Tuesday, June 23, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 20

ਕੁੜੀ ਵਾਲ਼ੇ ਸ਼ਗਨ ਪਾ ਗਏਵਿਆਹ ਦਾ ਦਿਨ ਪੱਕਾ ਹੋ ਗਿਆਕੁੜੀ ਵਾਲ਼ਿਆਂ ਨੇ ਵਿਆਹ ਦਾ ਪ੍ਰਬੰਧ ਕਿਸੇ ਮੈਰਿਜ ਪੈਲੇਸ ਵਿਚ ਹੀ ਕੀਤਾ ਹੋਇਆ ਸੀਕੁੜੀ ਦੇ ਬਾਪ ਨੇ ਹੀ ਗਾਉਣ ਵਾਲ਼ੀ ਪਾਰਟੀ ਦਾ ਪ੍ਰਬੰਧ ਕਰਨਾ ਸੀਉਸ ਨੇ ਜਾਗਰ ਸਿਉਂ ਨੂੰ ਸਿੱਧੀ ਗੱਲ ਹੀ ਆਖ ਦਿੱਤੀ ਸੀ

-"ਜਾਗਰ ਸਿੰਘ ਜੀ! ਮੇਰੀ 'ਕੱਲੀ 'ਕੱਲੀ ਧੀ ਐ-ਇਹਦਾ ਵਿਆਹ ਮੈਂ ਪੁੱਤਾਂ ਵਾਂਗ ਕਰਾਂਗਾ! ਗਾਉਣ ਵਾਲ਼ੀ ਪਾਰਟੀ ਮੈਂ ਆਪ ਬਲਾਊਂ-ਤੁਸੀਂ ਕਿਸੇ ਨੂੰ ਨਾ ਆਖਿਓ...!"

-"ਕੋਈ ਗੱਲ ਨਹੀਂ ਕਰਮ ਸਿਆਂ! ਤੇਰੀ ਧੀ ਤੇ ਮੇਰੀ ਧੀ 'ਚ ਕੋਈ ਫ਼ਰਕ ਨ੍ਹੀ! ਬੱਸ ਜੰਨ ਦੀ ਮਾੜੀ ਮੋਟੀ ਖਾਤਰ ਜਰੂਰ ਕਰ ਦਿਓ-ਥੋਨੂੰ ਪਤੈ ਪਿੰਡਾਂ ਦਾ-ਬਈ ਅਗਲੇ ਦੇ ਤਾਂ ਬਰਾਤ 'ਚ ਹੋਈ ਸੇਵਾ ਈ ਚੇਤੇ ਰਹਿ ਜਾਂਦੀ ਐ।"

-"ਤੁਸੀਂ ਕੋਈ ਧੁੜਕੂ ਨਾ ਮੰਨੋਂ! ਤੁਹਾਨੂੰ ਕਿਸੇ ਗੱਲੋਂ ਕੋਈ ਨਮੋਸ਼ੀ ਨਹੀਂ ਆਵੇਗੀ! ਇਹ ਮੇਰੀ ਜ਼ਿੰਮੇਵਾਰੀ ਐ!" ਤਸੀਲਦਾਰ ਨੇ ਹਿੱਕ ਠੋਕੀ

----

ਵਿਆਹ ਦਾ ਦਿਨ ਆ ਗਿਆਬਰਾਤ ਦਾ ਡੇੜ੍ਹ ਕੁ ਸੌ ਬੰਦਾ ਹੋ ਗਿਆਚਾਹੇ ਕੁੜੀ ਵਾਲਿ਼ਆਂ ਨੂੰ ਸੌ ਕੁ ਬੰਦਾ ਹੀ ਕਿਹਾ ਸੀਪਰ ਬੰਦਾ ਮੱਲੋਮੱਲੀ ਡੇੜ੍ਹ ਸੌ ਹੋ ਗਿਆ ਸੀਜਦ ਆਨੰਦ ਕਾਰਜ ਹੋਣ ਲੱਗੇ ਤਾਂ ਤਸੀਲਦਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰਦੇਵ ਦੇ ਪਹਿਲੇ ਵਿਆਹ ਬਾਰੇ ਪਤਾ ਲੱਗ ਗਿਆਅਸਲ ਵਿਚ ਇਹ ਗੱਲ ਮੀਤੀ ਦੀ ਮਾਸੀ ਦੇ ਮੁੰਡੇ ਨੇ ਹੀ ਕਿਵੇਂ ਨਾ ਕਿਵੇਂ ਉਹਨਾਂ ਤੱਕ ਪਹੁੰਚਾਈ ਸੀਤਸੀਲਦਾਰ ਨੇ ਹਰਦੇਵ ਨੂੰ ਆਨੰਦ ਕਾਰਜਾਂ ਤੋਂ ਉਠਾ ਲਿਆ ਅਤੇ ਇਕ ਕਮਰੇ ਵਿਚ ਲੈ ਗਿਆਤਸੀਲਦਾਰ ਦੀ ਕੁੜੀ ਦੇ ਵਿਆਹ 'ਤੇ ਅਫ਼ਸਰ ਹੀ ਅਫ਼ਸਰ ਇਕੱਠੇ ਹੋਏ ਸਨਪੁਲੀਸ ਅਫ਼ਸਰਾਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ! ਸਾਰੇ ਹੈਰਾਨ ਜਿਹੇ ਹੋ ਗਏ ਕਿ ਤਸੀਲਦਾਰ ਨੇ ਮੁੰਡੇ ਨੂੰ ਆਨੰਦ ਕਾਰਜਾਂ ਤੋਂ ਉਠਾ ਕਿਉਂ ਲਿਆ ਸੀ...? ਇਕ ਆਚੰਭਾ ਜਿਹਾ ਖਿੰਡ ਗਿਆ

-"ਕਾਕਾ ਜੀ...! ਤੁਸੀਂ ਸਾਨੂੰ ਆਪਣੇ ਪਹਿਲੇ ਵਿਆਹ ਬਾਰੇ ਕਿਉਂ ਨਹੀਂ ਦੱਸਿਆ?" ਤਸੀਲਦਾਰ ਨੇ ਕਰੜਾ ਹੋ ਕੇ ਸੁਆਲ ਦਾਗਿਆਹਰਦੇਵ ਦੇ ਮੂੰਹ ਤੋਂ ਹਵਾਈਆਂ ਉਡਣ ਲੱਗ ਪਈਆਂਉਸ ਨੇ ਸਰਵਾਲ੍ਹੇ ਨੂੰ ਆਪਣਾ ਛੋਟਾ ਅਟੈਚੀ ਲਿਆਉਣ ਲਈ ਕਿਹਾਕਸੂਤਾ ਫ਼ਸਿਆ ਸਰਵਾਲ੍ਹਾ ਪੈਰ ਤੋਂ ਹੀ ਚਾਲ ਫੜ ਗਿਆ ਸੀਉਸ ਦਾ ਮਾਵਾ ਜਿਹਾ ਲਹਿ ਗਿਆ ਸੀਉਹ ਤੁਰੰਤ ਛੋਟਾ ਅਟੈਚੀ ਚੁੱਕ ਲਿਆਇਆ

-"ਤੁਸੀਂ ਆਹ ਤਲਾਕ ਦੇ ਕਾਗਜ਼ ਦੇਖੋ, ਬਾਪੂ ਜੀ!" ਉਸ ਨੇ ਕੰਬਦੇ ਹੱਥਾਂ ਨਾਲ਼ ਕਾਗਜ਼ ਤਸੀਲਦਾਰ ਦੇ ਅੱਗੇ ਕਰ ਦਿੱਤੇਉਸ ਦੇ ਚਿਹਰੇ 'ਤੇ ਪਿਲੱਤਣ ਫਿਰ ਗਈ ਸੀ

-"ਇਹ ਵਿਆਹ ਮੈਂ ਸਿਰਫ਼ ਪੱਕਾ ਹੋਣ ਲਈ ਕਰਵਾਇਆ ਸੀ-ਪੱਕਾ ਹੋਣ ਤੋਂ ਬਾਅਦ ਤਲਾਕ ਹੋ ਗਿਆ।" ਉਸ ਨੇ ਫਿਰ ਵੀ ਪੂਰਾ ਸੱਚ ਨਾ ਦੱਸਿਆਪਰ ਤਸੀਲਦਾਰ ਨੂੰ ਤਸੱਲੀ ਜਿਹੀ ਹੋ ਗਈਪਰ ਉਹ ਚਿੜ ਜ਼ਰੂਰ ਗਿਆ ਸੀਐਡਾ ਵੱਡਾ ਰਹੱਸ ਛੁਪਾਉਣਾ? ਇਹ ਉਸ ਨਾਲ਼ ਅਤੇ ਉਸ ਦੀ ਕੁੜੀ ਨਾਲ਼ ਧੋਖਾ ਸੀ! ਉਸ ਨੂੰ ਹਰਦੇਵ ਦੇ ਪ੍ਰੀਵਾਰ 'ਤੇ ਖਿਝ ਫ਼ੁੱਟ ਪਈ ਸੀ

-"ਹੁਣ ਤਾਂ ਨ੍ਹੀ ਤੇਰਾ ਉਸ ਕੁੜੀ ਨਾਲ਼ ਕੋਈ ਨਾਤਾ?"

-"ਰੱਬ ਰੱਬ ਕਰੋ ਬਾਪੂ ਜੀ! ਉਹ ਕੁੜੀ ਕੜੀ ਕਾਹਨੂੰ ਸੀ? ਉਹ ਤਾਂ ਬਿਆਲ਼ੀ ਸਾਲ ਦੀ ਔਰਤ ਐ।"

-"ਹੁਣ ਤਾਂ ਨ੍ਹੀ ਕੋਈ ਰਿਸ਼ਤਾ ਉਹਦਾ ਤੇਰੇ ਨਾਲ਼...?" ਉਸ ਨੇ ਬਗੈਰ ਸੁਣਿਆਂ ਦੁਹਰਾਇਆ

-"ਬਿਲਕੁਲ ਨਹੀਂ ਜੀ! ਆਹ ਕਾਗਜ਼ ਦੇਖ ਕੇ ਤਸੱਲੀ ਤਾਂ ਕਰ ਲਓ!"

-"ਹਰਦੇਵ ਸਿਆਂ...! ਇਹ ਗੱਲ ਤੈਨੂੰ ਪਹਿਲਾਂ ਦੱਸਣੀ ਚਾਹੀਦੀ ਸੀ? ਇਹ ਕੋਈ ਗੁੱਡੇ ਗੁੱਡੀ ਦੀ ਖੇਡ ਨਹੀਂ! ਇਹ ਜ਼ਿੰਦਗੀ ਦਾ ਮਾਮਲਾ ਐ! ਕਿਸੇ ਦੀ ਪੂਰੀ ਜ਼ਿੰਦਗੀ ਦਾ ਸੁਆਲ...! ਆਹ ਮੇਰੇ ਯਾਰ ਮਿੱਤਰ ਤੂੰ ਦੇਖਦਾ ਈ ਐਂ? ਸਾਰੇ ਵੱਡੇ ਵੱਡੇ ਖਾਂਟ ਅਫ਼ਸਰ ਐ-ਵਿਚੇ ਪੁਲ਼ਸ ਅਫ਼ਸਰ ਤੇ ਵਿਚੇ ਈ ਜੱਜ! ਜੇ ਕਦੇ ਮੇਰੀ ਧੀ ਦੀਪ ਨਾਲ਼ ਉਨੀ ਇੱਕੀ ਹੋਈ-ਹਸ਼ਰ ਦਾ ਤੈਨੂੰ ਪਤਾ ਈ ਐ, ਬਈ ਕੀ ਹੋਊ! ਮੇਰੇ ਘਰ ਦਾ ਦੀਪ ਤਾਂ ਮੇਰੀ ਧੀ ਦੀਪ ਨਾਲ਼ ਈ ਬਲ਼ਦੈ!" ਉਸ ਨੇ ਆਪਣੀ ਤਸੀਲਦਾਰੀ ਦਾ ਦਬਕਾ ਮਾਰ ਦਿੱਤਾਹਰਦੇਵ ਦੇ ਮੱਥੇ 'ਤੇ ਮੁੜ੍ਹਕਾ ਆ ਗਿਆਉਸ ਦੀ ਖ਼ੁਸ਼ੀ ਖਟਿਆਈ ਵਿਚ ਪੈ ਗਈਪਰ ਹੁਣ ਕੀ ਹੋ ਸਕਦਾ ਸੀ? ਨਾ ਜਵਾਬ ਦੇਣ ਜੋਕਰਾ ਅਤੇ ਨਾ ਹੀ ਕੁਝ ਅੱਗੇ ਕਹਿਣ ਦੀ ਸਮਰੱਥਾ! ਉਹ ਖ਼ੁਦ ਚੋਰ ਸੀਉਸ ਦਾ ਆਪਣਾ ਹੀ ਦੋਸ਼ ਸੀ, ਜਿਹੜਾ ਉਸ ਨੇ ਆਪਣੇ ਪਹਿਲੇ ਵਿਆਹ ਬਾਰੇ ਨਹੀਂ ਦੱਸਿਆ ਸੀਸੱਪ ਦੇ ਮੂੰਹ 'ਚ ਕੋਹੜ ਕਿਰਲਾ ਆ ਗਿਆ ਸੀਜੇ ਖਾਂਦਾ ਤਾਂ ਕੋਹੜੀ ਅਤੇ ਜੇ ਛੱਡਦਾ ਤਾਂ ਕਲੰਕੀ ਸੀ!

----

ਖ਼ੈਰ! ਆਨੰਦ ਕਾਰਜ ਹੋ ਗਏਗਾਉਣ ਵਾਲ਼ੇ ਆਪਣੇ ਪ੍ਰੋਗਰਾਮ ਦੇ ਕੇ ਹਟ ਗਏਪਰ ਹਰਦੇਵ ਦਾ ਮਨ ਉਦਾਸੀਆਂ ਦੇ ਗੇੜਾਂ ਵਿਚ ਹੀ ਭਾਉਂਦਾ ਰਿਹਾਉਸ ਦੀ ਇਕ ਤਰ੍ਹਾਂ ਨਾਲ਼ ਬੇਇੱਜ਼ਤੀ ਹੋ ਗਈ ਸੀਉਸ ਨੂੰ ਆਪਣੇ ਪਿਛਲੇ ਟੱਬਰ ਦਾ ਫਿ਼ਕਰ ਤੋੜ ਤੋੜ ਖਾਣ ਲੱਗ ਪਿਆਜੇ ਕਦੇ ਉਨੀ ਇਕੀ ਹੋ ਗਈ, ਘਰਦਿਆਂ ਦਾ ਕੀ ਬਣੂੰ? ਤਸੀਲਦਾਰ ਨੇ ਤਾਂ ਉਹਨਾਂ ਨੂੰ ਪੁੱਠੇ ਟੰਗ ਧਰਨਾ ਸੀਕਿੰਨੇ ਪੁਲਸ ਅਫ਼ਸਰ ਸਨ ਇਸ ਸ਼ਾਦੀ ਉਪਰ? ਸਾਰੇ ਹੀ ਸਾਨੂੰ ਜਾਨਣ ਲੱਗ ਪਏ ਹਨਹਰਦੇਵ ਸਿਆਂ, ਸਿਆਣੇ ਆਖਦੇ ਹੁੰਦੇ ਐ ਬਈ ਯਾਰੀ ਲਾਉਣੀ ਹਾਥੀਆਂ ਨਾਲ਼ ਤੇ ਦਰਵਾਜੇ ਰੱਖਣੇ ਭੀੜ੍ਹੇ? ਹੁਣ ਤਸੀਲਦਾਰੀ ਦਾ ਨੁੱਗਾ ਤੇਰੇ ਸੰਘ 'ਚ ਆ ਫ਼ਸਿਐਹੁਣ ਤਾਂ ਭਾਣਾ ਮੰਨ ਕੇ ਦਿਨ ਲੰਘਾਈ ਚੱਲੀਂ...! ਜੇ ਤਿੜ-ਫਿੜ ਕੀਤੀ ਤਾਂ ਅਗਲੇ ਬਾਪੂ ਦੀਆਂ ਲੱਤਾਂ ਵੱਢ ਕੇ ਸਫ਼ੈਦੇ ਦੀ ਟੀਸੀ 'ਤੇ ਟੰਗ ਦੇਣਗੇ! ਬਾਕੀ ਪ੍ਰੀਵਾਰ ਨੂੰ ਬੇਪੱਤ ਵਾਧੂ ਕਰਨਗੇ! ਪਿੰਡ 'ਚ ਮਿੱਟੀ ਵਾਧੂ ਦੀ ਪਿੱਟੀ ਜਾਊ! ਇਹ ਮੀਤੀ ਨਹੀਂ! ਬਈ ਜਦੋਂ ਦਿਲ ਕੀਤਾ ਗਾਲ੍ਹਾਂ ਕੱਢ ਲਈਆਂਜਦੋਂ ਜੀਅ ਕੀਤਾ ਬੇਇੱਜ਼ਤੀ ਕਰ ਧਰੀਇਹਦੀ ਖਸਮਾਂ ਨੂੰ ਖਾਣੀ ਦੀ ਤਾਂ ਹਾਂ 'ਚ ਹਾਂ ਮਿਲਾਉਣੀ ਪਊ! ਜੇ ਹੁਣ ਉਖਲ਼ੀ 'ਚ ਸਿਰ ਦੇ ਹੀ ਦਿੱਤਾ ਹੈ, ਤਾਂ ਘੋਟਣਿਆਂ ਤੋਂ ਨਾ ਡਰ...! ਉਸ ਨੇ ਕਰੜਾ ਪੈੱਗ ਲਾ ਕੇ ਮਨ ਦੀ ਉਦਾਸੀ ਨੂੰ ਦੂਰ ਕਰਨਾ ਚਾਹਿਆਪਰ ਉਦਾਸੀ ਕੰਨ ਖੰਜੂਰੇ ਵਾਂਗ ਫਿਰ ਦਿਮਾਗ 'ਤੇ ਆ ਚੜ੍ਹਦੀ

ਜੰਨ ਤੁਰ ਗਈਤਸੀਲਦਾਰ ਨੇ ਕੁੜੀ ਨੂੰ ਦਿਲ ਭਰ ਕੇ ਲੈਣ ਦੇਣ ਕੀਤਾ ਸੀਸਾਰੇ ਪਿੰਡ ਅਤੇ ਰਿਸ਼ਤੇਦਾਰਾਂ ਵਿਚ ਗੱਲਾਂ ਹੋਈਆਂ ਸਨਦੀਪ ਵੀ ਪੂਰੀ ਖ਼ੁਸ਼ ਸੀਚਾਹੇ ਉਹ ਹਰਦੇਵ ਨਾਲੋਂ ਅੱਠ ਸਾਲ ਛੋਟੀ ਸੀਪਰ ਉਸ ਦੇ ਦਿਲ 'ਤੇ ਕੋਈ ਅਸਰ ਨਹੀਂ ਸੀਅੱਠ ਕੁ ਸਾਲ਼ ਵੱਡਾ ਪਤੀ ਤਾਂ ਪਿੰਡਾਂ ਵਿਚ ਆਮ ਜਿਹੀ ਗੱਲ ਸੀ

----

ਮਹੀਨੇ ਵਿਚ ਦੀਪ ਅਤੇ ਹਰਦੇਵ ਨੇ ਕਈ ਇਲਾਕੇ ਘੁੰਮ ਲਏ ਸਨਸ਼ਿਮਲਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ ਗਾਹ ਧਰੇ ਸਨਹਨੀਮੂਨ ਮਨਾਇਆ ਸੀਕਾਫ਼ੀ ਹੱਦ ਤੱਕ ਹਰਦੇਵ ਦੀ ਉਦਾਸੀ ਅਤੇ ਦਿਲ ਦਾ ਧੁੜਕੂ ਪਿੱਛਾ ਛੱਡ ਗਿਆ ਸੀਉਹ ਦੋਵੇਂ ਹੀ ਖ਼ੁਸ਼ ਸਨਦੀਪ ਬੜੇ ਖੁੱਲ੍ਹੇ ਸੁਭਾਅ ਸੀ ਕੁੜੀ ਸੀਉਹ ਹਰ ਇਕ ਨਾਲ਼ ਹੱਸ ਕੇ ਗੱਲ ਕਰਦੀਇਸ ਗੱਲੋਂ ਹਰਦੇਵ ਨੇ ਉਸ ਨੂੰ ਕਈ ਵਾਰ ਟੋਕਿਆ ਵੀ ਸੀਪਰ ਦੀਪ ਦਾ ਸੁਭਾਅ ਨਹੀਂ ਬਦਲਿਆ ਸੀਉਹ ਮਾਂ ਬਾਪ ਦੀ ਇਕਲੌਤੀ ਅਤੇ ਲਾਡਲੀ ਧੀ ਸੀਸਭ ਤੋਂ ਵੱਡੀ ਗੱਲ ਸੀ ਕਿ ਉਹ ਇਕ ਅਮੀਰ ਪਿਉ ਦੀ ਧੀ ਸੀਜਿਸ ਨੇ ਸੱਭਿਆਚਾਰ ਦੇਖਣ ਦੇ ਬਹਾਨੇ ਸਾਰਾ ਹਿੰਦੋਸਤਾਨ ਪਹਿਲਾਂ ਹੀ ਗਾਹਿਆ ਹੋਇਆ ਸੀਕਾਲਜ ਦਾ ਬਾਹਰਲਾ ਟੂਰ ਉਹ ਕਦੇ ਵੀ ਨਾ ਖੁੰਝਾਉਂਦੀਉਹ ਯੂਰਪ ਵੀ ਜਾਣਾ ਚਾਹੁੰਦੀ ਸੀਪਰ ਮਾਂ ਨੇ ਵਰਜ ਦਿੱਤਾ ਸੀਉਹ ਨਹੀਂ ਚਾਹੁੰਦੀ ਸੀ ਕਿ ਕੁਆਰੀ ਕੁੜੀ ਇਕੱਲੀ ਯੂਰਪ ਘੁੰਮ ਕੇ ਆਵੇ! ਪਰ ਪਿਉ ਉਸ ਨੂੰ ਕਿਸੇ ਗੱਲੋਂ ਮਨ੍ਹਾਂ ਨਾ ਕਰਦਾਦੀਪ ਦੀ ਮਾਂ ਕੁੜੀ ਹੋਣ ਦਾ ਅਹਿਸਾਸ ਕਰਵਾਉਂਦੀ ਤਾਂ ਪਿਉ ਧੀ ਉਸ ਦੀ 'ਰੂੜੀਵਾਦੀ' ਸੋਚ 'ਤੇ ਹੱਸ ਛੱਡਦੇਬਾਪੂ ਤਾਂ ਉਸ ਦਾ ਮਜ਼ਾਕ ਵੀ ਉਡਾਉਂਦਾ

-"ਦੇਖ ਲੈ ਪੁੱਤ ਦੀਪ! ਤੈਨੂੰ ਤਾਂ ਪਤਾ ਲੱਗ ਗਿਆ ਨਾ? ਬਈ ਤੇਰੇ ਮੰਮੀ ਨਾਲ਼ ਮੈਂ ਹੁਣ ਤੱਕ ਕਿਵੇਂ ਕੱਟਿਆ ਹੋਊ?"

ਬਾਪੂ ਦੇ ਕਹਿਣ 'ਤੇ ਦੀਪ ਹੱਸ ਪੈਂਦੀ

-"ਜਦੋਂ ਸਾਡਾ ਵਿਆਹ ਹੋਇਆ ਪੁੱਤ-ਮੈਂ ਇਹਨੂੰ ਕਹਿ ਬੈਠਾ-ਬਈ ਚੱਲ ਭਾਗਮਾਨੇ! ਆਪਾਂ ਕਿਤੇ ਬਾਹਰ ਘੁੰਮ ਫਿਰ ਆਈਏ-ਨਾਲ਼ੇ ਹਨੀਮੂਨ ਮਨਾ ਲਵਾਂਗੇ! ਮੈਨੂੰ ਪਤੈ ਕੀ ਕਹਿੰਦੀ?"

-"ਕੀ ਕਹਿੰਦੀ...?"

-"ਕਹਿੰਦੀ ਤੁਸੀਂ ਐਤਕੀਂ ਮੈਨੂੰ ਰਹਿਣ ਦਿਓ-ਬੇਬੇ ਜੀ ਨੂੰ ਲੈਜੋ!"

----

ਦੀਪ ਹੱਸ ਕੇ ਦੂਹਰੀ ਹੋ ਗਈਜਿੱਥੇ ਲੋਟ ਲੱਗਦਾ ਉਥੇ ਤਸੀਲਦਾਰ ਆਪਣੇ ਘਰਵਾਲ਼ੀ ਦੀ ਤਹਿ ਲਾਉਣ ਵਿਚ ਕੋਈ ਕਸਰ ਬਾਕੀ ਨਾ ਛੱਡਦਾਉਸ ਦੇ ਘਰਵਾਲ਼ੀ ਵੀ ਖੁੱਲ੍ਹੀ ਡੁੱਲ੍ਹੀ ਔਰਤ ਸੀਘਰਵਾਲ਼ੇ ਦਾ ਕਦੇ ਗੁੱਸਾ ਨਾ ਕਰਦੀਦੀਪ ਵੀ ਹਮੇਸ਼ਾ ਆਪਣੇ ਬਾਪ ਦਾ ਪੱਖ ਹੀ ਲੈਂਦੀਤਸੀਲਦਾਰ ਵੀ ਉਸ ਤੋਂ ਆਪਣੀ ਜਿੰਦ ਵਾਰਦਾ ਸੀਕਦੇ ਉਸ ਨੇ ਆਪਣੀ ਧੀ ਨੂੰ ਕਿਸੇ ਗੱਲੋਂ ਤਲਕਣ ਨਹੀਂ ਦਿੱਤਾ ਸੀਉਹ ਦੀਪ ਲਈ ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾ ਸੀਚਿੜੀਆਂ ਦਾ ਦੁੱਧ ਪੇਸ਼ ਕਰ ਸਕਦਾ ਸੀਦੀਪ ਦੀ ਇੱਛਾ 'ਤੇ ਹੀ ਤਸੀਲਦਾਰ ਨੇ ਉਸ ਲਈ ਇੰਗਲੈਂਡ ਦਾ ਵਰ ਚੁਣਿਆਂ ਸੀਅਗਰ ਤਸੀਲਦਾਰ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਹਰਦੇਵ ਦੁਹਾਜੂ ਸੀ, ਉਹ ਦੀਪ ਦਾ ਰਿਸ਼ਤਾ ਕਦੇ ਵੀ ਉਸ ਨਾਲ਼ ਨਾ ਕਰਦਾਦੀਪ ਲਈ ਕਿਤੇ ਰਿਸ਼ਤਿਆਂ ਦਾ ਘਾਟਾ ਸੀ? ਪਰ ਸੰਯੋਗ ਹੀ ਇਤਨੇ ਬਲੀ ਸਨ ਕਿ ਉਹਨਾਂ ਦਾ ਜੋੜ ਜੁੜ ਗਿਆ ਸੀਦੀਪ ਵੀ ਪਾਪਾ ਜੀ ਤੋਂ ਲਹੂ ਡੋਲ੍ਹਦੀ ਸੀਉਸ ਨੇ ਵੀ ਹਰਦੇਵ ਦੇ ਦੁਹਾਜੂ ਹੋਣ ਦਾ ਕੋਈ ਬਹੁਤਾ ਅਸਰ ਨਹੀਂ ਕੀਤਾ ਸੀ

----

ਹਰਦੇਵ ਦਾ ਵਾਪਸ ਇੰਗਲੈਂਡ ਜਾਣ ਦਾ ਸਮਾਂ ਆ ਗਿਆ ਸੀਉਸ ਨੇ ਜਾਣ ਸਾਰ ਦੀਪ ਦੇ ਸਾਰੇ ਕਾਗਜ਼ ਪੱਤਰ ਭੇਜਣ ਦਾ ਵਾਅਦਾ ਕੀਤਾ ਸੀਉਸ ਦਾ ਅਤੇ ਦੀਪ ਦਾ ਪ੍ਰੀਵਾਰ ਉਸ ਨੂੰ ਦਿੱਲੀ ਏਅਰਪੋਰਟ 'ਤੇ ਚੜ੍ਹਾਉਣ ਆਏਦੀਪ ਦਾ ਬਾਪ ਹੁਣ ਕਿਸੇ ਨਾਲ਼ ਚੱਜ ਨਾਲ਼ ਅੱਖ ਨਹੀਂ ਮਿਲਾਉਂਦਾ ਸੀਉਸ ਦੇ ਮਨ ਵਿਚ ਹਰਦੇਵ ਦੇ ਪਹਿਲੇ ਵਿਆਹ ਵਾਲ਼ੀ ਗੱਲ ਬੈਠ ਗਈ ਸੀਉਹ ਹਰਦੇਵ ਦੇ ਪ੍ਰੀਵਾਰ ਨੂੰ ਚਤਰ ਅਤੇ ਮੀਸਣਾ ਪ੍ਰੀਵਾਰ ਗਰਦਾਨਣ ਲੱਗ ਪਿਆ ਸੀਉਸ ਦੇ ਮਨ ਉਪਰ ਹਰਦੇਵ ਦੇ ਪਹਿਲੇ ਵਿਆਹ ਵਾਲ਼ਾ ਝੂਠ ਕਿਸੇ ਸ਼ਿਲਾਲੇਖ ਵਾਂਗ ਉਕਰਿਆ ਗਿਆ ਸੀਵਿਚੋਲੇ ਵੀ ਉਸ ਨੇ ਮੁੜ ਕੇ ਨਹੀਂ ਬੁਲਾਏ ਸਨ

----

ਹਰਦੇਵ ਇੰਗਲੈਂਡ ਆ ਗਿਆਇੰਗਲੈਂਡ ਆ ਕੇ ਉਸ ਨੇ ਸਭ ਤੋਂ ਪਹਿਲਾਂ ਦੀਪ ਦੇ ਕਾਗਜ਼ ਤਿਆਰ ਕਰਵਾਏ ਅਤੇ ਭਾਰਤ ਭੇਜ ਦਿੱਤੇਉਸ ਨੂੰ ਆਪਣੇ ਘੈਂਟ ਪਿਉ ਦੇ ਬਚਨ ਵਾਰ ਵਾਰ ਚੇਤੇ ਆਉਂਦੇ ਸਨ, "ਜਦੋਂ ਘਰੇ ਸ਼ੇਰ ਪਾਲ਼ੀਏ ਪੁੱਤ-ਉਦੋਂ ਨਹੁੰਦਰਾਂ ਦਾ ਖਿਆਲ ਜਰੂਰ ਰੱਖੀਏ...!" ਜਾਗਰ ਸਿਉਂ ਦਾ ਇਸ਼ਾਰਾ ਤਸੀਲਦਾਰ ਵੱਲ ਸੀਉਹ ਤਕੜੇ ਨਾਲ਼ ਰਿਸ਼ਤਾ ਜੋੜ ਕੇ ਆਪਣੇ ਆਪ ਨੂੰ ਕਸੂਤਾ ਫ਼ਸਿਆ ਮਹਿਸੂਸ ਕਰ ਰਿਹਾ ਸੀਉਹ ਸੋਚਦਾ ਸੀ ਕਿ ਅਗਰ ਕਿਸੇ ਬਰਾਬਰ ਦੇ, ਜਾਂ ਆਪ ਤੋਂ ਮਾੜੇ ਨਾਲ਼ ਰਿਸ਼ਤਾ ਜੋੜਿਆ ਹੁੰਦਾ, ਅਗਲੇ ਦੇ ਲੱਤ ਤਾਂ ਉਪਰ ਰਹਿੰਦੀ? ਪਰ ਤਸੀਲਦਾਰ ਤਾਂ ਆਪ ਸਾਡੀ ਸੰਘੀ 'ਤੇ ਅੱਡੀ ਧਰੀ ਫਿਰਦੈ? ਤਸੀਲਦਾਰ ਜਦੋਂ ਵੀ ਦੀਪ ਨੂੰ ਮਿਲਣ ਆਉਂਦਾ, ਤਾਂ ਉਸ ਨਾਲ਼ ਪੰਜ-ਸੱਤ ਬੰਦੇ ਜ਼ਰੂਰ ਹੁੰਦੇਬੰਦੇ ਵੀ ਕੋਈ ਸਾਊ ਜਾਂ ਭਲੇ ਲੋਕ ਨਹੀਂ, ਅੜਬ ਝਾਕਣੀਂ ਵਾਲੇ ਬੰਦੇ! ਨਜ਼ਰ ਨਾਲ਼ ਹੀ ਅਗਲੇ ਦਾ ਸਾਹ ਸੂਤਣ ਵਾਲ਼ੇ! ਅੱਖਾਂ ਰਾਹੀਂ ਕਾਲ਼ਜਾ ਕੱਢਣ ਵਾਲ਼ੇ ਬੰਦੇ

----

ਹਰਦੇਵ ਦਾ ਸਾਰਾ ਪ੍ਰੀਵਾਰ ਉਹਨਾਂ ਦੀ ਟਹਿਲ ਸੇਵਾ ਵਿਚ ਹਾਜ਼ਰ ਰਹਿੰਦਾਬਾਪੂ ਵਾਰ ਵਾਰ ਪਾਣੀ ਦੇ ਜੱਗ ਭਰ ਭਰ ਕੇ ਦਿੰਦਾ, ਉਹਨਾਂ ਅੱਗੇ ਊਰੀ ਬਣਿਆਂ ਫਿਰਦਾਕਿਸੇ ਬਰਾਬਰ ਦੇ ਜਾਂ ਗਰੀਬ ਘਰ ਨਾਲ਼ ਮੱਥਾ ਲੱਗਿਆ ਹੁੰਦਾ ਤਾਂ ਬਾਪੂ ਅਗਲਿਆਂ ਨੂੰ ਸੌ-ਸੌ ਗਾਲ਼ ਕੱਢਦਾ ਅਤੇ ਅਗਲੇ ਦੀ ਧੀ-ਭੈਣ ਇਕ ਕਰੀ ਰੱਖਦਾ! ਪਰ ਮਜਬੂਰੀ ਦਾ ਨਾਂ ਮਾਸੀ ਸੀਡਰ ਅੱਗੇ ਭੂਤਨੇ ਨੱਚ ਰਹੇ ਸਨਤਸੀਲਦਾਰ ਇਕ ਭੱਠ ਸੀਜਿਸ ਨੇ ਸਾਰਾ ਟੱਬਰ ਫ਼ੂਕ ਕੇ ਪਰਾਂਹ ਕਰਨਾ ਸੀਤਸੀਲਦਾਰ ਕਈ ਵਾਰ ਦੀਪ ਨੂੰ ਮਿਲਣ ਆਇਆ ਕਹਿ ਚੁੱਕਿਆ ਸੀ, "ਕਿਸੇ ਦੀ ਧੰਘੇੜ੍ਹ ਝੱਲਣ ਦੀ ਲੋੜ ਨਹੀਂ ਦੀਪਿਆ! ਤੂੰ ਘਰੇ ਸਰਦਾਰੀ ਕੀਤੀ ਐ-ਐਥੇ ਵੀ ਹਿੱਕ ਦੇ ਜੋਰ 'ਤੇ ਜਿਉਣੈਂ! ਜੇ ਕੋਈ ਪੰਜ ਤਿੰਨ ਕਰੇ, ਤਾਂ ਦੱਸੀਂ? ਸਾਰੇ ਟੱਬਰ ਨੂੰ ਕੋਹਲੂ ਗੇੜੇ ਨਾ ਪਾ ਦੇਈਏ।" ਪਰ ਪਤਾ ਨਹੀਂ ਕਿਉਂ? ਦੀਪ ਚੁੱਪ ਹੀ ਰਹਿੰਦੀ

*********

ਵੀਹਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।

No comments: