ਡਰ ਦੱਸਿਆ

-"ਕਾਹਨੂੰ ਭੈੜ੍ਹੀਆਂ ਗੱਲਾਂ ਸੋਚਦੀ ਐਂ...? ਭੱਜਦਿਆਂ ਨੂੰ ਤਾਂ ਬਾਹਣ ਇੱਕੋ ਜੇ ਹੁੰਦੇ ਐ!"

-"ਅੱਗ ਲੱਗੜੇ ਮਗਰ ਦੇਖ ਤਾਂ ਲੈ...! ਕਤੀੜ੍ਹ ਕਿੰਨੀ ਐਂ? ਨਾਲ਼ੇ ਹੈ ਵੀ ਸਾਰੇ ਈ ਪੁੱਤ ਖਾਣੇ ਦੇ ਅਵਲ਼ੇ ਸਵਲ਼ੇ ਜੇ!"

-"ਚਲ ਬਾਹਲ਼ਾ ਨਾ ਕਲਪ...! ਇਹਨੂੰ ਗੱਦਾਂ ਈ ਯੱਧੀ ਨੂੰ ਕਿਵੇਂ ਨਾ ਕਿਵੇਂ ਦਫ਼ਾ ਕਰ ਤੇ ਰੱਬ 'ਤੇ ਡੋਰੀਆਂ ਰੱਖ! ਤੂੰ ਇਹਦੇ ਨਾਲ਼ ਨਾ ਬਿਗਾੜਲੀਂ! ਮੈਨੂੰ ਤੈਥੋਂ ਡਰ ਲੱਗਦੈ...ਤੇਰੀ ਮੱਤ ਵੀ ਉਖਲ਼ੀ ਕੁੱਟ ਈ ਐ! ਮੁੱਖ ਮੰਤਰੀ ਦੀ ਸਾਹਿਬਜਾਦੀ ਤੂੰ ਵੀ ਹੈਨ੍ਹੀ! ਆਪਣੇ ਕੋਲ਼ੇ ਵੀ ਜੁਗਾੜ ਸਿਉਂ ਅਰਗੇ ਲੱਠਮਾਰ ਬੰਦੇ ਐ-ਜੇ ਲੋੜ ਪਈ ਤਾਂ ਪੰਜ ਸੱਤ ਹਜਾਰ ਦੇ ਕੇ ਸਾਲ਼ੇ ਦਾ ਰੱਸਾ ਖੋਲ੍ਹ ਦਿਆਂਗੇ-ਉਹਨੂੰ ਪੰਜ ਸੱਤ ਹਜਾਰ ਦੇ ਕੇ ਤਾਂ ਚਾਹੇ ਪਾਕਸਤਾਨ ਭੇਜਦੇ-ਜਮਾਂ ਨ੍ਹੀ ਜਰਕਦਾ...! ਤਸੀਲਦਾਰ ਉਹਦੇ ਮੂਹਰੇ ਕੀ ਚੀਜ ਐ? ਤਸੀਲਦਾਰ ਜਿਹੜੇ ਲਬੜਕੱਟੇ ਜੇ ਆਬਦੇ ਨਾਲ਼ ਲਈ ਫਿਰਦੈ ਨ੍ਹਾਂ? ਜਦੋਂ ਸਿਰ 'ਤੇ ਆ ਪੈਂਦੀ ਐ-ਉਦੋਂ ਪੱਤਰੇ ਬਾਚ ਜਾਂਦੇ ਐ! ਪੈਂਦੀਆਂ 'ਚ ਕੋਈ ਨ੍ਹੀ ਮੂਹਰੇ ਖੜ੍ਹਦਾ-ਊਂ ਸੌ ਕੋਈ ਬੋਦੀਆਂ ਖਿਲਾਰੀ ਜਾਵੇ!"

ਉਹਨਾਂ ਸਾਰੀ ਰਾਤ ਬੈਠਿਆਂ ਹੀ ਕੱਢ ਦਿੱਤੀ

-----

ਅਗਲੇ ਦਿਨ ਦੀਪ ਕਾਰ 'ਤੇ ਹੀ ਮੁੜ ਆਈਕਾਰ ਵਿਹੜੇ ਵਿਚ ਖੜ੍ਹੀ ਸੀਦੀਪ ਨੇ ਫਿਰ ਨਾ ਕਿਸੇ ਦੇ ਪੈਰੀਂ ਹੱਥ ਲਾਏ ਅਤੇ ਨਾ ਹੀ ਕਿਸੇ ਨੂੰ ਬਹੁਤਾ ਬੁਲਾਇਆਸੱਸ ਭੁੱਜ ਕੇ ਕੋਲਾ ਹੋਈ ਪਈ ਸੀਪੁੱਛਣਾ ਹੋਵੇ ਬਈ ਇਹ ਕੋਈ ਧਰਮਸਾਲਾ ਐ? ਜਿੱਥੇ ਤੂੰ ਠੁੰਮਕ ਠੁੰਮਕ ਕਰਦੀ ਆ ਵੜਦੀ ਐਂ ਤੇ ਜਦੋਂ ਦਿਲ ਕਰਦੈ, ਖੱਚਰ ਮਾਂਗੂੰ ਰੇਵੀਏ ਪੈ ਜਾਨੀ ਐਂ? ਪਰ ਉਸ ਦੀ ਕੋਈ ਵਾਹ ਨਹੀਂ ਜਾਂਦੀ ਸੀਉਸ ਦਾ ਦਿਲ ਕਰਦਾ ਸੀ ਕਿ ਦੀਪ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਕਰ ਦੇਵੇ...! ਪਰ ਉਹ ਆਲ੍ਹਣੇਂ 'ਚੋਂ ਡਿੱਗੇ ਚਿੜੀ ਦੇ ਬੱਚੇ ਵਾਂਗ ਨਿਤਾਣੀ ਸੀ

ਹਰ ਕੌਰ ਮਨ ਨੂੰ ਸਮਝਾ, ਬੁਝਾ ਕੇ ਦੀਪ ਕੋਲ਼ ਬੈਠ ਗਈਦੀਪ ਬੜੀ ਤੇਜ਼ੀ ਨਾਲ਼ ਆਪਣਾ ਲੀੜਾ-ਲੱਤਾ ਅਤੇ ਗਹਿਣੇ ਗੱਟੇ ਅਟੈਚੀ ਵਿਚ ਪਾ ਰਹੀ ਸੀਉਸ ਨੇ ਸੱਸ ਨੂੰ ਦੇਖ ਤਾਂ ਲਿਆ ਸੀਪਰ ਉਸ ਨੇ ਲਾਪ੍ਰਵਾਹੀ ਵਿਚ ਕੋਈ ਧਿਆਨ ਨਹੀਂ ਦਿੱਤਾ ਸੀਉਹ ਆਪਣੇ ਕੰਮ ਵਿਚ ਹੀ ਮਸ਼ਰੂਫ਼ ਰਹੀ ਸੀ!

-"ਦੀਪ...! ਕੀ ਕਹਿੰਦਾ ਪੁੱਤ ਤੇਰਾ ਭਾਅਪਾ ਜੀ?" ਹਰ ਕੌਰ ਨੇ ਬੜਾ ਨੇੜੇ ਹੋ ਕੇ ਅਪਣੱਤ ਨਾਲ਼ ਪੁੱਛਿਆ

-"ਬੀਜੀ ਪਰਸੋਂ ਰਾਤ ਦੀ ਮੇਰੀ ਫਲਾਈਟ ਐ! ਪਾਪਾ ਜੀ ਕਹਿੰਦੇ ਸੀ ਬਈ ਜੇ ਤਾਂ ਤੁਸੀਂ ਚੜ੍ਹਾਉਣ ਆਉਣੈਂ-ਤਾਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ...! ਨਹੀਂ ਪਾਪਾ ਜੀ ਤੇ ਬੀਜੀ ਤਾਂ ਜਾਣਗੇ ਈ...! ਪਰਸੋਂ ਰਾਤ ਨੂੰ ਮੇਰੀ ਇਕ ਵੀਹ ਦੀ ਫਲਾਈਟ ਐ...!" ਉਸ ਨੇ ਬੜੀ ਬੇਪ੍ਰਵਾਹੀ ਨਾਲ਼ ਦੱਸਿਆ ਤਾਂ ਸੱਸ ਦੇ ਹਾਲਾਤਾਂ ਦੀ ਹੋਰ ਜੱਖਣਾਂ ਪੱਟੀ ਗਈ

-"ਪਰਸੋਂ ਤੇਰੀ ਫਲੈਟ ਐ-ਤੇ ਤੂੰ ਹੁਣ ਆਹ ਕੱਪੜੇ ਜੇ ਬਕਸੇ 'ਚ ਕਾਹਤੋਂ ਪਾਈ ਜਾਨੀ ਐਂ?"

-"ਮੈਂ ਚੱਲੀ ਆਂ ਪਾਪਾ ਜੀ ਤੇ ਬੀਜੀ ਕੋਲੇ...! ਹੁਣ ਮੈਂ ਦੋ ਰਾਤਾਂ ਉਹਨਾਂ ਕੋਲ ਈ ਰਹੂੰਗੀ! ਜੇ ਤੁਸੀਂ ਮੈਨੂੰ 'ਸੀ ਆਫ਼' ਕਰਨਾ ਹੋਇਆ-ਤਾਂ ਤੁਸੀਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ! ਜੇ ਨਹੀਂ ਆਉਣਾ ਤਾਂ ਪਾਪਾ ਜੀ ਕਹਿੰਦੇ ਸੀ ਬਈ ਕੋਈ ਲੋੜ ਵੀ ਨਹੀਂ...! ਬਾਕੀ ਥੋਡੀ ਮਰਜ਼ੀ ਐ...!" ਤੇ ਉਹ ਬਿਨ੍ਹਾ ਕਿਸੇ ਨਾਲ ਹੋਰ ਗੱਲ ਕਰੇ ਅਟੈਚੀ ਰੱਖ ਕਾਰ ਵਿਚ ਬੈਠ ਗਈ

ਉਹਨਾਂ ਦੇ ਮੂੰਹ 'ਤੇ ਧੂੰਏਂ ਦੀ ਕਾਲ਼ਸ ਮਲ਼ਦੀ ਕਾਰ ਤੁਰ ਗਈ

ਹਰ ਕੌਰ ਦਾ ਸਰੀਰ ਵੀ ਧੂੰਆਂ ਛੱਡੀ ਜਾ ਰਿਹਾ ਸੀ

-"ਲੈ...! ਲੈ ਕਰਲਾ ਹਰਦੇਵ ਸਿਉਂ ਦੇ ਬਾਪੂ ਘਿਉ ਨੂੰ ਭਾਂਡਾ...! ਚੋਪੜ ਲੈ ਸਿੰਗ ਇਹਦੇ...! ਪਾ ਲੈ ਇਹਨੂੰ ਸਲਾਮੀ, ਪੜ੍ਹੀ ਲਿਖੀ ਨੂੰਹ ਨੂੰ...! ਟੰਗ ਲੈ ਇਹਨੂੰ ਮੂਰਤ ਬਣਾ ਕੇ ਕੰਧ 'ਤੇ...! ਲਾ ਲੈ ਖਾਂਦੇ ਪੀਂਦੇ ਘਰ ਨਾਲ਼ ਮੱਥਾ...! ਇਹ ਹਰਾਮਦੀ ਸਾਨੂੰ ਬੰਦੇ ਈ ਨ੍ਹੀ ਸਮਝਦੀ! ਟਿੱਚ ਈ ਸਮਝਦੀ ਐ! ਇਹਨੇ ਤਾਂ ਆਪਾਂ ਨੂੰ 'ਕੱਲੀ ਨੇ ਈ ਕਿੱਲੇ ਨਾਲ਼ ਟੰਗਤਾ...? ਜਿਹੜੀ ਦੂਜੀ ਸੁਖਦੇਵ ਆਲ਼ੀ ਆਊ, ਉਹ ਪਤਾ ਨ੍ਹੀ ਕਿਹੜੇ ਪੰਘੂੜੇ ਝੁਟਾਊ...? ਹਾਏ ਲੋਹੜ੍ਹਾ...! ਇਹ ਚਰਮਖ਼ ਜੀ ਆਬਦੇ ਆਪ ਨੂੰ ਸਮਝਦੀ ਕੀ ਐ? ਜਦੋਂ ਬੋਲੂ, ਹਾਏ ਭਾਅਪਾ...! ਜਦੋਂ ਬੋਲੂ, ਹਾਏ ਭਾਅਪਾ...!" ਹਰ ਕੌਰ ਨੇ ਆਪਣੀ ਛਾਤੀ ਪਿੱਟੀ

-"ਹੋਰ ਹੁਣ ਤੇਰੀ ਉਹ ਮਾਲਸ਼ ਕਰੇ...? ਨਾ ਹੋਰ ਹੁਣ ਉਹ ਤੇਰੀਆਂ ਲੱਤਾਂ ਘੁੱਟੂਗੀ...? ਲੱਗਪੀ ਕੀਰਨੇ ਪਾਉਣ, ਭੈਣ ਦੇਣੇ ਦੀਏ ਜੱਭਲ਼ੇ...? ਮੈਂ ਤੇਰੇ ਭਾਅ ਦਾ ਬਾਹਲ਼ਾ ਈ ਬਾਗੋਬਾਗ ਐਂ? ਨ੍ਹਾ ਮੈਂ ਮੋਗੇ ਦੀਆਂ ਤੀਆਂ 'ਚ ਫਿਰਦੈਂ...? ਲੱਗਪੀ ਸਿਆਪੇ ਕਰਨ, ਮਰਾਸਣ ਮਾਂਗੂੰ!"

-"ਪਾ ਲੈ ਪੜ੍ਹੀ ਲਿਖੀ ਨੂੰ ਨਿਉਂਦਾ...!"

-"ਤੂੰ ਹੁਣ ਚੁੱਪ ਨ੍ਹੀ ਕਰਦੀ ਭੈਣ ਦਾ ... ਈ ਯਹਾਵੀਏ! ਹੋਰ ਹੁਣ ਤੂੰ ਪੜ੍ਹੀ ਲਿਖੀ ਤੋਂ ਪੈਂਤੀ ਸਿੱਖਣੀਂ ਐਂ, ਯਾਰਾਂ ਨੂੰ ਖ਼ਤ ਪੱਤਰ ਲਿਖਣ ਆਸਤੇ? ਹੋਰ ਹੁਣ ਉਹ ਤੈਨੂੰ ਫੱਟੀ ਲਿਖਣੀ ਸਿਖਾਵੇ...? ਮਗਜ ਮਾਰਨੋਂ ਨ੍ਹੀ ਹਟਦੀ ਭੈਣ ਦਾ ਚਰਖਾ ਦੇਣੀਂ! ਦੁਖੀ ਕੀਤੇ ਪਏ ਐਂ...! ਦੁਖੀ ਨ੍ਹੀ ਕੀਤੇ ਪਏ, ਇਹਨੇ...?" ਹਰਖ਼ੇ ਜਾਗਰ ਸਿਉਂ ਨੇ ਹਰ ਕੌਰ ਦੇ ਧੌਲ਼ਾਂ ਜੜ ਦਿੱਤੀਆਂਉਹ 'ਦਾਅੜ' ਕਰਦੀ ਮੂਧੇ ਮੂੰਹ ਵਿਹੜੇ ਵਿਚ ਜਾ ਡਿੱਗੀਉਸ ਦੀ ਧੀ ਭਜਨੋਂ ਅੰਦਰ ਵੜ ਗਈ ਸੀਉਹ ਹਰ ਰੋਜ ਦੇ ਕਲੇਸ਼ ਦੀ ਆਦੀ ਹੋਈ ਪਈ ਸੀਸੁਖਦੇਵ ਕਲੇਸ਼ ਤੋਂ ਡਰਦਾ ਘਰੇ ਘੱਟ ਵੱਧ ਹੀ ਆਉਂਦਾ ਸੀਉਹ ਜ਼ਿਆਦਾ ਖੇਤ ਹੀ ਰਹਿੰਦਾਘਰੇ ਬਾਪੂ ਅਤੇ ਬੇਬੇ ਕਾਟੋ ਕਲੇਸ਼ ਕਰਦੇ ਰਹਿੰਦੇ! ਗੁਆਂਢੀ ਵੀ ਉਹਨਾਂ ਵੱਲੋਂ ਘੇਸਲ਼ ਹੀ ਮਾਰ ਛੱਡਦੇ! ਕਿਹੜਾ ਇਹ ਇਕ ਅੱਧੇ ਦਿਨ ਦਾ ਕੰਮ ਸੀ...? ਇਹ ਤਾਂ ਸੁੱਖ ਨਾਲ਼ ਹਰ ਰੋਜ਼ ਦਾ ਧੰਦਾ ਸੀ!

-"ਹਾਏ ਵੇ ਲੋਕੋ ਅਸੀਂ ਪੱਟੇ ਗਏ...!" ਹਰ ਕੌਰ ਵਿਹੜੇ ਵਿਚ ਬੈਠ ਕੇ ਪਿੱਟਣ ਲੱਗ ਪਈਉਹ ਵਾਰ ਵਾਰ ਆਪਣੇ ਢਿੱਡ ਵਿਚ ਦੁਹੱਥੜ ਮਾਰਦੀ ਸੀਜਾਗਰ ਦੇ ਸਿਰ ਨੂੰ ਵੀ ਫ਼ਤੂਰ ਚੜ੍ਹ ਗਿਆਉਸ ਨੇ ਥਾਪੀ ਲੈ ਕੇ ਹਰ ਕੌਰ ਦੀ ਤਹਿ ਲਾ ਦਿੱਤੀਛੋਟੀ ਕੁੜੀ ਨੇ ਅੰਦਰੋਂ ਚੰਘਿਆੜਾਂ ਛੱਡ ਦਿੱਤੀਆਂਗੁਆਂਢੀਆਂ ਨੇ ਆ ਕੇ ਜਾਗਰ ਸਿੰਘ ਨੂੰ ਹਟਾਇਆ

ਹਰ ਕੌਰ ਵਿਹੜੇ ਵਿਚ ਝੋਨੇ ਵਾਂਗ ਝੰਬੀ ਪਈ ਸੀ

ਪਿੰਡ ਇਕੱਠਾ ਹੋ ਗਿਆ ਸੀਪਰ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਪਈ ਸੀ, ਕਿ ਬੁੱਢੇ ਵਾਰੇ ਜਾਗਰ ਸਿਉਂ ਨੇ ਹਰ ਕੌਰ ਪੁਲਸੀਆ ਮਾਰ ਕਿਉਂ ਮਾਰੀ ਸੀ? ਲੋਕ ਮਨ ਵਿਚ ਹੀ ਤਰ੍ਹਾਂ ਤਰ੍ਹਾਂ ਦੇ ਲੱਖਣ ਲਾਉਂਦੇ ਤੁਰ ਗਏ ਸਨਹਰ ਕੌਰ ਵਿਹੜੇ ਵਿਚ ਪਈ ਹੂੰਗਾ ਮਾਰ ਰਹੀ ਸੀਕੁੜੀ ਭਜਨੋਂ ਨੇ ਉਸ ਨੂੰ ਉਠਾ ਕੇ ਮੰਜੇ 'ਤੇ ਪਾਇਆ ਸੀਰੋੜਾ ਗਰਮ ਕਰਕੇ ਸੇਕ ਦਿੱਤਾਹਰ ਕੌਰ ਕਮਲਿਆਂ ਵਾਂਗ ਧੀ ਵੱਲ ਦੇਖ ਰਹੀ ਸੀਜਦ ਉਸ ਨੇ ਫਿਰ ਪਿੱਟਣਾ ਸ਼ੁਰੂ ਕਰ ਦਿੱਤਾ ਤਾਂ ਜਾਗਰ ਸਿੰਘ ਗੁੱਸੇ ਨਾਲ ਹਰਖਿਆ ਬਾਹਰ ਨਿਕਲ ਗਿਆ

-"ਇਹ ਮਰਜੂ ਮੈਥੋਂ, ਸਾਲ਼ੀ...!" ਗਲੀ ਵਿਚ ਤੁਰਿਆ ਜਾਂਦਾ ਉਹ ਬਰੜਾਹਟ ਕਰਦਾ ਜਾ ਰਿਹਾ ਸੀ

ਸਾਰੀ ਰਾਤ ਹਰ ਕੌਰ ਨੂੰ ਨੀਂਦ ਨਾ ਆਈਉਹ ਬਰੜਾਹਟ ਕਰਦੀ ਰਹੀਪੁੱਤ ਬਾਹਰ ਭੇਜਿਆ ਸੀਚੰਗੇ ਘਰ ਵਿਆਹਿਆ ਸੀਪਰ ਨੂੰਹ-ਪੁੱਤ ਦਾ ਸੁਖ ਤਾਂ ਉਸ ਨੂੰ ਨਸੀਬ ਹੀ ਨਹੀਂ ਹੋਇਆ ਸੀ? ਚਲੋ ਪੁੱਤ ਤਾਂ ਪ੍ਰਦੇਸ ਵਿਚ ਸੀਪਰ ਅੱਗ ਲੱਗੜੀ ਨੂੰਹ ਹੀ ਨੂੰਹ ਨਹੀਂ ਬਣੀ ਸੀ? ਕੀ-ਕੀ ਰੰਗਲੇ ਸੁਪਨੇ ਲਏ ਸਨ ਹਰ ਕੌਰ ਨੇ? ਪਰ ਸਾਰੇ ਹੀ ਮਿੱਟੀ ਵਿਚ ਮਿਲ ਗਏ ਸਨ! ਉਸ ਦੇ ਸਰੀਰ ਨੂੰ ਤੋੜ ਲੱਗੀ ਹੋਈ ਸੀਉਹ ਸਾਰੀ ਰਾਤ ਹੀ ਕੁਝ ਨਾ ਕੁਝ ਬੋਲਦੀ ਰਹੀਮਨ ਵਿਚ ਕੀਰਨੇ ਪਾਉਂਦੀ ਰਹੀਉਸ ਦੀਆਂ ਆਸਾਂ ਤਾਂ ਮਿੱਟੀ ਘੱਟੇ ਰੁਲ਼ ਗਈਆਂ ਸਨ

**********

ਬਾਈਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।