Saturday, April 25, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ 13

ਜੁਗਾੜ ਸਿਉਂ ਦੀਆਂ ਸੇਵਾਵਾਂ ਕੰਮ ਆਈਆਂਮੀਤੀ ਹੀ ਮਾਸੀ ਕੋਲੋਂ ਲੇਟ ਪਿੰਡ ਨੂੰ ਬਹੁੜੀ ਸੀਜੁਗਾੜ ਸਿਉਂ ਨੇ ਵੀ ਢੀਠ ਸਾਧ ਵਾਂਗ ਜਗਤ ਸਿੰਘ ਕੋਲ਼ ਹੀ ਡੇਰੇ ਜਮਾਈ ਰੱਖੇ ਸਨਮੀਤੀ ਨੇ ਤਾਂ ਬਹੁਤ ਜੋਰ ਲਾਇਆ ਸੀ ਕਿ ਮੈਂ ਵਿਆਹ ਨਹੀਂ ਕਰਨਾਉਹ ਖੂਹ ਵਿਚੋਂ ਨਿਕਲ਼ ਕੇ ਖਾਤੇ ਵਿਚ ਨਹੀਂ ਡਿੱਗਣਾ ਚਾਹੁੰਦੀ ਸੀਉਸ ਨੇ ਪਹਿਲਾਂ ਹੀ ਬਹੁਤ ਦੁੱਖ ਕੱਟੇ ਸਨਮੁੜ ਕੇ ਹੁਣ ਉਹ ਫਿਰ ਉਸ ਰੋਹੀ ਵਾਲ਼ੇ ਰਸਤੇ ਨਹੀਂ ਤੁਰਨਾ ਚਾਹੁੰਦੀ ਸੀਵਿਆਹ ਦੇ ਨਾਂ ਤੋਂ ਉਹ 'ਥਰ-ਥਰ' ਕੰਬਦੀਵਿਆਹ ਇਕ ਜਾਲ਼ ਸੀਜਿਸ ਵਿਚ ਫ਼ਸਿਆ ਬੰਦਾ ਮੁੜ ਕੇ ਨਿਕਲ਼ ਨਹੀਂ ਸਕਦਾ ਸੀਜੇ ਤਲਾਕ ਦੇ ਜ਼ਰੀਏ ਨਿਕਲ ਵੀ ਜਾਂਦਾ ਸੀ, ਤਾਂ ਪੁਰਾਣੀਆਂ ਝਰੀਟਾਂ ਉਸ ਨੂੰ ਚੋਭਾਂ ਮਾਰਦੀਆਂ ਰਹਿੰਦੀਆਂ ਸਨਵਿਆਹ ਉਸ ਨੂੰ ਇਕ 'ਨਰਕ' ਲੱਗਦਾ ਸੀ

ਪਰ ਜੁਗਾੜ ਸਿਉਂ ਦੀਆਂ ਸਮਝੌਤੀਆਂ ਨੇ ਮੀਤੀ ਦਾ ਮਨ ਸਥਿਰ ਕਰ ਦਿੱਤਾ ਸੀ

-"ਗੱਲ ਸੁਣ ਭਾਈ ਕੁੜੀਏ! ਜਾਗਰ ਸਿਉਂ ਨਾਲ਼ ਸਾਡਾ ਮੇਲ ਜੋਲ ਬਚਪਨ ਵੇਲ਼ੇ ਦਾ ਐ-ਜਦੋਂ ਦੀ ਸੁਰਤ ਸੰਭਾਲ਼ੀ ਐ-ਓਦੋਂ ਤੋਂ ਅਸੀਂ ਜਾਗਰ ਸਿਉਂ ਨੂੰ ਜਾਣਦੇ ਐਂ-ਤੇਰੇ ਪਹਿਲੇ ਸਹੁਰਿਆਂ ਦੇ ਤਾਂ ਅਸੀਂ ਕਿਸੇ ਜੀਅ ਨੂੰ ਨਹੀਂ ਜਾਣਦੇ ਸੀ! ਨਹੀਂ ਤੂੰ ਸਾਡਾ ਸੁਭਾਅ ਤਾਂ ਜਾਣਦੀ ਐਂ? ਹੁਣ ਨੂੰ ਕਿਸੇ ਦੇ ਮਗਜ 'ਚ ਮਧਾਣੀ ਚੀਰਾ ਪਾਇਆ ਹੋਣਾ ਸੀ! ਅਸੀਂ ਕਿਹੜਾ ਘੱਟ ਕਰਨੀਂ ਸੀ? ਜੇ ਹਰਦੇਵ ਸਿਉਂ ਕੋਈ ਉਨੀ ਇੱਕੀ ਕਰੂ-ਅਸੀਂ ਫੱਟ ਜਾ ਕੇ ਜਾਗਰ ਸਿਉਂ ਨੂੰ ਫੜ ਲਵਾਂਗੇ-ਨਾਲੇ ਜਾਗਰ ਸਿਉਂ ਭੱਜ ਕੇ ਜਾਊ ਕਿੱਥੇ?"

-"ਚਾਚਾ ਜੀ, ਇੰਗਲੈਂਡ ਦੀ ਧਰਤੀ ਬੜੀ ਮਾੜੀ ਐ! ਐਥੇ ਬੰਦਾ ਕੁਛ ਹੋਰ ਗੱਲਾਂ ਕਰਦੈ-ਤੇ ਉਥੇ ਜਾ ਕੇ ਖੱਬੀ ਖਾਨ ਬਣ ਬਹਿੰਦੈ-ਚਾਚਾ ਜੀ ਥੋਨੂੰ ਨ੍ਹੀ ਪਤਾ-ਉਥੋਂ ਦਾ ਪਾਣੀ ਈ ਮਾੜੈ-ਬੰਦਾ ਆਬਦੇ ਨੂੰ ਆਬਦਾ ਨ੍ਹੀ ਸਮਝਦਾ।" ਮੀਤੀ ਰੋ ਪਈ

-"ਕੁੜੀਏ, ਗੱਲ ਸੁਣ...!" ਜੁਗਾੜ ਸਿਉਂ ਨੇ ਗੱਲ ਆਪਣੇ ਹੱਥ ਹੀ ਰੱਖੀ

-"ਤੂੰ ਸਾਨੂੰ ਤਾਂ ਚੰਗੀ ਭਲੀ ਜਾਣਦੀ ਐਂ? ਜਾਣਦੀ ਐਂ ਨ੍ਹਾਂ...?"

-"......।" ਚੁੱਪ ਚਾਪ ਮੀਤੀ ਨੇ 'ਹਾਂ' ਵਿਚ ਸਿਰ ਹਿਲਾਇਆ

-"ਜੇ ਹਰਦੇਵ ਸਿਉਂ ਨੇ ਤੇਰੇ ਨਾਲ਼ ਕੋਈ ਕੁਪੱਤ ਕੀਤੀ-ਅਸੀਂ ਚੱਪਣੀਆਂ ਨਾ ਭੰਨ ਦਿਆਂਗੇ? ਤੂੰ ਗੱਲਾਂ ਕਿਹੜੀਆਂ ਸੋਚੀ ਜਾਨੀ ਐਂ? ਮੈਂ ਤੇਰੀ ਗੱਲ ਸਮਝਦੈਂ! ਕਹਿੰਦੇ ਗਧੀ ਡਿੱਗ ਪਈ ਸੀ ਭੱਠੇ ਵਿਚ ਤੇ ਦੀਵੇ ਆਲ਼ੇ ਘਰੇ ਨ੍ਹੀ ਸੀ ਵੜਦੀ-ਉਹੀ ਗੱਲ ਤੇਰੀ ਐ...! ਮੈਂ ਇਹ ਵੀ ਮੰਨਦੈਂ ਬਈ ਤੈਨੂੰ ਤੇਰੇ ਪਹਿਲੇ ਸਹੁਰੇ ਪ੍ਰੀਵਾਰ ਨੇ ਤੰਗ ਕੀਤੈ! ਪਰ ਉਥੇ ਸਾਡੀ ਕੋਈ ਪੇਸ਼ ਕੋਈ ਨ੍ਹੀ ਜਾਂਦੀ ਸੀ! ਮੈਂ ਤਾਂ ਬੀਹ ਆਰੀ ਜਗਤ ਸਿਉਂ ਨੂੰ ਕਿਹੈ ਬਈ ਉਹਨਾਂ ਦਾ ਕੋਈ ਥਹੁ ਟਿਕਾਣਾ ਦੱਸ, ਐਥੋਂ ਦਾ! ਫੇਰ ਦੇਖ ਅਸੀਂ ਕਿਮੇ ਘੁਕਾਹਟ ਪਾਉਨੇ ਐਂ-ਪਰ ਜਦੋਂ ਉਹਨਾ ਦੇ ਟੱਬਰ ਦਾ ਕੋਈ ਜੀਅ ਪਰਿੰਦਾ ਐਥੇ ਨਹੀਂ ਰਹਿੰਦਾ-ਦੱਸ ਕੀਹਦੇ ਗਲ਼ ਸਾਅਫ਼ਾ ਜਾ ਪਾਈਏ...?"

-"ਚਾਚਾ ਜੀ, ਹਰਦੇਵ ਸਿਉਂ ਦੇ ਪ੍ਰੀਵਾਰ ਨੂੰ ਪਤੈ ਬਈ ਮੇਰੇ ਕੋਈ ਬੱਚਾ ਬੱਚੀ ਨਹੀਂ ਹੋ ਸਕਦਾ?" ਕੁੜੀ ਅੱਗ ਦੀ ਫ਼ੂਕੀ ਟਟਿਆਣੇਂ ਤੋਂ ਵੀ ਡਰਦੀ ਸੀ

-"ਬਿਲਕੁਲ ਪਤੈ...!" ਜੁਗਾੜ ਸਿਉਂ ਮਸ਼ੀਨ ਵਾਂਗ ਬੋਲਿਆ

-"ਫੇਰ ਉਹਨਾਂ ਦਾ ਕੀ ਵਿਚਾਰ ਐ?"

-"ਦੇਖ ਕੁੜੀਏ! ਹਰਦੇਵ ਸਿਉਂ ਮਾਪਿਆਂ ਦਾ ਕੋਈ 'ਕੱਲਾ ਕਹਿਰਾ ਪੁੱਤ ਨ੍ਹੀ! ਉਹਦੇ ਹੋਰ ਵੀ ਭੈਣ ਭਾਈ ਹੈਗੇ ਐ! ਬੱਚੇ ਦਾ ਲਾਲਚ ਤਾਂ ਬੰਦਾ ਓਦੋਂ ਕਰਦੈ-ਜਦੋਂ ਪੁੱਤ 'ਕੱਲਾ 'ਕੱਲਾ ਹੋਵੇ! ਇਹਨਾਂ ਦੇ ਐਨੀ ਤਾਂ ਸਤੌਲ਼ ਐ-ਜੇ ਇਕ ਦੇ ਨਹੀਂ, ਤਾਂ ਦੂਜੇ ਦੇ ਹੋਜੂ?" ਜੁਗਾੜ ਸਿਉਂ ਆਪਣੀ ਗੱਲ ਫਿੱਟ ਕਰਦਾ ਜਾ ਰਿਹਾ ਸੀ

-"ਚਾਚਾ ਜੀ, ਥੋਨੂੰ ਇੰਗਲੈਂਡ ਦੇ ਕਾਨੂੰਨਾਂ ਬਾਰੇ ਤੇ ਮੁੰਡਿਆਂ ਬਾਰੇ ਨ੍ਹੀ ਪਤਾ! ਉਥੇ ਜਾ ਕੇ ਅਗਲੇ ਪੱਕੀ ਲੁਆਉਂਦੇ ਐ, ਮੋਹਰ! ਤੇ ਅਗਲੀ ਨੂੰ ਲੱਤ ਮਾਰ ਕੇ ਪਾਸੇ ਹੁੰਦੇ ਐ-ਅਗਲੀ ਫਿਰ 'ਕੱਲੀ ਦੀ 'ਕੱਲੀ! ਉਹੋ ਜੀ ਦੀ ਉਹੋ ਜੀ...!" ਮੀਤੀ ਸਹੇ ਤੋਂ ਨਹੀਂ, ਪਹੇ ਤੋਂ ਡਰਦੀ ਸੀ

-"ਇਉਂ ਖੇਡ ਐ, ਕੁੜੀਏ? ਅਸੀਂ ਐਥੇ ਕਾਹਦੇ ਆਸਤੇ ਬੈਠੇ ਐਂ? ਸਾਡੇ 'ਤੇ ਤੈਨੂੰ ਕੋਈ 'ਤਬਾਰ ਨ੍ਹੀ? ਤੇਰੇ ਪਿਉ ਨਾਲ਼ ਸਾਡੀ ਕਦੋਂ ਦੀ ਬੁਰਕੀ ਸਾਂਝੀ ਐ-ਇਹਨੂੰ ਅਸੀਂ ਧੋਖਾ ਦੇ ਕੇ ਜਾਣਾ ਕਿੱਥੇ ਐ? ਅਸੀਂ ਇਹਨੂੰ ਪਿੱਛਾ ਕਿਵੇਂ ਦੇ ਦਿਆਂਗੇ?" ਜੁਗਾੜ ਸਿਉਂ ਦਾ ਤਾਂ ਬਣਿਆਂ ਬਣਾਇਆ ਜੁਗਾੜ ਹਿੱਲ ਚੱਲਿਆ ਸੀਉਸ ਨੇ ਫ਼ੱਟ ਅੱਗਾ ਵਲਿ਼ਆ

-"ਚਲੋ, ਵਿਆਹ ਮੈਂ ਕਰਵਾ ਲੈਨੀ ਐਂ-ਬਾਪੂ ਜੀ ਦੇ ਫਿ਼ਕਰ ਦੀ ਮੈਨੂੰ ਵੀ ਚਿੰਤਾ ਐ! ਪਰ ਮੇਰੀ ਇਕ ਵਾਰੀ ਉਹਨਾਂ ਨਾਲ਼ ਸਿੱਧੀ ਗੱਲ ਕਰਵਾ ਦਿਓ-!"

-"ਜਦੋਂ ਕਹੇਂ...!" ਜੁਗਾੜ ਸਿਉਂ ਨੇ ਤੜ੍ਹ ਪਾਈ

ਉਹ ਜਗਤ ਸਿਉਂ ਤੋਂ ਦੋ ਸੌ ਰੁਪਈਆ ਫੜ ਕੇ ਬੱਸ ਜਾ ਚੜ੍ਹਿਆ

ਜਾਗਰ ਉਸ ਦੀ ਹੀ ਉਡੀਕ ਕਰ ਰਿਹਾ ਸੀਦਸ ਦਿਨ ਗੁਜ਼ਰ ਗਏ ਸਨ

-"ਗੱਲ ਜਾਗਰਾ ਆਪਣੇ ਪੂਰੀ ਹੱਥ 'ਚ ਐ! ਤੂੰ ਚਿੰਤਾ ਨਾ ਕਰ!" ਉਸ ਨੇ ਪੰਜ ਸੌ ਰੁਪਏ ਦਾ ਮੁੱਲ ਮੋੜ ਦਿੱਤਾ

-"ਫੇਰ ਕੱਚ ਕਾਹਦੈ?" ਜਾਗਰ ਉਸ ਤੋਂ ਵੀ ਉਤਾਵਲਾ ਸੀ

-"ਕੱਚ ਇਹ ਐ ਬਈ ਕੁੜੀ ਤੈਨੂੰ ਤੇ ਹਰਦੇਵ ਸਿਉਂ ਨੂੰ ਮਿਲਣਾ ਚਾਹੁੰਦੀ ਐ-।"

-"ਉਹ ਕਾਹਤੋਂ?" ਜਾਗਰ ਪੈਰੋਂ ਨਿਕਲ਼ ਗਿਆ

-"ਤੈਨੂੰ ਪਤਾ ਈ ਐ, ਜਾਗਰਾ! ਬਾਹਰੋਂ ਆਈ ਕੁੜੀ ਐ-ਕੋਈ ਨਾ ਕੋਈ ਗੱਲ ਤਾਂ ਖੋਲੂਗੀ-।"

-"ਗੱਲ ਉਹਨੇ ਸਹੁਰੀ ਨੇ ਸਾਡੇ ਨਾਲ਼ ਕੀ ਖੋਲ੍ਹਣੀਂ ਐਂ?"

-"ਤੈਨੂੰ ਪਹਿਲਾਂ ਵੀ ਦੱਸਿਆ ਸੀ-ਉਥੇ ਵਲੈਤ 'ਚ ਕਹਿੰਦੇ ਛੋਕਰੀ ਯਹਾਵਾ ਰਵਾਜ ਈ ਪੁੱਠਾ ਐ-ਕੁੜੀਆਂ ਆਪ ਗੱਲ ਕਰਦੀਐਂ! ਤੇ ਸਾਰੀ ਗੱਲ ਨੇਹਣ ਕੇ ਵਿਆਹ ਸ਼ਾਦੀ ਕਰਵਾਉਂਦੀਐਂ!"

-"ਪਰ ਉਹਨੇ ਮੇਰੇ ਨਾਲ਼ ਗੱਲ ਕਰਨੀ ਕੀ ਐ?"

-"ਤੈਨੂੰ ਓਦਣ ਵੀ ਮੈਂ ਦੱਸਿਆ ਸੀ! ਬਈ ਕੁੜੀ ਦੇ ਕੋਈ ਬੱਚਾ ਬੱਚੀ ਨਹੀਂ ਹੋ ਸਕਦਾ-ਤੇ ਉਹ ਥੋਡੇ ਨਾਲ਼ ਇਹ ਪੱਕ ਕਰਨਾ ਚਾਹੁੰਦੀ ਐ-ਬਈ ਕਿਤੇ ਬਾਂਝ ਦੀ ਆੜ 'ਚ ਤੁਸੀਂ ਕੁੜੀ ਨੂੰ ਫੇਰ ਨਾ ਛੱਡ ਦਿਓਂ!" ਜੁਗਾੜ ਸਿਉਂ ਨੇ ਮੋਟੇ ਅੱਖਰਾਂ ਵਿਚ ਸਮਝਾਇਆ

-"ਇਹ ਗੱਲ ਤਾਂ ਮੈਂ ਤੈਨੂੰ ਵੀ ਓਦਣ ਈ ਨਬੇੜਤੀ ਸੀ! ਬਈ ਐਸ ਗੱਲ ਵੱਲੋਂ ਕੁੜੀ ਬੇਫਿਕਰ ਰਹੇ-ਤੇਰੇ ਕੋਲ਼ੇ ਕੀ ਲਕੋ ਐ, ਜੁਗਾੜ ਸਿਆਂ? ਜੇ ਹਰਦੇਵ ਦਾ ਕੁਛ ਨਾ ਬਣਿਆਂ, ਜਾਂ ਨਾ ਬਣਦਾ-ਮੈਂ ਤਾਂ ਉਹਦਾ ਜੀ. ਟੀ. ਰੋਡ 'ਤੇ ਚਾਹ ਆਲ਼ਾ ਢਾਬਾ ਖੁਲ੍ਹਵਾ ਦੇਣਾ ਸੀ-ਹੋਰ ਦੱਸ ਮੈਥੋਂ ਕੀ ਪੁੱਛਦੈਂ? ਤੂੰ ਤਾਂ ਉਹ ਗੱਲ ਕਰਦੈਂ ਬਈ ਬੁੜ੍ਹੀ ਮਰਨ ਨੂੰ ਫਿਰੇ ਤੇ ਬਾਬਾ...ਨੂੰ ਫਿਰੇ! ਮੈਨੂੰ ਮੇਰੇ ਜੁਆਕਾਂ ਦੀ ਰੋਟੀ ਦੀ ਚਿੰਤਾ ਖਾਈ ਜਾਂਦੀ ਐ-ਤੇ ਤੂੰ ਪੱਪੂ ਹੋਰਾਂ ਬਾਰੇ ਸੋਚੀ ਜਾਨੈ?" ਜਾਗਰ ਨੇ ਸਾਫ਼ ਹੀ ਨਬੇੜ ਦਿੱਤੀ

-"ਇਕ ਗੱਲ ਹੋਰ ਵੀ ਐ ਨਾ, ਜਾਗਰਾ! ਉਹਦੇ ਮਨ 'ਚ ਆਹ ਵੀ ਡਬ੍ਹੱਕ ਐ ਬਈ ਮੁੰਡਾ ਕਿਤੇ ਪੱਕਾ ਹੋ ਕੇ ਨਾ ਟੀਟਣੇ ਮਾਰਨ ਲੱਗ ਜਾਵੇ?"

-"ਸੁਆਹ ਟੀਟਣੇ...! ਟੀਟਣੇ ਕਿਵੇਂ ਮਾਰੂ? ਟੀਟਣਿਆਂ ਆਲ਼ੀ ਟੰਗ ਨਾ ਵੱਢ ਧਰਾਂਗੇ?" ਜਾਗਰ ਨੇ ਕਿਹਾ

-"ਚੱਲ ਜਿਵੇਂ ਹੋਊ-ਦੇਖੀ ਜਾਊ? ਆਪਾਂ ਉਹਨਾਂ ਦੀ ਸਿੱਧੀ ਗੱਲ ਤਾਂ ਕਰਵਾਈਏ!"

-"ਜੇ ਤੂੰ ਆਖਦੈਂ ਤਾਂ ਕਰਵਾ ਦਿੰਨੇ ਐਂ!" ਜਾਗਰ ਨੇ ਸਹਿਮਤੀ ਦੇ ਦਿੱਤੀ

----

ਮੀਤੀ ਅਤੇ ਹਰਦੇਵ ਸਿਉਂ ਦੀ ਸਿੱਧੀ ਗੱਲ ਕਰਵਾ ਦਿੱਤੀ ਗਈਜਾਗਰ ਵੀ ਨਾਲ਼ ਹੀ ਸੀਮੀਤੀ ਨੇ ਵਿਆਹ ਤੋਂ ਬਾਅਦ ਹਰਦੇਵ ਦੀ ਇੰਗਲੈਂਡ ਦੀ ਟਿਕਟ ਖਰਚਣ ਲਈ ਜਾਗਰ ਕੋਲ਼ ਸ਼ਰਤ ਰੱਖੀਕਿਉਂਕਿ ਪੈਸਾ ਤਾਂ ਉਸ ਦੇ ਕੋਲ਼ ਕੋਈ ਹੈ ਨਹੀਂ ਸੀ! ਬਾਪੂ ਦੇ ਘਰ ਵੀ ਭੰਗ ਹੀ ਭੁੱਜਦੀ ਸੀਪਰ ਮੀਤੀ ਨੇ ਇਤਨਾ ਵਾਅਦਾ ਜ਼ਰੂਰ ਕੀਤਾ ਸੀ ਕਿ ਜਦੋਂ ਹਰਦੇਵ ਅਤੇ ਉਹ ਆਪ ਕੰਮ 'ਤੇ ਲੱਗ ਗਏ, ਅਸੀਂ ਇਸ ਦੀ ਟਿਕਟ ਦੇ ਪੈਸੇ ਵਾਪਿਸ ਕਰ ਦਿਆਂਗੇਜਾਗਰ ਨੇ ਸਾਰੀਆਂ ਗੱਲਾਂ ਕੰਨ ਧਰ ਕੇ ਸੁਣੀਆਂ, ਅਤੇ ਫਿਰ ਦਿਮਾਗ ਵਿਚ ਹੀ ਫ਼ਰੋਲ਼ਾ ਫ਼ਰਾਲ਼ੀ ਕੀਤੀਆਂ ਸਨਉਹ ਮੀਤੀ ਦੀ ਹਰ ਗੱਲ ਨਾਲ਼ ਸਹਿਮਤ ਸੀਜੁਆਕਾਂ ਤੋਂ ਉਸ ਨੇ ਕੀ ਕਰਵਾਉਣਾ ਸੀ? ਭੁੱਖਾ ਤਾਂ ਉਸ ਦਾ ਹੁਣ ਵਾਲ਼ਾ ਟੱਬਰ ਮਰਦਾ ਸੀਪੈਨਸ਼ਨ ਨਾਲ਼ ਕੀ ਬਣਦਾ ਸੀ? ਜ਼ਮੀਨ ਦੀ ਕਮਾਈ ਲੱਗੇ ਨਹੀਂ ਮੋੜਦੀ ਸੀਪੋਤਿਆਂ ਤੋਂ ਕੀ ਮੇਹੜ ਪੁਆਉਣੀਂ ਸੀ? ਘਰ ਨਾ ਖਾਣ ਨੂੰ ਦਾਣੇ ਤੇ ਅੰਮਾਂ ਲੁਧਿਆਣੇ...? ਟਿਕਟ ਖਰਚਣ ਲਈ ਵੀ ਜਾਗਰ ਸਿਉਂ ਤਿਆਰ ਸੀਜੇ ਹਰਦੇਵ ਨੂੰ ਕਿਸੇ ਏਜੰਟ ਰਾਹੀਂ ਭੇਜਦੇ, ਤਾਂ ਵੀ ਅਗਲੇ ਨੇ ਚਾਰ ਪੰਜ ਲੱਖ ਤਾਂ ਲੈ ਹੀ ਲੈਣਾ ਸੀ? ਫਿਰ ਵੀ ਟਿਕਾਣੇ ਲੱਗਦਾ, ਪਤਾ ਨ੍ਹੀ, ਅੱਗੇ ਵਾਂਗ ਹੀ ਖੋਟੇ ਪੈਸੇ ਵਾਂਗੂੰ ਮੁੜ ਆਉਂਦਾ? ਪਰ ਹਰਦੇਵ ਦੀ ਮਾਂ ਨੇ ਜ਼ਰੂਰ ਝੋਰਾ ਕੀਤਾ ਸੀਉਸ ਨੂੰ ਪੋਤੇ ਖਿਡਾਉਣ ਦਾ ਚਾਅ ਸੀਪਰ ਜਾਗਰ ਦੀ ਇਕ ਗਾਲ਼ ਨੇ ਹੀ ਉਸ ਨੂੰ ਚੁੱਪ ਕਰਵਾ ਦਿੱਤਾ ਸੀ

-"ਤੇਰੇ ਕੋਲ਼ੇ ਟਾਟੇ ਆਲ਼ੀ ਢੇਰੀ ਐ ਨ੍ਹਾਂ? ਬਈ ਭੋਰ ਭੋਰ ਕੇ ਖੁਆਈ ਜਾਵੇਂਗੀ? ਸਾਲ਼ੇ ਦੀਏ ਕੁੱਢਰੇ...! ਮੈਂ ਰੋਜੇ ਬਖ਼ਸ਼ਾਉਣ ਨੂੰ ਫਿਰਦੈਂ ਤੇ ਤੂੰ ਨਮਾਜਾਂ ਗਲ਼ ਪਾਈ ਜਾਨੀ ਐਂ! ਜੇ ਇਕ ਅੱਧਾ ਬਾਹਰ ਭੇਜਿਆ ਜਾਂਦੈ-ਮੈਨੂੰ ਭੇਜ ਲੈਣ ਦੇ! ਨਹੀਂ ਮੈਂ ਇਹਦੀ ਸਾਲ਼ੇ ਦੀ ਚਾਹ ਦੀ ਦੁਕਾਨ ਖੁਲ੍ਹਾਅ ਦੇਣੀ ਐਂ, ਕਿਤੇ! ਆਪੇ ਬੈਠੀ ਭਾਂਡੇ ਮਾਂਜੀ ਜਾਇਆ ਕਰੀਂ...! ਨਾਲ਼ੇ ਮਾਂ ਪੁੱਤ ਕੰਮ ਲੱਗਜੋਂਗੇ!"

-"ਪਰ ਆਬਦੀ ਵੇਲ ਵਾਸਤੇ ਤਾਂ ਹਰ ਕੋਈ ਸੋਚਦੈ!" ਮਾਂ ਨੇ ਵੀ ਕੁਲ਼ ਪੱਖੀ ਨਿਹੋਰਾ ਦਿੱਤਾ ਸੀ

-"ਅੱਗੇ ਵੀ ਵੇਲ ਵਧੀ ਵੀ ਐ! ਕੀ ਇਹਨਾਂ ਨੂੰ ਤੂੰ ਨਿੱਤ ਤਸ਼ਮਈ ਬਣਾ ਕੇ ਖੁਆਉਨੀ ਐਂ? ਭੁੱਖੇ ਨੰਗੇ ਸਾਲ਼ੇ ਇਹ ਤੁਰੇ ਫਿਰਦੇ ਐ-ਜਿੱਥੇ ਇਹ ਤੁਰੇ ਫਿਰਦੇ ਐ-ਉਥੇ ਸਾਲ਼ੇ ਉਹ ਨਲ਼ੀ ਲਮਕਾਉਂਦੇ ਫਿਰਨਗੇ!"

ਜਾਗਰ ਦੀ ਬੱਕੜਵਾਹ ਸੁਣ ਕੇ ਮਾਂ ਚੁੱਪ ਹੋ ਗਈ ਸੀ

ਉਸ ਨੇ ਸਾਰੀ ਉਮਰ ਅੜਬ ਜਾਗਰ ਮੂਹਰੇ ਸਾਹ ਨਹੀਂ ਕੱਢਿਆ ਸੀ

ਮੀਤੀ ਅਤੇ ਹਰਦੇਵ ਦੇ ਵਿਆਹ ਦੀ ਸਾਰੀ ਗੱਲ ਬਾਤ ਤਹਿ ਹੋ ਗਈਇਕ ਸਧਾਰਣ ਜਿਹਾ ਵਿਆਹ ਹੋ ਗਿਆਅਗਲੇ ਦਿਨ ਕੁੜੀ ਅਤੇ ਮੁੰਡੇ ਦੇ ਬਾਪ ਨਾਲ਼ ਗਏ ਅਤੇ ਮੋਗੇ ਕਚਿਹਰੀਆਂ ਵਿਚ ਮੀਤੀ ਅਤੇ ਹਰਦੇਵ ਦਾ ਵਿਆਹ ਦਰਜ਼ ਹੋ ਗਿਆਵਿਆਹ ਦੇ ਕਾਗਜ਼ ਲੈ ਕੇ ਉਹ ਘਰ ਆ ਗਏ

----

ਹਫ਼ਤੇ ਕੁ ਬਾਅਦ ਉਹਨਾਂ ਨੇ ਦਿੱਲੀ ਜਾ ਕੇ ਹਰਦੇਵ ਦਾ ਵੀਜ਼ਾ ਅਪਲਾਈ ਕਰ ਦਿੱਤਾਮੀਤੀ ਕੋਲ਼ ਪਹਿਲੇ ਤਲਾਕ ਅਤੇ ਮੌਜੂਦਾ ਵਿਆਹ ਦੇ ਕਾਗਜ਼ ਮੌਜੂਦ ਸਨਦੋ ਕੁ ਹਫ਼ਤੇ ਬਾਅਦ ਬਰਤਾਨਵੀ ਦੂਤਘਰ ਨੇ ਹਰਦੇਵ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆਇਟਰਵਿਊ ਕੋਈ ਔਖੀ ਨਹੀਂ ਸੀਹਰਦੇਵ ਆਪਣੀ ਪਤਨੀ ਨਾਲ਼ ਹਮੇਸ਼ਾ ਲਈ ਇੰਗਲੈਂਡ ਜਾ ਰਿਹਾ ਸੀਚਾਹੇ ਉਹਨਾਂ ਦਾ ਦਸ ਕੁ ਸਾਲ ਦਾ ਉਮਰ ਦਾ ਫ਼ਰਕ ਸੀਪਰ ਅਫ਼ਸਰ ਨੂੰ ਕੋਈ ਸ਼ੱਕ ਸੁਬਾਹ ਨਹੀਂ ਸੀ

ਹਰਦੇਵ ਨੂੰ ਇੰਗਲੈਂਡ ਦਾ ਵੀਜ਼ਾ ਮਿਲ਼ ਗਿਆ

ਸਾਰੇ ਪ੍ਰੀਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈਮਾਂ ਨੇ ਵੀ ਚਾਅ ਕੀਤਾਵਕਤੀ ਤੌਰ 'ਤੇ ਉਸ ਨੂੰ ਪੋਤਿਆ ਦੀ ਯਾਦ ਵਿਸਰ ਗਈਹਰਦੇਵ ਦੇ ਵੀਜ਼ੇ ਨੇ ਸਾਰੇ ਪਾਸੇ ਢਕ ਲਏ ਸਨਘਰੇ ਰੌਣਕ ਪਰਤ ਆਈ ਸੀਜੁਗਾੜ ਸਿਉਂ ਨੂੰ ਰੂੜੀ ਮਾਰਕਾ ਨਾਲ਼ ਰਜਾ ਦਿੱਤਾਬੱਕਰੇ ਦੀਆਂ ਸੈਂਖੀਆਂ ਨਾਲ਼ ਜੁਗਾੜ ਸਿਉਂ ਅੱਧੀ ਰਾਤ ਤੱਕ ਘੋਲ਼ ਕਰਦਾ ਰਿਹਾ ਸੀਮੁਫ਼ਤ ਦੀ ਖਾ ਪੀ ਕੇ ਉਸ ਨੇ ਸਾਰਾ ਮੂੰਹ ਲਬੇੜ ਲਿਆ ਸੀਇਕ ਦੋ ਲਲਕਾਰੇ ਵੀ ਮਾਰ ਦਿੱਤੇ ਸਨ!

ਜਾਗਰ ਨੇ ਹਰਦੇਵ ਦੀ ਇੰਗਲੈਂਡ ਦੀ ਟਿਕਟ ਖਰੀਦਣ ਲਈ ਇਕ ਕਿੱਲਾ ਜ਼ਮੀਨ ਦਾ ਗਹਿਣੇ ਧਰ ਦਿੱਤਾ

-"ਅਜੇ ਬਾਪੂ ਜੀ ਸਾਨੂੰ ਸੈੱਟ ਹੁੰਦਿਆਂ ਕਰਦਿਆਂ ਨੂੰ ਘੱਟੋ ਘੱਟ ਇਕ ਸਾਲ ਲੱਗ ਜਾਣੈਂ-ਪਰ ਊਂ ਤੁਸੀਂ ਸਾਡਾ ਫਿ਼ਕਰ ਨਾ ਕਰਿਓ।" ਤੁਰਦੀ ਮੀਤੀ ਨੇ ਜਾਗਰ ਸਿੰਘ ਨੂੰ ਆਖਿਆ ਸੀਜਾਗਰ ਨੇ ਵੀ "ਕੋਈ ਗੱਲ ਨਹੀਂ ਭਾਈ" ਕਹਿ ਦਿੱਤਾ ਸੀਉਹ ਆਖਣਾ ਤਾਂ ਇਹ ਚਾਹੁੰਦਾ ਸੀ ਕਿ ਹਰਦੇਵ ਸਿਆਂ, ਤੇਰੇ ਕਰਕੇ ਪੈਲ਼ੀ ਦਾ ਇਕ ਕਿੱਲਾ ਫ਼ੂਕਿਐ-ਜਾ ਕੇ ਪੈਸਾ ਧੇਲਾ ਜਲਦੀ ਭੇਜੀਂ, ਘਰ ਦੀ ਹਾਲਤ ਦਾ ਤਾਂ ਤੈਨੂੰ ਪਤਾ ਈ ਐ! ਪਰ ਸਮੇਂ ਦੀ ਨਜ਼ਾਕਤ ਦੇਖ ਕੇ ਉਹ ਚੁੱਪ ਹੀ ਰਿਹਾ ਸੀ

ਮੀਤੀ ਅਤੇ ਹਰਦੇਵ ਇੰਗਲੈਂਡ ਪੁੱਜ ਗਏ

----

ਜਦ ਮੀਤੀ ਨੇ ਆਪਣਾ ਘਰ ਦਾ ਦਰਵਾਜਾ ਖੋਲ੍ਹ ਕੇ ਦੇਖਿਆ ਤਾਂ ਉਸ ਦਾ ਪਹਿਲਾ ਘਰਵਾਲ਼ਾ ਆਪਣਾ ਸਾਰਾ ਸਮਾਨ ਲੈ ਕੇ ਜਾ ਚੁੱਕਾ ਸੀਖਾਲੀ ਜਿਹਾ ਹੋਇਆ ਘਰ ਭਾਂ-ਭਾਂ ਕਰ ਰਿਹਾ ਸੀਅਦਾਲਤ ਵੱਲੋਂ ਇਕ ਖ਼ਤ ਆਇਆ ਪਿਆ ਸੀ ਕਿ ਮਕਾਨ ਬਾਰੇ ਕੋਈ ਫ਼ੈਸਲਾ ਲੈ ਕੇ ਜਲਦੀ ਇਕ ਪਾਸਾ ਕਰੋ! ਲਿਖਣ ਦਾ ਮਤਲਬ ਇਹ ਸੀ ਕਿ ਜੇ ਤੁਸੀਂ ਇਕ ਜਾਣਾ ਮਕਾਨ ਦੇ ਪੈਸੇ ਦਿਓਂਗੇ ਤਾਂ ਦੂਜਾ ਇਹ ਮਕਾਨ ਰੱਖਣ ਦਾ ਹੱਕਦਾਰ ਹੋਵੇਗਾਮੀਤੀ ਨੇ ਅਦਾਲਤ ਨੂੰ ਚਿੱਠੀ ਲਿਖ ਦਿੱਤੀ ਕਿ ਤੁਸੀਂ ਮੈਨੂੰ ਮੇਰੇ ਹਿੱਸੇ ਦੇ ਪੈਸੇ ਹੀ ਦਿਵਾ ਦਿਓਪੈਸੇ ਦੇ ਕੇ ਸਾਰਾ ਮਕਾਨ ਮੇਰਾ ਪਹਿਲਾਂ ਘਰਵਾਲ਼ਾ ਰੱਖ ਲਵੇ! ਕਿਉਂਕਿ ਪੈਸੇ ਦੀ ਮੀਤੀ ਨੂੰ ਸਖ਼ਤ ਜ਼ਰੂਰਤ ਸੀ

----

ਮਕਾਨ ਦੇ ਅੱਧੇ ਪੈਸੇ ਮਿਲੇ ਤਾਂ ਮੀਤੀ ਨੇ ਪੈਸੇ ਬੈਂਕ ਵਿਚ ਰੱਖ ਦਿੱਤੇ ਅਤੇ ਹਰਦੇਵ ਸਮੇਤ ਇਕ 'ਬੇਸਮੈਂਟ' ਕਿਰਾਏ 'ਤੇ ਲੈ ਲਿਆਦੋਨੋਂ ਰਹਿਣ ਲੱਗੇਮੀਤੀ ਨੇ ਆਪਣੀ ਪੁਰਾਣੀ ਫ਼ਰਮ ਵਿਚ ਹੀ ਕੰਮ ਸ਼ੁਰੂ ਕਰ ਦਿੱਤਾਹਰਦੇਵ ਨੂੰ ਅਜੇ ਕੋਈ ਕੰਮ ਨਹੀਂ ਮਿਲਿਆ ਸੀਸਭ ਤੋਂ ਪਹਿਲਾਂ ਉਸ ਨੂੰ "ਹੈਬਚੂਅਲ-ਰੈਜ਼ੀਡੈਂਸੀ" ਦਿਖਾਉਣੀ ਪੈਣੀ ਸੀਫਿਰ ਉਸ ਨੂੰ ਜਾ ਕੇ "ਨੈਸ਼ਨਲ ਇੰਸ਼ੋਰੈਂਸ ਨੰਬਰ" ਮਿਲਣਾ ਸੀਉਸ ਤੋਂ ਪਹਿਲਾਂ ਉਹ ਕੰਮ ਨਹੀਂ ਕਰ ਸਕਦਾ ਸੀਹਰਦੇਵ ਦੇ ਕੰਮ ਲਈ ਮੀਤੀ ਨੇ ਆਪਣੀ ਫ਼ਰਮ ਵਿਚ ਹੀ ਅਪਲਾਈ ਕਰ ਦਿੱਤਾ ਸੀਪਰ ਅਜੇ ਕੋਈ ਜਗਾਹ ਖਾਲੀ ਨਹੀਂ ਸੀਹਰਦੇਵ ਦਾ ਪੀ-46 ਫ਼ਾਰਮ ਭਰਿਆ ਪਿਆ ਸੀਜਦ ਜਗਾਹ ਖਾਲੀ ਹੋਣੀ ਸੀ, ਤਾਂ ਜਾ ਕੇ ਫ਼ਰਮ ਵਾਲਿਆਂ ਨੇ ਅੱਗੇ ਭੇਜਣੀ ਸੀ

----

ਹਰਦੇਵ ਘਰ ਹੀ ਰਹਿੰਦਾਸਬਜ਼ੀ ਜਾਂ ਦਾਲ਼ ਬਣਾ ਕੇ ਰੱਖ ਦਿੰਦਾਰੋਟੀਆਂ ਲਾਹ ਲੈਂਦਾਹੂਵਰ ਕਰ ਛੱਡਦਾਜੇ ਕਦੇ ਉਸ ਦਾ ਦਿਲ ਨਾ ਲੱਗਦਾ ਤਾਂ ਉਹ ਪਾਰਕ ਵਿਚ ਜਾ ਬੈਠਦਾਲੰਡਨ ਪਾਰਕ ਵਿਚ ਕਾਫ਼ੀ ਦੇਸੀ ਭਾਈਬੰਦ ਬੈਠੇ ਹੁੰਦੇਪੰਜਾਬੀਆਂ ਨਾਲ਼ ਉਸ ਦਾ ਬਾਹਵਾ ਦਿਲ ਲੱਗਿਆ ਰਹਿੰਦਾਮੀਤੀ ਸ਼ਾਮ ਨੂੰ ਸੱਤ ਕੁ ਵਜੇ ਕੰਮ ਛੱਡਦੀ ਅਤੇ ਸਾਢੇ ਕੁ ਸੱਤ ਵਜੇ ਘਰ ਪਹੁੰਚਦੀ ਸੀਹੁਣ ਕੰਮ ਵਿਚ ਉਸ ਦਾ ਦਿਲ ਲੱਗਣ ਲੱਗ ਪਿਆ ਸੀਪਰ ਜਦ ਉਹ ਪਿਛਲੇ ਜ਼ਖ਼ਮਾਂ ਨੂੰ ਯਾਦ ਕਰਦੀ ਤਾਂ ਮੀਤੀ ਇਕ ਤਰ੍ਹਾਂ ਨਾਲ਼ ਕਰਾਹ ਉਠਦੀ ਅਤੇ ਉਹ ਬੀਤ ਚੁੱਕੇ ਸਮੇਂ ਨੂੰ ਇਕ ਭਿਆਨਕ ਸੁਪਨਾ ਸਮਝ ਕੇ ਭੁੱਲਣ ਦੀ ਕੋਸ਼ਿਸ਼ ਕਰਦੀਘਰੇ ਆ ਕੇ ਉਹ ਹਰਦੇਵ ਦੀ ਬਣਾਈ ਸਬਜ਼ੀ ਨਾਲ਼ ਰੋਟੀ ਖਾ ਕੇ ਮਾੜਾ ਮੋਟਾ ਟੈਲੀਵਿਯਨ ਦੇਖਦੀ ਅਤੇ ਥੱਕੀ ਹੰਭੀ ਹੋਈ ਸੌਂ ਜਾਂਦੀਹਰਦੇਵ ਵੀ ਉਸ ਨੂੰ ਕੋਈ ਤੰਗੀ ਨਹੀਂ ਦਿੰਦਾ ਸੀਉਹ ਮੀਤੀ ਦੇ ਜਾਣ ਤੋਂ ਬਾਅਦ ਘਰ ਦਾ ਮਾੜਾ ਮੋਟਾ ਕੰਮ ਨਬੇੜ ਕੇ ਪਾਰਕ ਚਲਿਆ ਜਾਂਦਾ

***********

ਤੇਰਵਾਂ ਕਾਂਡ ਸਮਾਪਤ - ਅਗਲੇ ਦੀ ਉਡੀਕ ਕਰੋ!


No comments: