Friday, March 6, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ - 6

ਅਗਲੇ ਦਿਨ ਉਹ ਗੁਰਦੁਆਰੇ ਚਲੇ ਗਏਐਤਵਾਰ ਦਾ ਦਿਨ ਸੀਸਵੇਰਾ ਦਾ ਹੀ ਮੌਕਾ ਸੀਭਰਪੂਰ ਸਰਦੀ ਤੋਂ ਬਾਅਦ ਅੱਜ ਕਈ ਦਿਨਾਂ ਬਾਅਦ ਧੁੱਪ ਨਿਕਲੀ ਸੀਕੋਸੀ-ਕੋਸੀ ਧੁੱਪ ਵਾਂਗ ਹੀ ਇਕ ਗੱਲ ਸਾਰੇ ਭਾਈਚਾਰੇ ਵਿਚ ਮਘ ਰਹੀ ਸੀਗੁਰਦੁਆਰੇ ਕਾਫ਼ੀ ਗਹਿਮਾ-ਗਹਿਮੀ ਸੀਸਾਰੇ ਹਫ਼ਤੇ ਦੇ ਪਾਪ ਖੱਟਦੇ ਲੋਕ ਇੱਥੇ ਆ ਕੇ ਪਾਪ ਬਖ਼ਸ਼ਾਉਂਦੇ ਅਤੇ ਆਤਮਾ ਦਾ ਸੁਖ ਪ੍ਰਾਪਤ ਕਰਦੇ ਸਨਉਹਨਾਂ ਗੁਰਬਾਣੀ ਅਤੇ ਫਿਰ ਕੀਰਤਨ ਸਰਵਣ ਕੀਤਾਭੁੱਜਦੇ ਹਿਰਦੇ ਸੀਤ ਹੋ ਗਏ ਸਨਉਹਨਾਂ ਨੇ ਲੰਗਰ ਛਕਿਆ ਅਤੇ ਗੁਰੂ ਘਰ ਦੀ ਗਰਾਊਂਡ ਵਿਚ ਆ ਗਏਇੱਥੇ ਮੁੰਡੇ ਅਤੇ ਬਾਬੇ ਰਲ਼ ਕੇ ਬਾਲੀਬਾਲ ਖੇਡਦੇਸਾਰੇ ਹਫ਼ਤੇ ਦਾ ਥਕੇਂਵਾਂ ਲੱਥ ਜਾਂਦਾ ਸੀ

ਉਹਨਾਂ ਨੇ ਗਰਾਊਂਡ ਵਿਚ ਬਾਹਵਾ ਇਕੱਠ ਹੋਇਆ ਦੇਖਿਆ

ਕੋਈ ਗੁੱਝੀ ਗੱਲ ਚੱਲ ਰਹੀ ਸੀ

ਫ਼ੌਜੀ ਵੀ ਗੱਲ ਸੁਣਨ ਲਈ ਔਹਲ੍ਹਿਆ

-"ਕੀ ਗੱਲ ਹੋ ਗਈ, ਪ੍ਰਧਾਨਾ...?" ਫ਼ੌਜੀ ਨੇ ਪੁੱਛਿਆ

-"ਜੁਆਕਾਂ ਨੇ ਰਾਤ ਕੋਤਲ ਕੁੱਟ ਧਰਿਆ...!" ਗੱਲ ਅੱਗ ਵਾਂਗ ਫ਼ੈਲੀ ਹੋਈ ਸੀ

ਸਾਰੇ ਮਿਊਨਿਖ ਵਿਚ ਤਾਂ ਕੀ? ਸਾਰੇ ਜਰਮਨ ਵਿਚ ਇੱਕ ਹੀ ਗੱਲ ਚੱਲ ਰਹੀ ਸੀਕਿਉਂ...? ਕਾਹਤੋਂ...? ਕੀ ਗੱਲ...? ਸਾਰੀ ਦੁਨੀਆਂ ਇੱਕ ਹੀ ਸੁਆਲ ਪੁੱਛ ਰਹੀ ਸੀ! ਕਿਸੇ ਨੂੰ ਕਿਸੇ ਗੱਲ ਦਾ ਪੂਰਾ ਪਤਾ ਨਹੀ ਸੀਕੀ ਗੁਰਦੁਆਰਾ, ਕੀ ਮੰਦਰ, ਦੁਨੀਆਂ ਇਕੱਠੀ ਹੋਈ ਆਪੋ ਆਪਣੇ ਕਿਆਫ਼ੇ ਜ਼ਰੂਰ ਲਾ ਰਹੀ ਸੀ

-"ਆਖਰ ਕੁੱਟਿਆ ਕਾਹਤੋਂ ਬਈ-ਇਹ ਤਾਂ ਪਤਾ ਲੱਗੇ...?" ਗਿਆਨੀ ਨੇ ਜਾਇਜ਼ਾ ਲੈਣਾ ਚਾਹਿਆਉਹ ਗੁਰਦੁਆਰੇ ਦੇ ਬਾਹਰ, ਗਰਾਊਂਡ ਵਿਚ ਸੰਗਤ ਵਿਚ ਸਾਰਿਆਂ ਨਾਲੋਂ ਉੱਚਾ ਹੋਇਆ ਖੜ੍ਹਾ ਸੀ

-"ਕੋਈ ਗੱਲ ਤਾਂ ਆਖਰ ਹੋਊ-ਜੁਆਕ ਕਿਤੇ ਕਮਲ਼ੇ ਐ?" ਗੁਦਾਵਰ ਪ੍ਰਧਾਨ ਨੇ ਆਖਿਆ

-"ਬਈ ਰੱਬ ਜਾਣੇਂ...!" ਕਿਸੇ ਨੇ ਕਿਹਾ

-"ਔਹ ਆਉਂਦੈ ਤੁਰਦਾ ਫਿਰਦਾ ਲਾਹੌਰ ਰੇਡੀਓ ਸਟੇਸ਼ਨ-ਉਹ ਦਿਊ ਖਬਰਾਂ ਦਿੱਲੀ ਦੱਖਣ ਦੀਆਂ!" ਸੁਖਦੇਵ ਗ੍ਰੰਥੀ ਨੇ ਦੂਰੋਂ ਆਉਂਦੇ ਚੂਹੜ ਕੰਗ ਵੱਲ ਇਸ਼ਾਰਾ ਕਰਕੇ ਆਖਿਆ

-"ਇਹ ਕੱਢੂ ਕੋਈ ਸੱਪ...!"

-"ਨਾਲੇ ਕੱਢੂ ਖੜੱਪਾ...!"

-"ਕੌਡੀਆਂ ਆਲਾ...! ਇਹਦਾ ਨਾਂ ਕੰਗ ਐਂਵੇਂ ਨ੍ਹੀ! ਕੋਈ ਨਾ ਕੋਈ ਕੰਗ ਖੜ੍ਹੀ ਈ ਰੱਖਦੈ!"

ਚੂਹੜ ਨੇੜੇ ਆ ਗਿਆ

ਗੱਲਾਂ ਬੰਦ ਹੋ ਗਈਆਂ

-"ਬਈ ਚੂਹੜ...!"

-"ਹਾਂ ਬਾਈ...?"

-"ਜੁਆਕਾਂ ਨੇ ਕੋਤਲ ਕਿਉਂ ਕੁੱਟਿਆ-ਤੈਨੂੰ ਤਾਂ ਪਤਾ ਹੋਣੈਂ...?"

-"ਮੈਨੂੰ ਤਾਂ ਕੀ...? ਇਹ ਤਾਂ ਸਾਰੇ ਜਹਾਨ ਨੂੰ ਈ ਪਤੈ-ਕੱਲ੍ਹ ਦੀ ਤਾਂ ਬੂ-ਬੂ ਹੋਈ ਪਈ ਐ-ਜਿੱਥੇ ਖੜ੍ਹਜੋ, ਉਥੇ ਇਹੀ ਗੱਲ ਹੁੰਦੀ ਐ-ਜਿਵੇਂ ਲੋਕਾਂ ਨੂੰ ਹੋਰ ਸਾਰਾ ਕੁਛ ਭੁੱਲ ਈ ਗਿਆ ਹੁੰਦੈ...!" ਚੂਹੜ ਨੇ ਦੰਦੀਆਂ ਜਿਹੀਆਂ ਕੱਢੀਆਂ

-"ਤਾਂ ਵੀ ਕੁੱਟਣ ਦਾ ਕਾਰਨ ਵੀ ਪਤਾ ਲੱਗੇ-ਤੈਨੂੰ ਤਾਂ ਸਾਰੀ ਬਿੜਕ ਰਹਿੰਦੀ ਐ?"

-"ਤੁਰਦਾ ਫਿਰਦਾ ਰਹਿੰਨੈਂ...।" ਬਿੱਲੂ ਬੱਲ ਨੇ ਵਿਅੰਗ ਨਾਲ ਆਖਿਆ

-"ਕਹਿੰਦਾ ਅਖੇ ਹਮੇ ਸਿਹਰੇ ਬਾਂਧ ਕਰ ਘੋੜੀ ਪਰ ਬਿਠਾਓ...!" ਚੂਹੜ ਨੇ ਗੱਲ ਪੈਰਾਂ 'ਚ ਮਾਰੀ

ਇਕ ਚੁੱਪ ਛਾ ਗਈ!

-"ਵਾਹ ਜੀ ਵਾਹ...! ਕਹਿ ਅਜੇ ਚਾਰ ਸਾਲ ਹੋਰ ਅੜਕ ਜਾਹ, 'ਕੱਠਾ ਈ ਬਿਠਾ ਦਿਆਂਗੇ!" ਰਬਿੰਦਰ ਰੈਂਸੀ ਬੋਲਿਆ

-"ਸ਼ਰਮ ਈ ਲਾਹਤੀ...! ਬਈ ਗੱਲ ਬਾਤ ਕਰਨ ਦੀ ਵੀ ਕੋਈ ਉਮਰ ਹੁੰਦੀ ਐ-ਸੱਠਾਂ ਸਾਲਾਂ ਦਾ ਤੂੰ ਹੋਇਆ ਪਿਐਂ।" ਟੱਲੇਵਾਲ਼ੀਆ ਹਰਚੰਦ ਨੇ ਕਿਹਾ

-"ਤੇ ਕੁੱਟਿਆ ਕੀਹਨੇ-ਕੀਹਨੇ ਬਈ...?" ਪ੍ਰਸ਼ੋਤਮ 'ਲਾਲਾ' ਐਨਕਾਂ ਵਿਚੋਂ ਦੀ ਤਿੱਤਰ ਫੁੰਡਣ ਵਾਂਗ, ਅੱਖਾਂ ਦੀ ਸਿ਼ਸ਼ਤ ਬੰਨ੍ਹੀ ਖੜ੍ਹਾ ਸੀ

-"ਹੱਥ ਤਾਂ ਸਾਰਿਆਂ ਜੁਆਕਾਂ ਨੇ ਈ ਤੱਤੇ ਕੀਤੇ ਐ-ਪਰ ਉਹ ਜਿਹੜਾ ਸੁੱਕੀ ਜ੍ਹੀ ... ਆਲਾ ਉਹਦਾ ਬੱਡਾ ਮੁੰਡੈ-ਉਹਨੇ ਤਾਂ ਕਹਿੰਦੇ ਛਿੱਤਰਾਂ ਨਾਲ ਮੂੰਹ ਈ ਮੂੰਹ ਭੰਨਿਆਂ।" ਕਿਸੇ ਨੇ ਭਾਖਿਆ ਦਿੱਤੀ

-"ਚੱਜ ਦੇ ਬੋਲ ਬੋਲਪਾ...!" ਲੋਪੋ ਵਾਲ਼ੇ ਫ਼ੌਜੀ ਨੇ ਉਸ ਨੂੰ ਟੋਕਿਆ

-"ਉਹਦੇ ਬਾਰੇ ਥੋਨੂੰ ਪਤੈ ਕੁਛ...?"

-"ਨਹੀਂ-?"

-"ਉਹਦੀ ਰੀੜ੍ਹ ਦੀ ਹੱਡੀ 'ਚ ਨੁਕਸ ਪਤਾ ਕਿਉਂ ਐਂ?"

-"ਬਈ ਪਤਾ ਨ੍ਹੀਂ...!"

-"ਉਹ ਸਕੂਲਾਂ ਕਾਲਜਾਂ ''ਬੈਕ ਮਾਰਦਾ' ਰਿਹੈ!"

-"ਲੈ...?"

-"ਲੈ ਕੀ...? ਉਹਦੇ ਨਾਲ ਪੜ੍ਹਦੇ ਮੁੰਡੇ ਮੈਂ ਗਵਾਹ ਪੇਸ਼ ਕਰ ਸਕਦੈਂ-ਉਹਨੇ ਤਾਂ ਲੰਘਾਤੇ ਹੋਣਗੇ ਆਬਦੇ ਉਤੋਂ ਦੀ ਕੋਈ ਵੀਹ ਮੁੰਡੇ...!"

-"ਵਾਹ ਜੀ ਵਾਹ...! ਸਾਰਾ ਟੱਬਰ ਈ ਇਹੋ ਜਿਐ...?"

-"ਆਵਾ ਈ ਊਤਿਆ ਵਿਐ ਭਾਈ...!"

-"ਗੁਰਦੁਆਰੇ ਦੇ ਬਾਹਰ ਖੜ੍ਹੈਂ-ਕੋਈ ਚੰਗੀ ਗੱਲ ਕਰਲਾ...!" ਬਾਬੇ ਅਜਮੇਰ ਨੇ ਵਰਜਿਆ

-"ਤੇ ਤੂੰ ਕਿਹੜਾ ਬਾਬਾ ਮੈਂ ਕਹਿੰਨੈਂ, ਆਨੰਦ ਸਾਹਬ ਦਾ ਪਾਠ ਕਰਦਾ ਹੋਵੇਂਗਾ?"

-"ਚੱਲੋ ਛੱਡੋ-ਕੰਮ ਦੀ ਗੱਲ ਕਰੋ! ਤੇ ਕੁੜੀ...? ਕੁੜੀ ਨੇ ਵੀ ਨਾਲ ਈ ਝੁੱਟੀ ਲਾਈ...?"

-"ਕੁੜੀ ਕਿਹੜਾ ਘੱਟ ਸੀ? ਕਹਿੰਦੇ ਪੈਂਤਰੇ ਲੈ-ਲੈ ਕੇ ਉਹ ਪੈਂਦੀ ਸੀ! ਗੰਜੇ ਸਿਰ 'ਚ ਚਿੱਬ ਤਾਂ ਉਹਦੇ ਉਚੀ ਅੱਡੀ ਆਲ਼ੇ ਸੈਂਡਲਾਂ ਨਾਲ ਈ ਪਏ...!"

-"ਸਾਰੇ ਈ ਸੋਲ੍ਹਾਂ ਕਲਾਂ ਸੰਪੂਰਨ ਐ ਭਾਈ...!"

ਇੱਕ ਹਾਸੜ ਪੈ ਗਈ!

-"ਮਾੜੀ ਗੱਲ ਐ ਬਈ...!" ਭੋਗਲ ਨੇ ਬੁਰਾ ਜਿਹਾ ਮਨਾਇਆ

-"ਗੱਲ ਕਿਤੋਂ ਤਾਂ ਸੁਰੂ ਹੋਈ ਹੋਊ...? ਜੁਆਕ ਐਵੇਂ ਤਾਂ ਨ੍ਹੀ ਕੁੱਟਣ ਪੈਗੇ?" ਸੁਮਿੱਤਰ ਨੂੰ ਗੱਲ ਦੀ ਤਹਿ ਹਾਲੀਂ ਤੱਕ ਲੱਭੀ ਨਹੀਂ ਸੀਉਹ ਜਾਣਕਾਰੀ-ਦਫ਼ਤਰ ਵਿਚ ਕਨਸੋਅ ਲੈਣ ਵਾਲਿਆਂ ਵਾਂਗ, ਸਾਰਿਆਂ ਦੇ ਚਿਹਰਿਆਂ ਦੀ ਜਾਂਚ ਕਰ ਰਿਹਾ ਸੀ

-"ਆਹੋ...! ਗੱਲ ਤੁਰੀ ਕਿੱਥੋਂ...?" ਪ੍ਰਸ਼ੋਤਮ ਨੇ ਵੀ ਤਸੱਲੀ ਕਰਨੀ ਚਾਹੀਉਹ ਸੈੱਲ ਫ਼ੋਨ ਨੂੰ ਹੱਥ ਵਿਚ ਕਾਟੋ ਵਾਂਗ ਘੁੱਟੀ ਖੜ੍ਹਾ ਸੀ

-"ਦੇਖੋ ਬਾਈ ਜੀ...! ਜਿਉਂਦੇ ਬੰਦੇ ਨਾਲ ਬੰਦੇ ਦੇ ਵੀਹ ਗੁੱਸੇ ਗਿਲੇ ਹੁੰਦੇ ਐ-ਮਰੇ ਨਾਲ ਕਾਹਦਾ ਰੋਸਾ...? ਮਰਿਆ ਬੰਦਾ ਰੱਬ ਦਾ ਜੀਅ-!" ਜੋਗੇ ਬੈਂਸ ਨੇ ਗੱਲ ਲੰਮੀ ਕਰ ਲਈ

-"ਤੂੰ ਗੱਲ ਛੇਤੀ ਨਬੇੜ-ਗਿੱਲਾ ਪੀਹਣ ਨਾ ਪਾਅ...!" ਪੰਮੇ ਵਿਰਕ ਨੇ ਆਖਿਆ

-"ਤੈਨੂੰ ਪਤੈ ਬਈ ਇਹਦੀ 'ਵੈਫ' ਤਾਂ ਦੋ ਕੁ ਸਾਲ ਹੋਗੇ ਵਿਚਾਰੀ ਚੜ੍ਹਾਈ ਕਰਗੀ ਸੀ-ਇਹ ਦੂਜਾ ਵਿਆਹ ਕਰਵਾਉਣ ਨੂੰ ਕਹਿੰਦਾ ਸੀ ਤੇ ਜੁਆਕ ਮੰਨਦੇ ਨ੍ਹੀ ਸੀ-ਤੇ ਇਹ ਪੀ ਕੇ ਲਾਹਣ-ਆਬਦੀ ਘਰਵਾਲੀ ਦੀ ਫੋਟੂ 'ਤੇ ਛਿੱਤਰ ਲੱਗ ਪਿਆ ਮਾਰਨ ਤੇ ਜੁਆਕਾਂ ਨੇ ਢਾਹ ਲਿਆ-!" ਜੋਗੇ ਬੈਂਸ ਨੇ ਗੱਲ ਸਿਰੇ ਲਾਈ

-"ਬੁਰੀ ਗੱਲ ਐ ਬਈ! ਹੱਦੋਂ ਬੁਰੀ...!" ਕਿਸੇ ਨੇ ਸੱਚ ਹੀ ਬੁਰਾ ਮੰਨਿਆਂ

-"ਮਰੇ ਬੰਦੇ ਦੀ ਫ਼ੋਟੋ 'ਤੇ ਜੁੱਤੀਆਂ ਮਾਰਨ ਨਾਲ ਕੀ ਮਿਲਜੂ?"

-"ਜੁਆਕਾਂ ਨੂੰ ਡਰਾਉਂਦਾ ਹੋਊ!"

-"ਗਾਜੀਆਣੇ ਆਲਾ ਕੁੰਢਾ ਸਿਉਂ ਬਣ ਕੇ ਦਿਖਾਉਂਦਾ ਸੀ...?"

-"ਆਹੋ...! ਸਾਰੀ ਗੱਲ ਤਾਂ ਹਾਅ ਸੀ!"

-"ਨਹੀਂ ਬਈ ਇਹ ਸਰਾਸਰ ਗਲਤ ਐ! ਫ਼ੋਟੋ 'ਤੇ ਛਿੱਤਰ ਨ੍ਹੀ ਮਾਰਨੇ ਚਾਹੀਦੇ ਸੀ।"

-"ਮਰੇ ਇਨਸਾਨ ਨਾਲ ਕਾਹਦਾ ਰੰਜ?"

-"ਫੇਰ ਬਈ...? ਮਤਲਬ ਕੀ, ਫੇਰ ਕੀ ਹੋਇਆ? ਭਲਿਆ ਮਾਣਸਾ ਗੱਲ ਤਾਂ ਪੱਲੇ ਪਾਅ...!" ਬਾਵਾ ਸਿੰਘ ਨੂੰ ਹੁਣ ਨਜ਼ਾਰਾ ਜਿਹਾ ਆਉਣ ਲੱਗਿਆ ਸੀਉਹ ਭੀੜ੍ਹ ਦੇ ਹੋਰ ਨੇੜੇ ਹੋ ਗਿਆਬਰੀਕ ਅੱਖਾਂ ਨਾਲ ਉਹ ਅਗਲੇ ਦੀ ਫ਼ੋਟੋ ਲਾਹੁੰਣ ਤੱਕ ਜਾਂਦਾ ਸੀ

-"ਫੇਰ ਕੀ...? ਉਹਨੇ ਛਿੱਤਰ ਖਾ ਕੇ, ਚੱਕਿਆ ਟੈਚੀ ਤੇ ਜਿੱਥੇ ਕੰਮ ਕਰਦੈ ਪੀਜ਼ੇ ਆਲਿਆਂ ਦੇ ਉਥੇ ਜਾ ਵੱਜਿਆ!"

-"ਲੇਕਿਨ, ਉਥੇ ਕਿਉਂ ਜਾ ਵੱਜਿਆ? ਘਰੇ ਕਿਉਂ ਨਹੀਂ ਰਿਹਾ?" ਸੁੱਖੀ ਰੰਧਾਵੇ ਨੇ ਗਲ਼ ਬੋਕ ਵਾਂਗ ਉਪਰ ਚੁੱਕਿਆ ਹੋਇਆ ਸੀ

-"ਘਰੇ...? ਉਹਨੂੰ ਪਤੈ...!"

-"ਮਤਲਬ ਕੀ, ਕੀ ਪਤੈ...? ਭਲਿਆ ਮਾਣਸਾ ਤੂੰ ਗੱਲ ਪੂਰੀ ਕਰਿਆ ਕਰ...!"

-"ਪਤੈ ਬਈ ਜੁਆਕ ਫੇਰ ਨਾ ਕਿਤੇ ਸਿਹਰੇ ਬੰਨ੍ਹ ਕੇ ਘੋੜ੍ਹੀ 'ਤੇ ਚਾੜ੍ਹ ਦੇਣ!"

-"ਘੋੜੀ 'ਤੇ ਨਾ ਕਹਿ ਭਲਿਆ ਮਾਣਸਾ! ਮਤਲਬ ਕੀ, ਇਉਂ ਕਹਿ ਬਈ 'ਗੱਡੀ' ਨਾ ਚਾੜ੍ਹ ਦੇਣ!"

ਬਾਵਾ ਸਿੰਘ ਦੇ ਆਖਣ 'ਤੇ ਫੇਰ ਹਾਸੜ ਪੈ ਗਈ!

ਲੋਕ ਗੁਰਦੁਆਰੇ ਦੇ ਬਾਹਰ ਧੁੱਪੇ ਗੋਲ ਦਾਇਰਾ ਘੱਤੀ ਖੜ੍ਹੇ ਸਨ

ਵਾਹਵਾ ਇਕੱਠ ਬੱਝ ਗਿਆ ਸੀਰੌਣਕ ਲੱਗੀ ਹੋਈ ਸੀ

ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ

ਲੋਕਾਂ ਨੂੰ ਟਾਈਮ ਪਾਸ ਕਰਨ ਦਾ ਵਿਸ਼ਾ ਲੱਭ ਗਿਆ ਸੀ

-"ਮਤਲਬ ਕੀ, ਭਲਿਆ ਮਾਣਸਾ, ਗੱਲ ਸੁਣ...!" ਬਾਵਾ ਸਿੰਘ ਨੇ ਰੰਧਾਵੇ ਦੇ ਬਹੁਤਾ ਹੀ ਨੇੜੇ ਹੋ ਕੇ ਕਿਹਾ

ਦੇਗ ਲੈਣ ਵਾਲਿਆਂ ਵਾਂਗ ਸਾਰੇ ਉਸ ਦੇ ਨੇੜੇ ਹੋ ਗਏ

-"ਇਹ ਜਾਤ ਪਤਾ ਕਿਹੜੀ ਐ? ਇਹਨਾਂ ਨੇ ਤਾਂ ਸ਼ਿਵ ਜੀ ਮਹਾਰਾਜ ਨ੍ਹੀ ਬਖ਼ਸ਼ਿਆ ਸੀ!" ਬਾਵਾ ਸਿੰਘ ਕੋਤਲ 'ਤੇ ਕੁਝ ਜ਼ਿਆਦਾ ਹੀ ਖਾਰ ਖਾਂਦਾ ਸੀਦਿਲੋਂ ਲੱਗਦਾ ਸੀ

-"ਉਹ ਕਿਵੇਂ...?" ਰੰਧਾਵੇ ਨੇ ਖ਼ਰਗੋਸ਼ ਵਾਂਗ ਕੰਨ ਚੁੱਕ ਲਏ

-"ਲੈ ਸੁਣ ਫੇਰ...!" ਜਿਵੇਂ ਉਸ ਨੂੰ ਕਿੜ੍ਹ ਕੱਢਣ ਦਾ ਮਸਾਂ ਹੀ ਮੌਕਾ ਮਿਲਿਆ ਸੀ

-"ਚੱਲ ਛੱਡ ਕਾਹਨੂੰ! ਇਹ ਬੇਮਤਾਜ ਲਾਣਾ ਐ ਬਾਈ...! ਕੀਤੇ ਦਾ ਗੁਣ ਨ੍ਹੀ ਜਾਣਦੇ! ਇਹ ਅਕ੍ਰਿਤਘਣ ਲੋਕ ਐ!"

-"ਅਕ੍ਰਿਤਘਣ ਨੂੰ ਤਾਂ ਜਾਨਵਰ ਵੀ ਨ੍ਹੀ ਖਾਂਦੇ!" ਸੁਖਦੇਵ ਗ੍ਰੰਥੀ ਬੋਲਿਆ

-"ਮਤਲਬ ਕੀ, ਉਹ ਕਿਵੇਂ? ਭਲਿਆ ਮਾਣਸਾ ਜਾਂ ਤਾਂ ਕੋਈ ਸਾਖੀ ਸੁਣਾ-!"

-"ਲੈ ਸੁਣ ਫੇਰ...! ਇਕ ਵਾਰੀ ਬਾਬਾ ਨਾਨਕ, ਭਾਈ ਬਾਲਾ ਤੇ ਮਰਦਾਨਾ ਜੀ ਜੰਗਲ 'ਚ ਤੁਰੇ ਜਾਣ!"

-"ਅੱਛਾ...!" ਬਾਵਾ ਸਿੰਘ ਨੇ ਹੁੰਗਾਰਾ ਭਰਨਾ ਸ਼ੁਰੂ ਕਰ ਦਿੱਤਾ

-"ਕੀ ਦੇਖਿਆ...? ਜੰਗਲ 'ਚ ਇਕ ਲਾਸ਼ ਪਈ ਤੇ ਉਸ ਲਾਅਸ਼ ਦੇ ਆਸੇ ਪਾਸੇ ਗਿਰਝਾਂ ਬੈਠੀਆਂ-ਪਰ ਗਿਰਝਾਂ ਉਸ ਮੁਰਦਾਰ ਨੂੰ ਖਾ ਨਹੀਂ ਸੀ ਰਹੀਆਂ-ਜਦੋਂ ਕਿ ਗਿਰਝਾਂ ਦਾ ਕਰਮ ਈ ਮੁਰਦਾਰ ਨੂੰ ਸਮੇਟਣਾ ਹੁੰਦੈ-ਭਾਈ ਬਾਲੇ ਨੇ ਘੋਰ ਹੈਰਾਨ ਹੋ ਕੇ ਪੁੱਛਿਆ, ਗੁਰੂ ਜੀ, ਕੋਲ ਮੁਰਦਾਰ ਪਿਆ ਹੋਵੇ ਤੇ ਸਿਰ੍ਹਾਣੇਂ ਬੈਠੀਆਂ ਗਿਰਝਾਂ ਉਸ ਨੂੰ ਖਾਣ ਨ੍ਹਾਂ...? ਇਹ ਕੀ ਕੌਤਕ ਐ...? ਤਾਂ ਬਾਬੇ ਨਾਨਕ ਨੇ ਅੰਤਰ ਦ੍ਰਿਸ਼ਟੀ ਨਾਲ ਦੇਖਿਆ ਤਾਂ ਬੋਲੇ, ਭਾਈ ਬਾਲਾ ਜੀ! ਇਹ ਮੁਰਦਾ ਇਕ ਬਹੁਤ ਵੱਡਾ ਅਕ੍ਰਿਤਘਣ, ਵਿਸ਼ਵਾਸਘਾਤੀ ਅਤੇ ਚੁਗਲਖ਼ੋਰ ਸੀ! ਚੁਗਲੀ ਦਾ ਖੱਟਿਆ ਖਾਣ ਵਾਲ਼ਾ ਤੇ ਨਿੰਦਿਆ ਚੁਗਲੀ ਕਰ ਕੇ, ਘਰੋ ਘਰੀ ਪੁਆੜੇ ਖੜ੍ਹੇ ਕਰਕੇ, ਨਹੁੰਆਂ ਨਾਲੋਂ ਮਾਸ ਵੱਖ ਕਰਨ ਵਾਲ਼ਾ ਅਕ੍ਰਿਤਘਣ! ਇਹ ਗਿਰਝਾਂ ਹੁਣ ਇਸ ਮੁਰਦਾਰ ਦਾ ਮਾਸ ਸਮੇਟਣ ਤੋਂ ਇਸ ਕਰਕੇ ਇਨਕਾਰੀ ਹਨ, ਕਿ ਜੇ ਅਸੀਂ ਇਸ ਚੁਗਲਖ਼ੋਰ ਅਤੇ ਵਿਸ਼ਵਾਸਘਾਤੀ ਦਾ ਮਾਸ ਖਾ ਲਿਆ, ਤਾਂ ਅਸੀਂ ਕਲੰਕੀ ਹੋ ਜਾਂਵਾਂਗੀਆਂ! ਵਿਸ਼ਵਾਸਘਾਤੀ ਤੇ ਚੁਗਲਖ਼ੋਰ ਦਾ ਅੰਤ ਐਨਾ ਮਾੜਾ ਹੁੰਦੈ! ਦੇਖੋ, ਇਕ ਬੰਦਾ ਕਿਸੇ 'ਤੇ ਵਿਸ਼ਵਾਸ ਕਰ ਕੇ ਉਸ ਨੂੰ ਆਪਣੇ ਦਿਲ ਦਾ ਸਾਰਾ ਗੁੱਝਾ ਰਹੱਸ ਬਿਆਨ ਕਰਦੈ-ਤੇ ਦੂਜਾ ਉਸ ਦੇ ਕੀਤੇ ਵਿਸ਼ਵਾਸ ਦਾ ਪਹਿਲਾਂ ਤਾਂ ਘਾਤ ਕਰਦੈ-ਤੇ ਫੇਰ ਅੱਗੇ ਚੁਗਲੀ ਵੀ ਕਰਦੈ-ਇਹ ਦੋ ਦੋਸ਼ ਗੁਰਬਾਣੀ ਵਿਚ ਅਤੀਅੰਤ ਘ੍ਰਿਣਤ ਗਿਣੇ ਗਏ ਨੇ-ਉਹਨੂੰ ਰੱਬ ਦੇ ਬੰਦਿਆਂ ਨੇ ਜਾਂ ਅਕਾਲ ਪੁਰਖ਼ ਨੇ ਤਾਂ ਕੀ ਗਲ਼ ਨਾਲ ਲਾਉਣੈਂ? ਅਕ੍ਰਿਤਘਣ ਉਹ ਹੁੰਦੈ, ਜਿਹੜਾ ਕਿਸੇ ਦੀ ਕੀਤੀ ਕਿਰਤ ਜਾਂ ਕੀਤੇ ਗੁਣ ਦਾ ਘਾਣ ਕਰੇ-ਉਹਨੂੰ ਤਾਂ ਗਿਰਝਾਂ ਵੀ ਸਮੇਟਣੋਂ ਮੁਨੱਕਰ ਹੋ ਜਾਂਦੀਐਂ....!"

-"ਉਏ ਕੋਤਲ ਦਾ ਤਾਂ ਸਾਰਾ ਟੱਬਰ ਈ ਇਹੋ ਜਿਐ-ਕਿਸੇ ਦਾ ਗੁਣ ਨ੍ਹੀ ਪਾਉਣ ਆਲ਼ੇ ਇਹੇ! ਜਦੋਂ ਏਸ ਜਾਤ ਕੋਲ ਚਾਰ ਪੈਸੇ ਆ ਜਾਣ-ਟਟੀਹਰੀ ਮਾਂਗੂੰ ਟੰਗਾਂ ਅਸਮਾਨ ਵੱਲ ਨੂੰ ਚੱਕ ਕੇ ਸੌਂਦੇ ਐ!" ਪੰਮਾ ਵਿਰਕ ਬੋਲਿਆਉਹ ਕਾਫ਼ੀ ਦੇਰ ਦਾ ਕੁਝ ਆਖਣ ਲਈ ਮੱਝ ਵਾਂਗ ਵੱਟ ਜਿਹਾ ਕਰ ਰਿਹਾ ਸੀ

-"ਹੁਣ ਰੱਜ ਕੇ ਰੋਟੀ ਜਿਉਂ ਖਾਣ ਲੱਗਪੇ-ਕਜਾਤ ਤਾਂ ਦਿਖਾਉਣਗੇ ਈ? ਇਹ ਤਾਂ ਭੁੱਖੇ ਮਰਦੇ ਨ੍ਹੀ ਮਾਨ ਹੁੰਦੇ!"

-"ਸਿਆਣਿਆਂ ਦੇ ਆਖਣ ਮਾਂਗੂੰ-ਇਹ ਤਾਂ ਬਿਗਾਨੇ ਸੁਹਾਗੇ 'ਤੇ ਨ੍ਹੀ ਲੋਟ ਆਉਂਦੇ।"

-"ਇਹਨਾਂ ਦੀ ਤਾਂ ਉਹ ਗੱਲ ਐ-ਮਾਮੇਂ ਦੇ ਕੰਨੀਂ ਨੱਤੀਆਂ ਤੇ ਭਾਣਜਾ ਆਕੜਿਆ ਫਿਰੇ।"

-"ਹੁਣ ਲਾੜਾ ਸਾਹਬ ਹੈ ਕਿੱਥੇ...?"

-"ਪੀਜ਼ੇ ਆਲਿਆਂ ਦੇ ਈ ਹੋਊ! ਹੋਰ ਉਹਨੇ ਹਰੀ ਕੇ ਪੱਤਣ ਜਾਣੈਂ?"

-"ਚਲ ਜੁਆਕਾਂ ਨੇ ਤਾਂ ਜੋ ਕੁਛ ਕੀਤਾ ਸੀ, ਕੀਤਾ ਈ ਸੀ! ਪਰ ਇਹਨੂੰ ਕੰਜਰ ਨੂੰ ਤਾਂ ਸੋਚਣਾ ਚਾਹੀਦਾ ਸੀ-ਸਿਆਣਾ ਬਿਆਣਾ ਹੈਗੈ-ਚੱਕ ਕੇ ਟੈਚੀ ਪੀਜ਼ੇ ਆਲਿਆਂ ਦੇ ਜਾ ਵੱਜਿਆ? ਜੁਆਕਾਂ ਬਾਰੇ ਤਾਂ ਕੁਛ ਸੋਚਦਾ?"

-"ਨਾਲੇ ਕੁਛ ਸਮਝ ਕਰੇ! ਕੁੜੀ ਕੋਠੇ ਜਿੱਡੀ ਹੋਈ ਪਈ ਐ-ਵਿਆਹੁਣ ਵਰਨ ਆਲੀ ਐ...!"

-"ਤੈਨੂੰ ਦੱਸੀ ਤਾਂ ਜਾਨੈਂ-ਬਈ ਇਹਨਾਂ ਨੂੰ ਕੁੱਤੀਆਂ ਜਾਤਾਂ ਫੇਰ ਕੌਣ ਕਹੇ?"

-"ਇਹਨਾਂ ਦੀ ਕਜਾਤ ਊਂ ਨ੍ਹੀ ਪਛਾਣੀ ਜਾਂਦੀ-ਐਥੋਂ ਪਛਾਣੀਂ ਜਾਂਦੀ ਐ-ਹੋਰ ਇਹਨਾਂ ਦੇ ਸਿਰ 'ਤੇ ਸਿੰਗ ਨ੍ਹੀ ਹੁੰਦੇ!"

-"ਢੇਡ ਇਹਨਾਂ ਨੂੰ ਐਮੇਂ ਨ੍ਹੀ ਕਹਿੰਦੇ...!"

-"ਇਕ ਗੱਲ ਥੋਨੂੰ ਮੈਂ ਦੱਸਾਂ...?" ਆਹਲੂਵਾਲੀਏ 'ਤਾਊ' ਨੇ ਕਾਫ਼ੀ ਦੇਰ ਬਾਅਦ ਚੁੱਪ ਤੋੜੀ ਸੀ

-"......।" ਸਾਰੇ ਉਸ ਵੱਲ ਦੇਖਣ ਲੱਗ ਪਏ

-"ਜਿਹੜੇ ਇਹਨੇ ਯੁਗੋਸਲਾਵੀਆ ਆਲੇ ਮੀਰੋਸਲਾਵ ਤੋਂ ਬਿਨਾ ਗੱਲੋਂ ਨਿਹੱਕਾ ਪੰਦਰਾਂ ਹਜਾਰ ਮਾਰਕ ਲਿਐ ਨ੍ਹਾ? ਅਦਾਲਤ 'ਚ ਗਲਤ ਬਿਆਨਬਾਜੀ ਕਰਕੇ? ਉਹ ਹਰਾਮ ਦਾ ਲਿਆ ਪੰਦਰਾਂ ਹਜਾਰ ਮਾਰਕ ਇਹਦੇ ਘਰ ਨੂੰ ਉਜਾੜ ਕੇ ਛੱਡੂ!"

-"ਹਰਾਮ ਦਾ ਪੈਸਾ ਚੌਗਣੇ ਲੈ ਕੇ ਨਿਕਲਦੈ!"

-"ਉਹ ਤਾਂ ਬਾਬੇ ਨਾਨਕ ਨੇ ਨ੍ਹੀ ਕਿਹਾ? ਹੱਕ ਪਰਾਇਆ ਨਾਨਕਾ-ਉਸ ਸੂਅਰ ਉਸ ਗਾਇ! ਗੁਰ ਪੀਰ ਹਾਮਾ ਤਾ ਭਰੈ-ਜੇ ਮੁਰਦਾਰ ਨਾ ਖਾਇ-ਹਰਾਮ ਦੀ ਕਮਾਈ ਨੂੰ ਗੁਰਬਾਣੀ ਮੁਰਦਾਰ ਖਾਣਾ ਆਖਦੀ ਐ!"

-"ਪਾਪ ਦਾ ਬੇੜਾ ਭਰ ਕੇ ਡੁੱਬਦੈ, ਬਾਈ ਸਿਆਂ...!"

-"ਘਰ ਤਾਂ ਉਜੜ ਗਿਆ! ਘਰਆਲੀ ਵਿਚਾਰੀ ਅਣਆਈ ਮੌਤ ਮਾਰੀ ਗਈ-ਜੁਆਕ ਛਿੱਤਰ ਫੇਰਨ ਲੱਗਪੇ-ਹੋਰ ਐਦੂੰ ਤਬਾਹੀ ਹੋਰ ਕੀ ਹੋਊ...? ਜਦੋਂ ਬੰਦੇ ਦੇ ਜੁਆਕਾਂ ਵੱਲੀਂਓਂ ਈ ਛਿੱਤਰ ਪੌਲਾ ਹੋਣ ਲੱਗਪੇ, ਹੋਰ ਤਬਾਹੀ ਕੀ ਹੁੰਦੀ ਐ?"

-"ਅਜੇ ਤਾਂ ਤਬਾਹੀ ਇਹਦੇ ਖਾਨਦਾਨ ਦੀ ਹੋਊਗੀ! ਉਸ ਬੁੱਢੇ ਯੁਗੋਸਲਾਵੀਅਨ, ਮੀਰੋਸਲਾਵ ਦੇ ਵਿਚਾਰੇ ਦੇ ਮਨ 'ਤੇ ਐਹੋ ਜਿਆ ਬੁਰਾ ਅਸਰ ਪਿਆ-ਉਸ ਕੇਸ ਤੋਂ ਬਾਅਦ ਉਹ ਉਠਿਆ ਈ ਨ੍ਹੀ-ਥੋੜੇ ਚਿਰ ਬਾਅਦ ਈ 'ਚੜ੍ਹਾਈ' ਕਰ ਗਿਆ-ਉਹਦੇ ਪੈਸੇ ਇਹਦੇ ਖਾਨਦਾਨ ਨੂੰ ਲੈ ਡੁੱਬਣਗੇ-ਮੇਰੀ ਅੱਜ ਦੀ ਗੱਲ ਲਿਖ ਲੈ...!"

-"ਮਤਲਬ ਕੀ, ਮੀਰੋਸਲਾਵ ਉਹਦਾ ਨਾਂ ਸੀ?"

-"ਆਹੋ...! ਹੋਰ ਕੀ ਸੀ...?"

----

...ਅਸਲ ਵਿਚ ਕੋਤਲ, ਕਾਦਰ ਅਤੇ ਆਹਲੂਵਾਲੀਆ ਇੱਕੋ ਰੈਸਟੋਰੈਂਟ ਵਿਚ ਯੁਗੋਸਲਾਵੀਅਨ ਮੀਰੋਸਲਾਵ ਨਾਲ ਕੰਮ ਕਰਦੇ ਸਨਸਾਰੇ ਇਕ ਪਾਸੇ ਬਰਤਨ ਧੋਣ ਦਾ ਕੰਮ ਕਰਦੇ ਸਨਮੀਰੋਸਲਾਵ ਖਾਣ-ਪੀਣ ਵਾਲਾ ਅਤੇ ਲਹਿਰੀ ਬੰਦਾ ਸੀਕੋਤਲ ਮੀਸਣਾਂ, ਕਮਚੋਰ ਅਤੇ ਹੱਡ-ਰੱਖ, ਸ਼ੈਤਾਨ ਦਿਮਾਗ ਸੀਜਿਸ ਕਰਕੇ ਮੀਰੋਸਲਾਵ ਉਸ ਨੂੰ ਸਮੇਂ-ਸਮੇਂ ਕੰਮ ਕਰਨ ਨੂੰ ਠ੍ਹੋਕਰਦਾ ਰਹਿੰਦਾ ਸੀਪਰ ਕੋਤਲ ਉਸ ਦੀ ਗੱਲ ਸੁਣ ਕੇ ਕੰਨ-ਮੁੱਢ ਮਾਰ ਛੱਡਦਾਕੰਮ ਕਰਨ ਨੂੰ ਉਹ ਮੌਲਾ ਬਲ਼ਦ ਹੀ ਸੀ, ਪੂਛੋਂ ਫੜ ਕੇ ਖੜ੍ਹਾ ਕਰਨ ਵਾਲਾ! ਕਾਦਰ, ਆਹਲੂਵਾਲੀਆ ਅਤੇ ਮੀਰੋਸਲਾਵ ਕੰਮ ਦੇ ਗੇੜੇ ਖੁਆਈ ਰੱਖਦੇ, ਪਰ ਕੰਮਚੋਰ ਕੋਤਲ ਆਪਣੀ ਚਮੜੀ ਬਚਾਉਂਦਾ, ਕਦੇ ਟੁਆਇਲਟ ਵਿਚ ਜਾ ਕੇ ਬੈਠ ਜਾਂਦਾ ਅਤੇ ਕਦੇ ਕੰਟੀਨ ਵਿਚ ਕੋਕਾ-ਕੋਲਾ ਲੈ ਕੇ ਬੈਠਾ ਰਹਿੰਦਾ! ਕਦੇ ਸਿਰ ਦੁਖਦੇ ਦਾ ਬਹਾਨਾ ਮਾਰਦਾ ਅਤੇ ਕਦੇ ਬਿਮਾਰੀ ਦਾ ਬਹਾਨਾ ਲਾ ਕੇ ਘਰੇ ਹੀ ਰਹਿ ਪੈਂਦਾਉਸ ਦਾ ਸਾਰਾ ਕੰਮ ਇਹਨਾਂ ਤਿੰਨਾਂ ਨੂੰ ਹੀ ਕਰਨਾ ਪੈਂਦਾਮੀਰੋਸਲਾਵ ਅਤੀਅੰਤ ਖਿਝਦਾ, ਕਾਦਰ ਹੋਰਾਂ ਨੂੰ ਉਲਾਂਭੇ ਦਿੰਦਾ ਰਹਿੰਦਾ, "ਥੋਡਾ ਬੰਦਾ ਮਹਾਂ ਨਲਾਇਕ ਤੇ ਆਲਸੀ...!" ਪਰ ਕਾਦਰ ਹੋਰੀਂ ਕੋਤਲ ਦੀ ਕਬੀਲਦਾਰੀ ਬਾਰੇ ਸੋਚ ਕੇ ਹੀ, ਘੇਸਲ ਮਾਰ ਛੱਡਦੇਉਹ ਸੋਚਦੇ ਬਈ ਜੇ ਇਸ ਨੂੰ ਮਾਲਕਾਂ ਨੇ ਕੱਢ ਦਿੱਤਾ ਤਾਂ ਵਿਚਾਰੇ ਦੇ ਜੁਆਕ ਭੁੱਖੇ ਮਰ ਜਾਣਗੇ! ਉਹ ਰੱਬ ਦੇ ਨਾਂ ਨੂੰ 'ਚੱਲ-ਹੋਊ' ਕਰ ਛੱਡਦੇ

----

ਇਕ ਦਿਨ ਕੁਦਰਤੀਂ ਮੀਰੋਸਲਾਵ ਅਤੇ ਕੋਤਲ ਵਿਚ ਇਸੇ ਗੱਲ ਤੋਂ ਹੀ "ਤੂੰ-ਤੂੰ, ਮੈਂ-ਮੈਂ" ਹੋ ਗਈਪਰ ਕਾਦਰ ਹੋਰਾਂ ਨੇ ਹਟਾ ਦਿੱਤੇਪਰ ਕੋਤਲ ਕੁਝ ਜਿ਼ਆਦਾ ਹੀ ਤੱਤਾ ਹੋ ਰਿਹਾ ਸੀਅਸਲ ਵਿਚ ਕੰਮਚੋਰ ਆਦਮੀ ਬਹਾਨੇ ਘੜ੍ਹਨ ਵਿਚ ਉਸਤਾਦ ਹੁੰਦਾ ਹੈਜਿਹੜੇ ਬੰਦੇ ਕੋਲ ਦਲੀਲ ਨਾ ਹੋਵੇ, ਉਹ ਜਿ਼ਆਦਾ ਕਰੋਧੀ ਹੁੰਦਾ ਹੈਮੀਰੋਸਲਾਵ ਇਕ ਹੋਰ ਗੱਲ ਤੋਂ ਅਤੀਅੰਤ ਚਿੜਦਾ ਸੀ, ਉਹ ਇਹ ਸੀ ਕਿ ਕੋਤਲ ਨੂੰ ਨਾਸਾਂ ਵਿਚੋਂ ਚੂਹੇ ਕੱਢਣ ਅਤੇ ਚਿੱਤੜ ਖੁਰਕਣ ਦੀ ਬੁਰੀ ਆਦਤ ਸੀਮੀਰੋਸਲਾਵ ਜਰਮਨ ਭਾਸ਼ਾ ਵਿਚ ਉਸ ਨੂੰ ਕਦੇ 'ਸੂਰ' ਅਤੇ ਕਦੇ 'ਭੱਦਾ-ਕੁੱਤਾ' ਆਖਦਾਮੀਰੋਸਲਾਵ ਕੋਤਲ ਕੋਲ ਬੈਠ ਕੇ ਰੋਟੀ ਨਾ ਖਾ ਸਕਦਾਉਸ ਦਾ ਗੁੱਸਾ ਸੀ ਵੀ ਜਾਇਜਕਿਹੜਾ ਅਜਿਹੇ ਭੱਦੇ ਕਾਰੇ ਕਰਨ ਵਾਲਿਆਂ ਕੋਲ ਬੈਠ ਕੇ ਰੋਟੀ ਖਾ ਸਕਦਾ ਹੈ? ਮੀਰੋਸਲਾਵ ਉਸ ਦੀਆਂ ਅਜਿਹੀਆਂ ਕਰਤੂਤਾਂ ਦੂਜੇ ਕਾਮਿਆਂ ਨੂੰ ਦੱਸਦਾ ਰਹਿੰਦਾਸਾਰੇ ਕੋਤਲ ਨੂੰ ਘਿਰਣਾ ਕਰਦੇ

----

ਇਕ ਦਿਨ ਕਾਦਰ ਅਤੇ ਆਹਲੂਵਾਲੀਆ ਕੰਟੀਨ ਵਿਚ ਖਾਣਾ ਖਾਣ ਗਏ ਹੋਏ ਸਨ ਤਾਂ ਮੀਰੋਸਲਾਵ ਦੀ ਫਿਰ ਨੱਕ ਵਿਚੋਂ ਚੂਹੇ ਕੱਢਣ ਤੋਂ ਕੋਤਲ ਨਾਲ ਖੜਕ ਪਈਮੀਰੋਸਲਾਵ ਨੇ ਉਸ ਨੂੰ ਸੌ-ਸੌ ਗਾਲ੍ਹ ਕੱਢੀਲੜਦਿਆਂ-ਲੜਦਿਆਂ ਕੋਤਲ ਦੀ ਉਂਗਲ ਭਾਂਡੇ ਧੋਣ ਵਾਲੀ ਮਸ਼ੀਨ ਵਿਚ ਆ ਗਈਉਂਗਲ ਟੁੱਟ ਗਈਉਦੋਂ ਨੂੰ ਕਾਦਰ ਅਤੇ ਆਹਲੂਵਾਲੀਆ ਵੀ ਕੰਟੀਨ ਵਿਚੋਂ ਖਾਣਾ ਖਾ ਕੇ ਆ ਗਏਕੋਤਲ ਉਂਗਲ ਫੜੀ ਭਾਂਡੇ ਧੋਣ ਵਾਲੀ ਮਸ਼ੀਨ ਕੋਲ, ਭੁੰਜੇ ਹੀ ਬੈਠਾ ਬਹੁੜੀਆਂ ਪਾ ਰਿਹਾ ਸੀ

-"ਕੋਤਲਾ ਕੀ ਹੋ ਗਿਆ ਈ, ਅੱਲਾ ਖ਼ੈਰ ਕਰੇ?" ਪਾਕਿਸਤਾਨੀ ਮੁੰਡੇ ਕਾਦਰ ਨੇ ਬੱਗੇ ਫ਼ੂਸ ਹੋਏ ਕੋਤਲ ਨੂੰ ਪੁੱਛਿਆ

-"ਐਹਨੇ ਭੈਣ ਚੋਦ ਨੇ ਮੇਰੇ ਪਲੇਟ ਮਾਰੀ।" ਕੋਤਲ ਨੇ ਕੋਲ ਚੁੱਪ ਚਾਪ ਖੜ੍ਹੇ ਮੀਰੋਸਲਾਵ ਵੱਲ ਹੱਥ ਕਰ ਕੇ ਕਿਹਾ

-"ਤੂੰ ਇਹਦੇ ਪਲੇਟ ਕਿਉਂ ਮਾਰੀ?" ਕਾਦਰ ਨੇ ਮੀਰੋਸਲਾਵ ਨੂੰ ਜਰਮਨ ਭਾਸ਼ਾ ਵਿਚ ਪੁੱਛਿਆ

-"ਕੀ? ਮੈਂ ਇਹਦੇ ਪਲੇਟ...?" ਦਿਲੋਂ ਸੱਚਾ ਮੀਰੋਸਲਾਵ ਅੰਦਰੋਂ ਥਿੜਕ ਗਿਆਉਸ ਉਪਰ ਸਰਾਸਰ ਝੂਠਾ ਇਲਜ਼ਾਮ ਕੋਤਲ ਵੱਲੋਂ ਠੋਸਿਆ ਜਾ ਰਿਹਾ ਸੀਪਰ ਸੱਚਾ ਬੰਦਾ ਸੱਚਾਈ ਨਹੀਂ ਬਣ ਸਕਦਾ

-"ਹਾਂ...! ਹਰਾਮਜ਼ਾਦਿਆ! ਤੂੰ ਮੇਰੇ ਪਲੇਟ ਨਹੀਂ ਮਾਰੀ...?" ਝੂਠਾ ਕੋਤਲ ਉਲਟਾ ਉਸ ਨੂੰ ਖਾਣ ਆਇਆਵਿੰਗੀ ਟੇਢੀ ਜਰਮਨ ਭਾਸ਼ਾ ਵਿਚ ਉਹ ਮੀਰੋਸਲਾਵ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ

-"ਕਾਦਰ, ਮੈਂ ਰੱਬ ਦੀ ਸਹੁੰ ਖਾ ਕੇ ਆਖਦੈਂ - ਮੈਂ ਕੋਤਲ ਦੇ ਪਲੇਟ ਨਹੀਂ ਮਾਰੀ-ਇਹਦਾ ਹੱਥ ਮਸ਼ੀਨ 'ਚ ਆ ਗਿਆ...!" ਘਾਬਰੇ ਮੀਰੋਸਲਾਵ ਨੇ ਦੁੱਧ ਵਰਗੀ ਸੱਚਾਈ ਕਾਦਰ ਅੱਗੇ ਰੱਖਣੀ ਚਾਹੀ

ਪਰ ਉਸ ਦੀ ਸੱਚਾਈ ਸੁਣਨੀ ਕਿਸ ਨੇ ਸੀ? ਕਾਦਰ ਪਾਕਿਸਤਾਨੀ ਅਤੇ ਆਹਲੂਵਾਲੀਆ ਇੰਡੀਅਨ, ਦੇਸੀ ਬੰਦੇ, ਉਹਨਾਂ ਨੇ ਕੁਦਰਤੀ ਹੀ ਕੋਤਲ ਦੀ ਹਮਾਇਤ ਕਰਨੀ ਸੀ

ਕਾਦਰ ਗੁੱਸੇ ਵਿਚ ਕਿਚਨ-ਸ਼ੈੱਫ਼ ਨੂੰ ਬੁਲਾ ਲਿਆਇਆ

ਕੋਤਲ ਦੀ ਗੱਲ ਸੁਣ ਕੇ ਕਿਚਨ-ਸ਼ੈੱਫ਼ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਪਿਆਕੰਮ 'ਤੇ ਲੜਾਈ ਤਾਂ ਇੱਥੇ ਮਹਾਂ ਮੂਰਖਤਾ ਸੀਸਿੱਧਾ ਹੀ ਜ਼ੁਰਮ! ਉਸ ਨੇ ਪੁਲੀਸ ਨੂੰ ਫ਼ੋਨ ਕਰ ਦਿੱਤਾ ਅਤੇ ਕੋਤਲ ਨੂੰ ਐਂਬੂਲੈਂਸ ਬੁਲਾ ਕੇ ਹਸਪਤਾਲ ਤੋਰ ਦਿੱਤਾਪੁਲੀਸ ਨੇ ਕਾਦਰ ਅਤੇ ਆਹਲੂਵਾਲੀਆ ਦੇ ਬਿਆਨਾਂ ਦੇ ਆਧਾਰ 'ਤੇ ਬਿਲਕੁਲ ਨਿਰਦੋਸ਼ ਮੀਰੋਸਲਾਵ ਦੇ ਖ਼ਿਲਾਫ਼ ਫ਼ੌਜਦਾਰੀ ਦਾ ਕੇਸ ਦਰਜ਼ ਕਰ ਲਿਆ ਅਤੇ ਕਿਚਨ-ਸ਼ੈਫ਼ ਨੇ ਮੀਰੋਸਲਾਵ ਨੂੰ ਲੜਾਈ ਦਾ ਆਧਾਰ ਬਣਾ ਕੇ ਕੰਮ ਤੋਂ ਦਫ਼ਾ ਕਰ ਦਿੱਤਾਮੀਰੋਸਲਾਵ ਨੇ ਬਹੁਤ ਮਿੰਨਤਾਂ ਕੀਤੀਆਂ, ਸਫ਼ਾਈ ਦੇਣੀ ਚਾਹੀਪਰ ਸੁਣਨੀ ਕਿਸ ਨੇ ਸੀ? ਕਬੀਲਦਾਰ ਬੰਦਾ ਬਗੈਰ ਕੰਮ ਤੋਂ ਇਕ ਤਰ੍ਹਾਂ ਨਾਲ ਸੜਕ 'ਤੇ ਆ ਗਿਆ ਸੀ

-"ਸਾਲਾ ਕੁੱਤੇ ਦਾ! ਅੱਜ ਇਹਨੇ ਕੋਤਲ ਦੇ ਪਲੇਟ ਮਾਰੀ ਐ-ਕੱਲ੍ਹ ਨੂੰ ਭੂਸਰਿਆ ਕਿਸੇ ਦੇ ਹੋਰ ਮਾਰੂ-ਇਹਨੂੰ ਨਰੜਾਇਆ ਈ ਚੰਗੈ-ਨਾਲੇ ਕੋਤਲ ਆਪਣਾ ਦੇਸੀ ਭਾਈ ਐ-ਇਹ ਯੁਗੋਸਲਾਵੀਅਨ ਕਜਾਤ ਆਪਣਾ ਲੱਗਦਾ ਵੀ ਕੀ ਐ?" ਕਾਦਰ ਨੇ ਅੰਦਰਲੀ ਭੜ੍ਹਾਸ ਕੱਢੀ

-"ਪਰ ਕਾਦਰਾ! ਇਹ ਮੈਨੂੰ ਪਲੇਟ ਮਾਰਨ ਆਲਾ ਲੱਗਦਾ ਨ੍ਹੀ-ਮੈਨੂੰ ਮੈਦ ਐ-ਸੱਟ ਕੋਤਲ ਦੇ ਕਿਸੇ ਤਰ੍ਹਾਂ ਹੋਰ ਵੱਜਗੀ ਤੇ ਲਾਉਂਦਾ ਉਹ ਇਹਦੇ ਮੀਰੋਸਲਾਵ ਦੇ ਸਿਰ ਐ?" ਆਹਲੂਵਾਲੀਏ ਨੇ ਆਪਣੇ ਮਨ ਦੀ ਸ਼ੰਕਾ ਦੱਸੀ

ਅਗਲੇ ਦਿਨ ਰੋਣਹਾਕਾ ਹੋਇਆ ਮੀਰੋਸਲਾਵ ਫਿਰ ਉਹਨਾਂ ਪਾਸ ਆ ਗਿਆਕਿਚਨ-ਸ਼ੈੱਫ਼ ਤੋਂ ਚੋਰੀ!

-"ਕਾਦਰਾ...! ਤੂੰ ਮੁਸਲਮਾਨ ਭਾਈ ਐਂ-ਤੇ ਮੈਂ ਵੀ ਮੁਸਲਮਾਨ ਐਂ-ਅੱਲਾ ਤਾਲਾ ਦੀ ਕਸਮ-ਮੈਂ ਕੋਤਲ ਦੇ ਪਲੇਟ ਨਹੀਂ ਮਾਰੀ-ਉਹਦਾ ਹੱਥ ਮਸ਼ੀਨ 'ਚ ਆ ਗਿਆ ਤੇ ਝੂਠਾ ਇਲਜ਼ਾਮ ਮੇਰੇ 'ਤੇ ਲਾ ਧਰਿਆ-।" ਉਸ ਨੇ ਤਰਲਾ ਕੀਤਾ

ਪਰ ਕਾਦਰ ਨੇ ਸੱਚ ਨਾ ਮੰਨਿਆਉਸ ਦਾ ਦੇਸੀ ਭਾਈ ਜ਼ਖ਼ਮੀ ਹੋਇਆ ਸੀ, ਜਿਸ ਕਰ ਕੇ ਉਹ ਨੱਕ ਵਿਚੋਂ ਬਰੂਦ ਸੁੱਟ ਰਿਹਾ ਸੀ

-"ਕੋਤਲ ਝੂਠ ਬੋਲਦੈ...?" ਕਾਦਰ ਬੋਲਿਆ

-"ਅੱਲਾ ਤਾਲਾ ਨੂੰ ਹਾਜ਼ਰ ਸਮਝ ਕੇ ਕਹਿੰਨੈਂ-ਉਹ ਬਿਲਕੁਲ ਈ ਝੂਠ ਬੋਲ ਰਿਹੈ।"

ਇਸ ਤੋਂ ਪਹਿਲਾਂ ਮੀਰੋਸਲਾਵ ਹੋਰ ਸਪੱਸ਼ਟੀਕਰਨ ਦਿੰਦਾ, ਕਿਚਨ-ਸ਼ੈਫ਼ ਨੇ ਆ ਕੇ ਮੀਰੋਸਲਾਵ ਨੂੰ ਬਾਹੋਂ ਫ਼ੜਿਆ ਅਤੇ ਬਾਹਰ ਕੱਢ ਦਿੱਤਾ

-"ਮੁੜ ਕੇ ਸਾਡੇ ਰੈਸਟੋਰੈਂਟ ਵਿਚ ਨਾ ਆ ਜਾਵੀਂ-ਪੁਲਸ ਬੁਲਾ ਕੇ ਗ੍ਰਿਫ਼ਤਾਰ ਕਰਵਾ ਦਿਆਂਗਾ-ਸਮਝਿਆ...!" ਸ਼ੈੱਫ਼ ਕਰੋਧ ਵਿਚ ਬੋਲਿਆ

-"ਸ਼ੈਫ਼! ਮੈਂ ਬਿਲਕੁਲ ਸੱਚਾ ਅਤੇ ਨਿਰਦੋਸ਼ ਹਾਂ-ਕਿਰਪਾ ਕਰਕੇ ਮੇਰੀ ਗੱਲ ਤਾਂ ਸੁਣ!"

-"ਦਫ਼ਾ ਹੋਜਾ ਇੱਥੋਂ-ਹਰਾਮਜ਼ਾਦਾ...!" ਸ਼ੈੱਫ਼ ਨੇ ਉਸ ਨੂੰ ਦੁਰਕਾਰ ਦਿੱਤਾ

-"ਸ਼ੈਫ਼-ਮੇਰੇ ਛੋਟੇ ਛੋਟੇ ਬੱਚੇ ਨੇ-ਕਿਰਪਾ ਕਰੋ! ਮੇਰੀ ਗੱਲ ਤਾਂ ਸੁਣ ਲਓ-?"

-"ਮੈਂ ਕਿਹਾ, ਦਫ਼ਾ ਹੋਜਾ ਇੱਥੋਂ...!"

ਮੀਰੋਸਲਾਵ ਅਤੀਅੰਤ ਉਦਾਸ ਹੋਇਆ ਬਾਹਰ ਨਿਕਲ ਗਿਆਪੱਲੜੇ ਝਾੜ ਕੇ, ਖਾਲੀ ਹੱਥ ਤੁਰੇ ਵਪਾਰੀ ਵਾਂਗਨਿੱਕੇ-ਨਿੱਕੇ ਬੱਚਿਆਂ ਦੇ ਚਿਹਰੇ ਉਸ ਦੇ ਦਿਮਾਗ ਵਿਚ ਕੀਰਨੇ ਪਾ ਰਹੇ ਸਨ

ਕੇਸ ਦਰਜ਼ ਹੋਇਆ ਹੋਣ ਕਰਕੇ ਮੀਰੋਸਲਾਵ ਨੇ ਕਾਦਰ ਅਤੇ ਆਹਲੂਵਾਲੀਏ ਦੀਆਂ ਬਹੁਤ ਮਿੰਨਤਾਂ ਕੀਤੀਆਂਚਾਹੇ ਕੇਸ ਬਿਲਕੁਲ ਬੇਹੂਦਾ ਅਤੇ ਨਿਰਮੂਲ ਅਰਥਾਤ ਝੂਠਾ ਦਰਜ਼ ਹੋਇਆ ਸੀ, ਪਰ ਦੋ 'ਚਸ਼ਮਦੀਦ' ਗਵਾਹਾਂ ਕਰਕੇ ਮੀਰੋਸਲਾਵ ਦਾ ਦਿਲ ਘਟਦਾ ਰਹਿੰਦਾਬੇਰੁਜ਼ਗਾਰੀ ਬੜੀ ਮਾੜੀ ਚੀਜ਼ ਹੈਘਰ ਦੀਆਂ ਕਿਸ਼ਤਾਂ ਦਾ ਬੋਝ ਅਤੇ ਉਤੋਂ ਉਸ ਨੂੰ ਕੇਸ ਦੀ ਲਟਕਦੀ ਤਲਵਾਰ ਡਰਾਉਂਦੀ ਰਹਿੰਦੀ ਅਤੇ ਉਹ ਸਾਰੀ-ਸਾਰੀ ਰਾਤ ਸੌਂ ਨਾ ਸਕਦਾਨਾਬਾਲਗ ਬੱਚੇ ਸਾਰੀ ਰਾਤ ਉਸ ਦੀ ਹਿੱਕ 'ਤੇ ਚੜ੍ਹੇ ਰਹਿੰਦੇਉਸ ਨੇ ਦਿਲ ਜਿਹਾ ਟਿਕਾਉਣ ਲਈ ਦਾਰੂ ਪੀਣੀ ਸ਼ੁਰੂ ਕਰ ਦਿੱਤੀਉਹ ਸਵੇਰੇ ਉਠਣ ਸਾਰ ਹੀ ਘਰਵਾਲੀ ਤੋਂ ਚੋਰੀ ਗਿਲਾਸੀ ਅੰਦਰ ਸੁੱਟੀ ਰੱਖਦਾ

----

ਇਕ ਦਿਨ ਉਸ ਦੇ ਦਿਲ ਵਿਚ ਚੀਸ ਉਠੀ ਤਾਂ ਘਰਵਾਲੀ ਨੇ ਬੂ-ਪਾਹਰਿਆ ਕਰਕੇ ਐਂਬੂਲੈਂਸ ਸੱਦ ਲਈ ਅਤੇ ਮੀਰੋਸਲਾਵ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆਖ਼ੈਰ! ਦਿਲ ਦਾ ਛੋਟਾ ਜਿਹਾ ਦੌਰਾ ਪਿਆ ਸੀ, ਜਿਸ ਕਰਕੇ ਡਾਕਟਰਾਂ ਨੇ ਉਸ ਨੂੰ ਸਾਂਭ ਲਿਆ ਅਤੇ ਕਈ ਦਿਨ ਹਸਪਤਾਲ਼ ਰੱਖ ਕੇ, ਖਾਣ-ਪੀਣ ਦੀਆਂ ਕੁਝ ਬੰਦਿਸ਼ਾਂ ਰੱਖ ਕੇ ਉਸ ਨੂੰ ਘਰ ਨੂੰ ਤੋਰ ਦਿੱਤਾ

ਦੋ ਕੁ ਮਹੀਨੇ ਬਾਅਦ ਮੀਰੋਸਲਾਵ ਦਾ ਕੇਸ ਨਿਕਲ ਆਇਆਪਾਕਿਸਤਾਨੀ ਮੁੰਡੇ ਕਾਦਰ ਅਤੇ ਤਾਊ ਆਹਲੂਵਾਲੀਏ ਦੀ 'ਚਸ਼ਮਦੀਦ' ਗਵਾਹੀ! ਟੁੱਟੀ ਉਂਗਲ ਦੀ ਡਾਕਟਰੀ ਰਿਪੋਰਟ ਸਾਹਮਣੇ! ਔਰਤ ਜੱਜ ਨੇ ਮੀਰੋਸਲਾਵ ਨੂੰ ਦੋਸ਼ੀ ਠਹਿਰਾ ਦਿੱਤਾ ਅਤੇ ਉਸ ਨੂੰ ਦੋ ਸਾਲ ਲਈ ਨੇਕ ਚਾਲ ਚੱਲਣ 'ਤੇ ਬੰਨ੍ਹ ਲਿਆਅਦਾਲਤ ਦੇ ਖਰਚੇ ਤੋਂ ਇਲਾਵਾ ਪੰਦਰਾਂ ਹਜ਼ਾਰ ਮਾਰਕ ਕੋਤਲ ਨੂੰ ਪੀੜ-ਮੁਆਵਜ਼ਾ! ਮੀਰੋਸਲਾਵ ਸੁਣ ਕੇ ਸੁੰਨ ਹੋ ਗਿਆਨਿਰਦੋਸ਼ ਬੰਦਾ ਇਲਜ਼ਾਮ ਦਾ ਸ਼ਿਕਾਰ ਹੋ ਚੁੱਕਿਆ ਸੀਖਰਚੇ ਦੀ ਮਾਰ ਵੱਖਰੀ ਸੀਖ਼ੈਰ, ਉਸ ਨੇ ਅਦਾਲਤ ਨਾਲ ਕਿਸ਼ਤਾਂ ਬੰਨ੍ਹ ਲਈਆਂ ਅਤੇ ਕੋਤਲ ਨੂੰ ਕਿਸ਼ਤਾਂ ਵਿਚ ਪੈਸੇ ਦੇਣੇ ਸ਼ੁਰੂ ਕਰ ਦਿੱਤੇਅਜੇ ਉਸ ਨੇ ਆਖਰੀ ਕਿਸ਼ਤ ਤਾਰੀ ਹੀ ਸੀ ਕਿ ਉਸ ਨੂੰ ਬੈਂਕ ਵਿਚ ਹੀ ਦਿਲ ਦਾ ਦੌਰਾ ਪਿਆ ਅਤੇ ਮੀਰੋਸਲਾਵ ਕੋਤਲ ਦੇ ਪੈਸੇ ਪੂਰੇ ਕਰ ਸੁਆਸ ਤਿਆਗ ਗਿਆ! ਮਰਨ ਲੱਗੇ ਨੇ ਉਸ ਨੇ ਬੈਂਕ ਵਾਲੀ ਕੁੜੀ ਨੂੰ ਭਰੇ ਪੈਸਿਆਂ ਵਾਲੀ ਪਰਚੀ ਦਿਖਾ ਕੇ ਸਿਰਫ਼ ਇਤਨਾ ਹੀ ਕਿਹਾ ਸੀ, "ਮੈਂ ਨਿਰਦੋਸ਼ ਸੀ...!" ਤੇ ਉਹ ਅੱਖਾਂ ਮੀਟ ਗਿਆ ਸੀਸਦਾ ਵਾਸਤੇ...!

----

ਇਸ ਘਟਨਾ ਦੀ ਚਰਚਾ ਲੋਕਾਂ ਵਿਚ ਆਮ ਚੱਲਦੀ ਰਹੀ ਸੀਜਦੋਂ ਕਾਦਰ ਅਤੇ ਆਹਲੂਵਾਲੀਏ ਨੂੰ ਪਤਾ ਲੱਗਾ ਕਿ ਕੋਤਲ ਨੇ ਉਹਨਾਂ ਤੋਂ ਸਰਾਸਰ ਝੂਠੀ ਗਵਾਹੀ ਦਿਵਾਈ ਸੀ, ਤਾਂ ਉਹਨਾਂ ਨੇ ਹਿੱਕ ਪਿੱਟ ਲਈਉਹਨਾਂ ਨੇ ਬਿਨਾ ਗੱਲੋਂ ਇਕ ਨਿਰਦੋਸ਼ ਬੰਦਾ ਨਰੜਾ ਧਰਿਆ ਸੀਜੋ ਅੱਜ ਇਸ ਦੁਨੀਆਂ 'ਤੇ ਵੀ ਨਹੀਂ ਸੀ, ਜਿਸ ਤੋਂ ਮੁਆਫ਼ੀ ਮੰਗੀ ਜਾ ਸਕੇ! ਅਸਲ ਵਿਚ ਕੋਤਲ ਹੀ ਪੀ ਕੇ ਕਿਸੇ ਕੋਲ ਸੱਚ ਬਕ ਉਠਿਆ ਸੀ ਕਿ ਮੀਰੋਸਲਾਵ ਨੇ ਉਸ ਦੇ ਕੋਈ ਪਲੇਟ ਨਹੀਂ ਮਾਰੀ ਸੀਮੈਂ ਤਾਂ ਬੱਸ ਉਸ ਨੂੰ ਸਬਕ ਸਿਖਾਉਣ ਵਾਸਤੇ ਇਹ ਢੌਂਗ ਰਚਿਆ ਸੀ! ਲੋਕ ਦੁਰ-ਦੁਰ ਕਰਨ ਲੱਗ ਪਏ ਸਨ! ਅਤੇ ਹੁਣ ਉਹੀ ਗਵਾਹ ਉਸ ਨੂੰ ਆਪਣੀ ਕੀਤੀ ਦਾ ਫ਼ਲ ਮਿਲਿਆ ਬਿਆਨ ਰਹੇ ਸਨਗੱਲ ਝੂਠ ਵੀ ਨਹੀਂ ਸੀਬੰਦਾ, ਬੰਦੇ ਤੋਂ ਓਹਲਾ ਰੱਖ ਸਕਦੈ, ਪਰ ਰੱਬ ਤੋਂ ਭੱਜ ਕੇ ਕਿੱਥੇ ਜਾਊ...?

******************************************

ਛੇਵਾਂ ਕਾਂਡ ਸਮਾਪਤ ਅਗਲੇ ਕਾਂਡ ਦੀ ਉਡੀਕ ਕਰੋ

No comments: