Saturday, July 4, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 21

ਇੰਗਲੈਂਡ ਤੋਂ ਦੀਪ ਦੇ ਸਾਰੇ ਕਾਗਜ਼ ਪੱਤਰ ਆ ਚੁੱਕੇ ਸਨਤਸੀਲਦਾਰ ਨੇ ਆਪਣਾ ਸਾਰਾ ਲਾਮ-ਲਸ਼ਕਰ ਤਿਆਰ ਕਰ ਲਿਆ ਸੀਕੋਈ ਐਰੀ-ਗੈਰੀ ਗੱਲ ਨਹੀਂ ਸੀਤਸੀਲਦਾਰ ਦੀ ਇਕਲੌਤੀ ਧੀ ਦੀਪ ਦਾ ਵੀਜ਼ਾ ਲਗਵਾਉਣ ਦਿੱਲੀ ਜਾਣਾ ਸੀਤਸੀਲਦਾਰ ਨੇ ਆਪਣੇ ਜੋਰ ਅਤੇ ਨੇੜਤਾ ਦੇ ਜ਼ਰੀਏ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਫ਼ੋਨ ਖੜਕਾ ਦਿੱਤਾ ਸੀ ਅਤੇ ਉਸ ਨੇ ਆਪਣੀ ਜਾਣ ਪਹਿਚਾਣ ਕਾਰਨ ਬ੍ਰਿਟਿਸ਼ ਅੰਬੈਸੀ ਵਿਚ ਦੀਪ ਦੀ 'ਅਪਾਇੰਟਮੈਂਟ' ਬਣਾ ਲਈ ਸੀਦੀਪ ਨੂੰ ਅੰਬੈਸੀ ਦੇ ਦਰਵਾਜ਼ੇ 'ਤੇ ਖੜ੍ਹਨ ਦੀ ਲੋੜ ਨਹੀਂ ਸੀਵਾਰੀ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਸੀਸਾਰਾ ਪ੍ਰਬੰਧ ਕੀਤਾ ਜਾ ਚੁੱਕਾ ਸੀਦੀਪ ਨੂੰ ਅੰਬੈਸੀ ਦੇ ਕਿਸੇ ਵਿਸ਼ੇਸ਼ ਕਰਮਚਾਰੀ ਨੇ ਅੰਬੈਸੀ ਦੇ ਅੰਦਰ ਲੈ ਕੇ ਜਾਣਾ ਸੀ

----

ਜਦ ਉਹ ਦਿੱਲੀ ਬ੍ਰਿਟਿਸ਼ ਅੰਬੈਸੀ ਪਹੁੰਚੇ ਤਾਂ ਅੰਬੈਸੀ ਦਾ ਕਰਮਚਾਰੀ ਤਸੀਲਦਾਰ ਨੂੰ ਆ ਮਿਲ਼ਿਆ ਅਤੇ ਦੀਪ ਨੂੰ ਅੰਦਰ ਲੈ ਗਿਆਤਸੀਲਦਾਰ ਨਾਲ਼ ਜਾਣਾ ਚਾਹੁੰਦਾ ਸੀਪਰ ਦੀਪ ਤੋਂ ਬਿਨਾ ਕੋਈ ਅੰਦਰ ਨਹੀਂ ਜਾ ਸਕਦਾ ਸੀਇਹ ਅੰਬੈਸੀ ਦਾ ਕਾਨੂੰਨ ਸੀਜਿਸ ਅਨੁਸਾਰ ਚੱਲਣਾ ਹੀ ਪੈਣਾ ਸੀਤਸੀਲਦਾਰ ਨੇ ਬਥੇਰਾ ਜੋਰ ਪਾਇਆਪਰ ਕਰਮਚਾਰੀ ਨੇ ਇਕੋ ਵਿਚ ਹੀ ਨਬੇੜ ਦਿੱਤੀ

-"ਸਰਦਾਰ ਜੀ, ਮੈਨੂੰ ਅਫ਼ਸੋਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ-ਅੰਦਰ ਸਿਰਫ਼ ਵੀਜ਼ਾ ਸੀਕਰ ਹੀ ਜਾ ਸਕਦਾ ਹੈ! ਹਾਂ, ਤੁਸੀਂ ਊਂ ਕਿਸੇ ਗੱਲ ਦੀ ਚਿੰਤਾ ਨਾ ਕਰੋ...! ਮੈਂ ਬੱਚੀ ਨੂੰ ਸਾਰੇ ਸੁਆਲਾਂ ਦਾ ਜਵਾਬ ਸਮਝਾ ਦਿਆਂਗਾ-ਵੀਜ਼ਾ ਲੱਗ ਜਾਵੇਗਾ-ਡੋਂਟ ਵਰੀ ਅਬਾਊਟ ਦੈਟ...!" ਉਸ ਨੇ ਤਸੀਲਦਾਰ ਨੂੰ ਨਿਸ਼ਚਿੰਤ ਹੋਣ ਬਾਰੇ ਹਿੱਕ ਥਾਪੜ ਦਿੱਤੀ ਸੀਤਸੀਲਦਾਰ ਵੀ ਸੰਤੁਸ਼ਟ ਹੋ ਗਿਆ ਸੀਉਸ ਨੇ ਅੰਬ ਖਾਣੇ ਸਨ? ਜਾਂ ਦਰਖ਼ਤ ਗਿਣਨੇ ਸਨ? ਉਸ ਨੂੰ ਤਾਂ ਦੀਪ ਦੇ ਵੀਜ਼ੇ ਦੀ ਲੋੜ ਸੀਹੋਰ ਅੰਬੈਸੀ ਅੰਦਰ ਜਾ ਕੇ ਉਸ ਨੇ ਕੋਈ ਤਾਜ ਮਹਿਲ ਤਾਂ ਨਹੀਂ ਦੇਖਣਾ ਸੀ

----

ਦੀਪ ਕਰਮਚਾਰੀ ਨਾਲ਼ ਅੰਦਰ ਚਲੀ ਗਈ

ਇਕ ਘੰਟੇ ਦੇ ਕਰੀਬ ਇੰਟਰਵਿਊ ਹੋਈ

ਤਸੀਲਦਾਰ ਬਾਹਰ ਸਰਕਾਰੀ ਸਾਹਣ ਵਾਂਗ ਗੇੜੇ ਦਿੰਦਾ ਰਿਹਾ ਸੀਉਸ ਨੂੰ ਅੱਚਵੀ ਜਿਹੀ ਲੱਗੀ ਪਈ ਸੀ

ਦੀਪ ਬਾਹਰ ਆ ਗਈਇੰਟਰਵਿਊ ਵਿਚੋਂ ਦੀਪ ਪਾਸ ਸੀਪਾਸਪੋਰਟ ਅਗਲੇ ਦਿਨ ਗਿਆਰਾਂ ਵਜੇ ਮਿਲਣਾ ਸੀਤਸੀਲਦਾਰ ਨੇ ਕਰਮਚਾਰੀ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸ਼ਾਮ ਨੂੰ ਰੈਡੀਸਨ ਹੋਟਲ ਵਿਚ ਆਉਣ ਬਾਰੇ ਦਾਅਵਤ ਦਿੱਤੀਉਹ ਕਰਮਚਾਰੀ ਦਾ ਧੰਨਵਾਦੀ ਸੀਜਿਸ ਨੇ ਉਸ ਦੀ ਧੀ ਨੂੰ ਖੱਜਲ਼ ਖ਼ੁਆਰ ਨਹੀਂ ਹੋਣ ਦਿੱਤਾ ਸੀਪੁਲੀਸ ਕਮਿਸ਼ਨਰ ਦੇ ਆਖੇ ਉਸ ਦੀ ਧੀ ਦਾ ਸਾਰਾ ਕਾਰਜ ਨੇਪਰੇ ਚਾੜ੍ਹਿਆ ਸੀ

ਸ਼ਾਮ ਨੂੰ ਰੈਡੀਸਨ ਹੋਟਲ ਵਿਚ ਪਾਰਟੀ ਚੱਲ ਰਹੀ ਸੀਦੀਪ ਆਪਣੇ ਕਮਰੇ ਵਿਚ ਸੀਉਹ ਪਤਾ ਨਹੀਂ ਵਾਰ ਵਾਰ ਕਿਸ ਨੂੰ ਫ਼ੋਨ ਘੁੰਮਾ ਰਹੀ ਸੀ? ਬੜੀ ਖ਼ੁਸ਼ੀ ਖ਼ੁਸ਼ੀ ਲੱਗੇ ਵੀਜ਼ੇ ਦੀ ਖ਼ਬਰ ਦੇ ਰਹੀ ਸੀਥੱਲੇ ਗੈਸਟ-ਰੂਮ ਵਿਚ ਵਿਸਕੀ ਦੇ ਦੌਰ ਚੱਲ ਰਹੇ ਸਨ ਅਤੇ ਕੁੱਕੜ-ਬੱਕਰੇ ਚੱਬੇ ਜਾ ਰਹੇ ਸਨਅੱਜ ਤਸੀਲਦਾਰ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀਪੁਲੀਸ ਕਮਿਸ਼ਨਰ ਵੀ ਪਾਰਟੀ ਵਿਚ ਹਾਜ਼ਰ ਸੀਚਾਹੇ ਉਹ ਤਸੀਲਦਾਰ ਨੂੰ ਪਹਿਲੀ ਵਾਰ ਮਿਲਿਆ ਸੀਪਰ ਉਹ ਘੁਲ਼ੇ ਮਿਲ਼ੇ ਬੈਠੇ ਸਨਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਉਹ ਉਹਨਾਂ ਦੀ ਪਹਿਲੀ ਮਿਲਣੀ ਸੀ

----

ਅਗਲੇ ਦਿਨ ਗਿਆਰਾਂ ਵਜੇ ਅੰਬੈਸੀ ਤੋਂ ਵੀਜ਼ਾ ਲੱਗ ਕੇ ਦੀਪ ਦਾ ਪਾਸਪੋਰਟ ਮਿਲ਼ ਗਿਆਸਾਰਾ ਕਾਫ਼ਲਾ ਤੁਰ ਪਿਆਜਿਵੇਂ ਫ਼ੌਜ ਦੀ ਕੋਈ ਛਾਉਣੀ ਹਿੱਲੀ ਸੀਉਹਨਾਂ ਨੇ ਆ ਕੇ ਦੀਪ ਦੇ ਸਹੁਰੀਂ ਡੇਰੇ ਲਾ ਲਏਦੀਪ ਉਡੀ ਫਿਰਦੀ ਸੀਤਸੀਲਦਾਰ ਨਾਲ਼ ਪੂਰੇ ਗਿਆਰਾਂ ਬੰਦੇ ਸਨਸ਼ਰਾਬ ਦੀਆਂ ਬੋਤਲਾਂ ਖਾਲੀ ਹੁੰਦੀਆਂ ਜਾ ਰਹੀਆਂ ਸਨਬੱਕਰੇ ਦਾ ਭਰਿਆ ਦੇਗਾ ਬੜੀ ਤੇਜ਼ੀ ਨਾਲ਼ ਊਣਾਂ ਹੁੰਦਾ ਜਾ ਰਿਹਾ ਸੀਤਸੀਲਦਾਰ ਦੇ ਬੰਦੇ ਬੱਕਰਾ ਖਾਂਦੇ ਨਹੀਂ, ਸੜ੍ਹਾਕਦੇ ਸਨਤੰਦੂਰੀ ਕੁੱਕੜ ਦੀਆਂ ਲੱਤਾਂ ਚੂਸ ਕੇ ਵਿਹੜੇ ਵਿਚ ਹੀ ਸੁੱਟੀਆਂ ਜਾ ਰਹੀਆਂ ਸਨਹੱਡੀਆਂ ਦਾ ਢੇਰ ਲੱਗਦਾ ਜਾ ਰਿਹਾ ਸੀਹਰਦੇਵ ਦੀ ਮਾਂ ਵਰਾਂਡੇ ਵਿਚ ਸਾਹ ਘੁੱਟੀ ਬੈਠੀ ਸੀ

----

ਤਸੀਲਦਾਰ ਦੇ ਬੰਦਿਆਂ ਵੱਲੋਂ ਬੱਕਰੇ ਬੁਲਾਏ ਜਾ ਰਹੇ ਸਨਹਰਦੇਵ ਦਾ ਬਾਪੂ ਵਾੜ 'ਚ ਫ਼ਸੇ ਬਿੱਲੇ ਵਾਂਗ ਘੁੱਟਾਂਬਾਟੀ ਝਾਕ ਰਿਹਾ ਸੀਉਸ ਦੀ ਮਾਂ ਅੱਡ ਦੁਖੀ ਸੀਉਹ ਸੋਚ ਰਹੀ ਸੀ ਕਿ ਤਸੀਲਦਾਰ ਆਪਣੀ ਕੁੜੀ ਦੇ ਸਹੁਰੀਂ ਆਇਆ ਸੀ ਜਾਂ ਖ਼ੁਦ ਆਪਣੇ ਸਹੁਰੀਂ? ਅੱਗੇ ਤਾਂ ਲੋਕ ਧੀ-ਧਿਆਣੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਸਨਪਰ ਆਹ ਤਾਂ ਕਲ਼ਯੁੱਗ ਸੀ! ਧੀ ਦੇ ਸਹੁਰੀਂ ਸ਼ਰਾਬ ਤੇ ਮਾਸ! ਪਰ ਕਹਿਣ ਪੁੱਛਣ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਸੀਸਾਰਾ ਪ੍ਰੀਵਾਰ ਸੁੱਸਰੀ ਬਣਿਆਂ, ਭਾਣਾ ਜਿਹਾ ਮੰਨੀ ਬੈਠਾ ਸੀਤਸੀਲਦਾਰ ਦੇ ਬੰਦਿਆਂ ਵਿਚ ਅਸ਼ਲੀਲ ਗੱਲਾਂ ਹੋ ਰਹੀਆਂ ਸਨਲੱਚਰ ਸ਼ਬਦਾਵਲੀ ਸੀਤਸੀਲਦਾਰ ਦੀ ਢਾਣੀਂ ਵਿਚੋਂ ਹੀ ਕਿਸੇ ਨੇ ਪੱਕੀ ਰਾਈਫ਼ਲ ਵਿਚੋਂ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇਤੜਥੱਲ ਮੱਚ ਗਿਆ ਸੀ। "ਟੀਂਅ" ਕਰਦੀ ਗੋਲੀ ਸਿੱਧੀ ਅਸਮਾਨ ਨੂੰ ਚੜ੍ਹਦੀ ਸੀਹਰਦੇਵ ਦਾ ਬਾਪੂ ਜਾਗਰ ਸਿੰਘ ਹੱਥ ਜੋੜੀ ਢਾਣੀਂ ਅੱਗੇ ਪੇਸ਼ ਹੋਇਆ

-"ਸਰਦਾਰ ਜੀ, ਇਹ ਕੀ ਕਰਨ ਲੱਗ ਪਏ? ਕਿਰਪਾ ਕਰਕੇ ਪਿੰਡ ਦਾ ਖ਼ਿਆਲ ਕਰੋ...! ਦਿਨ ਦਿਹਾੜੇ ਦਾਰੂ ਪੀ ਕੇ ਫੈਰ ਕਰਨੇ ਪਿੰਡ 'ਚ ਸ਼ੋਭਾ ਨ੍ਹੀ ਦਿੰਦੇ!" ਉਸ ਦੇ ਮੂੰਹ ਵਿਚ ਜਿਵੇਂ ਘਾਹ ਪਾਇਆ ਹੋਇਆ ਸੀਉਹ ਤਸੀਲਦਾਰ ਦੀ ਕੈਲੀ ਗਊ ਬਣਿਆਂ ਖੜ੍ਹਾ ਸੀ

-"ਗੱਲ ਸੁਣ ਉਏ ਜਾਗਰਾ...! ਤੂੰ ਸਾਡੇ ਨਾਲ਼ ਆਬਦੀਆਂ ਰੋਜਨਾਮਚੇ ਆਲ਼ੀਆਂ ਗੱਲਾਂ ਨਾ ਕਰਿਆ ਕਰ! ਤੂੰ ਆਬਦਾ ਮੁਣਸ਼ੀਪੁਣਾਂ ਸਾਡੇ 'ਤੇ ਨਾ ਖਿਲਾਰਿਆ ਕਰ! ਮੈਂ ਤਸੀਲਦਾਰ ਐਂ, ਤਸੀਲਦਾਰ...! ਕੀਹਦੀ ਮਜਾਲ ਐ ਸਾਡੇ ਵੱਲੀਂ ਝਾਕ ਜੇ?" ਉਸ ਨੇ ਬਘਿਆੜ ਵਰਗਾ ਮੂੰਹ ਖੋਲ੍ਹਿਆਉਸ ਦੀਆਂ ਤਿੱਖੀਆਂ ਖੜ੍ਹੀਆਂ ਮੁੱਛਾਂ ਤਰਸ਼ੂਲ ਵਾਂਗ ਹਿੱਲੀਆਂ ਸਨ

-"ਸਰਦਾਰ ਜੀ, ਤੁਸੀਂ ਐਸ ਨੰਗ ਜਿਹੇ ਨਾਲ਼ ਕਿੱਥੋਂ ਨਾਤਾ ਜੋੜ ਲਿਆ...? ਇਹ ਤਾਂ ਜਮਾਂ ਈ ਗੁਰਦੁਆਰੇ ਦਾ ਗਰੰਥੀ ਜਿਆ ਲੱਗਦੈ!" ਇਕ ਕਰੜ ਬਰੜੀ ਜਿਹੀ ਦਾਹੜੀ ਵਾਲ਼ੇ ਨੇ ਕਿਹਾਉਸ ਦੀਆਂ ਭਿਆਨਕ ਅੱਖਾਂ ਵਿਚੋਂ ਖੂਨ ਚੋਅ ਰਿਹਾ ਸੀਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਜਿਵੇਂ ਜਾਗਰ ਸਿੰਘ ਨੂੰ 'ਡਾਂਟ' ਰਹੀਆਂ ਸਨ

-"ਉਏ ਸੰਜੋਗ ਹੁੰਦੇ ਐ ਪੁੱਤਰਾ...! ਗਵੱਈਏ ਗਾਉਂਦੇ ਹੁੰਦੇ ਸੀ, ਅਖੇ ਕਿਸੇ ਦੇਵਤੇ ਮਗਰ ਚੁੜੇਲ ਲਾਈ ਤੇ ਕਿਸੇ ਪਰੀ ਨੂੰ ਬਖ਼ਸ਼ ਲੰਗੂਰ ਦਿੱਤਾ-ਸੰਯੋਗਾਂ ਦੀ ਗੱਲ ਐ! ਨਹੀਂ ਆਪਾਂ ਐਹੋ ਜੇ ਘਰ 'ਤੇ ਧਾਰ ਨ੍ਹੀ ਸੀ ਮਾਰਦੇ...!" ਤਸੀਲਦਾਰ ਨੇ ਚੌੜਾ ਹੋ ਕੇ ਆਖਿਆਬੱਕਰੇ ਦੀ ਵੱਡੀ ਸਾਰੀ ਹੱਡੀ ਉਸ ਨੇ ਜਾਗਰ ਸਿਉਂ ਦੇ ਪੈਰਾਂ ਵੱਲ ਵਗਾਹ ਮਾਰੀ

-"ਇਹ ਤਾਂ ਸਰਦਾਰ ਜੀ ਆਪਣੇ ਫ਼ਾਇਰ ਸੁਣ ਸੁਣ ਕੇ ਈ ਮੂਤੀ ਜਾਂਦੈ...? ਮੈਦਾਨੇ ਜੰਗ 'ਚ ਕੀ ਪੂਰੀਆਂ ਪਾਊ?" ਦੂਜੇ ਨੇ ਕਿਹਾਉਸ ਦੇ ਮੱਥੇ 'ਤੇ ਲੱਗਿਆ ਟੱਕ ਡਰਾਉਂਦਾ ਸੀਜਿਹੜਾ ਸ਼ਾਇਦ ਕਿਸੇ ਲੜਾਈ ਵਿਚ ਲੱਗਿਆ ਸੀ

-"ਤੂੰ ਜਾਹ ਭਰਾਵਾ...! ਮਰਾਸੀਆਂ ਮਾਂਗੂੰ ਹੱਥ ਜੇ ਨਾ ਜੋੜੀ ਜਾਹ! ਕਿਤੇ ਸਾਥੋਂ ਤੇਰੇ ਨਾ ਘੋਗੇ ਆਲ਼ੀ ਥਾਂ ਵੱਜੇ!" ਇਕ ਹੋਰ ਚੜ੍ਹਦਾ ਚੰਦ ਬੋਲਿਆਉਹ ਵਾਰ ਵਾਰ ਪੂਣੀਂ ਵਰਗੀ ਮੁੱਛ ਨੂੰ ਕਸੀਸ ਵੱਟ ਕੇ ਤਾਅ ਦਿੰਦਾ ਸੀ

-"ਸਰਦਾਰ ਜੀ, ਹੋਰ ਤਾਂ ਕੋਈ ਗੱਲ ਨ੍ਹੀ-ਪਰ ਮੈਂ ਪਿੰਡ ਦਾ ਖਿਆਲ ਕਰਕੇ ਆਖਦੈਂ!" ਜਾਗਰ ਸਿੰਘ ਗਲ਼ ਵਿਚ ਇਕ ਤਰ੍ਹਾਂ ਨਾਲ਼ ਪੱਲੂ ਪਾਈ ਖੜ੍ਹਾ, ਲ੍ਹੇਲੜੀਆਂ ਕੱਢ ਰਿਹਾ ਸੀ

-"ਪਿੰਡ ਆਲ਼ਿਆਂ ਦੀ ਮਾਂ ਦੀ...! ਅਸੀਂ ਪਿੰਡ ਨੂੰ ਕੀ ਸਮਝਦੇ ਐਂ? ਤੂੰ ਜਾਣਦਾ ਨ੍ਹੀ ਸਾਨੂੰ?" ਇਕ ਹੋਰ ਨੇ ਆਪਣਾ ਬੋਕ ਵਰਗਾ ਮੂੰਹ ਖੋਲ੍ਹ ਕੇ ਆਖਿਆਉਸ ਦੀ ਕਟਾਰ ਤੱਕਣੀਂ ਦਿਲ ਕੱਢਦੀ ਸੀਉਸ ਨੇ ਦੋ ਫ਼ਾਇਰ ਕਰਕੇ ਚਾਰ ਲਲਕਾਰੇ ਵੀ ਮਾਰ ਦਿੱਤੇ ਅਤੇ ਨਿੱਸਰੇ ਬੋਤੇ ਵਾਂਗ ਬੁੱਕਿਆ

----

ਜਾਗਰ ਸਿੰਘ ਮੁੜ ਗਿਆਉਸ ਦੇ ਹੱਥ ਉਂਜ ਹੀ ਜੋੜੇ ਹੋਏ ਸਨਉਸ ਦੀ ਕਿਸੇ ਨੇ ਸੁਣੀਂ ਨਹੀਂ ਸੀ

ਦੇਰ ਸ਼ਾਮ ਤੱਕ ਦਾਰੂ ਪੀਤੀ ਜਾਂਦੀ ਰਹੀ

ਬੱਕਰੇ ਚੂੰਡੇ ਜਾਂਦੇ ਰਹੇ

ਬੱਕਰੇ ਬੋਲਦੇ ਰਹੇ

ਤਸੀਲਦਾਰ ਦੀ ਫ਼ੌਜ ਰਾਤ ਨੂੰ ਗਈਉਹਨਾਂ ਵਿਦਾਅ ਹੋਣ ਲੱਗਿਆਂ ਨੇ ਅਣਗਿਣਤ ਫ਼ਾਇਰ ਕੀਤੇ ਸਨਅੱਗ ਵਰ੍ਹਾ ਦਿੱਤੀ ਸੀਸ਼ਰਾਬੀ ਹੋਈ ਢਾਣੀਂ ਨੇ ਗੰਦੀਆਂ ਗਾਲ਼ਾਂ ਸਾਰੇ ਪਿੰਡ ਨੂੰ ਕੱਢੀਆਂ ਸਨਸਾਰੇ ਪਿੰਡ ਦੀ ਮਾਂ-ਭੈਣ ਇਕ ਕੀਤੀ ਸੀਲਲਕਾਰੇ ਮਾਰੇ ਸਨਬੱਕਰੇ ਬੁਲਾਏ ਸਨਜਾਗਰ ਸਿੰਘ ਮਾਊਂ ਬਣਿਆਂ ਅੰਦਰ ਬੈਠਾ ਸੀਹਰਦੇਵ ਦੀ ਮਾਂ ਹਰ ਕੌਰ ਢਿੱਡ 'ਚ ਮੁੱਕੀਆਂ ਦੇਈ ਬੈਠੀ ਸੀਦੀਪ ਅਗਲੇ ਅੰਦਰ ਬੇਪ੍ਰਵਾਹਾਂ ਵਾਂਗ ਸੁੱਤੀ ਹੋਈ ਸੀਉਸ ਨੂੰ ਬਹੁਤਾ ਮਹਿਸੂਸ ਨਹੀਂ ਹੋਇਆ ਸੀਤਸੀਲਦਾਰ ਦੇ ਘਰ ਅਜਿਹੀਆਂ ਪਾਰਟੀਆਂ ਆਮ ਹੀ ਹੁੰਦੀਆਂ ਸਨਬੱਕਰੇ ਬੋਲਦੇ ਸਨਲਲਕਾਰੇ ਵੱਜਦੇ ਸਨਬੰਦੂਕਾਂ ਦੇ ਫ਼ਾਇਰ ਹੁੰਦੇ ਸਨਗਾਲ਼ਾਂ ਨਿਕਲਦੀਆਂ ਸਨਨਿੱਤ ਦਾ ਕੰਮ ਸੀ!

ਅਗਲੇ ਦਿਨ ਜਾਗਰ ਸਿੰਘ ਨੂੰ ਪੰਚਾਇਤ ਦਾ ਸੱਦਾ ਆ ਗਿਆ

ਜਾਗਰ ਸਿਉਂ ਦੇ ਹੇਠੋਂ ਜਿਵੇਂ ਧਰਤੀ ਖਿਸਕ ਗਈ ਸੀਉਹ ਸਾਰੇ ਪਿੰਡ ਦਾ ਦੇਣਦਾਰ ਸੀਸਾਰੇ ਪਿੰਡ ਦਾ ਦੋਸ਼ੀ ਸੀਉਸ ਦਾ ਤਸੀਲਦਾਰ ਕੁੜਮ ਬਿਨਾ ਗੱਲੋਂ ਸਾਰੇ ਪਿੰਡ ਦੇ ਮੂੰਹ ਮਿੱਟੀ ਮਲ਼ ਗਿਆ ਸੀਸਾਰੇ ਪਿੰਡ ਦੀ ਇੱਜ਼ਤ 'ਤੇ ਥੁੱਕ ਗਿਆ ਸੀਇਹ ਪਿੰਡ ਵਾਲ਼ਿਆਂ ਲਈ ਇਕ ਨਮੋਸ਼ੀ ਵਾਲ਼ੀ ਗੱਲ ਸੀਬਰਦਾਸ਼ਤ ਤੋਂ ਬਾਹਰ ਸੀ!

----

ਜਾਗਰ ਸਿੰਘ ਸੱਥ ਵਿਚ ਪਹੁੰਚ ਗਿਆ

-"ਕਿਉਂ ਬਈ ਜਾਗਰ ਸਿਆਂ? ਅਸੀਂ ਤਾਂ ਤੈਨੂੰ ਬੜਾ ਸਿਆਣਾ ਬੰਦਾ ਸਮਝਦੇ ਸੀ-ਪਰ ਤੂੰ ਤਾਂ ਆਪ ਸਾਰੇ ਪਿੰਡ ਦੀ ਦਾਹੜੀ 'ਚ ਮੁਤਾ ਦਿੱਤਾ?" ਸਰਪੰਚ ਅਤੀ ਅੰਤ ਖਿਝਿਆ ਹੋਇਆ ਸੀ

-"......।" ਜਾਗਰ ਚੁੱਪ ਸੀਨੀਵਂੀ ਨਹੀਂ ਚੁੱਕ ਰਿਹਾ ਸੀ

-"ਸਾਰੇ ਧੀਆਂ ਭੈਣਾਂ ਆਲ਼ੇ ਬੈਠੇ ਐ-ਤੇਰੇ ਵੀ ਧੀਆਂ ਭੈਣਾਂ ਹੈਗੀਐਂ-ਇਹ ਕੋਈ ਲਾਇਕੀ ਦੀ ਗੱਲ ਐ?" ਮੈਂਬਰ ਨੇ ਆਖਿਆਉਹ ਜਾਗਰ ਸਿਉਂ ਦਾ ਗੁਆਂਢੀ ਸੀਉਸ ਨੇ ਨਾ ਸੁਣੀਆਂ ਜਾਣ ਵਾਲ਼ੀਆਂ ਨੰਗੀਆਂ ਗਾਲ਼ਾ ਕੰਨੀਂ ਸੁਣੀਆਂ ਸਨਘਰੇ ਦੋ ਜੁਆਨ ਧੀਆਂ ਸਨਪਰ ਉਹ ਦੱਬੀ ਘੁੱਟੀਦਾ ਪਿਆ ਰਿਹਾ ਸੀ

-"ਉਹ ਅੱਧੀ ਰਾਤ ਤੱਕ ਨੰਗੇ ਨੱਚਦੇ ਰਹੇ ਐ-ਤੈਥੋਂ ਰੋਕ ਨਹੀਂ ਹੋਇਆ?"

-"ਪਿੰਡਾ...! ਗਰੀਬ ਦੀ ਝੁੱਗੀ ਹਾਥੀ ਵੜ ਗਿਐ-ਦੱਸੋ ਕਿਹੜੇ ਪਾਸੇ ਭੱਜੇ? ਚੋਰ ਦੀ ਮਾਂ ਤੇ ਕੋਠੀ 'ਚ ਮੂੰਹ!" ਜਾਗਰ ਨੇ ਇੱਕੋ ਵਿਚ ਹੀ ਨਬੇੜ ਦਿੱਤੀ

-"ਹਾਥੀ ਦੇ ਤਾਂ ਸੰਗਲ਼ ਪਾ ਦਿੰਦੇ ਤਾਇਆ! ਪਰ ਰੋਕੀ ਘਰਦਿਆਂ ਨੇ ਰੱਖਿਆ-ਨਹੀਂ ਰਾਤ ਇਕ ਅੱਧਾ ਗੱਡੀ ਚਾੜ੍ਹਿਆ ਹੁੰਦਾ-ਫੇਰ ਪਿੱਛੋਂ ਜੋ ਹੋਣਾਂ ਸੀ? ਦੇਖੀ ਜਾਂਦੀ! ਇਕ ਵਾਰੀ ਤਾਂ ਬੱਕਰੇ ਮਾਂਗੂੰ ਉਲੱਦ ਕੇ ਮਾਰਨਾ ਸੀ, ਇਕ ਅੱਧੇ ਨੂੰ।" ਇਕ ਮੁੱਛ ਫ਼ੁੱਟ ਚੋਬਰ ਬੋਲਿਆ

-"ਉਹ ਸਾਰੀ ਰਾਤ ਪਿੰਡ ਦੇ ਕੌਲ਼ਿਆਂ 'ਤੇ ਲੱਤ ਚੱਕ ਚੱਕ ਮੂਤਦੇ ਰਹੇ ਐ-ਤੇ ਤੂੰ ਤਾਂ ਭਲਿਆ ਮਾਣਸਾ ਕੁਛ ਵੀ ਨ੍ਹੀ ਬੋਲਿਆ?"

-"ਮੇਰੇ ਵੱਸ ਨ੍ਹੀ ਰਿਹਾ ਜੁਆਨਾ...! ਮੈਂ ਤਾਂ ਬਥੇਰਾ ਮੂੰਹ ਮੂਹਰੇ ਹੱਥ ਦਿੱਤਾ-ਪਰ ਅਹੁਦੇ ਦੇ ਨਸ਼ੇ 'ਚ ਬੰਦਾ ਧੀਆਂ ਭੈਣਾਂ ਭੁੱਲ ਜਾਂਦੈ!"

-"ਤਾਇਆ, ਜੇ ਤੂੰ ਈ ਖੱਸੀ ਹੋ ਗਿਆ ਸੀ...? ਸਾਨੂੰ 'ਵਾਜ ਮਾਰਦਾ-ਦੇਖ ਅਸੀਂ ਕਿਵੇਂ ਲਾਉਂਦੇ ਸੀ ਫ਼ੀਤੀਆਂ!" ਇਕ ਚੜ੍ਹਦੀ ਉਮਰ ਦੇ ਮੁੰਡੇ ਨੇ ਜਾਗਰ ਸਿੰਘ ਨੂੰ ਗੱਲ ਰੜਕਾਈਢਾਣੀ ਬੜੀ ਹੀ ਤੱਤੀ ਸੀਉਹਨਾਂ ਦੇ ਵੀ ਕੋਈ ਵੱਸ ਨਹੀਂ ਸੀਧੀ ਭੈਣ ਦੀ ਗਾਲ਼ ਕੌਣ ਲੈਂਦੈ?

-"ਅਸੀਂ ਤਾਂ ਤਸੀਲਦਾਰੀ ਦੀ ਧਨੇਸੜੀ ਮਿੰਟ 'ਚ ਦੇ ਦਿੰਦੇ-ਜੇ ਮੁੜ ਕੇ ਪਿੰਡ ਵੱਲੀਂ ਝਾਕ ਵੀ ਜਾਂਦਾ-ਤਾਂ ਆਖਦੇ!"

-"ਮੇਰਾ ਕੋਈ ਕਸੂਰ ਨ੍ਹੀ ਚੋਬਰੋ...! ਗੱਲ ਮੇਰੇ ਬਿਤੋਂ ਬਾਹਰ ਹੋ ਗਈ-ਕਿਸੇ ਨੇ ਮੇਰੀ ਤਾਂ ਸੁਣੀਂ ਈ ਨ੍ਹੀ! ਆਬਦਾ ਈ ਧੂਤਕੜਾ ਪਾਉਂਦੇ ਰਹੇ-ਉਧਰੋਂ ਉਹ ਖੇਹ ਕਰ ਗਏ ਐ-ਤੇ ਹੁਣ ਤੁਸੀਂ ਜਿਹੜੇ ਛਿੱਤਰ ਮਾਰਨੇ ਐਂ-ਉਹ ਮਾਰ ਲਓ! ਪਰ ਸੱਚੀ ਗੱਲ ਇਹ ਐ ਬਈ ਮੇਰੇ ਬੱਸ ਕੋਈ ਨ੍ਹੀ-ਆਹ ਲਓ ਮੈਂ ਮੁਆਫ਼ੀ ਮੰਗਦੈਂ...!" ਜਾਗਰ ਸਿਉਂ ਨੇ ਆਪਣੀ ਪੱਗ ਲਾਹ ਕੇ ਸਰਪੰਚ ਦੇ ਪੈਰਾਂ ਵਿਚ ਰੱਖਣੀਂ ਚਾਹੀਜਿਹੜੀ ਸਿਆਣੇ ਸਰਪੰਚ ਨੇ ਰਾਹ ਵਿਚ ਹੀ ਬੋਚ ਲਈਸਾਰੇ ਪਿੰਡ ਦਾ ਗੁੱਸਾ ਠਰ ਗਿਆਤੱਤੀ ਢਾਣੀ ਸ਼ਾਂਤ ਹੋ ਗਈਪੰਚਾਇਤ ਨੇ ਅੱਗੋਂ ਸਾਵਧਾਨ ਰਹਿਣ ਅਤੇ ਪਿੰਡ ਵਾਲ਼ਿਆਂ ਨੂੰ ਸਾਵਧਾਨ ਹੋਣ ਲਈ ਆਖਿਆਜੇ ਤਸੀਲਦਾਰ ਪਿੰਡ 'ਚ ਆ ਕੇ ਫਿਰ ਪੰਜ ਤਿੰਨ ਕਰੇ, ਪਿੰਡ ਵਾਲਿਆਂ ਨੂੰ ਨਿਪਟਣ ਲਈ ਹਦਾਇਤ ਕਰ ਦਿੱਤੀ

----

ਜਾਗਰ ਸਿਉਂ ਘੋਰ ਉਦਾਸ ਘਰ ਮੁੜ ਆਇਆਹਰ ਕੌਰ ਨੂੰ ਪਤਾ ਲੱਗਿਆ ਤਾਂ ਉਹ ਵੀ ਮਨ ਵਿਚ ਹੀ ਕਲ਼ਪ ਕੇ ਰਹਿ ਗਈਨੂੰਹ ਨੂੰ ਉਹ ਆਖ ਵੀ ਕੀ ਸਕਦੀ ਸੀ? ਆ ਬੈਲ ਮੁਝੇ ਮਾਰ...? ਤਸੀਲਦਾਰ ਤਾਂ ਪਹਿਲਾਂ ਹੀ ਆਪਣੀ ਧੀ ਨੂੰ ਵਾਰ ਵਾਰ ਰੜਕਾਂ ਕੱਢਣ ਲਈ ਆਖ ਚੁੱਕਾ ਸੀਆਪ ਦੀ ਇੱਜ਼ਤ ਆਪਣੇ ਹੱਥ! ਝੱਗਾ ਚੁੱਕੀਏ ਤਾਂ ਆਪਣਾ ਢਿੱਡ ਹੀ ਨੰਗਾ ਹੁੰਦਾ ਹੈ!

-"ਕੀ ਕਰੀਏ ਹਰ ਕੁਰੇ...? ਸਾਰੀ ਉਮਰ ਕਿਸੇ ਕੰਜਰ ਤੋਂ ਕਦੇ ਉਏ ਨਹੀਂ ਕਹਾਈ ਸੀ-ਅੱਜ ਪਰ੍ਹੇ 'ਚ ਮੈਨੂੰ ਸਰਪੈਂਚ ਦੇ ਪੈਰੀਂ ਪੱਗ ਰੱਖਣੀਂ ਪੈ ਗਈ।" ਜਾਗਰ ਸਿਉਂ ਦਾ ਦਿਲ ਰੋ ਰਿਹਾ ਸੀ

-"ਕਾਹਦੇ ਡਾਢਿਆਂ ਨਾਲ਼ ਹੱਥ ਜੋੜੇ? ਖੇਹ ਹੋਈ ਪਈ ਐ...! ਰਾਤ ਸਾਰੇ ਟੱਬਰ ਨੂੰ ਕੰਜਰ ਬਣਾਇਆ ਪਿਆ ਸੀ-ਕੀ ਲੈਣਾ ਸੀ ਐਹੋ ਜੀਆਂ ਸਰਦਾਰੀਆਂ ਤੋਂ?" ਹਰ ਕੌਰ ਦਾ ਹਿਰਦਾ ਵੈਣ ਪਾਈ ਜਾ ਰਿਹਾ ਸੀ

-"ਪਰ ਹੁਣ ਗੱਲ ਇਕ ਹੋਰ ਐ...!" ਜਾਗਰ ਨੇ ਕਿਹਾਉਹ ਦੋਨੋਂ ਜੀਅ ਬੜੀ ਧੀਮੀ ਅਵਾਜ਼ ਵਿਚ ਗੱਲਾਂ ਕਰ ਰਹੇ ਸਨ

-"ਕੀ...?" ਹਰ ਕੌਰ ਨੇ ਬੁਝੀਆਂ ਅੱਖਾਂ ਉਪਰ ਚੁੱਕੀਆਂ

-"ਕੁੜੀ ਦਾ ਵੀਜਾ ਲੱਗ ਗਿਐ-ਇਹਨੂੰ ਟਿਗਟ ਟੁਗਟ ਬਾਰੇ ਪੁੱਛ...! ਉਹ ਜਾਣੇ ਹਰਦੇਵ ਸਿਉਂ ਕੋਲ਼ ਚਲੀ ਜਾਊਗੀ-ਫੇਰ ਤਸੀਲਦਾਰ ਨੇ ਸਾਡੇ ਕੋਲ਼ੇ ਆਉਣਾ ਵੀ ਕਿਸ ਕੰਮ ਐਂ? ਤੂੰ ਇਹਦੇ ਜਾਣ ਬਾਰੇ ਕਨਸੋਅ ਲੈ! ਓਸ ਗੱਲ ਦੇ ਆਖਣ ਮਾਂਗੂੰ ਗੱਲ ਸਿਆਣਪ ਨਾਲ਼ ਕਰੀਏ! ਸਿਆਣੇ ਆਖਦੇ ਐ: ਧੀਏ ਗੱਲ ਕਰ-ਨੂੰਹੇਂ ਕੰਨ ਕਰ...! ਗੱਲ ਧੀ ਨੂੰ ਕਹੀਏ ਤੇ ਸੁਣਾਈਏ ਨੂੰਹ ਨੂੰ! ਬੁੜ੍ਹੀਆਂ ਆਲ਼ੀ ਮੋਟੀ ਮੱਤ ਨਾ ਵਰਤਣ ਲੱਗ ਪਈਂ! ਤੇਰਾ ਡਮਾਕ ਕਦੇ ਕਦੇ ਚੱਕਿਆ ਜਾਂਦੈ-ਉਹ ਗੱਲ ਨਾ ਹੋਵੇ ਬਈ ਜਿਹੜੀ ਮਾੜੀ ਮੋਟੀ ਇੱਜ਼ਤ ਲਈ ਫਿਰਦੇ ਐਂ-ਉਹ ਵੀ ਖੂਹ ਖਾਤੇ ਪਾ ਲਈਏ! ਉਹਦੇ ਗੁੰਡੇ ਤੂੰ ਦੇਖ ਈ ਲਏ ਐ!" ਉਹ ਬੜੀ ਧੀਮੀਂ ਅਵਾਜ਼ ਵਿਚ ਗੱਲਾਂ ਕਰ ਰਹੇ ਸਨ

-"ਤੂੰ ਫਿਕਰ ਨਾ ਕਰ...! ਮੈਂ ਵਡਿਆ ਕੇ ਇਹਦਾ ਮੂੰਹ ਸੁੰਘਦੀ ਐਂ-ਤੂੰ ਕੋਈ ਗੱਲ ਹਰਦੇਵ ਸਿਉਂ ਨੂੰ ਨਾ ਦੱਸੀਂ! ਸਿਆਣੇ ਆਖਦੇ ਐ-ਹਰਖ਼ ਦਾ ਮਾਰਿਆ ਧੀ ਪੁੱਤ, ਨਰਕ ਪੈ ਜਾਂਦੈ!" ਬੇਬੇ ਨੂੰ ਸਹੇ ਨਾਲੋਂ ਪਹੇ ਦਾ ਫਿਕਰ ਪੈ ਗਿਆ ਸੀ

-"ਮੈਂ ਕਾਹਨੂੰ ਦੱਸੂੰ...? ਮੈਂ ਕਮਲ਼ੈਂ?" ਜਾਗਰ ਸਿਉਂ ਨੇ ਕਿਹਾਫਿਰ ਉਹ ਦੀਪ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਚੁੱਪ ਵੱਟ ਗਏ

----

ਪਿੰਡ ਵਿਚੋਂ ਕਿਸੇ ਹਰਦੇਵ ਦੇ ਦੋਸਤ ਨੇ ਪੰਚਾਇਤ ਵਾਲ਼ੀ ਸਾਰੀ ਗੱਲ ਹਰਦੇਵ ਨੂੰ ਫ਼ੋਨ 'ਤੇ ਦੱਸ ਦਿੱਤੀਸੁਣ ਕੇ ਉਹ ਬੇਹੱਦ ਪ੍ਰੇਸ਼ਾਨ ਹੋ ਗਿਆਘਰ ਦੀ ਇੱਜ਼ਤ ਸੱਥ ਵਿਚ ਜਾ ਢੇਰੀ ਹੋਈ ਸੀਪੱਗ ਖ਼ਾਨਦਾਨ ਦੀ ਇੱਜ਼ਤ ਹੀ ਤਾਂ ਹੈ! ਪੱਗ ਪਿੱਛੇ ਲੋਕਾਂ ਦੀਆਂ ਖੂਹਣੀਆਂ ਖਪ ਜਾਂਦੀਐਂ! ਬਾਪੂ ਅੱਗੇ ਤਾਂ ਗਰੀਬੀ ਵੇਲ਼ੇ ਨਹੀਂ ਕੋਈ ਬੋਲਿਆ ਸੀ? ਅੱਜ ਤਾਂ ਬਾਪੂ ਕੋਲ਼ ਇਕ ਕਰੋੜ ਰੁਪਏ ਦੇ ਕਰੀਬ ਜਾਇਦਾਦ ਸੀਬਾਪੂ ਨੂੰ ਫੇਰ ਵੀ ਪੰਚਾਇਤ 'ਚ ਪੈਰੀਂ ਪੱਗ ਰੱਖਣੀਂ ਪੈ ਗਈ? ਉਸ ਦੇ ਅੰਦਰ ਜੱਟਵਾਦ ਖੌਰੂ ਪਾਉਣ ਲੱਗ ਪਿਆਉਸ ਦੇ ਹੋਰ ਤਾਂ ਕੋਈ ਵੱਸ ਨਹੀਂ ਰਹਿ ਗਿਆਉਸ ਨੇ ਦਾਰੂ ਦੀ ਬੋਤਲ ਖੋਲ੍ਹ ਕੇ ਪਾਗਲਾਂ ਵਾਂਗ ਪੀਣੀ ਸ਼ੁਰੂ ਕਰ ਦਿੱਤੀਪਰ ਦਾਰੂ ਉਸ ਨੂੰ ਕੁਝ ਕਰ ਨਹੀਂ ਰਹੀ ਸੀ! ਉਹ ਪੈੱਗਾਂ ਦੇ ਪੈੱਗ ਅੰਦਰ ਸੁੱਟਦਾ ਰਿਹਾਪਰ ਉਸ ਨੂੰ ਮਾੜਾ ਮੋਟਾ ਸਰੂਰ ਆਉਣ ਤੋਂ ਸਿਵਾਏ ਪੱਤਾ ਵੀ ਨਹੀਂ ਹਿੱਲਿਆ ਸੀਉਹ ਸੋਚਾਂ ਦੇ ਘਰਾਟਾਂ ਵਿਚ ਰਗੜਿਆ ਜਾ ਰਿਹਾ ਸੀਕੀ ਫ਼ਾਇਦਾ ਹੋਇਆ ਅਮੀਰ ਘਰਾਣੇਂ ਨਾਲ਼ ਪੰਗਾ ਲੈ ਕੇ? ਸਿਰਫ਼ ਧੌਂਸਾਂ ਅਤੇ ਹੇਠੀ ਹੀ ਪੱਲੇ ਪਈ? ਸਾਡਾ ਸਮਾਜ ਵੀ ਅਜੀਬ ਕਿਸਮ ਦਾ ਹੈ! ਜੋਰਾਵਰ ਅੱਗੇ ਨਿਵਣਾਂ ਅਤੇ ਮਾੜੇ 'ਤੇ ਸ਼ੇਰ ਬਣ ਕੇ ਖੜ੍ਹ ਜਾਣਾ! ਕੀ ਮਾੜੀ ਸੀ ਵਿਚਾਰੀ ਮੀਤੀ? ਕਦੇ ਉਚਾ ਬੋਲ ਨਹੀਂ ਸੀ ਬੋਲੀ! ਤੂੰ ਉਸ ਨੂੰ ਠ੍ਹੋਕਰ ਮਾਰ ਕੇ ਮਿੱਤਰਾ ਹੁਣ ਠੇਡੇ ਹੀ ਖਾਂਵੇਂਗਾ! ਉਸ ਦੀ ਗੱਲ ਕੋਈ ਝੂਠ ਨਹੀਂ ਸੀ ਕਿ ਇਸ ਦੁਨਿਆਵੀ ਅਦਾਲਤ ਨਾਲੋਂ ਉਪਰ ਇਕ ਰੱਬੀ ਅਦਾਲਤ ਵੀ ਹੈ! ਬੰਦਾ ਇਸ ਦੁਨਿਆਵੀ ਅਦਾਲਤ ਤੋਂ ਤਾਂ ਸੌ ਢਕਵੰਜ ਕਰਕੇ ਬਚ ਜਾਂਦਾ ਹੈਪਰ ਰੱਬੀ ਅਦਾਲਤ ਤੋਂ ਬੰਦਾ ਕਿਵੇਂ ਵੀ ਬਚ ਨਹੀਂ ਸਕਦਾ! ਤੂੰ ਨਿਰਦੋਸ਼ ਮੀਤੀ ਦਾ ਦਿਲ ਦੁਖਾਇਐ, ਤੇ ਹੁਣ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਰਹਿ, ਹਰਦੇਵ ਸਿਆਂ! ਇਹ ਨਰਕ ਤੈਨੂੰ ਭੋਗਣਾ ਹੀ ਪੈਣੈਂ! ਇਹ ਦਸੌਂਟਾ ਤੈਨੂੰ ਕੱਟਣਾ ਹੀ ਪੈਣੈਂ! ਕੱਟ ਲੈ ਮਨਾਂ ਚਿੱਤ ਲਾ ਕੇ, ਲਿਖੀਆਂ ਲੇਖ ਦੀਆਂ! ਮੀਤੀ ਦਾ ਸ਼ਰਾਪ ਤੈਨੂੰ ਹਰ ਰੋਜ਼ ਮਾਰੂਗਾਕਤਰਾ ਕਤਰਾ ਕਰ ਕੇ ਤੂੰ ਉਸ ਨੂੰ ਸਤਾਇਆਹੁਣ ਤੂੰ ਕੁਤਰਾ ਕੁਤਰਾ ਹੋ ਕੇ ਹਰ ਰੋਜ ਮਰੇਂਗਾ, ਹਰਦੇਵ ਸਿਆਂ! ਜਦੋਂ ਕਿਸੇ ਗਰੀਬ ਨੂੰ, ਕਿਸੇ ਮਜਬੂਰ ਨੂੰ ਸਤਾਈਏ, ਤਾਂ ਉਸ ਦੇ ਦੁਖੀ ਦਿਲ ਦੀ ਹੂਕ ਦਰਗਾਹ ਜਾ ਵੱਜਦੀ ਐ...! ਤੇ ਫਿਰ ਦਰਗਾਹ ਵੱਲੋਂ ਸੰਯੋਗ ਅਤੇ ਵਿਯੋਗ ਅਨੁਸਾਰ ਸਜ਼ਾ ਨਿਯੁਕਤ ਹੁੰਦੀ ਐ! ਤੂੰ ਮੀਤੀ ਦੇ ਦੁਖੀ ਦਿਲ 'ਤੇ ਜ਼ਖ਼ਮ ਕੀਤੇਉਹਨਾਂ ਜ਼ਖ਼ਮਾਂ ਦਾ ਵਿਰਲਾਪ ਹੁਣ ਤੈਨੂੰ ਝੱਲਣਾ ਪੈਣੈਂ! ਉਸ ਨੇ "ਹਾਏ ਮੀਤੀ...! ਮੈਨੂੰ ਮੁਆਫ਼ ਕਰਦੇ!" ਆਖ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਸੋਫ਼ੇ 'ਤੇ ਹੀ ਟੇਢਾ ਹੋ ਗਿਆਪਤਾ ਨਹੀਂ ਭੁੱਖਣਭਾਣੇ ਹਰਦੇਵ ਨੂੰ ਕਦੋਂ ਨੀਂਦ ਆ ਗਈਉਸ ਦੇ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ

***********

ਇੱਕੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!

No comments: