Saturday, July 4, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 21

ਇੰਗਲੈਂਡ ਤੋਂ ਦੀਪ ਦੇ ਸਾਰੇ ਕਾਗਜ਼ ਪੱਤਰ ਆ ਚੁੱਕੇ ਸਨਤਸੀਲਦਾਰ ਨੇ ਆਪਣਾ ਸਾਰਾ ਲਾਮ-ਲਸ਼ਕਰ ਤਿਆਰ ਕਰ ਲਿਆ ਸੀਕੋਈ ਐਰੀ-ਗੈਰੀ ਗੱਲ ਨਹੀਂ ਸੀਤਸੀਲਦਾਰ ਦੀ ਇਕਲੌਤੀ ਧੀ ਦੀਪ ਦਾ ਵੀਜ਼ਾ ਲਗਵਾਉਣ ਦਿੱਲੀ ਜਾਣਾ ਸੀਤਸੀਲਦਾਰ ਨੇ ਆਪਣੇ ਜੋਰ ਅਤੇ ਨੇੜਤਾ ਦੇ ਜ਼ਰੀਏ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਫ਼ੋਨ ਖੜਕਾ ਦਿੱਤਾ ਸੀ ਅਤੇ ਉਸ ਨੇ ਆਪਣੀ ਜਾਣ ਪਹਿਚਾਣ ਕਾਰਨ ਬ੍ਰਿਟਿਸ਼ ਅੰਬੈਸੀ ਵਿਚ ਦੀਪ ਦੀ 'ਅਪਾਇੰਟਮੈਂਟ' ਬਣਾ ਲਈ ਸੀਦੀਪ ਨੂੰ ਅੰਬੈਸੀ ਦੇ ਦਰਵਾਜ਼ੇ 'ਤੇ ਖੜ੍ਹਨ ਦੀ ਲੋੜ ਨਹੀਂ ਸੀਵਾਰੀ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਸੀਸਾਰਾ ਪ੍ਰਬੰਧ ਕੀਤਾ ਜਾ ਚੁੱਕਾ ਸੀਦੀਪ ਨੂੰ ਅੰਬੈਸੀ ਦੇ ਕਿਸੇ ਵਿਸ਼ੇਸ਼ ਕਰਮਚਾਰੀ ਨੇ ਅੰਬੈਸੀ ਦੇ ਅੰਦਰ ਲੈ ਕੇ ਜਾਣਾ ਸੀ

----

ਜਦ ਉਹ ਦਿੱਲੀ ਬ੍ਰਿਟਿਸ਼ ਅੰਬੈਸੀ ਪਹੁੰਚੇ ਤਾਂ ਅੰਬੈਸੀ ਦਾ ਕਰਮਚਾਰੀ ਤਸੀਲਦਾਰ ਨੂੰ ਆ ਮਿਲ਼ਿਆ ਅਤੇ ਦੀਪ ਨੂੰ ਅੰਦਰ ਲੈ ਗਿਆਤਸੀਲਦਾਰ ਨਾਲ਼ ਜਾਣਾ ਚਾਹੁੰਦਾ ਸੀਪਰ ਦੀਪ ਤੋਂ ਬਿਨਾ ਕੋਈ ਅੰਦਰ ਨਹੀਂ ਜਾ ਸਕਦਾ ਸੀਇਹ ਅੰਬੈਸੀ ਦਾ ਕਾਨੂੰਨ ਸੀਜਿਸ ਅਨੁਸਾਰ ਚੱਲਣਾ ਹੀ ਪੈਣਾ ਸੀਤਸੀਲਦਾਰ ਨੇ ਬਥੇਰਾ ਜੋਰ ਪਾਇਆਪਰ ਕਰਮਚਾਰੀ ਨੇ ਇਕੋ ਵਿਚ ਹੀ ਨਬੇੜ ਦਿੱਤੀ

-"ਸਰਦਾਰ ਜੀ, ਮੈਨੂੰ ਅਫ਼ਸੋਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ-ਅੰਦਰ ਸਿਰਫ਼ ਵੀਜ਼ਾ ਸੀਕਰ ਹੀ ਜਾ ਸਕਦਾ ਹੈ! ਹਾਂ, ਤੁਸੀਂ ਊਂ ਕਿਸੇ ਗੱਲ ਦੀ ਚਿੰਤਾ ਨਾ ਕਰੋ...! ਮੈਂ ਬੱਚੀ ਨੂੰ ਸਾਰੇ ਸੁਆਲਾਂ ਦਾ ਜਵਾਬ ਸਮਝਾ ਦਿਆਂਗਾ-ਵੀਜ਼ਾ ਲੱਗ ਜਾਵੇਗਾ-ਡੋਂਟ ਵਰੀ ਅਬਾਊਟ ਦੈਟ...!" ਉਸ ਨੇ ਤਸੀਲਦਾਰ ਨੂੰ ਨਿਸ਼ਚਿੰਤ ਹੋਣ ਬਾਰੇ ਹਿੱਕ ਥਾਪੜ ਦਿੱਤੀ ਸੀਤਸੀਲਦਾਰ ਵੀ ਸੰਤੁਸ਼ਟ ਹੋ ਗਿਆ ਸੀਉਸ ਨੇ ਅੰਬ ਖਾਣੇ ਸਨ? ਜਾਂ ਦਰਖ਼ਤ ਗਿਣਨੇ ਸਨ? ਉਸ ਨੂੰ ਤਾਂ ਦੀਪ ਦੇ ਵੀਜ਼ੇ ਦੀ ਲੋੜ ਸੀਹੋਰ ਅੰਬੈਸੀ ਅੰਦਰ ਜਾ ਕੇ ਉਸ ਨੇ ਕੋਈ ਤਾਜ ਮਹਿਲ ਤਾਂ ਨਹੀਂ ਦੇਖਣਾ ਸੀ

----

ਦੀਪ ਕਰਮਚਾਰੀ ਨਾਲ਼ ਅੰਦਰ ਚਲੀ ਗਈ

ਇਕ ਘੰਟੇ ਦੇ ਕਰੀਬ ਇੰਟਰਵਿਊ ਹੋਈ

ਤਸੀਲਦਾਰ ਬਾਹਰ ਸਰਕਾਰੀ ਸਾਹਣ ਵਾਂਗ ਗੇੜੇ ਦਿੰਦਾ ਰਿਹਾ ਸੀਉਸ ਨੂੰ ਅੱਚਵੀ ਜਿਹੀ ਲੱਗੀ ਪਈ ਸੀ

ਦੀਪ ਬਾਹਰ ਆ ਗਈਇੰਟਰਵਿਊ ਵਿਚੋਂ ਦੀਪ ਪਾਸ ਸੀਪਾਸਪੋਰਟ ਅਗਲੇ ਦਿਨ ਗਿਆਰਾਂ ਵਜੇ ਮਿਲਣਾ ਸੀਤਸੀਲਦਾਰ ਨੇ ਕਰਮਚਾਰੀ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸ਼ਾਮ ਨੂੰ ਰੈਡੀਸਨ ਹੋਟਲ ਵਿਚ ਆਉਣ ਬਾਰੇ ਦਾਅਵਤ ਦਿੱਤੀਉਹ ਕਰਮਚਾਰੀ ਦਾ ਧੰਨਵਾਦੀ ਸੀਜਿਸ ਨੇ ਉਸ ਦੀ ਧੀ ਨੂੰ ਖੱਜਲ਼ ਖ਼ੁਆਰ ਨਹੀਂ ਹੋਣ ਦਿੱਤਾ ਸੀਪੁਲੀਸ ਕਮਿਸ਼ਨਰ ਦੇ ਆਖੇ ਉਸ ਦੀ ਧੀ ਦਾ ਸਾਰਾ ਕਾਰਜ ਨੇਪਰੇ ਚਾੜ੍ਹਿਆ ਸੀ

ਸ਼ਾਮ ਨੂੰ ਰੈਡੀਸਨ ਹੋਟਲ ਵਿਚ ਪਾਰਟੀ ਚੱਲ ਰਹੀ ਸੀਦੀਪ ਆਪਣੇ ਕਮਰੇ ਵਿਚ ਸੀਉਹ ਪਤਾ ਨਹੀਂ ਵਾਰ ਵਾਰ ਕਿਸ ਨੂੰ ਫ਼ੋਨ ਘੁੰਮਾ ਰਹੀ ਸੀ? ਬੜੀ ਖ਼ੁਸ਼ੀ ਖ਼ੁਸ਼ੀ ਲੱਗੇ ਵੀਜ਼ੇ ਦੀ ਖ਼ਬਰ ਦੇ ਰਹੀ ਸੀਥੱਲੇ ਗੈਸਟ-ਰੂਮ ਵਿਚ ਵਿਸਕੀ ਦੇ ਦੌਰ ਚੱਲ ਰਹੇ ਸਨ ਅਤੇ ਕੁੱਕੜ-ਬੱਕਰੇ ਚੱਬੇ ਜਾ ਰਹੇ ਸਨਅੱਜ ਤਸੀਲਦਾਰ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀਪੁਲੀਸ ਕਮਿਸ਼ਨਰ ਵੀ ਪਾਰਟੀ ਵਿਚ ਹਾਜ਼ਰ ਸੀਚਾਹੇ ਉਹ ਤਸੀਲਦਾਰ ਨੂੰ ਪਹਿਲੀ ਵਾਰ ਮਿਲਿਆ ਸੀਪਰ ਉਹ ਘੁਲ਼ੇ ਮਿਲ਼ੇ ਬੈਠੇ ਸਨਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਉਹ ਉਹਨਾਂ ਦੀ ਪਹਿਲੀ ਮਿਲਣੀ ਸੀ

----

ਅਗਲੇ ਦਿਨ ਗਿਆਰਾਂ ਵਜੇ ਅੰਬੈਸੀ ਤੋਂ ਵੀਜ਼ਾ ਲੱਗ ਕੇ ਦੀਪ ਦਾ ਪਾਸਪੋਰਟ ਮਿਲ਼ ਗਿਆਸਾਰਾ ਕਾਫ਼ਲਾ ਤੁਰ ਪਿਆਜਿਵੇਂ ਫ਼ੌਜ ਦੀ ਕੋਈ ਛਾਉਣੀ ਹਿੱਲੀ ਸੀਉਹਨਾਂ ਨੇ ਆ ਕੇ ਦੀਪ ਦੇ ਸਹੁਰੀਂ ਡੇਰੇ ਲਾ ਲਏਦੀਪ ਉਡੀ ਫਿਰਦੀ ਸੀਤਸੀਲਦਾਰ ਨਾਲ਼ ਪੂਰੇ ਗਿਆਰਾਂ ਬੰਦੇ ਸਨਸ਼ਰਾਬ ਦੀਆਂ ਬੋਤਲਾਂ ਖਾਲੀ ਹੁੰਦੀਆਂ ਜਾ ਰਹੀਆਂ ਸਨਬੱਕਰੇ ਦਾ ਭਰਿਆ ਦੇਗਾ ਬੜੀ ਤੇਜ਼ੀ ਨਾਲ਼ ਊਣਾਂ ਹੁੰਦਾ ਜਾ ਰਿਹਾ ਸੀਤਸੀਲਦਾਰ ਦੇ ਬੰਦੇ ਬੱਕਰਾ ਖਾਂਦੇ ਨਹੀਂ, ਸੜ੍ਹਾਕਦੇ ਸਨਤੰਦੂਰੀ ਕੁੱਕੜ ਦੀਆਂ ਲੱਤਾਂ ਚੂਸ ਕੇ ਵਿਹੜੇ ਵਿਚ ਹੀ ਸੁੱਟੀਆਂ ਜਾ ਰਹੀਆਂ ਸਨਹੱਡੀਆਂ ਦਾ ਢੇਰ ਲੱਗਦਾ ਜਾ ਰਿਹਾ ਸੀਹਰਦੇਵ ਦੀ ਮਾਂ ਵਰਾਂਡੇ ਵਿਚ ਸਾਹ ਘੁੱਟੀ ਬੈਠੀ ਸੀ

----

ਤਸੀਲਦਾਰ ਦੇ ਬੰਦਿਆਂ ਵੱਲੋਂ ਬੱਕਰੇ ਬੁਲਾਏ ਜਾ ਰਹੇ ਸਨਹਰਦੇਵ ਦਾ ਬਾਪੂ ਵਾੜ 'ਚ ਫ਼ਸੇ ਬਿੱਲੇ ਵਾਂਗ ਘੁੱਟਾਂਬਾਟੀ ਝਾਕ ਰਿਹਾ ਸੀਉਸ ਦੀ ਮਾਂ ਅੱਡ ਦੁਖੀ ਸੀਉਹ ਸੋਚ ਰਹੀ ਸੀ ਕਿ ਤਸੀਲਦਾਰ ਆਪਣੀ ਕੁੜੀ ਦੇ ਸਹੁਰੀਂ ਆਇਆ ਸੀ ਜਾਂ ਖ਼ੁਦ ਆਪਣੇ ਸਹੁਰੀਂ? ਅੱਗੇ ਤਾਂ ਲੋਕ ਧੀ-ਧਿਆਣੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਸਨਪਰ ਆਹ ਤਾਂ ਕਲ਼ਯੁੱਗ ਸੀ! ਧੀ ਦੇ ਸਹੁਰੀਂ ਸ਼ਰਾਬ ਤੇ ਮਾਸ! ਪਰ ਕਹਿਣ ਪੁੱਛਣ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਸੀਸਾਰਾ ਪ੍ਰੀਵਾਰ ਸੁੱਸਰੀ ਬਣਿਆਂ, ਭਾਣਾ ਜਿਹਾ ਮੰਨੀ ਬੈਠਾ ਸੀਤਸੀਲਦਾਰ ਦੇ ਬੰਦਿਆਂ ਵਿਚ ਅਸ਼ਲੀਲ ਗੱਲਾਂ ਹੋ ਰਹੀਆਂ ਸਨਲੱਚਰ ਸ਼ਬਦਾਵਲੀ ਸੀਤਸੀਲਦਾਰ ਦੀ ਢਾਣੀਂ ਵਿਚੋਂ ਹੀ ਕਿਸੇ ਨੇ ਪੱਕੀ ਰਾਈਫ਼ਲ ਵਿਚੋਂ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇਤੜਥੱਲ ਮੱਚ ਗਿਆ ਸੀ। "ਟੀਂਅ" ਕਰਦੀ ਗੋਲੀ ਸਿੱਧੀ ਅਸਮਾਨ ਨੂੰ ਚੜ੍ਹਦੀ ਸੀਹਰਦੇਵ ਦਾ ਬਾਪੂ ਜਾਗਰ ਸਿੰਘ ਹੱਥ ਜੋੜੀ ਢਾਣੀਂ ਅੱਗੇ ਪੇਸ਼ ਹੋਇਆ

-"ਸਰਦਾਰ ਜੀ, ਇਹ ਕੀ ਕਰਨ ਲੱਗ ਪਏ? ਕਿਰਪਾ ਕਰਕੇ ਪਿੰਡ ਦਾ ਖ਼ਿਆਲ ਕਰੋ...! ਦਿਨ ਦਿਹਾੜੇ ਦਾਰੂ ਪੀ ਕੇ ਫੈਰ ਕਰਨੇ ਪਿੰਡ 'ਚ ਸ਼ੋਭਾ ਨ੍ਹੀ ਦਿੰਦੇ!" ਉਸ ਦੇ ਮੂੰਹ ਵਿਚ ਜਿਵੇਂ ਘਾਹ ਪਾਇਆ ਹੋਇਆ ਸੀਉਹ ਤਸੀਲਦਾਰ ਦੀ ਕੈਲੀ ਗਊ ਬਣਿਆਂ ਖੜ੍ਹਾ ਸੀ

-"ਗੱਲ ਸੁਣ ਉਏ ਜਾਗਰਾ...! ਤੂੰ ਸਾਡੇ ਨਾਲ਼ ਆਬਦੀਆਂ ਰੋਜਨਾਮਚੇ ਆਲ਼ੀਆਂ ਗੱਲਾਂ ਨਾ ਕਰਿਆ ਕਰ! ਤੂੰ ਆਬਦਾ ਮੁਣਸ਼ੀਪੁਣਾਂ ਸਾਡੇ 'ਤੇ ਨਾ ਖਿਲਾਰਿਆ ਕਰ! ਮੈਂ ਤਸੀਲਦਾਰ ਐਂ, ਤਸੀਲਦਾਰ...! ਕੀਹਦੀ ਮਜਾਲ ਐ ਸਾਡੇ ਵੱਲੀਂ ਝਾਕ ਜੇ?" ਉਸ ਨੇ ਬਘਿਆੜ ਵਰਗਾ ਮੂੰਹ ਖੋਲ੍ਹਿਆਉਸ ਦੀਆਂ ਤਿੱਖੀਆਂ ਖੜ੍ਹੀਆਂ ਮੁੱਛਾਂ ਤਰਸ਼ੂਲ ਵਾਂਗ ਹਿੱਲੀਆਂ ਸਨ

-"ਸਰਦਾਰ ਜੀ, ਤੁਸੀਂ ਐਸ ਨੰਗ ਜਿਹੇ ਨਾਲ਼ ਕਿੱਥੋਂ ਨਾਤਾ ਜੋੜ ਲਿਆ...? ਇਹ ਤਾਂ ਜਮਾਂ ਈ ਗੁਰਦੁਆਰੇ ਦਾ ਗਰੰਥੀ ਜਿਆ ਲੱਗਦੈ!" ਇਕ ਕਰੜ ਬਰੜੀ ਜਿਹੀ ਦਾਹੜੀ ਵਾਲ਼ੇ ਨੇ ਕਿਹਾਉਸ ਦੀਆਂ ਭਿਆਨਕ ਅੱਖਾਂ ਵਿਚੋਂ ਖੂਨ ਚੋਅ ਰਿਹਾ ਸੀਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਜਿਵੇਂ ਜਾਗਰ ਸਿੰਘ ਨੂੰ 'ਡਾਂਟ' ਰਹੀਆਂ ਸਨ

-"ਉਏ ਸੰਜੋਗ ਹੁੰਦੇ ਐ ਪੁੱਤਰਾ...! ਗਵੱਈਏ ਗਾਉਂਦੇ ਹੁੰਦੇ ਸੀ, ਅਖੇ ਕਿਸੇ ਦੇਵਤੇ ਮਗਰ ਚੁੜੇਲ ਲਾਈ ਤੇ ਕਿਸੇ ਪਰੀ ਨੂੰ ਬਖ਼ਸ਼ ਲੰਗੂਰ ਦਿੱਤਾ-ਸੰਯੋਗਾਂ ਦੀ ਗੱਲ ਐ! ਨਹੀਂ ਆਪਾਂ ਐਹੋ ਜੇ ਘਰ 'ਤੇ ਧਾਰ ਨ੍ਹੀ ਸੀ ਮਾਰਦੇ...!" ਤਸੀਲਦਾਰ ਨੇ ਚੌੜਾ ਹੋ ਕੇ ਆਖਿਆਬੱਕਰੇ ਦੀ ਵੱਡੀ ਸਾਰੀ ਹੱਡੀ ਉਸ ਨੇ ਜਾਗਰ ਸਿਉਂ ਦੇ ਪੈਰਾਂ ਵੱਲ ਵਗਾਹ ਮਾਰੀ

-"ਇਹ ਤਾਂ ਸਰਦਾਰ ਜੀ ਆਪਣੇ ਫ਼ਾਇਰ ਸੁਣ ਸੁਣ ਕੇ ਈ ਮੂਤੀ ਜਾਂਦੈ...? ਮੈਦਾਨੇ ਜੰਗ 'ਚ ਕੀ ਪੂਰੀਆਂ ਪਾਊ?" ਦੂਜੇ ਨੇ ਕਿਹਾਉਸ ਦੇ ਮੱਥੇ 'ਤੇ ਲੱਗਿਆ ਟੱਕ ਡਰਾਉਂਦਾ ਸੀਜਿਹੜਾ ਸ਼ਾਇਦ ਕਿਸੇ ਲੜਾਈ ਵਿਚ ਲੱਗਿਆ ਸੀ

-"ਤੂੰ ਜਾਹ ਭਰਾਵਾ...! ਮਰਾਸੀਆਂ ਮਾਂਗੂੰ ਹੱਥ ਜੇ ਨਾ ਜੋੜੀ ਜਾਹ! ਕਿਤੇ ਸਾਥੋਂ ਤੇਰੇ ਨਾ ਘੋਗੇ ਆਲ਼ੀ ਥਾਂ ਵੱਜੇ!" ਇਕ ਹੋਰ ਚੜ੍ਹਦਾ ਚੰਦ ਬੋਲਿਆਉਹ ਵਾਰ ਵਾਰ ਪੂਣੀਂ ਵਰਗੀ ਮੁੱਛ ਨੂੰ ਕਸੀਸ ਵੱਟ ਕੇ ਤਾਅ ਦਿੰਦਾ ਸੀ

-"ਸਰਦਾਰ ਜੀ, ਹੋਰ ਤਾਂ ਕੋਈ ਗੱਲ ਨ੍ਹੀ-ਪਰ ਮੈਂ ਪਿੰਡ ਦਾ ਖਿਆਲ ਕਰਕੇ ਆਖਦੈਂ!" ਜਾਗਰ ਸਿੰਘ ਗਲ਼ ਵਿਚ ਇਕ ਤਰ੍ਹਾਂ ਨਾਲ਼ ਪੱਲੂ ਪਾਈ ਖੜ੍ਹਾ, ਲ੍ਹੇਲੜੀਆਂ ਕੱਢ ਰਿਹਾ ਸੀ

-"ਪਿੰਡ ਆਲ਼ਿਆਂ ਦੀ ਮਾਂ ਦੀ...! ਅਸੀਂ ਪਿੰਡ ਨੂੰ ਕੀ ਸਮਝਦੇ ਐਂ? ਤੂੰ ਜਾਣਦਾ ਨ੍ਹੀ ਸਾਨੂੰ?" ਇਕ ਹੋਰ ਨੇ ਆਪਣਾ ਬੋਕ ਵਰਗਾ ਮੂੰਹ ਖੋਲ੍ਹ ਕੇ ਆਖਿਆਉਸ ਦੀ ਕਟਾਰ ਤੱਕਣੀਂ ਦਿਲ ਕੱਢਦੀ ਸੀਉਸ ਨੇ ਦੋ ਫ਼ਾਇਰ ਕਰਕੇ ਚਾਰ ਲਲਕਾਰੇ ਵੀ ਮਾਰ ਦਿੱਤੇ ਅਤੇ ਨਿੱਸਰੇ ਬੋਤੇ ਵਾਂਗ ਬੁੱਕਿਆ

----

ਜਾਗਰ ਸਿੰਘ ਮੁੜ ਗਿਆਉਸ ਦੇ ਹੱਥ ਉਂਜ ਹੀ ਜੋੜੇ ਹੋਏ ਸਨਉਸ ਦੀ ਕਿਸੇ ਨੇ ਸੁਣੀਂ ਨਹੀਂ ਸੀ

ਦੇਰ ਸ਼ਾਮ ਤੱਕ ਦਾਰੂ ਪੀਤੀ ਜਾਂਦੀ ਰਹੀ

ਬੱਕਰੇ ਚੂੰਡੇ ਜਾਂਦੇ ਰਹੇ

ਬੱਕਰੇ ਬੋਲਦੇ ਰਹੇ

ਤਸੀਲਦਾਰ ਦੀ ਫ਼ੌਜ ਰਾਤ ਨੂੰ ਗਈਉਹਨਾਂ ਵਿਦਾਅ ਹੋਣ ਲੱਗਿਆਂ ਨੇ ਅਣਗਿਣਤ ਫ਼ਾਇਰ ਕੀਤੇ ਸਨਅੱਗ ਵਰ੍ਹਾ ਦਿੱਤੀ ਸੀਸ਼ਰਾਬੀ ਹੋਈ ਢਾਣੀਂ ਨੇ ਗੰਦੀਆਂ ਗਾਲ਼ਾਂ ਸਾਰੇ ਪਿੰਡ ਨੂੰ ਕੱਢੀਆਂ ਸਨਸਾਰੇ ਪਿੰਡ ਦੀ ਮਾਂ-ਭੈਣ ਇਕ ਕੀਤੀ ਸੀਲਲਕਾਰੇ ਮਾਰੇ ਸਨਬੱਕਰੇ ਬੁਲਾਏ ਸਨਜਾਗਰ ਸਿੰਘ ਮਾਊਂ ਬਣਿਆਂ ਅੰਦਰ ਬੈਠਾ ਸੀਹਰਦੇਵ ਦੀ ਮਾਂ ਹਰ ਕੌਰ ਢਿੱਡ 'ਚ ਮੁੱਕੀਆਂ ਦੇਈ ਬੈਠੀ ਸੀਦੀਪ ਅਗਲੇ ਅੰਦਰ ਬੇਪ੍ਰਵਾਹਾਂ ਵਾਂਗ ਸੁੱਤੀ ਹੋਈ ਸੀਉਸ ਨੂੰ ਬਹੁਤਾ ਮਹਿਸੂਸ ਨਹੀਂ ਹੋਇਆ ਸੀਤਸੀਲਦਾਰ ਦੇ ਘਰ ਅਜਿਹੀਆਂ ਪਾਰਟੀਆਂ ਆਮ ਹੀ ਹੁੰਦੀਆਂ ਸਨਬੱਕਰੇ ਬੋਲਦੇ ਸਨਲਲਕਾਰੇ ਵੱਜਦੇ ਸਨਬੰਦੂਕਾਂ ਦੇ ਫ਼ਾਇਰ ਹੁੰਦੇ ਸਨਗਾਲ਼ਾਂ ਨਿਕਲਦੀਆਂ ਸਨਨਿੱਤ ਦਾ ਕੰਮ ਸੀ!

ਅਗਲੇ ਦਿਨ ਜਾਗਰ ਸਿੰਘ ਨੂੰ ਪੰਚਾਇਤ ਦਾ ਸੱਦਾ ਆ ਗਿਆ

ਜਾਗਰ ਸਿਉਂ ਦੇ ਹੇਠੋਂ ਜਿਵੇਂ ਧਰਤੀ ਖਿਸਕ ਗਈ ਸੀਉਹ ਸਾਰੇ ਪਿੰਡ ਦਾ ਦੇਣਦਾਰ ਸੀਸਾਰੇ ਪਿੰਡ ਦਾ ਦੋਸ਼ੀ ਸੀਉਸ ਦਾ ਤਸੀਲਦਾਰ ਕੁੜਮ ਬਿਨਾ ਗੱਲੋਂ ਸਾਰੇ ਪਿੰਡ ਦੇ ਮੂੰਹ ਮਿੱਟੀ ਮਲ਼ ਗਿਆ ਸੀਸਾਰੇ ਪਿੰਡ ਦੀ ਇੱਜ਼ਤ 'ਤੇ ਥੁੱਕ ਗਿਆ ਸੀਇਹ ਪਿੰਡ ਵਾਲ਼ਿਆਂ ਲਈ ਇਕ ਨਮੋਸ਼ੀ ਵਾਲ਼ੀ ਗੱਲ ਸੀਬਰਦਾਸ਼ਤ ਤੋਂ ਬਾਹਰ ਸੀ!

----

ਜਾਗਰ ਸਿੰਘ ਸੱਥ ਵਿਚ ਪਹੁੰਚ ਗਿਆ

-"ਕਿਉਂ ਬਈ ਜਾਗਰ ਸਿਆਂ? ਅਸੀਂ ਤਾਂ ਤੈਨੂੰ ਬੜਾ ਸਿਆਣਾ ਬੰਦਾ ਸਮਝਦੇ ਸੀ-ਪਰ ਤੂੰ ਤਾਂ ਆਪ ਸਾਰੇ ਪਿੰਡ ਦੀ ਦਾਹੜੀ 'ਚ ਮੁਤਾ ਦਿੱਤਾ?" ਸਰਪੰਚ ਅਤੀ ਅੰਤ ਖਿਝਿਆ ਹੋਇਆ ਸੀ

-"......।" ਜਾਗਰ ਚੁੱਪ ਸੀਨੀਵਂੀ ਨਹੀਂ ਚੁੱਕ ਰਿਹਾ ਸੀ

-"ਸਾਰੇ ਧੀਆਂ ਭੈਣਾਂ ਆਲ਼ੇ ਬੈਠੇ ਐ-ਤੇਰੇ ਵੀ ਧੀਆਂ ਭੈਣਾਂ ਹੈਗੀਐਂ-ਇਹ ਕੋਈ ਲਾਇਕੀ ਦੀ ਗੱਲ ਐ?" ਮੈਂਬਰ ਨੇ ਆਖਿਆਉਹ ਜਾਗਰ ਸਿਉਂ ਦਾ ਗੁਆਂਢੀ ਸੀਉਸ ਨੇ ਨਾ ਸੁਣੀਆਂ ਜਾਣ ਵਾਲ਼ੀਆਂ ਨੰਗੀਆਂ ਗਾਲ਼ਾ ਕੰਨੀਂ ਸੁਣੀਆਂ ਸਨਘਰੇ ਦੋ ਜੁਆਨ ਧੀਆਂ ਸਨਪਰ ਉਹ ਦੱਬੀ ਘੁੱਟੀਦਾ ਪਿਆ ਰਿਹਾ ਸੀ

-"ਉਹ ਅੱਧੀ ਰਾਤ ਤੱਕ ਨੰਗੇ ਨੱਚਦੇ ਰਹੇ ਐ-ਤੈਥੋਂ ਰੋਕ ਨਹੀਂ ਹੋਇਆ?"

-"ਪਿੰਡਾ...! ਗਰੀਬ ਦੀ ਝੁੱਗੀ ਹਾਥੀ ਵੜ ਗਿਐ-ਦੱਸੋ ਕਿਹੜੇ ਪਾਸੇ ਭੱਜੇ? ਚੋਰ ਦੀ ਮਾਂ ਤੇ ਕੋਠੀ 'ਚ ਮੂੰਹ!" ਜਾਗਰ ਨੇ ਇੱਕੋ ਵਿਚ ਹੀ ਨਬੇੜ ਦਿੱਤੀ

-"ਹਾਥੀ ਦੇ ਤਾਂ ਸੰਗਲ਼ ਪਾ ਦਿੰਦੇ ਤਾਇਆ! ਪਰ ਰੋਕੀ ਘਰਦਿਆਂ ਨੇ ਰੱਖਿਆ-ਨਹੀਂ ਰਾਤ ਇਕ ਅੱਧਾ ਗੱਡੀ ਚਾੜ੍ਹਿਆ ਹੁੰਦਾ-ਫੇਰ ਪਿੱਛੋਂ ਜੋ ਹੋਣਾਂ ਸੀ? ਦੇਖੀ ਜਾਂਦੀ! ਇਕ ਵਾਰੀ ਤਾਂ ਬੱਕਰੇ ਮਾਂਗੂੰ ਉਲੱਦ ਕੇ ਮਾਰਨਾ ਸੀ, ਇਕ ਅੱਧੇ ਨੂੰ।" ਇਕ ਮੁੱਛ ਫ਼ੁੱਟ ਚੋਬਰ ਬੋਲਿਆ

-"ਉਹ ਸਾਰੀ ਰਾਤ ਪਿੰਡ ਦੇ ਕੌਲ਼ਿਆਂ 'ਤੇ ਲੱਤ ਚੱਕ ਚੱਕ ਮੂਤਦੇ ਰਹੇ ਐ-ਤੇ ਤੂੰ ਤਾਂ ਭਲਿਆ ਮਾਣਸਾ ਕੁਛ ਵੀ ਨ੍ਹੀ ਬੋਲਿਆ?"

-"ਮੇਰੇ ਵੱਸ ਨ੍ਹੀ ਰਿਹਾ ਜੁਆਨਾ...! ਮੈਂ ਤਾਂ ਬਥੇਰਾ ਮੂੰਹ ਮੂਹਰੇ ਹੱਥ ਦਿੱਤਾ-ਪਰ ਅਹੁਦੇ ਦੇ ਨਸ਼ੇ 'ਚ ਬੰਦਾ ਧੀਆਂ ਭੈਣਾਂ ਭੁੱਲ ਜਾਂਦੈ!"

-"ਤਾਇਆ, ਜੇ ਤੂੰ ਈ ਖੱਸੀ ਹੋ ਗਿਆ ਸੀ...? ਸਾਨੂੰ 'ਵਾਜ ਮਾਰਦਾ-ਦੇਖ ਅਸੀਂ ਕਿਵੇਂ ਲਾਉਂਦੇ ਸੀ ਫ਼ੀਤੀਆਂ!" ਇਕ ਚੜ੍ਹਦੀ ਉਮਰ ਦੇ ਮੁੰਡੇ ਨੇ ਜਾਗਰ ਸਿੰਘ ਨੂੰ ਗੱਲ ਰੜਕਾਈਢਾਣੀ ਬੜੀ ਹੀ ਤੱਤੀ ਸੀਉਹਨਾਂ ਦੇ ਵੀ ਕੋਈ ਵੱਸ ਨਹੀਂ ਸੀਧੀ ਭੈਣ ਦੀ ਗਾਲ਼ ਕੌਣ ਲੈਂਦੈ?

-"ਅਸੀਂ ਤਾਂ ਤਸੀਲਦਾਰੀ ਦੀ ਧਨੇਸੜੀ ਮਿੰਟ 'ਚ ਦੇ ਦਿੰਦੇ-ਜੇ ਮੁੜ ਕੇ ਪਿੰਡ ਵੱਲੀਂ ਝਾਕ ਵੀ ਜਾਂਦਾ-ਤਾਂ ਆਖਦੇ!"

-"ਮੇਰਾ ਕੋਈ ਕਸੂਰ ਨ੍ਹੀ ਚੋਬਰੋ...! ਗੱਲ ਮੇਰੇ ਬਿਤੋਂ ਬਾਹਰ ਹੋ ਗਈ-ਕਿਸੇ ਨੇ ਮੇਰੀ ਤਾਂ ਸੁਣੀਂ ਈ ਨ੍ਹੀ! ਆਬਦਾ ਈ ਧੂਤਕੜਾ ਪਾਉਂਦੇ ਰਹੇ-ਉਧਰੋਂ ਉਹ ਖੇਹ ਕਰ ਗਏ ਐ-ਤੇ ਹੁਣ ਤੁਸੀਂ ਜਿਹੜੇ ਛਿੱਤਰ ਮਾਰਨੇ ਐਂ-ਉਹ ਮਾਰ ਲਓ! ਪਰ ਸੱਚੀ ਗੱਲ ਇਹ ਐ ਬਈ ਮੇਰੇ ਬੱਸ ਕੋਈ ਨ੍ਹੀ-ਆਹ ਲਓ ਮੈਂ ਮੁਆਫ਼ੀ ਮੰਗਦੈਂ...!" ਜਾਗਰ ਸਿਉਂ ਨੇ ਆਪਣੀ ਪੱਗ ਲਾਹ ਕੇ ਸਰਪੰਚ ਦੇ ਪੈਰਾਂ ਵਿਚ ਰੱਖਣੀਂ ਚਾਹੀਜਿਹੜੀ ਸਿਆਣੇ ਸਰਪੰਚ ਨੇ ਰਾਹ ਵਿਚ ਹੀ ਬੋਚ ਲਈਸਾਰੇ ਪਿੰਡ ਦਾ ਗੁੱਸਾ ਠਰ ਗਿਆਤੱਤੀ ਢਾਣੀ ਸ਼ਾਂਤ ਹੋ ਗਈਪੰਚਾਇਤ ਨੇ ਅੱਗੋਂ ਸਾਵਧਾਨ ਰਹਿਣ ਅਤੇ ਪਿੰਡ ਵਾਲ਼ਿਆਂ ਨੂੰ ਸਾਵਧਾਨ ਹੋਣ ਲਈ ਆਖਿਆਜੇ ਤਸੀਲਦਾਰ ਪਿੰਡ 'ਚ ਆ ਕੇ ਫਿਰ ਪੰਜ ਤਿੰਨ ਕਰੇ, ਪਿੰਡ ਵਾਲਿਆਂ ਨੂੰ ਨਿਪਟਣ ਲਈ ਹਦਾਇਤ ਕਰ ਦਿੱਤੀ

----

ਜਾਗਰ ਸਿਉਂ ਘੋਰ ਉਦਾਸ ਘਰ ਮੁੜ ਆਇਆਹਰ ਕੌਰ ਨੂੰ ਪਤਾ ਲੱਗਿਆ ਤਾਂ ਉਹ ਵੀ ਮਨ ਵਿਚ ਹੀ ਕਲ਼ਪ ਕੇ ਰਹਿ ਗਈਨੂੰਹ ਨੂੰ ਉਹ ਆਖ ਵੀ ਕੀ ਸਕਦੀ ਸੀ? ਆ ਬੈਲ ਮੁਝੇ ਮਾਰ...? ਤਸੀਲਦਾਰ ਤਾਂ ਪਹਿਲਾਂ ਹੀ ਆਪਣੀ ਧੀ ਨੂੰ ਵਾਰ ਵਾਰ ਰੜਕਾਂ ਕੱਢਣ ਲਈ ਆਖ ਚੁੱਕਾ ਸੀਆਪ ਦੀ ਇੱਜ਼ਤ ਆਪਣੇ ਹੱਥ! ਝੱਗਾ ਚੁੱਕੀਏ ਤਾਂ ਆਪਣਾ ਢਿੱਡ ਹੀ ਨੰਗਾ ਹੁੰਦਾ ਹੈ!

-"ਕੀ ਕਰੀਏ ਹਰ ਕੁਰੇ...? ਸਾਰੀ ਉਮਰ ਕਿਸੇ ਕੰਜਰ ਤੋਂ ਕਦੇ ਉਏ ਨਹੀਂ ਕਹਾਈ ਸੀ-ਅੱਜ ਪਰ੍ਹੇ 'ਚ ਮੈਨੂੰ ਸਰਪੈਂਚ ਦੇ ਪੈਰੀਂ ਪੱਗ ਰੱਖਣੀਂ ਪੈ ਗਈ।" ਜਾਗਰ ਸਿਉਂ ਦਾ ਦਿਲ ਰੋ ਰਿਹਾ ਸੀ

-"ਕਾਹਦੇ ਡਾਢਿਆਂ ਨਾਲ਼ ਹੱਥ ਜੋੜੇ? ਖੇਹ ਹੋਈ ਪਈ ਐ...! ਰਾਤ ਸਾਰੇ ਟੱਬਰ ਨੂੰ ਕੰਜਰ ਬਣਾਇਆ ਪਿਆ ਸੀ-ਕੀ ਲੈਣਾ ਸੀ ਐਹੋ ਜੀਆਂ ਸਰਦਾਰੀਆਂ ਤੋਂ?" ਹਰ ਕੌਰ ਦਾ ਹਿਰਦਾ ਵੈਣ ਪਾਈ ਜਾ ਰਿਹਾ ਸੀ

-"ਪਰ ਹੁਣ ਗੱਲ ਇਕ ਹੋਰ ਐ...!" ਜਾਗਰ ਨੇ ਕਿਹਾਉਹ ਦੋਨੋਂ ਜੀਅ ਬੜੀ ਧੀਮੀ ਅਵਾਜ਼ ਵਿਚ ਗੱਲਾਂ ਕਰ ਰਹੇ ਸਨ

-"ਕੀ...?" ਹਰ ਕੌਰ ਨੇ ਬੁਝੀਆਂ ਅੱਖਾਂ ਉਪਰ ਚੁੱਕੀਆਂ

-"ਕੁੜੀ ਦਾ ਵੀਜਾ ਲੱਗ ਗਿਐ-ਇਹਨੂੰ ਟਿਗਟ ਟੁਗਟ ਬਾਰੇ ਪੁੱਛ...! ਉਹ ਜਾਣੇ ਹਰਦੇਵ ਸਿਉਂ ਕੋਲ਼ ਚਲੀ ਜਾਊਗੀ-ਫੇਰ ਤਸੀਲਦਾਰ ਨੇ ਸਾਡੇ ਕੋਲ਼ੇ ਆਉਣਾ ਵੀ ਕਿਸ ਕੰਮ ਐਂ? ਤੂੰ ਇਹਦੇ ਜਾਣ ਬਾਰੇ ਕਨਸੋਅ ਲੈ! ਓਸ ਗੱਲ ਦੇ ਆਖਣ ਮਾਂਗੂੰ ਗੱਲ ਸਿਆਣਪ ਨਾਲ਼ ਕਰੀਏ! ਸਿਆਣੇ ਆਖਦੇ ਐ: ਧੀਏ ਗੱਲ ਕਰ-ਨੂੰਹੇਂ ਕੰਨ ਕਰ...! ਗੱਲ ਧੀ ਨੂੰ ਕਹੀਏ ਤੇ ਸੁਣਾਈਏ ਨੂੰਹ ਨੂੰ! ਬੁੜ੍ਹੀਆਂ ਆਲ਼ੀ ਮੋਟੀ ਮੱਤ ਨਾ ਵਰਤਣ ਲੱਗ ਪਈਂ! ਤੇਰਾ ਡਮਾਕ ਕਦੇ ਕਦੇ ਚੱਕਿਆ ਜਾਂਦੈ-ਉਹ ਗੱਲ ਨਾ ਹੋਵੇ ਬਈ ਜਿਹੜੀ ਮਾੜੀ ਮੋਟੀ ਇੱਜ਼ਤ ਲਈ ਫਿਰਦੇ ਐਂ-ਉਹ ਵੀ ਖੂਹ ਖਾਤੇ ਪਾ ਲਈਏ! ਉਹਦੇ ਗੁੰਡੇ ਤੂੰ ਦੇਖ ਈ ਲਏ ਐ!" ਉਹ ਬੜੀ ਧੀਮੀਂ ਅਵਾਜ਼ ਵਿਚ ਗੱਲਾਂ ਕਰ ਰਹੇ ਸਨ

-"ਤੂੰ ਫਿਕਰ ਨਾ ਕਰ...! ਮੈਂ ਵਡਿਆ ਕੇ ਇਹਦਾ ਮੂੰਹ ਸੁੰਘਦੀ ਐਂ-ਤੂੰ ਕੋਈ ਗੱਲ ਹਰਦੇਵ ਸਿਉਂ ਨੂੰ ਨਾ ਦੱਸੀਂ! ਸਿਆਣੇ ਆਖਦੇ ਐ-ਹਰਖ਼ ਦਾ ਮਾਰਿਆ ਧੀ ਪੁੱਤ, ਨਰਕ ਪੈ ਜਾਂਦੈ!" ਬੇਬੇ ਨੂੰ ਸਹੇ ਨਾਲੋਂ ਪਹੇ ਦਾ ਫਿਕਰ ਪੈ ਗਿਆ ਸੀ

-"ਮੈਂ ਕਾਹਨੂੰ ਦੱਸੂੰ...? ਮੈਂ ਕਮਲ਼ੈਂ?" ਜਾਗਰ ਸਿਉਂ ਨੇ ਕਿਹਾਫਿਰ ਉਹ ਦੀਪ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਚੁੱਪ ਵੱਟ ਗਏ

----

ਪਿੰਡ ਵਿਚੋਂ ਕਿਸੇ ਹਰਦੇਵ ਦੇ ਦੋਸਤ ਨੇ ਪੰਚਾਇਤ ਵਾਲ਼ੀ ਸਾਰੀ ਗੱਲ ਹਰਦੇਵ ਨੂੰ ਫ਼ੋਨ 'ਤੇ ਦੱਸ ਦਿੱਤੀਸੁਣ ਕੇ ਉਹ ਬੇਹੱਦ ਪ੍ਰੇਸ਼ਾਨ ਹੋ ਗਿਆਘਰ ਦੀ ਇੱਜ਼ਤ ਸੱਥ ਵਿਚ ਜਾ ਢੇਰੀ ਹੋਈ ਸੀਪੱਗ ਖ਼ਾਨਦਾਨ ਦੀ ਇੱਜ਼ਤ ਹੀ ਤਾਂ ਹੈ! ਪੱਗ ਪਿੱਛੇ ਲੋਕਾਂ ਦੀਆਂ ਖੂਹਣੀਆਂ ਖਪ ਜਾਂਦੀਐਂ! ਬਾਪੂ ਅੱਗੇ ਤਾਂ ਗਰੀਬੀ ਵੇਲ਼ੇ ਨਹੀਂ ਕੋਈ ਬੋਲਿਆ ਸੀ? ਅੱਜ ਤਾਂ ਬਾਪੂ ਕੋਲ਼ ਇਕ ਕਰੋੜ ਰੁਪਏ ਦੇ ਕਰੀਬ ਜਾਇਦਾਦ ਸੀਬਾਪੂ ਨੂੰ ਫੇਰ ਵੀ ਪੰਚਾਇਤ 'ਚ ਪੈਰੀਂ ਪੱਗ ਰੱਖਣੀਂ ਪੈ ਗਈ? ਉਸ ਦੇ ਅੰਦਰ ਜੱਟਵਾਦ ਖੌਰੂ ਪਾਉਣ ਲੱਗ ਪਿਆਉਸ ਦੇ ਹੋਰ ਤਾਂ ਕੋਈ ਵੱਸ ਨਹੀਂ ਰਹਿ ਗਿਆਉਸ ਨੇ ਦਾਰੂ ਦੀ ਬੋਤਲ ਖੋਲ੍ਹ ਕੇ ਪਾਗਲਾਂ ਵਾਂਗ ਪੀਣੀ ਸ਼ੁਰੂ ਕਰ ਦਿੱਤੀਪਰ ਦਾਰੂ ਉਸ ਨੂੰ ਕੁਝ ਕਰ ਨਹੀਂ ਰਹੀ ਸੀ! ਉਹ ਪੈੱਗਾਂ ਦੇ ਪੈੱਗ ਅੰਦਰ ਸੁੱਟਦਾ ਰਿਹਾਪਰ ਉਸ ਨੂੰ ਮਾੜਾ ਮੋਟਾ ਸਰੂਰ ਆਉਣ ਤੋਂ ਸਿਵਾਏ ਪੱਤਾ ਵੀ ਨਹੀਂ ਹਿੱਲਿਆ ਸੀਉਹ ਸੋਚਾਂ ਦੇ ਘਰਾਟਾਂ ਵਿਚ ਰਗੜਿਆ ਜਾ ਰਿਹਾ ਸੀਕੀ ਫ਼ਾਇਦਾ ਹੋਇਆ ਅਮੀਰ ਘਰਾਣੇਂ ਨਾਲ਼ ਪੰਗਾ ਲੈ ਕੇ? ਸਿਰਫ਼ ਧੌਂਸਾਂ ਅਤੇ ਹੇਠੀ ਹੀ ਪੱਲੇ ਪਈ? ਸਾਡਾ ਸਮਾਜ ਵੀ ਅਜੀਬ ਕਿਸਮ ਦਾ ਹੈ! ਜੋਰਾਵਰ ਅੱਗੇ ਨਿਵਣਾਂ ਅਤੇ ਮਾੜੇ 'ਤੇ ਸ਼ੇਰ ਬਣ ਕੇ ਖੜ੍ਹ ਜਾਣਾ! ਕੀ ਮਾੜੀ ਸੀ ਵਿਚਾਰੀ ਮੀਤੀ? ਕਦੇ ਉਚਾ ਬੋਲ ਨਹੀਂ ਸੀ ਬੋਲੀ! ਤੂੰ ਉਸ ਨੂੰ ਠ੍ਹੋਕਰ ਮਾਰ ਕੇ ਮਿੱਤਰਾ ਹੁਣ ਠੇਡੇ ਹੀ ਖਾਂਵੇਂਗਾ! ਉਸ ਦੀ ਗੱਲ ਕੋਈ ਝੂਠ ਨਹੀਂ ਸੀ ਕਿ ਇਸ ਦੁਨਿਆਵੀ ਅਦਾਲਤ ਨਾਲੋਂ ਉਪਰ ਇਕ ਰੱਬੀ ਅਦਾਲਤ ਵੀ ਹੈ! ਬੰਦਾ ਇਸ ਦੁਨਿਆਵੀ ਅਦਾਲਤ ਤੋਂ ਤਾਂ ਸੌ ਢਕਵੰਜ ਕਰਕੇ ਬਚ ਜਾਂਦਾ ਹੈਪਰ ਰੱਬੀ ਅਦਾਲਤ ਤੋਂ ਬੰਦਾ ਕਿਵੇਂ ਵੀ ਬਚ ਨਹੀਂ ਸਕਦਾ! ਤੂੰ ਨਿਰਦੋਸ਼ ਮੀਤੀ ਦਾ ਦਿਲ ਦੁਖਾਇਐ, ਤੇ ਹੁਣ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਰਹਿ, ਹਰਦੇਵ ਸਿਆਂ! ਇਹ ਨਰਕ ਤੈਨੂੰ ਭੋਗਣਾ ਹੀ ਪੈਣੈਂ! ਇਹ ਦਸੌਂਟਾ ਤੈਨੂੰ ਕੱਟਣਾ ਹੀ ਪੈਣੈਂ! ਕੱਟ ਲੈ ਮਨਾਂ ਚਿੱਤ ਲਾ ਕੇ, ਲਿਖੀਆਂ ਲੇਖ ਦੀਆਂ! ਮੀਤੀ ਦਾ ਸ਼ਰਾਪ ਤੈਨੂੰ ਹਰ ਰੋਜ਼ ਮਾਰੂਗਾਕਤਰਾ ਕਤਰਾ ਕਰ ਕੇ ਤੂੰ ਉਸ ਨੂੰ ਸਤਾਇਆਹੁਣ ਤੂੰ ਕੁਤਰਾ ਕੁਤਰਾ ਹੋ ਕੇ ਹਰ ਰੋਜ ਮਰੇਂਗਾ, ਹਰਦੇਵ ਸਿਆਂ! ਜਦੋਂ ਕਿਸੇ ਗਰੀਬ ਨੂੰ, ਕਿਸੇ ਮਜਬੂਰ ਨੂੰ ਸਤਾਈਏ, ਤਾਂ ਉਸ ਦੇ ਦੁਖੀ ਦਿਲ ਦੀ ਹੂਕ ਦਰਗਾਹ ਜਾ ਵੱਜਦੀ ਐ...! ਤੇ ਫਿਰ ਦਰਗਾਹ ਵੱਲੋਂ ਸੰਯੋਗ ਅਤੇ ਵਿਯੋਗ ਅਨੁਸਾਰ ਸਜ਼ਾ ਨਿਯੁਕਤ ਹੁੰਦੀ ਐ! ਤੂੰ ਮੀਤੀ ਦੇ ਦੁਖੀ ਦਿਲ 'ਤੇ ਜ਼ਖ਼ਮ ਕੀਤੇਉਹਨਾਂ ਜ਼ਖ਼ਮਾਂ ਦਾ ਵਿਰਲਾਪ ਹੁਣ ਤੈਨੂੰ ਝੱਲਣਾ ਪੈਣੈਂ! ਉਸ ਨੇ "ਹਾਏ ਮੀਤੀ...! ਮੈਨੂੰ ਮੁਆਫ਼ ਕਰਦੇ!" ਆਖ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਸੋਫ਼ੇ 'ਤੇ ਹੀ ਟੇਢਾ ਹੋ ਗਿਆਪਤਾ ਨਹੀਂ ਭੁੱਖਣਭਾਣੇ ਹਰਦੇਵ ਨੂੰ ਕਦੋਂ ਨੀਂਦ ਆ ਗਈਉਸ ਦੇ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ

***********

ਇੱਕੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!

Tuesday, June 23, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 20

ਕੁੜੀ ਵਾਲ਼ੇ ਸ਼ਗਨ ਪਾ ਗਏਵਿਆਹ ਦਾ ਦਿਨ ਪੱਕਾ ਹੋ ਗਿਆਕੁੜੀ ਵਾਲ਼ਿਆਂ ਨੇ ਵਿਆਹ ਦਾ ਪ੍ਰਬੰਧ ਕਿਸੇ ਮੈਰਿਜ ਪੈਲੇਸ ਵਿਚ ਹੀ ਕੀਤਾ ਹੋਇਆ ਸੀਕੁੜੀ ਦੇ ਬਾਪ ਨੇ ਹੀ ਗਾਉਣ ਵਾਲ਼ੀ ਪਾਰਟੀ ਦਾ ਪ੍ਰਬੰਧ ਕਰਨਾ ਸੀਉਸ ਨੇ ਜਾਗਰ ਸਿਉਂ ਨੂੰ ਸਿੱਧੀ ਗੱਲ ਹੀ ਆਖ ਦਿੱਤੀ ਸੀ

-"ਜਾਗਰ ਸਿੰਘ ਜੀ! ਮੇਰੀ 'ਕੱਲੀ 'ਕੱਲੀ ਧੀ ਐ-ਇਹਦਾ ਵਿਆਹ ਮੈਂ ਪੁੱਤਾਂ ਵਾਂਗ ਕਰਾਂਗਾ! ਗਾਉਣ ਵਾਲ਼ੀ ਪਾਰਟੀ ਮੈਂ ਆਪ ਬਲਾਊਂ-ਤੁਸੀਂ ਕਿਸੇ ਨੂੰ ਨਾ ਆਖਿਓ...!"

-"ਕੋਈ ਗੱਲ ਨਹੀਂ ਕਰਮ ਸਿਆਂ! ਤੇਰੀ ਧੀ ਤੇ ਮੇਰੀ ਧੀ 'ਚ ਕੋਈ ਫ਼ਰਕ ਨ੍ਹੀ! ਬੱਸ ਜੰਨ ਦੀ ਮਾੜੀ ਮੋਟੀ ਖਾਤਰ ਜਰੂਰ ਕਰ ਦਿਓ-ਥੋਨੂੰ ਪਤੈ ਪਿੰਡਾਂ ਦਾ-ਬਈ ਅਗਲੇ ਦੇ ਤਾਂ ਬਰਾਤ 'ਚ ਹੋਈ ਸੇਵਾ ਈ ਚੇਤੇ ਰਹਿ ਜਾਂਦੀ ਐ।"

-"ਤੁਸੀਂ ਕੋਈ ਧੁੜਕੂ ਨਾ ਮੰਨੋਂ! ਤੁਹਾਨੂੰ ਕਿਸੇ ਗੱਲੋਂ ਕੋਈ ਨਮੋਸ਼ੀ ਨਹੀਂ ਆਵੇਗੀ! ਇਹ ਮੇਰੀ ਜ਼ਿੰਮੇਵਾਰੀ ਐ!" ਤਸੀਲਦਾਰ ਨੇ ਹਿੱਕ ਠੋਕੀ

----

ਵਿਆਹ ਦਾ ਦਿਨ ਆ ਗਿਆਬਰਾਤ ਦਾ ਡੇੜ੍ਹ ਕੁ ਸੌ ਬੰਦਾ ਹੋ ਗਿਆਚਾਹੇ ਕੁੜੀ ਵਾਲਿ਼ਆਂ ਨੂੰ ਸੌ ਕੁ ਬੰਦਾ ਹੀ ਕਿਹਾ ਸੀਪਰ ਬੰਦਾ ਮੱਲੋਮੱਲੀ ਡੇੜ੍ਹ ਸੌ ਹੋ ਗਿਆ ਸੀਜਦ ਆਨੰਦ ਕਾਰਜ ਹੋਣ ਲੱਗੇ ਤਾਂ ਤਸੀਲਦਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰਦੇਵ ਦੇ ਪਹਿਲੇ ਵਿਆਹ ਬਾਰੇ ਪਤਾ ਲੱਗ ਗਿਆਅਸਲ ਵਿਚ ਇਹ ਗੱਲ ਮੀਤੀ ਦੀ ਮਾਸੀ ਦੇ ਮੁੰਡੇ ਨੇ ਹੀ ਕਿਵੇਂ ਨਾ ਕਿਵੇਂ ਉਹਨਾਂ ਤੱਕ ਪਹੁੰਚਾਈ ਸੀਤਸੀਲਦਾਰ ਨੇ ਹਰਦੇਵ ਨੂੰ ਆਨੰਦ ਕਾਰਜਾਂ ਤੋਂ ਉਠਾ ਲਿਆ ਅਤੇ ਇਕ ਕਮਰੇ ਵਿਚ ਲੈ ਗਿਆਤਸੀਲਦਾਰ ਦੀ ਕੁੜੀ ਦੇ ਵਿਆਹ 'ਤੇ ਅਫ਼ਸਰ ਹੀ ਅਫ਼ਸਰ ਇਕੱਠੇ ਹੋਏ ਸਨਪੁਲੀਸ ਅਫ਼ਸਰਾਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ! ਸਾਰੇ ਹੈਰਾਨ ਜਿਹੇ ਹੋ ਗਏ ਕਿ ਤਸੀਲਦਾਰ ਨੇ ਮੁੰਡੇ ਨੂੰ ਆਨੰਦ ਕਾਰਜਾਂ ਤੋਂ ਉਠਾ ਕਿਉਂ ਲਿਆ ਸੀ...? ਇਕ ਆਚੰਭਾ ਜਿਹਾ ਖਿੰਡ ਗਿਆ

-"ਕਾਕਾ ਜੀ...! ਤੁਸੀਂ ਸਾਨੂੰ ਆਪਣੇ ਪਹਿਲੇ ਵਿਆਹ ਬਾਰੇ ਕਿਉਂ ਨਹੀਂ ਦੱਸਿਆ?" ਤਸੀਲਦਾਰ ਨੇ ਕਰੜਾ ਹੋ ਕੇ ਸੁਆਲ ਦਾਗਿਆਹਰਦੇਵ ਦੇ ਮੂੰਹ ਤੋਂ ਹਵਾਈਆਂ ਉਡਣ ਲੱਗ ਪਈਆਂਉਸ ਨੇ ਸਰਵਾਲ੍ਹੇ ਨੂੰ ਆਪਣਾ ਛੋਟਾ ਅਟੈਚੀ ਲਿਆਉਣ ਲਈ ਕਿਹਾਕਸੂਤਾ ਫ਼ਸਿਆ ਸਰਵਾਲ੍ਹਾ ਪੈਰ ਤੋਂ ਹੀ ਚਾਲ ਫੜ ਗਿਆ ਸੀਉਸ ਦਾ ਮਾਵਾ ਜਿਹਾ ਲਹਿ ਗਿਆ ਸੀਉਹ ਤੁਰੰਤ ਛੋਟਾ ਅਟੈਚੀ ਚੁੱਕ ਲਿਆਇਆ

-"ਤੁਸੀਂ ਆਹ ਤਲਾਕ ਦੇ ਕਾਗਜ਼ ਦੇਖੋ, ਬਾਪੂ ਜੀ!" ਉਸ ਨੇ ਕੰਬਦੇ ਹੱਥਾਂ ਨਾਲ਼ ਕਾਗਜ਼ ਤਸੀਲਦਾਰ ਦੇ ਅੱਗੇ ਕਰ ਦਿੱਤੇਉਸ ਦੇ ਚਿਹਰੇ 'ਤੇ ਪਿਲੱਤਣ ਫਿਰ ਗਈ ਸੀ

-"ਇਹ ਵਿਆਹ ਮੈਂ ਸਿਰਫ਼ ਪੱਕਾ ਹੋਣ ਲਈ ਕਰਵਾਇਆ ਸੀ-ਪੱਕਾ ਹੋਣ ਤੋਂ ਬਾਅਦ ਤਲਾਕ ਹੋ ਗਿਆ।" ਉਸ ਨੇ ਫਿਰ ਵੀ ਪੂਰਾ ਸੱਚ ਨਾ ਦੱਸਿਆਪਰ ਤਸੀਲਦਾਰ ਨੂੰ ਤਸੱਲੀ ਜਿਹੀ ਹੋ ਗਈਪਰ ਉਹ ਚਿੜ ਜ਼ਰੂਰ ਗਿਆ ਸੀਐਡਾ ਵੱਡਾ ਰਹੱਸ ਛੁਪਾਉਣਾ? ਇਹ ਉਸ ਨਾਲ਼ ਅਤੇ ਉਸ ਦੀ ਕੁੜੀ ਨਾਲ਼ ਧੋਖਾ ਸੀ! ਉਸ ਨੂੰ ਹਰਦੇਵ ਦੇ ਪ੍ਰੀਵਾਰ 'ਤੇ ਖਿਝ ਫ਼ੁੱਟ ਪਈ ਸੀ

-"ਹੁਣ ਤਾਂ ਨ੍ਹੀ ਤੇਰਾ ਉਸ ਕੁੜੀ ਨਾਲ਼ ਕੋਈ ਨਾਤਾ?"

-"ਰੱਬ ਰੱਬ ਕਰੋ ਬਾਪੂ ਜੀ! ਉਹ ਕੁੜੀ ਕੜੀ ਕਾਹਨੂੰ ਸੀ? ਉਹ ਤਾਂ ਬਿਆਲ਼ੀ ਸਾਲ ਦੀ ਔਰਤ ਐ।"

-"ਹੁਣ ਤਾਂ ਨ੍ਹੀ ਕੋਈ ਰਿਸ਼ਤਾ ਉਹਦਾ ਤੇਰੇ ਨਾਲ਼...?" ਉਸ ਨੇ ਬਗੈਰ ਸੁਣਿਆਂ ਦੁਹਰਾਇਆ

-"ਬਿਲਕੁਲ ਨਹੀਂ ਜੀ! ਆਹ ਕਾਗਜ਼ ਦੇਖ ਕੇ ਤਸੱਲੀ ਤਾਂ ਕਰ ਲਓ!"

-"ਹਰਦੇਵ ਸਿਆਂ...! ਇਹ ਗੱਲ ਤੈਨੂੰ ਪਹਿਲਾਂ ਦੱਸਣੀ ਚਾਹੀਦੀ ਸੀ? ਇਹ ਕੋਈ ਗੁੱਡੇ ਗੁੱਡੀ ਦੀ ਖੇਡ ਨਹੀਂ! ਇਹ ਜ਼ਿੰਦਗੀ ਦਾ ਮਾਮਲਾ ਐ! ਕਿਸੇ ਦੀ ਪੂਰੀ ਜ਼ਿੰਦਗੀ ਦਾ ਸੁਆਲ...! ਆਹ ਮੇਰੇ ਯਾਰ ਮਿੱਤਰ ਤੂੰ ਦੇਖਦਾ ਈ ਐਂ? ਸਾਰੇ ਵੱਡੇ ਵੱਡੇ ਖਾਂਟ ਅਫ਼ਸਰ ਐ-ਵਿਚੇ ਪੁਲ਼ਸ ਅਫ਼ਸਰ ਤੇ ਵਿਚੇ ਈ ਜੱਜ! ਜੇ ਕਦੇ ਮੇਰੀ ਧੀ ਦੀਪ ਨਾਲ਼ ਉਨੀ ਇੱਕੀ ਹੋਈ-ਹਸ਼ਰ ਦਾ ਤੈਨੂੰ ਪਤਾ ਈ ਐ, ਬਈ ਕੀ ਹੋਊ! ਮੇਰੇ ਘਰ ਦਾ ਦੀਪ ਤਾਂ ਮੇਰੀ ਧੀ ਦੀਪ ਨਾਲ਼ ਈ ਬਲ਼ਦੈ!" ਉਸ ਨੇ ਆਪਣੀ ਤਸੀਲਦਾਰੀ ਦਾ ਦਬਕਾ ਮਾਰ ਦਿੱਤਾਹਰਦੇਵ ਦੇ ਮੱਥੇ 'ਤੇ ਮੁੜ੍ਹਕਾ ਆ ਗਿਆਉਸ ਦੀ ਖ਼ੁਸ਼ੀ ਖਟਿਆਈ ਵਿਚ ਪੈ ਗਈਪਰ ਹੁਣ ਕੀ ਹੋ ਸਕਦਾ ਸੀ? ਨਾ ਜਵਾਬ ਦੇਣ ਜੋਕਰਾ ਅਤੇ ਨਾ ਹੀ ਕੁਝ ਅੱਗੇ ਕਹਿਣ ਦੀ ਸਮਰੱਥਾ! ਉਹ ਖ਼ੁਦ ਚੋਰ ਸੀਉਸ ਦਾ ਆਪਣਾ ਹੀ ਦੋਸ਼ ਸੀ, ਜਿਹੜਾ ਉਸ ਨੇ ਆਪਣੇ ਪਹਿਲੇ ਵਿਆਹ ਬਾਰੇ ਨਹੀਂ ਦੱਸਿਆ ਸੀਸੱਪ ਦੇ ਮੂੰਹ 'ਚ ਕੋਹੜ ਕਿਰਲਾ ਆ ਗਿਆ ਸੀਜੇ ਖਾਂਦਾ ਤਾਂ ਕੋਹੜੀ ਅਤੇ ਜੇ ਛੱਡਦਾ ਤਾਂ ਕਲੰਕੀ ਸੀ!

----

ਖ਼ੈਰ! ਆਨੰਦ ਕਾਰਜ ਹੋ ਗਏਗਾਉਣ ਵਾਲ਼ੇ ਆਪਣੇ ਪ੍ਰੋਗਰਾਮ ਦੇ ਕੇ ਹਟ ਗਏਪਰ ਹਰਦੇਵ ਦਾ ਮਨ ਉਦਾਸੀਆਂ ਦੇ ਗੇੜਾਂ ਵਿਚ ਹੀ ਭਾਉਂਦਾ ਰਿਹਾਉਸ ਦੀ ਇਕ ਤਰ੍ਹਾਂ ਨਾਲ਼ ਬੇਇੱਜ਼ਤੀ ਹੋ ਗਈ ਸੀਉਸ ਨੂੰ ਆਪਣੇ ਪਿਛਲੇ ਟੱਬਰ ਦਾ ਫਿ਼ਕਰ ਤੋੜ ਤੋੜ ਖਾਣ ਲੱਗ ਪਿਆਜੇ ਕਦੇ ਉਨੀ ਇਕੀ ਹੋ ਗਈ, ਘਰਦਿਆਂ ਦਾ ਕੀ ਬਣੂੰ? ਤਸੀਲਦਾਰ ਨੇ ਤਾਂ ਉਹਨਾਂ ਨੂੰ ਪੁੱਠੇ ਟੰਗ ਧਰਨਾ ਸੀਕਿੰਨੇ ਪੁਲਸ ਅਫ਼ਸਰ ਸਨ ਇਸ ਸ਼ਾਦੀ ਉਪਰ? ਸਾਰੇ ਹੀ ਸਾਨੂੰ ਜਾਨਣ ਲੱਗ ਪਏ ਹਨਹਰਦੇਵ ਸਿਆਂ, ਸਿਆਣੇ ਆਖਦੇ ਹੁੰਦੇ ਐ ਬਈ ਯਾਰੀ ਲਾਉਣੀ ਹਾਥੀਆਂ ਨਾਲ਼ ਤੇ ਦਰਵਾਜੇ ਰੱਖਣੇ ਭੀੜ੍ਹੇ? ਹੁਣ ਤਸੀਲਦਾਰੀ ਦਾ ਨੁੱਗਾ ਤੇਰੇ ਸੰਘ 'ਚ ਆ ਫ਼ਸਿਐਹੁਣ ਤਾਂ ਭਾਣਾ ਮੰਨ ਕੇ ਦਿਨ ਲੰਘਾਈ ਚੱਲੀਂ...! ਜੇ ਤਿੜ-ਫਿੜ ਕੀਤੀ ਤਾਂ ਅਗਲੇ ਬਾਪੂ ਦੀਆਂ ਲੱਤਾਂ ਵੱਢ ਕੇ ਸਫ਼ੈਦੇ ਦੀ ਟੀਸੀ 'ਤੇ ਟੰਗ ਦੇਣਗੇ! ਬਾਕੀ ਪ੍ਰੀਵਾਰ ਨੂੰ ਬੇਪੱਤ ਵਾਧੂ ਕਰਨਗੇ! ਪਿੰਡ 'ਚ ਮਿੱਟੀ ਵਾਧੂ ਦੀ ਪਿੱਟੀ ਜਾਊ! ਇਹ ਮੀਤੀ ਨਹੀਂ! ਬਈ ਜਦੋਂ ਦਿਲ ਕੀਤਾ ਗਾਲ੍ਹਾਂ ਕੱਢ ਲਈਆਂਜਦੋਂ ਜੀਅ ਕੀਤਾ ਬੇਇੱਜ਼ਤੀ ਕਰ ਧਰੀਇਹਦੀ ਖਸਮਾਂ ਨੂੰ ਖਾਣੀ ਦੀ ਤਾਂ ਹਾਂ 'ਚ ਹਾਂ ਮਿਲਾਉਣੀ ਪਊ! ਜੇ ਹੁਣ ਉਖਲ਼ੀ 'ਚ ਸਿਰ ਦੇ ਹੀ ਦਿੱਤਾ ਹੈ, ਤਾਂ ਘੋਟਣਿਆਂ ਤੋਂ ਨਾ ਡਰ...! ਉਸ ਨੇ ਕਰੜਾ ਪੈੱਗ ਲਾ ਕੇ ਮਨ ਦੀ ਉਦਾਸੀ ਨੂੰ ਦੂਰ ਕਰਨਾ ਚਾਹਿਆਪਰ ਉਦਾਸੀ ਕੰਨ ਖੰਜੂਰੇ ਵਾਂਗ ਫਿਰ ਦਿਮਾਗ 'ਤੇ ਆ ਚੜ੍ਹਦੀ

ਜੰਨ ਤੁਰ ਗਈਤਸੀਲਦਾਰ ਨੇ ਕੁੜੀ ਨੂੰ ਦਿਲ ਭਰ ਕੇ ਲੈਣ ਦੇਣ ਕੀਤਾ ਸੀਸਾਰੇ ਪਿੰਡ ਅਤੇ ਰਿਸ਼ਤੇਦਾਰਾਂ ਵਿਚ ਗੱਲਾਂ ਹੋਈਆਂ ਸਨਦੀਪ ਵੀ ਪੂਰੀ ਖ਼ੁਸ਼ ਸੀਚਾਹੇ ਉਹ ਹਰਦੇਵ ਨਾਲੋਂ ਅੱਠ ਸਾਲ ਛੋਟੀ ਸੀਪਰ ਉਸ ਦੇ ਦਿਲ 'ਤੇ ਕੋਈ ਅਸਰ ਨਹੀਂ ਸੀਅੱਠ ਕੁ ਸਾਲ਼ ਵੱਡਾ ਪਤੀ ਤਾਂ ਪਿੰਡਾਂ ਵਿਚ ਆਮ ਜਿਹੀ ਗੱਲ ਸੀ

----

ਮਹੀਨੇ ਵਿਚ ਦੀਪ ਅਤੇ ਹਰਦੇਵ ਨੇ ਕਈ ਇਲਾਕੇ ਘੁੰਮ ਲਏ ਸਨਸ਼ਿਮਲਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ ਗਾਹ ਧਰੇ ਸਨਹਨੀਮੂਨ ਮਨਾਇਆ ਸੀਕਾਫ਼ੀ ਹੱਦ ਤੱਕ ਹਰਦੇਵ ਦੀ ਉਦਾਸੀ ਅਤੇ ਦਿਲ ਦਾ ਧੁੜਕੂ ਪਿੱਛਾ ਛੱਡ ਗਿਆ ਸੀਉਹ ਦੋਵੇਂ ਹੀ ਖ਼ੁਸ਼ ਸਨਦੀਪ ਬੜੇ ਖੁੱਲ੍ਹੇ ਸੁਭਾਅ ਸੀ ਕੁੜੀ ਸੀਉਹ ਹਰ ਇਕ ਨਾਲ਼ ਹੱਸ ਕੇ ਗੱਲ ਕਰਦੀਇਸ ਗੱਲੋਂ ਹਰਦੇਵ ਨੇ ਉਸ ਨੂੰ ਕਈ ਵਾਰ ਟੋਕਿਆ ਵੀ ਸੀਪਰ ਦੀਪ ਦਾ ਸੁਭਾਅ ਨਹੀਂ ਬਦਲਿਆ ਸੀਉਹ ਮਾਂ ਬਾਪ ਦੀ ਇਕਲੌਤੀ ਅਤੇ ਲਾਡਲੀ ਧੀ ਸੀਸਭ ਤੋਂ ਵੱਡੀ ਗੱਲ ਸੀ ਕਿ ਉਹ ਇਕ ਅਮੀਰ ਪਿਉ ਦੀ ਧੀ ਸੀਜਿਸ ਨੇ ਸੱਭਿਆਚਾਰ ਦੇਖਣ ਦੇ ਬਹਾਨੇ ਸਾਰਾ ਹਿੰਦੋਸਤਾਨ ਪਹਿਲਾਂ ਹੀ ਗਾਹਿਆ ਹੋਇਆ ਸੀਕਾਲਜ ਦਾ ਬਾਹਰਲਾ ਟੂਰ ਉਹ ਕਦੇ ਵੀ ਨਾ ਖੁੰਝਾਉਂਦੀਉਹ ਯੂਰਪ ਵੀ ਜਾਣਾ ਚਾਹੁੰਦੀ ਸੀਪਰ ਮਾਂ ਨੇ ਵਰਜ ਦਿੱਤਾ ਸੀਉਹ ਨਹੀਂ ਚਾਹੁੰਦੀ ਸੀ ਕਿ ਕੁਆਰੀ ਕੁੜੀ ਇਕੱਲੀ ਯੂਰਪ ਘੁੰਮ ਕੇ ਆਵੇ! ਪਰ ਪਿਉ ਉਸ ਨੂੰ ਕਿਸੇ ਗੱਲੋਂ ਮਨ੍ਹਾਂ ਨਾ ਕਰਦਾਦੀਪ ਦੀ ਮਾਂ ਕੁੜੀ ਹੋਣ ਦਾ ਅਹਿਸਾਸ ਕਰਵਾਉਂਦੀ ਤਾਂ ਪਿਉ ਧੀ ਉਸ ਦੀ 'ਰੂੜੀਵਾਦੀ' ਸੋਚ 'ਤੇ ਹੱਸ ਛੱਡਦੇਬਾਪੂ ਤਾਂ ਉਸ ਦਾ ਮਜ਼ਾਕ ਵੀ ਉਡਾਉਂਦਾ

-"ਦੇਖ ਲੈ ਪੁੱਤ ਦੀਪ! ਤੈਨੂੰ ਤਾਂ ਪਤਾ ਲੱਗ ਗਿਆ ਨਾ? ਬਈ ਤੇਰੇ ਮੰਮੀ ਨਾਲ਼ ਮੈਂ ਹੁਣ ਤੱਕ ਕਿਵੇਂ ਕੱਟਿਆ ਹੋਊ?"

ਬਾਪੂ ਦੇ ਕਹਿਣ 'ਤੇ ਦੀਪ ਹੱਸ ਪੈਂਦੀ

-"ਜਦੋਂ ਸਾਡਾ ਵਿਆਹ ਹੋਇਆ ਪੁੱਤ-ਮੈਂ ਇਹਨੂੰ ਕਹਿ ਬੈਠਾ-ਬਈ ਚੱਲ ਭਾਗਮਾਨੇ! ਆਪਾਂ ਕਿਤੇ ਬਾਹਰ ਘੁੰਮ ਫਿਰ ਆਈਏ-ਨਾਲ਼ੇ ਹਨੀਮੂਨ ਮਨਾ ਲਵਾਂਗੇ! ਮੈਨੂੰ ਪਤੈ ਕੀ ਕਹਿੰਦੀ?"

-"ਕੀ ਕਹਿੰਦੀ...?"

-"ਕਹਿੰਦੀ ਤੁਸੀਂ ਐਤਕੀਂ ਮੈਨੂੰ ਰਹਿਣ ਦਿਓ-ਬੇਬੇ ਜੀ ਨੂੰ ਲੈਜੋ!"

----

ਦੀਪ ਹੱਸ ਕੇ ਦੂਹਰੀ ਹੋ ਗਈਜਿੱਥੇ ਲੋਟ ਲੱਗਦਾ ਉਥੇ ਤਸੀਲਦਾਰ ਆਪਣੇ ਘਰਵਾਲ਼ੀ ਦੀ ਤਹਿ ਲਾਉਣ ਵਿਚ ਕੋਈ ਕਸਰ ਬਾਕੀ ਨਾ ਛੱਡਦਾਉਸ ਦੇ ਘਰਵਾਲ਼ੀ ਵੀ ਖੁੱਲ੍ਹੀ ਡੁੱਲ੍ਹੀ ਔਰਤ ਸੀਘਰਵਾਲ਼ੇ ਦਾ ਕਦੇ ਗੁੱਸਾ ਨਾ ਕਰਦੀਦੀਪ ਵੀ ਹਮੇਸ਼ਾ ਆਪਣੇ ਬਾਪ ਦਾ ਪੱਖ ਹੀ ਲੈਂਦੀਤਸੀਲਦਾਰ ਵੀ ਉਸ ਤੋਂ ਆਪਣੀ ਜਿੰਦ ਵਾਰਦਾ ਸੀਕਦੇ ਉਸ ਨੇ ਆਪਣੀ ਧੀ ਨੂੰ ਕਿਸੇ ਗੱਲੋਂ ਤਲਕਣ ਨਹੀਂ ਦਿੱਤਾ ਸੀਉਹ ਦੀਪ ਲਈ ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾ ਸੀਚਿੜੀਆਂ ਦਾ ਦੁੱਧ ਪੇਸ਼ ਕਰ ਸਕਦਾ ਸੀਦੀਪ ਦੀ ਇੱਛਾ 'ਤੇ ਹੀ ਤਸੀਲਦਾਰ ਨੇ ਉਸ ਲਈ ਇੰਗਲੈਂਡ ਦਾ ਵਰ ਚੁਣਿਆਂ ਸੀਅਗਰ ਤਸੀਲਦਾਰ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਹਰਦੇਵ ਦੁਹਾਜੂ ਸੀ, ਉਹ ਦੀਪ ਦਾ ਰਿਸ਼ਤਾ ਕਦੇ ਵੀ ਉਸ ਨਾਲ਼ ਨਾ ਕਰਦਾਦੀਪ ਲਈ ਕਿਤੇ ਰਿਸ਼ਤਿਆਂ ਦਾ ਘਾਟਾ ਸੀ? ਪਰ ਸੰਯੋਗ ਹੀ ਇਤਨੇ ਬਲੀ ਸਨ ਕਿ ਉਹਨਾਂ ਦਾ ਜੋੜ ਜੁੜ ਗਿਆ ਸੀਦੀਪ ਵੀ ਪਾਪਾ ਜੀ ਤੋਂ ਲਹੂ ਡੋਲ੍ਹਦੀ ਸੀਉਸ ਨੇ ਵੀ ਹਰਦੇਵ ਦੇ ਦੁਹਾਜੂ ਹੋਣ ਦਾ ਕੋਈ ਬਹੁਤਾ ਅਸਰ ਨਹੀਂ ਕੀਤਾ ਸੀ

----

ਹਰਦੇਵ ਦਾ ਵਾਪਸ ਇੰਗਲੈਂਡ ਜਾਣ ਦਾ ਸਮਾਂ ਆ ਗਿਆ ਸੀਉਸ ਨੇ ਜਾਣ ਸਾਰ ਦੀਪ ਦੇ ਸਾਰੇ ਕਾਗਜ਼ ਪੱਤਰ ਭੇਜਣ ਦਾ ਵਾਅਦਾ ਕੀਤਾ ਸੀਉਸ ਦਾ ਅਤੇ ਦੀਪ ਦਾ ਪ੍ਰੀਵਾਰ ਉਸ ਨੂੰ ਦਿੱਲੀ ਏਅਰਪੋਰਟ 'ਤੇ ਚੜ੍ਹਾਉਣ ਆਏਦੀਪ ਦਾ ਬਾਪ ਹੁਣ ਕਿਸੇ ਨਾਲ਼ ਚੱਜ ਨਾਲ਼ ਅੱਖ ਨਹੀਂ ਮਿਲਾਉਂਦਾ ਸੀਉਸ ਦੇ ਮਨ ਵਿਚ ਹਰਦੇਵ ਦੇ ਪਹਿਲੇ ਵਿਆਹ ਵਾਲ਼ੀ ਗੱਲ ਬੈਠ ਗਈ ਸੀਉਹ ਹਰਦੇਵ ਦੇ ਪ੍ਰੀਵਾਰ ਨੂੰ ਚਤਰ ਅਤੇ ਮੀਸਣਾ ਪ੍ਰੀਵਾਰ ਗਰਦਾਨਣ ਲੱਗ ਪਿਆ ਸੀਉਸ ਦੇ ਮਨ ਉਪਰ ਹਰਦੇਵ ਦੇ ਪਹਿਲੇ ਵਿਆਹ ਵਾਲ਼ਾ ਝੂਠ ਕਿਸੇ ਸ਼ਿਲਾਲੇਖ ਵਾਂਗ ਉਕਰਿਆ ਗਿਆ ਸੀਵਿਚੋਲੇ ਵੀ ਉਸ ਨੇ ਮੁੜ ਕੇ ਨਹੀਂ ਬੁਲਾਏ ਸਨ

----

ਹਰਦੇਵ ਇੰਗਲੈਂਡ ਆ ਗਿਆਇੰਗਲੈਂਡ ਆ ਕੇ ਉਸ ਨੇ ਸਭ ਤੋਂ ਪਹਿਲਾਂ ਦੀਪ ਦੇ ਕਾਗਜ਼ ਤਿਆਰ ਕਰਵਾਏ ਅਤੇ ਭਾਰਤ ਭੇਜ ਦਿੱਤੇਉਸ ਨੂੰ ਆਪਣੇ ਘੈਂਟ ਪਿਉ ਦੇ ਬਚਨ ਵਾਰ ਵਾਰ ਚੇਤੇ ਆਉਂਦੇ ਸਨ, "ਜਦੋਂ ਘਰੇ ਸ਼ੇਰ ਪਾਲ਼ੀਏ ਪੁੱਤ-ਉਦੋਂ ਨਹੁੰਦਰਾਂ ਦਾ ਖਿਆਲ ਜਰੂਰ ਰੱਖੀਏ...!" ਜਾਗਰ ਸਿਉਂ ਦਾ ਇਸ਼ਾਰਾ ਤਸੀਲਦਾਰ ਵੱਲ ਸੀਉਹ ਤਕੜੇ ਨਾਲ਼ ਰਿਸ਼ਤਾ ਜੋੜ ਕੇ ਆਪਣੇ ਆਪ ਨੂੰ ਕਸੂਤਾ ਫ਼ਸਿਆ ਮਹਿਸੂਸ ਕਰ ਰਿਹਾ ਸੀਉਹ ਸੋਚਦਾ ਸੀ ਕਿ ਅਗਰ ਕਿਸੇ ਬਰਾਬਰ ਦੇ, ਜਾਂ ਆਪ ਤੋਂ ਮਾੜੇ ਨਾਲ਼ ਰਿਸ਼ਤਾ ਜੋੜਿਆ ਹੁੰਦਾ, ਅਗਲੇ ਦੇ ਲੱਤ ਤਾਂ ਉਪਰ ਰਹਿੰਦੀ? ਪਰ ਤਸੀਲਦਾਰ ਤਾਂ ਆਪ ਸਾਡੀ ਸੰਘੀ 'ਤੇ ਅੱਡੀ ਧਰੀ ਫਿਰਦੈ? ਤਸੀਲਦਾਰ ਜਦੋਂ ਵੀ ਦੀਪ ਨੂੰ ਮਿਲਣ ਆਉਂਦਾ, ਤਾਂ ਉਸ ਨਾਲ਼ ਪੰਜ-ਸੱਤ ਬੰਦੇ ਜ਼ਰੂਰ ਹੁੰਦੇਬੰਦੇ ਵੀ ਕੋਈ ਸਾਊ ਜਾਂ ਭਲੇ ਲੋਕ ਨਹੀਂ, ਅੜਬ ਝਾਕਣੀਂ ਵਾਲੇ ਬੰਦੇ! ਨਜ਼ਰ ਨਾਲ਼ ਹੀ ਅਗਲੇ ਦਾ ਸਾਹ ਸੂਤਣ ਵਾਲ਼ੇ! ਅੱਖਾਂ ਰਾਹੀਂ ਕਾਲ਼ਜਾ ਕੱਢਣ ਵਾਲ਼ੇ ਬੰਦੇ

----

ਹਰਦੇਵ ਦਾ ਸਾਰਾ ਪ੍ਰੀਵਾਰ ਉਹਨਾਂ ਦੀ ਟਹਿਲ ਸੇਵਾ ਵਿਚ ਹਾਜ਼ਰ ਰਹਿੰਦਾਬਾਪੂ ਵਾਰ ਵਾਰ ਪਾਣੀ ਦੇ ਜੱਗ ਭਰ ਭਰ ਕੇ ਦਿੰਦਾ, ਉਹਨਾਂ ਅੱਗੇ ਊਰੀ ਬਣਿਆਂ ਫਿਰਦਾਕਿਸੇ ਬਰਾਬਰ ਦੇ ਜਾਂ ਗਰੀਬ ਘਰ ਨਾਲ਼ ਮੱਥਾ ਲੱਗਿਆ ਹੁੰਦਾ ਤਾਂ ਬਾਪੂ ਅਗਲਿਆਂ ਨੂੰ ਸੌ-ਸੌ ਗਾਲ਼ ਕੱਢਦਾ ਅਤੇ ਅਗਲੇ ਦੀ ਧੀ-ਭੈਣ ਇਕ ਕਰੀ ਰੱਖਦਾ! ਪਰ ਮਜਬੂਰੀ ਦਾ ਨਾਂ ਮਾਸੀ ਸੀਡਰ ਅੱਗੇ ਭੂਤਨੇ ਨੱਚ ਰਹੇ ਸਨਤਸੀਲਦਾਰ ਇਕ ਭੱਠ ਸੀਜਿਸ ਨੇ ਸਾਰਾ ਟੱਬਰ ਫ਼ੂਕ ਕੇ ਪਰਾਂਹ ਕਰਨਾ ਸੀਤਸੀਲਦਾਰ ਕਈ ਵਾਰ ਦੀਪ ਨੂੰ ਮਿਲਣ ਆਇਆ ਕਹਿ ਚੁੱਕਿਆ ਸੀ, "ਕਿਸੇ ਦੀ ਧੰਘੇੜ੍ਹ ਝੱਲਣ ਦੀ ਲੋੜ ਨਹੀਂ ਦੀਪਿਆ! ਤੂੰ ਘਰੇ ਸਰਦਾਰੀ ਕੀਤੀ ਐ-ਐਥੇ ਵੀ ਹਿੱਕ ਦੇ ਜੋਰ 'ਤੇ ਜਿਉਣੈਂ! ਜੇ ਕੋਈ ਪੰਜ ਤਿੰਨ ਕਰੇ, ਤਾਂ ਦੱਸੀਂ? ਸਾਰੇ ਟੱਬਰ ਨੂੰ ਕੋਹਲੂ ਗੇੜੇ ਨਾ ਪਾ ਦੇਈਏ।" ਪਰ ਪਤਾ ਨਹੀਂ ਕਿਉਂ? ਦੀਪ ਚੁੱਪ ਹੀ ਰਹਿੰਦੀ

*********

ਵੀਹਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।

Friday, June 12, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 19

ਮੀਤੀ ਫਿਰ ਇਕੱਲੀ ਹੋ ਗਈਰੋਹੀ ਵਿਚ ਖੜ੍ਹੇ ਜੰਡ ਦੀ ਤਰ੍ਹਾਂ ਰੁੰਡ ਮਰੁੰਡ! ਕੱਲਰ ਵਾਲ਼ੀ ਧਰਤੀ ਵਾਂਗ ਲਾਵਾਰਿਸ ਜਿਹੀ! ਇਸ ਵਾਰ ਉਸ ਨੇ ਮਾਸੀ ਨੂੰ ਵੀ ਕੁਝ ਨਾ ਦੱਸਿਆਦੱਸਣ ਦਾ ਫ਼ਾਇਦਾ ਵੀ ਕੀ ਸੀ? ਮਾਸੀ ਵਿਚਾਰੀ ਕੋਲ਼ੇ ਕਿਹੜਾ ਭੰਗੀਆਂ ਵਾਲ਼ੀ ਤੋਪ ਸੀ, ਜਿਹੜੀ ਉਸ ਨੇ ਇੰਡੀਆ ਤੋਂ ਦਾਗ ਦੇਣੀ ਸੀ? ਚਾਰ ਹਾਉਕੇ ਹੀ ਸਨਭਰ ਕੇ ਮਾਸੀ ਨੇ ਵੀ ਚੁੱਪ ਹੋ ਜਾਣਾ ਸੀਜਾਂ ਵੱਧ ਤੋਂ ਵੱਧ, "ਰੱਬ ਦਾ ਭਾਣਾ ਐਂ ਧੀਏ! ਕੀ, ਕੋਈ ਵੱਸ ਐ...?" ਆਖ ਕੇ ਦਿਲਬਰੀ ਦੇਣੀ ਸੀ

ਤਲਾਕ ਦੇ ਕਾਗਜ਼ ਬੋਝੇ ਪਾ ਕੇ ਹਰਦੇਵ ਬੜੀ ਸ਼ਾਨੋ-ਸ਼ੌਕਤ ਨਾਲ਼ ਇੰਡੀਆ ਨੂੰ ਉਡਾਰੀ ਮਾਰ ਗਿਆਜਾਣ ਤੋਂ ਪਹਿਲਾਂ ਉਸ ਨੇ ਜੀਅ ਭਰ ਕੇ ਖ਼ਰੀਦੋ-ਫ਼ਰੋਖ਼ਤ ਕੀਤੀ ਸੀਬਹੁਤੀ ਤਵੱਜੋ ਤਾਂ ਉਸ ਨੇ ਹੋਣ ਵਾਲ਼ੀ ਪਤਨੀ ਲਈ ਹੀ ਦਿੱਤੀ ਸੀਬਾਪੂ ਲਈ ਪੰਜ ਬੋਤਲਾਂ 'ਜਾਨੀ ਵਾਕਰ' ਦੀਆਂ ਖਰੀਦ ਲਈਆਂ ਸਨਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ ਦਿੱਤੇ ਸਨਦੋ ਕਿੱਲੋ ਸੋਨਾ ਅਤੇ ਚਾਰ ਵੱਡੇ ਅਟੈਚੀ ਸਮਾਨ ਦੇ ਭਰ ਕੇ ਹਰਦੇਵ ਦਿੱਲੀ ਏਅਰਪੋਰਟ ਜਾ ਉਤਰਿਆਬੇਬੇ ਸਮੇਤ ਸਾਰਾ ਟੱਬਰ ਹੀ ਉਸ ਨੂੰ ਲੈਣ ਆਇਆ ਹੋਇਆ ਸੀਪ੍ਰੀਵਾਰ ਨੇ ਇਕ ਮਿੰਨ੍ਹੀ ਬੱਸ ਕਿਰਾਏ 'ਤੇ ਲਈ ਹੋਈ ਸੀਜਿਵੇਂ ਕਿਤੇ ਤੀਰਥ 'ਤੇ ਚੱਲੇ ਸਨਬੱਸ ਵਿਚ 'ਰੈੱਡ ਨਾਈਟ' ਦੀ ਪੇਟੀ ਬਾਪੂ ਨੇ ਤੁਰਨ ਤੋਂ ਪਹਿਲਾਂ ਹੀ ਰਖਵਾ ਲਈ ਸੀ ਅਤੇ ਹਰਦੇਵ ਦੀ ਫ਼ਲਾਈਟ ਉਤਰਨ ਤੋਂ ਪਹਿਲਾਂ ਹੀ ਉਸ ਨੇ ਦੋ 'ਲੰਡੇ' ਪੈੱਗ ਸੜ੍ਹਾਕ ਧਰੇ ਸਨਬੇਬੇ ਨੇ ਜਾਗਰ ਸਿਉਂ ਨੂੰ ਦਾਰੂ ਪੀਣੋਂ ਜ਼ਰੂਰ ਰੋਕਿਆ ਸੀਪਰ ਜਾਗਰ ਸਿਉਂ ਨੇ, "ਮੁੰਡੇ ਨੂੰ ਲੈਣ ਆਏ ਐਂ! ਕਿਸੇ ਮਰਨੇ ਪਰਨੇ 'ਤੇ ਜਾਂ ਕਿਸੇ ਨੂੰ ਫ਼ਕੌਣ ਨ੍ਹੀ ਆਏ...! ਗੱਲਾਂ ਕੀ ਕਰਨ ਲੱਗਪੀ ਭੈਣ ਦਾ ਕੜਛਾ ਈ ਯ੍ਹਾਵੀ! ਤੇਰੀਆਂ ਦੁੱਧ ਰਿੜਕਣ ਆਲ਼ੀਆਂ ਆਦਤਾਂ ਨ੍ਹੀ ਜਾਣੀਆਂ! ਤੈਨੂੰ ਕਿੰਨੇ ਆਰੀ ਆਖਿਐ ਬਈ ਆਬਦਾ ਘਸਮੈਲ਼ਾ ਜਿਆ ਮੂੰਹ ਬੰਦ ਰੱਖਿਆ ਕਰ...! ਅਕਲ ਨ੍ਹੀ ਆਉਂਦੀ ਤੈਨੂੰ?" ਆਖ ਕੇ ਬਾਪੂ ਨੇ ਬੇਬੇ ਨੂੰ ਏਅਰਪੋਰਟ ਦਾ ਸੁਆਦ ਦਿਖਾ ਦਿੱਤਾ ਸੀਬੇਬੇ ਚੁੱਪ ਕਰ ਗਈ ਸੀਉਸ ਨੂੰ ਜਾਗਰ ਸਿਉਂ ਦੇ ਅੜਬ ਸੁਭਾਅ ਦਾ ਪ੍ਰਤੱਖ ਪਤਾ ਸੀਜਾਗਰ ਸਿਉਂ ਨੂੰ ਪੀਤੀ ਵਿਚ ਛੇੜਨਾ ਇਕ ਤਰ੍ਹਾਂ ਨਾਲ ਭਰਿੰਡਾਂ ਦੀ ਖੱਖਰ ਨੂੰ ਹੱਥ ਪਾਉਣ ਬਰਾਬਰ ਸੀ

----

ਬ੍ਰਿਟਿਸ਼ ਏਅਰਵੇਜ਼ ਸਵੇਰੇ ਦੋ ਵਜੇ ਉਤਰੀਇੰਮੀਗਰੇਸ਼ਨ ਅਤੇ ਕਸਟਮ ਤੋਂ ਵਿਹਲਾ ਹੋ ਕੇ ਹਰਦੇਵ ਪੰਜ ਕੁ ਵਜੇ ਏਅਰਪੋਰਟ ਤੋਂ ਬਾਹਰ ਨਿਕਲਿਆਦੇਖ ਕੇ ਬੇਬੇ ਬਾਪੂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾਂ ਨਾ ਰਿਹਾਹਰਦੇਵ ਅੱਗੇ ਨਾਲ਼ੋਂ ਦੁੜਕਿਆ ਹੋਇਆ, ਕੋਟ ਪੈਂਟ ਵਿਚ ਬਾਹਵਾ ਫ਼ੱਬਦਾ ਸੀਪਹਿਲਾਂ ਛਿਲਕਾਂ ਦੇ ਘੋੜ੍ਹੇ ਵਰਗਾ ਹਰਦੇਵ, ਅੱਜ ਬੇਬੇ ਦੀ ਜੱਫ਼ੀ ਵਿਚ ਮਸਾਂ ਆਇਆ ਸੀਉਹ ਦੁਰਮਟ ਹੀ ਤਾਂ ਬਣਿਆ ਪਿਆ ਸੀ! ਪਿਆਰ ਦਿੰਦੀ ਬੇਬੇ ਨੇ ਜਾਗਰ ਸਿਉਂ ਤੋਂ ਚੋਰੀ ਪਰ੍ਹੇ ਮੂੰਹ ਕਰਕੇ ਥੁੱਕ ਦਿੱਤਾ ਸੀਜੇ ਜਾਗਰ ਸਿਉਂ ਨੂੰ ਪਤਾ ਲੱਗ ਜਾਂਦਾ, ਤਾਂ ਉਸ ਨੇ ਫਿਰ ਗਾਲ੍ਹਾਂ ਦੀ ਸੂੜ ਬੰਨ੍ਹ ਲੈਣੀ ਸੀਬਚਾਓ ਵਿਚ ਹੀ ਬਚਾਓ ਸੀਜਾਗਰ ਸਿਉਂ ਦਾ ਕੋਈ ਇਤਬਾਰ ਨਹੀਂ ਸੀ ਕਿ ਕਦੋਂ ਰੋਡਵੇਜ਼ ਦੀ ਬੱਸ ਵਾਂਗ ਬਿੱਟਰ ਜਾਵੇ? ਬੇਬੇ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਸੀ!

---

ਬੇਬੇ ਨੇ ਸਾਰੀ ਸੁੱਖ ਸਾਂਦ ਪੁੱਛੀ

ਬਾਪੂ ਨੇ ਦੋ ਕਰੜੇ ਪੈੱਗ ਹੋਰ ਚਾੜ੍ਹ ਲਏ ਅਤੇ ਪਿੰਡ ਨੂੰ ਰਵਾਨਾ ਹੋ ਗਏ

ਗੱਲ ਚੱਲਦੀ ਚੱਲਦੀ ਮੀਤੀ 'ਤੇ ਆ ਕੇ ਰੁਕ ਗਈਗੱਲ ਬਾਪੂ ਨੇ ਹੀ ਸ਼ੁਰੂ ਕੀਤੀ ਸੀ

-"ਕੀ ਮਾਜਰਾ ਕੀ ਬਣ ਗਿਆ ਸੀ, ਮੀਤੋ ਨਾਲ਼?" ਜਾਗਰ ਸਿਉਂ ਨੇ ਪੁੱਛਿਆ ਸੀ

-"ਬੱਸ ਬਾਪੂ ਜੀ, ਥੋੜਾ ਜਿਆ ਜਾਅਦੇ ਈ ਤੰਗ ਕਰਨ ਲੱਗਪੀ ਸੀ।" ਹਰਦੇਵ ਨੇ ਅੱਤ ਸੰਖੇਪ ਦੱਸਿਆ

-"ਚਾਰ ਮਾਰਦਾ ਗੱਤਲ਼ੇ 'ਚ! ਜੇ ਖੰਘ ਵੀ ਜਾਂਦੀ...? ਤੇਰੀ ਬੇਬੇ ਦੇ ਮੈਂ ਹੁਣ ਤੱਕ ਖਰਖਰਾ ਫ਼ੇਰਦਾ ਰਿਹੈਂ-ਤਾਂ ਜਾ ਕੇ ਇਹ ਟਿਕੀ ਐ! ਨਹੀਂ ਹਟ ਕੁੱਤੀਏ ਇਹ ਨ੍ਹੀ ਸੀ ਆਖਣ ਦਿੰਦੀ...!" ਬਾਪੂ ਦਾਰੂ ਨਾਲ਼ 'ਤੋਤਾ' ਬਣਿਆਂ ਬੈਠਾ ਸੀ

-"ਲੈ, ਕਰਲਾ ਗੱਲ! ਹੋਰ ਛੇੜਲਾ ਇਹਨੂੰ ਫਿੱਟਣੀਆਂ ਦੇ ਫ਼ੇਟ ਨੂੰ! ਇਹਨੂੰ ਕੁੱਟਣ ਤੋਂ ਬਿਨਾ ਹੋਰ ਕੋਈ ਗੱਲ ਆਉਂਦੀ ਨ੍ਹੀ-ਧੌਲ਼ਾ ਝਾਟਾ ਮੂੰਹ 'ਤੇ ਐ!" ਬੇਬੇ ਨੇ ਬੁੱਲ੍ਹ ਟੇਰੇ

-"ਉਥੇ ਗੱਤਲ਼ੇ 'ਚ ਮਾਰਨਾ ਖੇਡ ਨ੍ਹੀ ਬਾਪੂ! ਉਥੇ ਤਾਂ ਜੇ ਤੀਮੀ ਨੂੰ ਹੱਥ ਲਾਓ-ਪੁਲਸ ਚੱਕ ਕੇ ਅੰਦਰ ਦੇ ਦਿੰਦੀ ਐ!"

-"ਅੱਛਿਆ...? ਤਾਂ, ਤਾਂ ਬੜੇ ਛੋਕਰੀ ਯ੍ਹਾਵੇ ਐ ਬਈ! ਤੀਮੀ ਛਿੱਤਰ ਬਿਨਾ ਤਾਂ ਊਂਈਂ ਨ੍ਹੀ ਲੋਟ ਆਉਂਦੀ।"

-"ਆਉਂਦੀ ਨ੍ਹੀ ਲੋਟ...!" ਤਪੀ ਬੇਬੇ ਫਿਰ ਬੋਲ ਪਈ

-"ਤੂੰ ਦੇਖੀ ਜਾਨੈਂ ਹਰਦੇਵ ਸਿਆਂ? ਹੁਣ ਇਹ ਤੇਰੇ ਬੈਠੇ ਕਰਕੇ ਤਾਤੇ ਬਾਤੇ ਕਰਦੀ ਐ! ਜੇ ਮੈਂ 'ਕੱਲਾ ਹੁੰਦਾ-ਸਾਹ ਨ੍ਹੀ ਸੀ ਕੱਢਦੀ-ਹੁਣ ਦੇਖਲਾ ਪਟਰਾਣੀਂ ਬਣੀ ਬੈਠੀ ਐ।"

-"ਹਰਦੇਵ ਕਰਕੇ ਮਾੜਾ ਮੋਟਾ ਮੂਹਰੇ ਬੋਲਣ ਲੱਗੀ ਐਂ ਤੇਰੇ-ਤੂੰ ਤਾਂ ਬਥੇਰੀ ਕੀਤੀ ਐ ਹੁਣ ਤੱਕ ਮੇਰੇ ਮੂੰਹ ਨਾਲ! ਸਾਰੀ ਉਮਰ ਜੁੱਤੀ ਹੇਠ ਰੱਖਿਐ ਮੈਨੂੰ!" ਬੇਬੇ ਨੇ ਪੁਰਾਣੇ ਸ਼ਿਕਵੇ ਉਧੇੜਨੇ ਸ਼ੁਰੂ ਕਰ ਦਿੱਤੇ

-"ਤੂੰ ਮੈਥੋਂ ਕਿਤੇ ਹੁਣ ਤਾਂ ਨ੍ਹੀ ਲਿਵਤਰੇ ਖਾਣੇ...? ਨਹੀਂ ਸਰਦਾ ਹੁਣ ਤੇਰਾ?" ਬਾਪੂ ਸੀਟ ਤੋਂ ਇਕ ਦਮ ਪਿੱਛੇ ਨੂੰ ਉਲਰਿਆਜਿਵੇਂ ਸੱਜਰ ਸੂਈ ਮੱਝ ਕੱਟਰੂ ਵੱਲ ਹੇਲ਼ੀਆਂ ਲੈ-ਲੈ ਜਾਂਦੀ ਹੈ

-"ਬੱਸ ਵੀ ਕਰ ਬਾਪੂ...! ਬਥੇਰਾ ਬੇਬੇ ਨੇ ਖੱਪਰ ਖਿਉਂਇਐਂ! ਇਹ ਵੀ ਝੂਠੀ ਨ੍ਹੀ।" ਹਰਦੇਵ ਨੇ ਵਰਜਿਆ

-"ਨਹੀਂ ਹਰਦੇਵ ਸਿਆਂ! ਇਹਦੇ ਢਿੱਡ ਪੀੜ ਹੋਣ ਲੱਗਪੀ ਐ-ਹੁਣ ਮੈਨੂੰ ਮੈਦ ਐ ਇਹ ਚੂਰਨ ਭਾਲ਼ਦੀ ਐ-ਮੈਂ ਬੁੱਢੀਆਂ ਹੱਡੀਆਂ ਦੇਖ ਕੇ ਚੁੱਪ ਕਰ ਜਾਨੈਂ-ਬਈ ਹੁਣ ਜੁੜਨੀਆਂ ਨ੍ਹੀ! ਪਰ ਕਾਹਨੂੰ...? ਜਿੰਨਾਂ ਚਿਰ ਇਹਨੂੰ ਬੱਕਲ਼ ਨਾ ਚਾਰਾਂ-ਇਹ ਕੌੜ ਮੱਝ ਮਾਂਗੂੰ ਅੜਾਹਟ ਈ ਪਾਈ ਜਾਂਦੀ ਰਹਿੰਦੀ ਐ।"

-"ਗੱਲ ਕੀ ਕਰਦੇ ਸੀ? ਤੋਰ ਕੇ ਕਿੱਧਰ ਨੂੰ ਬਹਿ ਗਿਆ, ਚੌਰਾ!" ਬੇਬੇ ਬਾਜ਼ ਨਹੀਂ ਆ ਰਹੀ ਸੀ

-"ਲਾ ਕੇ ਘੁੱਟ ਮੂੰਹ ਨੂੰ-ਲੱਗ ਪਿਆ ਕੁੱਤੇ ਮਾਂਗੂੰ ਭੌਂਕਣ! ਮੂਹਰਲੀ ਸੀਟ 'ਤੇ ਬੈਠੈ ਅੜਿਆ-ਜਿਵੇਂ ਵਾੜ 'ਚ ਬਿੱਲਾ ਫ਼ਸਿਆ ਹੁੰਦੈ! ਸ਼ਰਮ ਦਾ ਘਾਟਾ! ਤੂੰ ਕਿਸੇ ਜੁਆਕ ਨੂੰ ਮੂਹਰੇ ਬਹਿਣ ਦੇ-ਚੁੱਪ ਕਰਕੇ ਪਿੱਛੇ ਨ੍ਹੀ ਬੈਠਾ ਜਾਂਦਾ?"

-"ਤੂੰ ਕਰਜਾ ਚੁੱਪ...! ਮਾਰ ਕੇ ਬੋਤਲ ਮੱਥੇ 'ਚ-ਟੀਕ ਚਲਾਦੂੰ!" ਬਾਪੂ ਫਿਰ ਪਹਿਲਣ ਝੋਟੀ ਵਾਂਗ ਵੱਟ ਜਿਹਾ ਕਰਨ ਲੱਗ ਪਿਆਉਹ ਜਾੜ੍ਹ ਘੁੱਟ ਕੇ ਪਿੱਛੇ ਨੂੰ ਹੂਰਾ ਲੈ ਕੇ ਜਾਂਦਾ ਸੀ

-"ਬਾਪੂ ਜੀ, ਤੁਸੀਂ ਹੁਣ ਚੁੱਪ ਵੀ ਕਰਜੋ...!" ਹਰਦੇਵ ਨੇ ਖਿਝ ਕੇ ਕਿਹਾਸ਼ਾਇਦ ਉਹ ਬਾਪੂ ਅੱਗੇ ਪਹਿਲੀ ਵਾਰ ਅੱਕਰਾ ਬੋਲਿਆ ਸੀਬਾਕੀ ਸਾਰੇ ਭੈਣ ਭਾਈ ਚੁੱਪ ਸਨਉਹ ਕਲੇਸ਼ ਦੇ ਇਕ ਤਰ੍ਹਾਂ ਨਾਲ਼ ਆਦੀ ਹੋ ਚੁੱਕੇ ਸਨ

-"ਨਹੀਂ ਹਰਦੇਵ ਸਿਆਂ...! ਤੈਨੂੰ ਇਹਦੇ ਮਤੇ ਦਾ ਨ੍ਹੀ ਪਤਾ! ਇਹ ਨ੍ਹੀ ਹੱਟਦੀ-ਜਿੰਨਾ ਚਿਰ ਇਹਨੂੰ ਤੱਤਾ ਠੰਢਾ ਨਾ ਪਵੇ-ਹੁਣ ਕਰਗੀ ਨਾ ਚੁੱਪ? ਬਈ ਜਬਾੜਿਆਂ 'ਚ ਗਿਲਾਸ ਆਊ-ਕਰਦੀ ਕੀ ਫਿਰਦੀ ਐ, ਮੱਚੜ ਜੀ!"

-"ਤੁਸੀਂ ਘਰੇ 'ਕੱਲੇ ਕਿਵੇਂ ਕੱਟਦੇ ਹੋਵੋਂਗੇ? ਸਾਡੇ ਬੈਠਿਆਂ ਤੋਂ ਨ੍ਹੀ ਹੱਟਦੇ?"

-"ਘਰੇ...? ਰੱਬ ਰੱਬ ਕਰ! ਘਰੇ 'ਕੱਲੀ ਇਹ ਕੁਸਕਦੀ ਨ੍ਹੀ, ਮਖ ਜਮਾਂ ਈ ਨ੍ਹੀ ਕੁਸਕਦੀ...! ਇਹਨੂੰ ਪਤੈ ਬਈ ਜੁੱਤੀ ਸਿਰ 'ਚ ਆਊ।"

-"ਚਲੋ, ਬੱਸ ਵੀ ਕਰੋ ਹੁਣ...!" ਹਰਦੇਵ ਨੇ ਗੱਲ ਹਾਸੇ ਵਿਚ ਪਾ ਲਈ

ਉਹਨਾਂ ਨੇ ਰਸਤੇ 'ਚ ਖੜ੍ਹ ਕੇ ਹੋਟਲ ਤੋਂ ਰੋਟੀ ਖਾਧੀਜਾਗਰ ਸਿਉਂ ਪੂਰੀ ਬੋਤਲ ਸੂਤ ਕੇ ਅਤੇ ਰੋਟੀ ਖਾ ਕੇ ਘੁਰਾੜ੍ਹੇ ਮਾਰਨ ਲੱਗ ਪਿਆ ਸੀ ਸਾਰੀ ਰਾਤ ਸਫ਼ਰ ਕਰਕੇ ਸਵੇਰੇ ਨੌਂ ਕੁ ਵਜੇ ਉਹ ਪਿੰਡ ਪਹੁੰਚੇ

ਥੱਕੇ ਹੋਣ ਕਾਰਨ ਸਾਰੇ ਸੌਂ ਗਏ

----

ਆਥਣ ਦੇ ਚਾਰ ਕੁ ਵਜੇ ਸਾਰੇ ਉਠੇਅਜੇ ਉਹ ਮੂੰਹ ਹੱਥ ਹੀ ਧੋ ਰਹੇ ਸਨਹਰਦੇਵ ਨਹਾਉਣ ਵੜਿਆ ਹੋਇਆ ਸੀਅਚਾਨਕ ਜੁਗਾੜ ਸਿਉਂ ਪਹੁੰਚ ਗਿਆਜਾਗਰ ਸਿਉਂ ਨੂੰ ਚੱਕਰ ਆਇਆਉਹ ਧੁਰੋਂ ਹਿੱਲ ਗਿਆਉਸ ਦਾ ਰੰਗ ਉਡ ਗਿਆ ਸੀ ਕਿ ਇਹ ਸਾਲ਼ਾ ਜਮਦੂਤ ਅੱਜ ਕਿੱਧਰੋਂ ਆ ਵੜਿਆ? ਨਾ ਅੱਗੇ, ਨਾ ਪਿੱਛੇ? ਹਰਦੇਵ ਅਜੇ ਗੁਸਲਖਾਨੇ ਦੇ ਵਿਚ ਹੀ ਸੀਸ਼ਾਇਦ ਜੁਗਾੜ ਸਿਉਂ ਨੂੰ ਇਹ ਨਹੀਂ ਪਤਾ ਸੀ ਕਿ ਹਰਦੇਵ ਅਤੇ ਮੀਤੀ ਦਾ ਤਲਾਕ ਹੋ ਗਿਆ ਸੀਹਰਦੇਵ ਜਦੋਂ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਦਾ ਚਿਹਰਾ ਵੀ ਜੁਗਾੜ ਸਿਉਂ ਨੂੰ ਦੇਖ ਕੇ ਪੀਲ਼ਾ ਪੈ ਗਿਆਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਕੀ ਬਹਾਨਾ ਲੱਭਿਆ ਜਾਵੇ? ਉਸ ਨੇ ਆਪਣੇ ਛੋਟੇ ਭਾਈ ਨੂੰ ਇਸ਼ਾਰੇ ਨਾਲ਼ ਕੋਲ਼ ਸੱਦਿਆ

-"ਆਹ ਕੰਜਰ ਕਿੱਥੋਂ ਆ ਗਿਆ...?" ਹਰਦੇਵ ਦਾ ਚੋਰ ਮਨ ਕੰਬੀ ਜਾ ਰਿਹਾ ਸੀ

-"ਪਤਾ ਨ੍ਹੀ...!"

-"ਇਹ ਪਹਿਲਾਂ ਵੀ ਆਉਂਦਾ ਹੁੰਦੈ?"

-"ਕਦੇ ਕਦੇ ਆ ਈ ਜਾਂਦੈ!"

-"ਇਹਨੂੰ ਸਾਡੇ ਤਲਾਕ ਬਾਰੇ ਪਤੈ?"

-"ਰੱਬ ਜਾਣੇ...!"

-"ਤੂੰ ਬਾਪੂ ਨੂੰ ਮੇਰੇ ਕੋਲ਼ੇ ਭੇਜ, ਜਲਦੀ!" ਉਹਨਾਂ ਨੇ ਬੜੀ ਤੇਜ਼ੀ ਨਾਲ਼ ਸੰਖੇਪ ਗੱਲਾਂ ਕੀਤੀਆਂ ਸਨਸੁਨੇਹੇਂ ਦੇ ਨਾਲ਼ ਹੀ ਬਾਪੂ ਹਰਦੇਵ ਕੋਲ਼ ਆ ਗਿਆ

-"ਕੀ ਗੱਲ ਐ...?"

-"ਬਾਪੂ! ਇਹ ਭੈਣ ਚੋਦ ਕਿੱਧਰੋਂ ਆ ਗਿਆ?"

-"ਤੇਰੇ ਆਉਣ ਬਾਰੇ ਤਾਂ ਕਿਸੇ ਨੂੰ ਪਤਾ ਨ੍ਹੀ-ਇਹ ਤਾਂ ਊਂਈਂ ਆ ਗਿਆ ਹੋਣੈਂ? ਦਾਰੂ ਦਾ ਲਾਲਚੀ ਐ-ਹੋਰ ਇਹਨੂੰ ਕੋਈ ਕੰਮ ਐਂ?"

-"ਬਾਪੂ! ਇਹਨੂੰ ਦਾਰੂ ਦੱਪਾ ਛਕਾ ਕੇ ਤੋਰ! ਇਹ ਮੇਰਾ ਸਾਲ਼ਾ ਆਪਣੇ ਵਿਆਹ 'ਚ ਘੋਟਣਾ ਨਾ ਖੜਕਾ ਦੇਵੇ?" ਹਰਦੇਵ ਨੇ ਮਨ ਦਾ ਡਰ ਦੱਸਿਆ

-"ਇਹਦੀ ਮਾਂ ਦੀ...! ਤੂੰ ਬਹਿਮ ਨਾ ਮੰਨ! ਮੈਂ ਕਰਦੈਂ ਇਹਦਾ ਇੰਤਜਾਮ! ਇਹ ਚੌਰਾ ਤਾਂ ਦਾਰੂ ਦਾ ਲਾਲਚੀ ਐ-ਇਹਨੂੰ ਘੁੱਟ ਲੁਆ ਕੇ ਸਾਰੀ ਗੱਲ ਈ ਦੱਸ ਦਿਆਂਗੇ-ਆਪਣਾ ਇਹ ਕੀ ਬੈਂਗਣ ਫੜ ਲਊ? ਠਾਣੇਦਾਰ ਨਾਲ਼ ਮੇਰੀ ਚੰਗੀ ਸੱਥਰੀ ਪੈਂਦੀ ਐ-ਬਾਹਲ਼ਾ ਗਿਆ-ਤੇਰੇ ਰਹਿਣ ਤੱਕ ਸਾਲ਼ੇ ਨੂੰ ਹਵਾਲਾਟ 'ਚ ਈ ਰੱਖਾਂਗੇ...!" ਕਹਿ ਕੇ ਬਾਪੂ ਨੇ ਹਰਦੇਵ ਦਾ ਮਨ ਹਲਕਾ ਕਰ ਦਿੱਤਾਉਹ ਸ਼ਾਂਤ ਹੋ ਗਿਆਠਾਣੇਦਾਰ ਨਾਲ਼ ਯਾਰੀ ਸੁਣ ਕੇ ਉਹ ਹੌਲ਼ਾ ਫ਼ੁੱਲ ਹੀ ਤਾਂ ਹੋ ਗਿਆ ਸੀਢੰਗ ਜਿਹੇ ਨਾਲ਼ ਜਾਗਰ ਸਿਉਂ ਨੇ ਜੁਗਾੜ ਸਿਉਂ ਨੂੰ ਬਾਹਰਲੇ ਕਮਰੇ ਵਿਚ ਲਿਆ ਬਿਠਾਇਆਵਿਸਕੀ ਦੀ ਬੋਤਲ ਅਤੇ ਅਚਾਰ ਦੀ ਕੌਲੀ ਉਸ ਦੇ ਅੱਗੇ ਰੱਖ ਦਿੱਤੀਬੋਤਲ ਜੁਗਾੜ ਸਿਉਂ ਨੇ ਭੁੱਖਿਆਂ ਵਾਂਗ ਬੁੱਚ੍ਹੀਵਿਸਕੀ ਦੇਖ ਕੇ ਉਸ ਦੀਆਂ ਲਾਲ਼ਾਂ ਵਗ ਤੁਰੀਆਂ ਸਨ

-"ਜਾਗਰ ਸਿਆਂ, ਆਹ ਤਾਂ ਬਈ ਕਮਾਲ ਈ ਕਰਤੀ...! ਬਾਹਰਲੀ ਲੱਗਦੀ ਐ?" ਉਸ ਨੇ ਬੋਤਲ ਚੁੱਕ ਕੇ ਫ਼ੋਟੋ ਲਾਹੁੰਣ ਵਾਲ਼ਿਆਂ ਵਾਂਗ ਦੇਖੀਜਿਵੇਂ ਜੁਗਾੜ ਸਿਉਂ ਨੂੰ ਕੁਝ ਗੁਆਚਿਆ ਥਿਆ ਗਿਆ ਸੀਉਸ ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪਿਆ ਸੀਉਹ ਬੇਥਾਹ ਖ਼ੁਸ਼ ਸੀ

-"ਆਹੋ...! ਅੱਜ ਤੇਰਾ ਭਤੀਜਾ ਵਲੈਤੋਂ ਆਇਐ, ਹਰਦੇਵ ਸਿਉਂ! ਮੈਂ ਵੀ ਕੱਲ੍ਹ ਦਾ ਦਿੱਲੀ ਗਿਆ ਸੀ, ਉਹਨੂੰ ਲੈਣ! ਅੱਜ ਸਾਝਰੇ ਈ ਆਏ ਐਂ-ਆ ਕੇ ਸੌਂ ਗਏ-ਤੇ ਆਹ ਹੁਣੇ ਈ ਉਠੇ ਐਂ!"

-"ਅੱਛਾ...? ਫੇਰ ਤਾਂ ਬਈ ਵਧਾਈਆਂ, ਜਾਗਰ ਸਿਆਂ! ਮੈਂ ਵੀ ਸੋਚਿਆ ਬਈ ਆਹ ਗਿਰਝ ਮੂੰਹੀਂ ਆਪਣੇ ਆਲ਼ੇ ਦੇਸ਼ ਦੀ ਤਾਂ ਲੱਗਦੀ ਨ੍ਹੀ-ਇਹ ਤਾਂ ਕੋਈ ਬਾਹਰਲੀ ਗਿੱਦੜਸਿੰਗੀ ਐ!" ਉਹ ਵਿਸਕੀ ਦੇਖ ਕੇ ਬਾਂਦਰ ਵਾਂਗ ਲਾਚੜ ਗਿਆ ਸੀਉਸ ਨੇ ਹਲ਼ਕਿਆਂ ਵਾਂਗ ਬੋਤਲ ਦੀ ਸੀਲ ਤੋੜੀ ਅਤੇ ਗਿਲਾਸ ਭਰ ਕੇ ਸ਼ਰਬਤ ਵਾਂਗ ਸੂਤ ਗਿਆਸੁੱਕੀ ਵਿਸਕੀ ਨੇ ਉਸ ਨੂੰ ਪੱਠਾ ਲਾ ਦਿੱਤਾ ਸੀਉਸ ਨੇ ਅਚਾਰੀ ਮਿਰਚ ਮੂੰਹ ਵਿਚ ਪਾਈ ਤਾਂ ਕੁੜੱਤਣ ਨਾਲ਼ ਉਸ ਦਾ ਮੂੰਹ ਆਪਦੇ ਆਪ ਹੀ ਖੁੱਲ੍ਹ ਗਿਆ

-"ਬੜੀ ਖੱਟਰ ਐ ਸਾਲੀ...!" ਉਸ ਨੂੰ ਧੁੜਧੜੀ ਆਈ

-"ਜੁਗਾੜ ਸਿਆਂ, ਬਾਹਰਲੀ ਐ...!" ਜਾਗਰ ਨੇ ਕਿਹਾਉਹ ਜੁਗਾੜ ਸਿਉਂ ਨੂੰ ਭੂਚਾਲ ਵਿਚ ਪਾਉਣ ਲਈ 'ਰੈੱਡ ਨਾਈਟ' ਦੀ ਬੋਤਲ ਨੂੰ ਹੀ 'ਬਾਹਰਲੀ' ਦੱਸੀ ਜਾ ਰਿਹਾ ਸੀ

-"ਤਾਂਹੀ ਤਾਂ ਦੁਨੀਆਂ ਬਾਹਰਲੀਆਂ ਚੀਜਾਂ ਦੀ ਸਿਫ਼ਤ ਕਰਦੀ ਐ! ਆਪਣੇ ਤਾਂ ਮੇਰੇ ਸਹੁਰੇ ਨਿਰਾ ਈ ਪਾਣੀ ਮੱਥੇ ਮਾਰਦੇ ਐ-ਨਾ ਨਸ਼ਾ, ਨਾ ਸੁਆਦ! ਆਹ ਦੇਖ ਤਾਂ, ਅਜੇ ਇਕ ਈ ਅੰਦਰ ਸਿੱਟਿਐ, ਤਰਾਰੇ ਬੰਨ੍ਹਤੇ ਸੁਰਗਾਂ ਨੂੰ ਜਾਣੀ ਨੇ! ਵਾਹ ਨੀ ਅੰਗਰੇਜ ਗੌਰਮਿੰਟੇ! ਨਹੀਂ ਰੀਸਾਂ ਤੇਰੀਆਂ...! ਐਮੇ ਤਾਂ ਨ੍ਹੀ ਸਾਲ਼ੇ ਸਾਰੇ ਸੰਸਾਰ 'ਤੇ ਰਾਜ ਕਰਗੇ? ਕਹਿੰਦੇ ਉਹਨਾਂ ਦੇ ਰਾਜ 'ਚ ਸੂਰਜ ਨ੍ਹੀ ਸੀ ਛਿਪਦਾ? ਐਹੋ ਜੀ ਦਾਰੂ ਪੀ ਕੇ ਡਮਾਕ ਈ ਤਰ ਹੋਣੇ ਐਂ? ਆਪਣੇ ਆਲ਼ੀ ਪੀ ਕੇ ਤਾਂ ਬੰਦਾ ਗੱਲ ਕਰਦਾ ਭੁੱਲ ਜਾਂਦੈ-ਨਿਰੀ ਖ਼ੁਸ਼ਕੀ ਦਾ ਘਰ! ਕਿੱਥੇ ਐ ਸਾਡਾ ਭਤੀਜ...?" ਉਸ ਨੇ ਦੂਜਾ ਗਿਲਾਸ ਭਰਦਿਆਂ ਪੁੱਛਿਆ

-"ਲਿਆ ਪਿਆਰ ਦੇਈਏ ਉਹਨੂੰ-ਜਿਉਂਦਾ ਵਸਦਾ ਰਹੇ, ਭਾਈ!" ਉਸ ਨੇ ਦੂਜਾ ਗਿਲਾਸ ਅੰਦਰ ਡੋਲ੍ਹਦਿਆਂ ਕਿਹਾ

-"ਉਏ ਹਰਦੇਵ ਸਿਆਂ...!" ਜਾਗਰ ਸਿੰਘ ਨੇ ਅਵਾਜ਼ ਮਾਰੀ

-"ਹਾਂ ਬਾਪੂ ਜੀ...?"

-"ਉਰੇ ਆ ਬਈ ਪੁੱਤਰਾ! ਲਾ ਪੈਰੀਂ ਹੱਥ ਆਬਦੇ ਚਾਚਾ ਜੀ ਦੇ!" ਜਾਗਰ ਨੇ ਕਿਹਾ

-"ਸਾਸਰੀਕਾਲ ਚਾਚਾ ਜੀ!" ਹਰਦੇਵ ਨੇ ਆ ਕੇ ਜੁਗਾੜ ਸਿਉਂ ਦੇ ਵੱਡੇ ਵੱਡੇ ਗੋਡੇ ਛੂਹੇਜੁਗਾੜ ਸਿਉਂ ਨੇ ਉਸ ਨੂੰ ਪਹਿਚਾਣਿਆਂ ਹੀ ਨਾਉਸ ਨੇ ਤਾਂ ਹਰਦੇਵ ਕੋਹੜ ਕਿਰਲ਼ੇ ਵਰਗਾ ਦੇਖਿਆ ਸੀ? ਹੁਣ ਤਾਂ ਹਰਦੇਵ ਸਿਉਂ ਰਿੱਛ ਵਰਗਾ ਹੋਇਆ ਪਿਆ ਸੀ

-"ਉਏ ਤੂੰ ਹਰਦੇਵ ਸਿਉਂ ਐਂ?" ਜੁਗਾੜ ਸਿਉਂ ਹੈਰਾਨ ਸੀ ਕਿ ਖਲਪਾੜ ਵਰਗਾ ਹਰਦੇਵ ਤਾਂ ਬੋਹੜ ਦੇ ਮੁੱਛ ਵਰਗਾ ਨਿਕਲਿਆ ਪਿਆ ਸੀ

-"ਆਹੋ ਚਾਚਾ ਜੀ...! ਪਛਾਣਿਆਂ ਨਹੀਂ?" ਉਹ ਹੱਸ ਪਿਆ

-"ਅਸਲ 'ਚ ਬਿਆਹ ਤਾਂ ਤੈਨੂੰ ਲੱਗਿਐ ਹਰਦੇਵ ਸਿਆਂ...!" ਜੁਗਾੜ ਸਿਉਂ ਨੇ ਆਖਿਆ ਤਾਂ ਦੋਵੇਂ ਪਿਉ ਪੁੱਤ ਚੁੱਪ ਹੋ ਗਏਜੁਗਾੜ ਸਿਉਂ ਨੇ ਉਹਨਾਂ ਦਾ ਦੁਖਦਾ ਪਾਸਾ ਹੀ ਤਾਂ ਛੇੜ ਲਿਆ ਸੀਕੁਥਾਂ ਤੋਂ ਰੁੱਝੀ ਤੇ ਸਹੁਰਾ ਹਕੀਮ ਵਾਲੀ ਗੱਲ ਹੋ ਗਈ ਸੀਉਹਨਾਂ ਨੂੰ ਚੁੱਪ ਜਿਹਾ ਦੇਖ ਕੇ ਜੁਗਾੜ ਸਿਉਂ ਨੇ ਹੀ ਪਹਿਲ ਕੀਤੀ

-"ਕੱਲਾ ਈ ਆਇਐਂ...? ਮੀਤੋ ਨ੍ਹੀ ਆਈ?"

-"ਹਾਂ ਚਾਚਾ ਜੀ, 'ਕੱਲਾ ਈ ਆਇਐਂ-।"

-"ਤੂੰ ਪੈੱਗ ਸ਼ੈੱਗ ਲਾ ਜੁਗਾੜ ਸਿਆਂ-ਮੈਂ ਹਰਦੇਵ ਸਿਉਂ ਨੂੰ ਟੈਚੀ ਦੀ ਚਾਬੀ ਦੇ ਆਵਾਂ-ਉਹਦੇ 'ਚ ਇਹਦਾ ਲੀੜਾ ਲੱਤਾ ਐ!" ਤੇ ਜਾਗਰ ਸਿਉਂ ਹਰਦੇਵ ਨੂੰ ਬਹਾਨੇ ਨਾਲ਼ ਹੀ ਪਾਸੇ ਲੈ ਗਿਆ

-"ਤੂੰ ਚਿੰਤਾ ਨਾ ਕਰ ਸ਼ੇਰਾ...! ਐਹੋ ਜੇ ਮੇਰੇ ਬੜੇ ਖਾਧੇ ਪੀਤੇ ਵੇ ਐ-ਮੈਂ ਫੇਰ ਵੀ ਪੁਰਾਣਾ ਪੁਲਸੀਆ ਘੁਲਾਟੀਐਂ! ਤੂੰ ਇਹਨੂੰ ਦੋ ਚਾਰ ਪੈੱਗ ਲਾ ਲੈਣ ਦੇ-ਇਹ ਤਾਂ ਸਾਲਾ ਬਾਂਦਰ ਮਾਂਗੂੰ ਆਪਣੀ ਬੰਸਰੀ 'ਤੇ ਈ ਨੱਚੂ! ਅੱਖੀਂ ਦੇਖ ਲਈਂ-ਤੂੰ ਇਹਨੂੰ ਮਾੜਾ ਜਿਆ ਲੋਟ ਹੋ ਲੈਣ ਦੇ-ਮੈਂ ਆਪੇ ਗੱਲ ਚਲਾਊਂ-ਤੂੰ ਨਾ ਬੋਲੀਂ!" ਜਾਗਰ ਨੇ ਉਸ ਨੂੰ ਕੰਨ ਜਿਹੇ ਕੀਤੇ ਅਤੇ ਜੁਗਾੜ ਸਿਉਂ ਕੋਲ਼ ਵਾਪਿਸ ਆ ਗਿਆਜਦੋਂ ਜਾਗਰ ਜੁਗਾੜ ਸਿਉਂ ਕੋਲ਼ ਆਇਆ ਤਾਂ ਉਹ ਪੂਰੇ ਰੰਗਾਂ ਵਿਚ ਹੋਇਆ ਬੈਠਾ ਸੀ

-"ਤੂੰ ਬਾਹਵਾ ਚਿਰ ਹੋ ਗਿਆ-ਗੇੜਾ ਈ ਨ੍ਹੀ ਮਾਰਿਆ? ਕਿਹੜੀ ਕੂਟੀਂ ਚੜ੍ਹ ਗਿਆ ਸੀ?"

-"ਬੱਸ ਬਾਈ ਜਾਗਰਾ, ਜਾਣਾ ਕਿੱਥੇ ਸੀ? ਮੁੱਲਾਂ ਦੀ ਦੌੜ ਮਸੀਤਾਂ ਤਾਈਂ...! ਤੇਰੇ ਮੇਰੇ ਅਰਗੇ ਕਿਸੇ ਭਰਾ ਦਾ ਕੰਮ ਅੜਿਆ ਪਿਆ ਸੀ, ਕਬਜੇ ਆਲ਼ਾ! ਉਥੇ ਈ ਰਿਹੈਂ ਦੋ ਕੁ ਮਹੀਨੇ!"

-"ਕਿਸੇ ਆਪਣੇ ਬੰਦੇ ਦਾ?"

-"ਨਹੀਂ ਦੂਰ ਸੀ! ਹਰਿਆਣੇ 'ਚ! ਪਹਿਲਾਂ ਤਾਂ ਮੇਰੇ ਸਾਲ਼ੇ ਕਬਜਾ ਨ੍ਹੀ ਛੱਡਦੇ ਸੀ-ਫੇਰ ਜਦੋਂ ਕਬਜਾ ਲੈ ਲਿਆ-ਫੇਰ ਮੇਰੇ ਛੋਕਰੀ ਦੇਣੇ ਕਦੇ ਪਾਣੀ ਵੱਢ ਲਿਆ ਕਰਨ-ਕਦੇ ਕੋਈ ਕੰਜਰਖਾਨਾ-ਕਦੇ ਕੁਛ...! ਮੈਨੂੰ ਚੜ੍ਹਗੀ ਖੁੰਧਕ! ਮੈਂ ਫੇਰ ਰਫ਼ਲ ਲੈ ਕੇ ਬਹਿ ਗਿਆ ਖੇਤ! ਬਈ ਆਓ ਥੋਡੀ ਮਾਂ ਦੀ...ਦਿੱਤਾ ਪਾਕੇ! ਬੱਸ ਫੇਰ ਤੈਨੂੰ ਪਤਾ ਈ ਐ ਬਈ ਐੱਲ ਜੀ ਦੇ ਰੌਂਦ ਮੂਹਰੇ ਕਿਹੜਾ ਖੜ੍ਹਦੈ?" ਉਸ ਨੇ ਬੋਤਲ 'ਚੋਂ ਆਖਰੀ ਪੈੱਗ ਪਾ ਕੇ ਅੰਦਰ ਸੁੱਟਿਆ

-"ਇਕ ਅੱਧੀ ਸ਼ੀਸ਼ੀ ਤਾਂ ਹੋਰ ਕੱਢ! ਆਹ ਬਾਹਰਲੀ ਨ੍ਹੀ ਆਪਾਂ ਨੂੰ ਕੁਛ ਕਰਦੀ-ਨਿਸ਼ਾਦਰ ਤੇ ਸੱਕ ਆਲੀ ਦਾਰੂ ਈ ਲਿਆਉਂਦੀ ਐ ਧਰਨ ਟਿਕਾਣੇ, ਆਪਣੇ ਤਾਂ...!" ਉਸ ਨੇ ਖਾਲੀ ਬੋਤਲ ਥੱਲੇ ਰੱਖਦਿਆਂ ਆਖਿਆ

-"ਇਕ ਕੀ? ਦੋ ਲੈ...! ਤੂੰ ਯਾਰ ਐਂ ਜੁਗਾੜ ਸਿਆਂ! ਤੇਰੇ ਉਤੋਂ ਦੀ ਜਿੰਦ ਵਾਰ ਦੀਏ!" ਜਾਗਰ ਸਿੰਘ ਅੰਦਰੋਂ ਇਕ ਦੇਸੀ ਦਾਰੂ ਦੀ ਬੋਤਲ ਧੂਹ ਲਿਆਇਆ ਅਤੇ ਬੋਤਲ ਦੇ ਮੂੰਹ 'ਚੋਂ ਮੱਕੀ ਦਾ ਗੁੱਲ ਪੱਟ ਕੇ ਅੱਗੇ ਧਰ ਦਿੱਤੀ'ਢੱਪ' ਦਾ ਭੜ੍ਹਾਕਾ ਸੁਣ ਕੇ ਜੁਗਾੜ ਸਿਉਂ ਬਾਂਦਰ ਵਾਂਗ ਲਾਚੜ ਗਿਆ

-"ਤੈਨੂੰ ਪਤਾ ਈ ਹੋਣੈਂ ਬਈ ਆਪਣੇ ਹਰਦੇਵ ਸਿਉਂ ਦਾ ਜਗਤੇ ਦੀ ਕੁੜੀ ਨਾਲ਼ ਥੋੜਾ ਜਿਆ ਰੱਪੜ ਪੈ ਗਿਆ ਸੀ?" ਜਾਗਰ ਨੇ ਗਿਲਾਸ ਉਸ ਦੇ ਹੱਥ ਫ਼ੜਾਉਂਦਿਆਂ ਗੱਲ ਤੋਰੀਉਹ ਤੱਤੇ ਘਾਹ ਹੀ ਫ਼ਾਲ਼ਾ ਕੁੱਟ ਦੇਣਾ ਚਾਹੁੰਦਾ ਸੀ

-"ਨਹੀਂ, ਮੈਨੂੰ ਨ੍ਹੀ ਪਤਾ...! ਜਗਤੇ ਦੇ ਮਰੇ ਤੋਂ ਬਾਅਦ ਤਾਂ ਮੈਂ ਉਥੇ ਗਿਆ ਈ ਨਹੀਂ! ਨਾਲ਼ੇ ਮਿੱਤਰਾ ਜਾਣਾ ਵੀ ਕੀਹਦੇ ਕੋਲ਼ੇ ਐ? ਤੁਰ ਗਏ ਗੁਆਂਢੋਂ ਯਾਰ-ਹੁਣ ਆਪਣਾ ਉਥੇ ਹੈ ਵੀ ਕੀ? ਯਾਰਾਂ ਨਾਲ਼ ਈ ਬਹਾਰਾਂ ਹੁੰਦੀਐਂ ਜਾਗਰ ਸਿਆਂ! ਯਾਰ ਮਰੇ, ਪਾਸਾ ਪਲਟਿਆ! ਬੱਸ ਜਗਤੇ ਦੇ ਸਸਕਾਰ 'ਤੇ ਗਿਆ ਸੀ-ਹੁਣ ਤੇਰੇ ਨਾਲ਼ ਮੇਰਾ ਆਉਣ ਜਾਣ ਐਂ-ਤੇ ਜਿੱਦੇਂ ਤੂੰ ਤੁਰ ਗਿਆ-ਐਥੇ ਕਿਹੜੇ ਕੰਜਰ ਨੇ ਆਉਣੈਂ?" ਜੁਗਾੜ ਸਿਉਂ ਨੇ ਆਖਿਆਜਾਗਰ ਸੋਚ ਰਿਹਾ ਸੀ ਕਿ ਸਾਲ਼ਿਆ, ਮੈਂ ਤਾਂ ਤੁਰ ਜਾਊਂ, ਪਰ ਤੇਰੇ ਐਥੇ ਕਿਹੜੇ ਕਿੱਲੇ ਗੱਡੇ ਹੋਏ ਐ?

-"ਜਗਤੇ ਦੀ ਕੁੜੀ ਨਾਲ ਹੋਗੀ ਸੀ ਖਟਪਟੀ-!"

-"ਆਹੋ ਸੱਚ...! ਕੀ, ਗੱਲ ਕੀ ਸੀ?" ਜੁਗਾੜ ਸਿਉਂ ਨੂੰ ਅਚਾਨਕ ਯਾਦ ਆਇਆ

-"ਉਹ ਥੋੜੀਆਂ ਜੀਆਂ ਛੜਾਂ ਜਾਅਦੇ ਈ ਮਾਰਨ ਲੱਗਪੀ ਸੀ-।"

-"ਉਹ ਤਾਂ ਕੁੜੀ ਸਹੁਰੀ ਹੈ ਈ ਲਲੈਕ! ਗੁੱਸਾ ਨਾ ਕਰੀਂ, ਜਾਗਰਾ! ਸਹੁਰੀ ਦਾ ਘਰ ਵਸਾਇਆ-ਆਪਣੇ ਹਰਦੇਵ ਸਿਉਂ ਦੀ ਦੱਸ ਪਾਈ-ਗੋਹਲ ਅਰਗਾ ਮੁੰਡਾ ਲੱਭ ਕੇ ਦਿੱਤਾ-ਕਦੇ ਸਹੁਰੀ ਨੇ ਕੋਈ ਚਿੱਠੀ ਪੱਤਰ ਨ੍ਹੀ ਪਾਇਆ-ਹੋਰ ਨ੍ਹੀ ਤਾਂ ਬੰਦਾ ਸੋਚ ਕਰਦੈ! ਬਈ ਇਹਨਾਂ ਨੇ ਮੇਰਾ ਘਰ ਵਸਾਇਐ-ਚਲੋ ਪੰਜ ਸੱਤ ਸੌ ਰੁਪਈਆ ਈ ਭੇਜ ਦੇਈਏ? ਪਰ ਨ੍ਹਾਂ...! ਕੋਈ ਅਕਲ ਈ ਨੀ ਸਹੁਰੀ ਨੂੰ! ਆਬਦਾ ਕੀਤਾ ਪਾ ਲਿਆ-ਆਪਾਂ ਕੀ ਕਰ ਸਕਦੇ ਐਂ? ਕੀ, ਹੁਣ ਰੌਲ਼ਾ ਗੌਲ਼ਾ ਨਿੱਬੜਿਆ? ਜਾਂ ਅਜੇ ਵਿਚ ਵਿਚਾਲ਼ੇ ਚੱਲਦਾ ਈ ਐ?"

-"ਨਹੀਂ ਰੌਲ਼ਾ ਤਾਂ ਨਿਬੜ ਗਿਆ-ਤਲਾਕ ਮੰਗਦੀ ਸੀ-।"

-"ਦੇ ਕੇ ਪਰਾਂਹ ਕਰਨਾ ਸੀ...! ਕੀ ਕਰਾਉਣੈਂ ਐਹੋ ਜੀ ਤੋਂ?"

-"ਦੇ ਦਿੱਤਾ...! ਤਲਾਕ ਤਾਂ ਦੇ ਦਿੱਤਾ-!" ਜਾਗਰ ਸੋਚ ਰਿਹਾ ਸੀ ਕਿ ਦਾਰੂ ਵੀ ਕੀ ਚੀਜ਼ ਹੈ? ਸਾਰੀ ਉਮਰ ਜਗਤੇ ਨਾਲ਼ ਖਾਂਦਾ ਖਾਂਦਾ, ਅੱਜ ਉਸ ਦੀ ਕੁੜੀ ਦੇ ਵਿਰੁੱਧ ਹੀ ਹੋਇਆ ਬੈਠੈ ਕੰਜਰ! ਇਸ ਬੰਦੇ ਦਾ ਵੀ ਕੋਈ ਇਤਬਾਰ ਨਹੀਂ!

-"ਵਧੀਆ ਕੀਤਾ...! ਫੇਰ?"

-"ਫੇਰ ਕੀ...? ਖਰਚਾ ਬਰਚਾ ਮੰਗਦੀ ਸੀ-।"

-"ਖੌਂਸੜਾ ਲਾਹ ਲੈਣਾ ਸੀ ਅੱਗਿਓਂ! ਮੰਗਦੀ ਸੀ ਖਰਚਾ...! ਖਰਚੇ ਨੂੰ ਟਾਟੇ ਆਲ਼ੀ ਮਿੱਲ੍ਹ ਐ ਸਾਡੇ ਕੋਲ਼ੇ?"

-"ਚਲੋ ਫੇਰ ਵੀ ਆਪਣੇ ਹਰਦੇਵ ਸਿਉਂ ਨੇ ਸਿਆਣਪ ਕੀਤੀ-ਖਰਚਾ ਬਰਚਾ ਦੇ ਕੇ ਖਹਿੜਾ ਛੁਡਾ ਲਿਆ।"

-"ਚਲੋ...! ਖਹਿੜਾ ਛੁੱਟਣਾਂ ਚਾਹੀਦੈ-ਜੇ ਚਾਰ ਪੈਸੇ ਲੱਗ ਵੀ ਗਏ-ਫੇਰ ਕੀ ਹੋ ਗਿਆ? ਆਪਣੇ ਹਰਦੇਵ ਸਿਉਂ ਦੇ ਪੈਰ ਤਾਂ ਲੱਗੇ ਬਾਹਰਲੇ ਮੁਲਖ 'ਚ...! ਹੁਣ ਇਹਦਾ ਫੇਰ ਵਿਆਹ ਕਰੇਂਗਾ?" ਜੁਗਾੜ ਸਿਉਂ ਦੇ ਆਖਣ 'ਤੇ ਜਾਗਰ ਸਮਝ ਗਿਆ ਕਿ ਹੁਣ ਉਹ ਅਗਲੀ ਸਾਅਮੀਂ ਖਰੀ ਕਰਨੀ ਚਾਹੁੰਦਾ ਸੀਉਸ ਨੇ ਜੁਗਾੜ ਸਿਉਂ ਨੂੰ ਮਨ ਅੰਦਰ ਭੈੜ੍ਹੀ ਗਾਹਲ ਕੱਢੀਸਾਲ਼ਾ ਕੁੱਤੇ ਦਾ! ਸਾਲ਼ਿਆ ਅੱਗੇ ਮਜਬੂਰੀ ਸੀ, ਹੁਣ ਤੇਰੇ ਅਰਗੇ ਚਗਲ਼ ਨੂੰ ਮੈਂ ਦੇਹਲ਼ੀ 'ਤੇ ਪੈਰ ਨ੍ਹੀ ਧਰਨ ਦਿੰਦਾਹੁਣ ਹਰਦੇਵ ਸਿਉਂ ਇੰਗਲੈਂਡ 'ਚ ਪੱਕਾ! ਤੈਥੋਂ ਕੰਜਰ ਤੋਂ ਹੁਣ ਅਸੀਂ ਜਰੂਰੀ ਖੁਰ-ਵੱਢ ਕਰਵਾਉਣੀਂ ਐਂ? ਹੁਣ ਤਾਂ ਹਰਦੇਵ ਸਿਉਂ ਦੇ ਮਗਰ ਰਿਸ਼ਤੇ ਗੋਲ਼ੀ ਬਣੇ ਆਉਣਗੇ! ਤੇਰੀਆਂ ਲਾਲ਼ਾਂ ਜਮਾਂ ਨੀ ਚੱਟਦੇ!

-"ਵਿਆਹ ਦਾ ਅਜੇ ਤਾਂ ਕੋਈ ਇਰਾਦਾ ਹੈਨੀ!"

-"ਚੱਲ...! ਇਹ ਕਿਹੜਾ ਬੁੜ੍ਹਾ ਹੋ ਚੱਲਿਐ-ਨਾਲ਼ੇ ਵਲੈਤ ਦੇ ਨਾਂ ਨੂੰ ਤਾਂ ਚਾਹੇ ਇਹ ਪੰਜਾਹ ਸਾਲਾਂ ਦਾ ਹੋ ਕੇ ਕਰਵਾ ਲਵੇ! ਕੋਈ ਪੁੱਛਦਾ ਗਿਛਦਾ ਨ੍ਹੀ!"

----

ਜੁਗਾੜ ਸਿਉਂ ਅੱਧੀ ਰਾਤ ਤੱਕ ਦਾਰੂ ਪੀਂਦਾ ਰਿਹਾਬੱਕਰਾ ਚੂੰਡਦਾ ਰਿਹਾਉਸ ਤੋਂ ਬਾਅਦ ਪੈਣ ਸਾਰ ਉਸ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਵਿਸਕੀ ਅਤੇ ਦੇਸੀ ਦਾਰੂ ਆਪਸ ਵਿਚ ਭਿੜ੍ਹ ਪਈਆਂ ਸਨਜੁਗਾੜ ਸਿਉਂ ਦਾ ਪੇਟ ਐਨਾ ਕਰੜਾ ਨਹੀਂ ਸੀ ਕਿ ਦੋਨਾਂ ਦੀ ਧੰਗੇੜ ਝੱਲ ਜਾਂਦਾਇਸ ਲਈ ਅਵੱਤ ਜਿਹੇ ਆ-ਆ ਕੇ ਉਸ ਦੀਆਂ ਨਾੜਾਂ ਇਕੱਠੀਆਂ ਹੋ ਗਈਆਂ ਸਨਸਾਰੀ ਰਾਤ ਉਹ ਤਾੜੇ ਵਾਂਗ ਪਿੰਜੀਦਾ ਰਿਹਾਬੈਠਕ ਵਿਚੋਂ ਬੂਅ ਮਾਰਦੀ ਸੀਜਾਗਰ ਸਿੰਘ ਨੇ ਨੱਕ ਘੁੱਟ ਲਿਆ ਸੀ

ਸਵੇਰੇ ਜਾਗਰ ਸਿਉਂ ਨੇ ਉਸ ਨੂੰ ਸੌ ਰੁਪਏ ਦੇ ਕੇ ਦਫ਼ਾ ਕਰ ਦਿੱਤਾ

-"ਜੇ ਮੇਰੇ ਲੈਕ ਕੋਈ ਸੇਵਾ ਹੋਵੇ-ਜਰੂਰ ਦੱਸੀਂ!" ਤੁਰਦੇ ਜੁਗਾੜ ਸਿਉਂ ਨੇ ਆਖਿਆ ਸੀ

-"ਹੋਰ ਦੱਸਣਾ ਕੀਹਨੂੰ ਐਂ?" ਜਾਗਰ ਨੇ ਹੱਸ ਕੇ ਕਿਹਾ

----

ਕੁਝ ਦਿਨਾਂ ਦੇ ਵਿਚ-ਵਿਚ ਹੀ ਹਰਦੇਵ ਦੇ ਵਿਆਹ ਦੀ ਗੱਲ ਛਿੜ ਪਈਦੂਰੋਂ-ਦੂਰੋਂ ਰਿਸ਼ਤੇਦਾਰ ਵਹੀਰਾਂ ਘੱਤੀ ਆ ਰਹੇ ਸਨਜਿਵੇਂ ਪਸ਼ੂਆਂ ਦੀ ਮੰਡੀ ਵਿਚ ਦਲਾਲ ਆਉਂਦੇ ਅਤੇ ਭਲਵਾਨੀ ਗੇੜੇ ਦਿੰਦੇ ਹਨਹਰਦੇਵ ਅਤੇ ਹਰਦੇਵ ਦਾ ਸਾਰਾ ਪ੍ਰੀਵਾਰ ਬਾਗੋਬਾਗ ਸੀ ਕਿ ਚਲੋ ਰੌਣਕ ਤਾਂ ਲੱਗੀਪੁੱਛ ਗਿੱਛ ਤਾਂ ਹੋਈਰਿਸ਼ਤੇਦਾਰ ਆਪਣੇ ਆਪਣੇ ਰਿਸ਼ਤਿਆਂ ਦੀਆਂ ਸਿਫ਼ਤਾਂ ਕਰ ਰਹੇ ਸਨਕਿਸੇ ਦੀ ਸਾਲ਼ੀ ਸੀਕਿਸੇ ਦੇ ਘਰਵਾਲ਼ੀ ਦੀ ਭੂਆ ਦੀ ਕੁੜੀ ਸੀਕਿਸੇ ਦੇ ਸਹੁਰੇ ਨੇ ਪੂਛ ਨੂੰ ਵੱਟ ਚਾੜ੍ਹਿਆ ਹੋਇਆ ਸੀਸਾਰੇ ਵੱਖੋ ਵੱਖ ਗੁਣ ਦੱਸ ਕੇ ਫ਼ੋਨ ਕਰਨ ਲਈ ਆਖ ਜਾਂਦੇਪਰ ਹਰਦੇਵ ਅਤੇ ਹਰਦੇਵ ਦਾ ਬਾਪੂ ਕੱਚੀਆਂ ਗੋਲ਼ੀਆਂ ਨਹੀਂ ਖੇਡੇ ਸਨਉਹ ਕਿਸੇ ਤਕੜੀ ਮਾਰ ਦੀ ਆਸ ਵਿਚ ਸਨ

-"ਬਾਪੂ...!" ਹਰਦੇਵ ਨੇ ਬਾਪੂ ਨੂੰ ਅੰਦਰ ਬੁਲਾਇਆ

-"ਹਾਂ ਬੋਲ ਸ਼ੇਰਾ...?" ਬਾਪੂ ਸ਼ਿਕਾਰੀ ਕੁੱਤੀ ਵਾਂਗ ਭੱਜਿਆ ਹੀ ਆਇਆ

-"ਐਵੇਂ ਪੈਰ ਨਾ ਛੱਡਜੀਂ...! ਇੰਗਲੈਂਡ ਦੇ ਰਿਸ਼ਤੇ ਪਿੱਛੇ ਲੋਕ ਪੱਚੀ ਪੱਚੀ ਲੱਖ ਚੱਕੀ ਫਿ਼ਰਦੇ ਐ!" ਉਸ ਨੇ ਹਾਲਾਤਾਂ ਤੋਂ ਜਾਣੂੰ ਕਰਵਾਇਆਤਜਰਬਾ ਦੱਸਿਆ

-"ਤੂੰ ਮੈਨੂੰ ਪਾਗਲ ਸਮਝਦੈਂ ਹਰਦੇਵ ਸਿਆਂ? ਮੈਂ ਦੁਨੀਆਂ ਲੁੱਟ ਕੇ ਖਾਧੀ ਵੀ ਐ-ਹੁਣ ਤਾਂ ਤੈਨੂੰ ਪਤੈ ਬਈ ਜੀਹਦੇ ਘਰ ਦਾਣੇ-ਉਹਦੇ ਕਮਲ਼ੇ ਵੀ ਸਿਆਣੇ? ਇਸ ਗੱਲ ਦਾ ਤੂੰ ਬਹਿਮ ਨਾ ਕਰ!"

-"ਪੱਚੀ ਲੱਖ ਦਾ ਸਿੱਧਾ ਈ ਤੀਹ ਹਜਾਰ ਪੌਂਡ ਬਣ ਜਾਂਦੈ! ਡਿਪੌਜ਼ਟ ਦੇ ਕੇ ਬੰਦਾ ਆਬਦਾ ਮਕਾਨ ਖਰੀਦ ਸਕਦੈ!" ਉਸ ਨੇ ਅਗਲੀ ਸਕੀਮ ਦੱਸੀ

-"ਤੂੰ ਬਾਪੂ ਨੂੰ ਕਮਲ਼ਾ ਈ ਸਮਝਦੈਂ?" ਜਾਗਰ ਸਿਉਂ ਹੱਸ ਪਿਆ

ਪੱਚੀ ਤੀਹ ਕੁੜੀਆਂ ਵਿਚੋਂ ਹਰਦੇਵ ਨੇ ਇਕ ਕੁੜੀ ਚੁਣੀਂਉਹ ਨਵੇਂ ਆਏ ਠਾਣੇਦਾਰ ਵਾਂਗ ਆਪਣੇ ਕਮਰੇ ਵਿਚ ਕੁੜੀਆਂ ਦੀ ਇੰਟਰਵਿਊ ਜਿਹੀ ਕਰਦਾ ਸੀਚੁਣੀਂ ਜਾਣ ਵਾਲ਼ੀ ਕੁੜੀ ਇਕੱਲੀ ਇਕੱਲੀ ਭੈਣ ਸੀਨਾ ਹੋਰ ਭਰਾ ਨਾ ਭੈਣ! ਕੁੜੀ ਦਾ ਬਾਪ ਤਸੀਲਦਾਰ ਸੀਮਾਂ ਤਾਂ ਪੰਜ ਕੁ ਹੀ ਪੜ੍ਹੀ ਹੋਈ ਸੀਹਰਦੇਵ ਨੇ ਆਪਣੇ ਪਹਿਲੇ ਵਿਆਹ ਦੀ ਗੱਲ ਉਸ ਤੋਂ ਛੁਪਾਈ ਰੱਖੀ ਸੀਸਾਰੀ ਗੱਲ ਬਾਤ ਹੋ ਗਈਵਿਚੋਲਾ ਹਰਦੇਵ ਦੀ ਭੂਆ ਅਤੇ ਫੁੱਫੜ ਬਣੇ ਸਨਉਹਨਾਂ ਨੇ ਵੀ ਹਰਦੇਵ ਦੇ ਪਹਿਲੇ ਵਿਆਹ ਬਾਰੇ ਕੋਈ ਗੱਲ ਨਹੀਂ ਚਿਤਾਰੀ ਸੀ

*********

ਉੱਨੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।